ਮਿਖ਼ਾਇਲ ਲਰਮਨਤੋਵ
ਮਿਖਾਇਲ ਯੂਰੀਏਵਿੱਚ ਲਰਮਨਤੋਵ (ਰੂਸੀ: Михаил Юрьевич Лермонтов 15 ਅਕਤੂਬਰ 1814 - 27 ਜੁਲਾਈ 1841), ਇੱਕ ਰੂਸੀ ਰੋਮਾਂਟਿਕ ਲੇਖਕ, ਕਵੀ ਅਤੇ ਚਿੱਤਰਕਾਰ, ਜਿਸ ਨੂੰ ਕਦੇ ਕਦੇ ਕਾਕੇਸ਼ਸ ਦਾ ਕਵੀ ਵੀ ਕਿਹਾ ਜਾਂਦਾ ਹੈ। ਉਹ 1837 ਵਿੱਚ ਅਲੈਗਜ਼ੈਂਡਰ ਪੁਸ਼ਕਿਨ ਦੀ ਮੌਤ ਦੇ ਬਾਅਦ ਸਭ ਤੋਂ ਮਹੱਤਵਪੂਰਨ ਰੂਸੀ ਕਵੀ ਬਣੇ। ਲਰਮਨਤੋਵ ਨੂੰ ਪੁਸ਼ਕਿਨ ਦੇ ਨਾਲ ਰੂਸੀ ਸਾਹਿਤ ਦਾ ਸਰਬੋਤਮ ਕਵੀ ਅਤੇ ਰੂਸੀ ਰੋਮਾਂਸਵਾਦ ਦੀ ਸਭ ਤੋਂ ਵੱਡੀ ਹਸਤੀ ਮੰਨਿਆ ਜਾਂਦਾ ਹੈ। ਬਾਅਦ ਦੇ ਰੂਸੀ ਸਾਹਿਤ ਵਿੱਚ ਉਹਨਾਂ ਦਾ ਪ੍ਰਭਾਵ ਅੱਜ ਆਧੁਨਿਕ ਸਮੇਂ ਵਿੱਚ ਵੀ ਨਾ ਕੇਵਲ ਉਹਦੀ ਕਵਿਤਾ ਰਾਹੀਂ ਹੀ ਸਗੋਂ ਵਾਰਤਕ ਰਾਹੀਂ ਵੀ ਮਹਿਸੂਸ ਕੀਤਾ ਹੈ। ਉਸ ਨੇ ਆਪਣੀ ਵਾਰਤਕ ਰਾਹੀਂ ਰੂਸੀ ਮਨੋਵਿਗਿਆਨਕ ਨਾਵਲ ਦੀ ਪਰੰਪਰਾ ਸਥਾਪਤ ਕੀਤੀ। ਜੀਵਨੀਮਿਖਾਇਲ ਯੂਰੀਏਵਿੱਚ ਲਰਮਨਤੋਵ ਮਾਸਕੋ ਦੇ ਇੱਕ ਸਤਿਕਾਰਯੋਗ ਨੇਕ ਪਰਿਵਾਰ ਵਿੱਚ ਪੈਦਾ ਹੋਇਆ ਹੈ, ਅਤੇ ਤਾਰਖਾਨੀ (ਹੁਣ ਪੇਂਜਾ ਓਬਲਾਸਤ ਵਿੱਚ ਲਰਮਨਤੋਵਾ) ਪਿੰਡ ਵਿੱਚ ਵੱਡਾ ਹੋਇਆ ਸੀ। ਉਸ ਦਾ ਦਾਦਕਾ ਪਰਿਵਾਰ ਸਕਾਟਿਸ਼ ਪਰਿਵਾਰ ਲੀਰਮੋਨਥ ਦੇ ਖਾਨਦਾਨ ਵਿੱਚੋਂ ਸੀ, ਜਿਸ ਦੇ ਵਡਾਰੂਆਂ ਵਿੱਚੋਂ ਇੱਕ 17 ਸਦੀ ਦੇ ਸ਼ੁਰੂ ਵਿੱਚ, ਮਿਖਾਇਲ ਫਿਓਦਰੋਵਿਚ ਰੋਮਾਨੋਵ ਦੇ ਰਾਜ (1613-1645) ਦੇ ਦੌਰਾਨ ਰੂਸ ਵਿੱਚ ਆ ਵਸਿਆ ਸੀ। 13ਵੀਂ ਸਦੀ ਦੇ ਸਕਾਟਿਸ਼ ਕਵੀ ਥਾਮਸ ਰਾਈਮਰ (ਥਾਮਸ ਲੀਰਮੋਨਥ) ਨੂੰ ਲਰਮਨਤੋਵ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਇੱਕੋ ਪੱਕੀ ਵੰਸ਼ਾਵਲੀ ਜਾਣਕਾਰੀ ਦੱਸਦੀ ਹੈ ਕਿ ਕਵੀ ਦਾ ਸੰਬੰਧ ਪੋਲਿਸ਼-ਲਿਥੁਆਨੀ ਸੇਵਾ ਵਿੱਚ ਇੱਕ ਸਕਾਟਿਸ਼ ਅਧਿਕਾਰੀ, ਯੂਰੀ ਲੀਰਮੋਨਥ ਨਾਲ ਹੈ ਜੋ 17ਵੀਂ ਸਦੀ ਦੇ ਮੱਧ ਵਿੱਚ ਰੂਸ ਵਿੱਚ ਵੱਸਿਆ ਸੀ।[1][2][3] ਲਰਮਨਤੋਵ ਦਾ ਪਿਤਾ, ਯੂਰੀ ਪੇਤਰੋਵਿਚ ਲਰਮਨਤੋਵ ਸੀ, ਜਿਸਨੇ ਆਪਣੇ ਪਿਤਾ ਵਾਂਗ ਹੀ ਮਿਲਿਟਰੀ ਕੈਰੀਅਰ ਚੁਣਿਆ ਅਤੇ ਕਪਤਾਨ ਦੇ ਅਹੁਦੇ ਤੱਕ ਪਹੁੰਚਿਆ। ਕਪਤਾਨ ਬਣਨ ਦੇ ਬਾਅਦ ਉਸਨੇ 16 ਸਾਲਾ ਅਮੀਰਜ਼ਾਦੀ ਮਾਰੀਆ ਮਿਖੇਲੋਵਨਾ ਆਰਸੇਨਯੇਵਾ ਨਾਲ ਵਿਆਹ ਕਰਵਾਇਆ। ਲਰਮਨਤੋਵ ਦੀ ਨਾਨੀ, ਅਲਿਜ਼ਾਵੇਤਾ ਆਰਸੇਨਯੇਵਾ (ਜਨਮ ਸਮੇਂ ਸਤੋਲੀਪਿਨਾ), ਇਸ ਵਿਆਹ ਨੂੰ ਬੇਜੋੜ ਸਮਝਦੀ ਸੀ ਅਤੇ ਉਸ ਨੂੰ ਆਪਣਾ ਜਵਾਈ ਬੇਹੱਦ ਨਾਪਸੰਦ ਸੀ।[4] 15 ਅਕਤੂਬਰ 1814 ਨੂੰ ਮਾਸਕੋ ਵਿੱਚ ਆਪਣੇ ਆਰਜੀ ਨਿਵਾਸ ਵਕਤ, ਮਾਰੀਆ ਨੇ ਮਿਖਾਇਲ ਨੂੰ ਜਨਮ ਦਿੱਤਾ।[5] ਇਹ ਵੀਹਵਾਲੇ
|
Portal di Ensiklopedia Dunia