ਮਿਖਾਇਲ ਸ਼ੋਲੋਖੋਵ
ਮਿਖ਼ਾਈਲ ਅਲੇਕਸਾਂਦਰੋਵਿਕ ਸ਼ੋਲੋਖ਼ੋਵ (ਰੂਸੀ: Михаи́л Алекса́ндрович Шо́лохов; 24 ਮਈ [ਪੁ.ਤ. 11 ਮਈ] 1905– 21 ਫਰਵਰੀ 1984)[1] ਇੱਕ ਰੂਸੀ ਨਾਵਲਕਾਰ ਸੀ ਜਿਸਨੂੰ 1965 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ ਸੀ।[2] ਉਹ ਰੂਸੀ ਇਨਕਲਾਬ, ਸਿਵਲ ਜੰਗ ਅਤੇ ਸਮੂਹੀਕਰਨ ਦੌਰਾਨ, ਡਾਨ ਕਸਾਕਾਂ ਦੀ ਜ਼ਿੰਦਗੀ ਅਤੇ ਕਿਸਮਤ ਦੇ ਬਾਰੇ ਲਿਖਣ ਲਈ ਮਸ਼ਹੂਰ ਹੈ। ਜੀਵਨ ਅਤੇ ਕੰਮਸ਼ੋਲੋਖ਼ੋਵ ਰੂਸ ਵਿੱਚ "ਕਸਾਕਾਂ ਦੀ ਧਰਤੀ" ਤੇ ਡੌਨ ਕਸਾਕ ਫੌਜ ਦੇ ਸਾਬਕਾ ਪ੍ਰਸ਼ਾਸਨਿਕ ਖੇਤਰ ਵਿੱਚ, ਸਤਾਨਿਸਤਾ ਵੈਸ਼ਨਸਕਾਇਆ ਦੇ ਇੱਕ ਡੇਰੇ ਵਿੱਚ ਪੈਦਾ ਹੋਇਆ ਸੀ। ਉਸ ਦੇ ਪਿਤਾ, ਅਲੈਗਜ਼ੈਂਡਰ ਮਿਖਾਇਲੋਵਿਚ (1865-1925), ਕਿਸਾਨ, ਪਸ਼ੂ ਵਪਾਰੀ, ਅਤੇ ਮਿਲਰ, ਹੇਠਲੇ ਮੱਧ ਵਰਗ ਵਿੱਚੋਂ ਸੀ। ਸ਼ੋਲੋਖ਼ੋਵ ਦੀ ਮਾਤਾ, ਅਨਾਸਤਾਸੀਆ ਦਾਨੀਲੋਵਨਾ ਚੇਰਨੀਕੋਵਾ (1871-1942), ਇੱਕ ਕਸਾਕ ਦੀ ਵਿਧਵਾ ਸੀ। ਉਹ ਯੂਕਰੇਨੀ ਕਿਸਾਨ ਪਿਛੋਕੜ ਤੋਂ ਸੀ (ਉਸ ਦੇ ਪਿਤਾ ਚੇਰਨੀਹੀਵ ਓਬਲਾਸਤ ਵਿੱਚ ਇੱਕ ਕਿਸਾਨ ਸਨ)। ਉਹ ਉਦੋਂ ਤੱਕ ਸਾਖਰ ਨਹੀਂ ਸੀ ਜਦੋਂ ਤੱਕ ਉਸਨੂੰ ਆਪਣੇ ਜੀਵਨ ਵਿੱਚ ਇੱਕ ਬਿੰਦੂ ਤੇ ਉਸਨੂੰ ਆਪਣੇ ਪੁੱਤਰ ਨਾਲ ਚਿੱਠੀ-ਪੱਤਰ ਦੀ ਲੋੜ ਨਾ ਪੈ ਗਈ। 1965 ਦਾ ਸਾਹਿਤ ਦਾ ਨੋਵਲ ਪੂਰਸਕਾਰ ਜਿੱਤਣ ਵਾਲੇ ਰੂਸ ਦੇ ਪਰਸਿੱਧ ਲੇਖਕ ਸ਼ੋਲੋਖ਼ੋਵ ਦਾ ਸ਼ੁਮਾਰ 20 ਵੀਂ ਸਦੀ ਦੇ ਮਹਾਨ ਨਾਵਲਕਾਰਾਂ ਦੀ ਸ਼ਰੇਣੀ ਵਿ਼ਚ ਆਉਂਦਾ ਹੈ ਰੂਸ ਵਿੱਚ ਉਸਦੇ ਹਰਮਨ ਪਿਆਰਾ ਹੋਣ ਦਾ ਅੰਦਾਜ਼ਾ ਇਸ ਗਲ ਤੋ ਲਗਾਇਆ ਜਾ ਸਕਦਾ ਹੈ ਕਿ ਉਸਦੇ ੫੦ ਵੇ ਜਨਮ ਦਿਨ ਤਕ ਉਸਦੀਆ ਪੁਸਤਕਾ ਦੀਆ 421 ਅਡੀਸ਼ਨਾ ਵਿੱਚ 2 ਕਰੋੜ ਤੋਂ ਵੱਧ ਕਾਪੀਆਂ ਛਪ ਚੁੱਕੀਆਂ ਸਨ। ਉਸਦੀ ਕਲਾਤਮਕ ਮਹਨਤਾ ਨੂੰ ਮੁਖ ਰਖਦੇ ਹੋਏ ਉਸਨੂੰ ਸੁਪਰੀਮ ਸੋਵੀਅਤ ਸੰਘ ਦਾ ਮੈਂਬਰ ਬਣਾ ਕੇ ਸਨਮਾਨਿਆ ਗਿਆ।ਇਸ ਦੇ ਨਾਲ ਹੀ ਉਹ ਵਿਗਿਆਨ ਦਾ ਮੈਂਬਰ ਰਿਹਾ। 19 ਵੀਂ ਸਦੀ ਦੇ ਮਹਾਨ ਰੂਸੀੇ ਨਾਵਲਕਾਰਾਂ ਟਾਲਸਟਾਏ ਆਦਿ ਦੇ ਮੁਕਾਬਲੇ ਸ਼ੋਲੋਖੋਵ ਦੇ ਨਾਵਲ ਅਕਾਰ ਅਤੇ ਗਿਣਤੀ ਵਿੱਚ ਘੱਟ ਸਨ।‘ਡਾਂਨ ਸ਼ਾਤ ਵਹਿੰਦਾ ਹੈ’ਦਾ ਦੂਜਾ ਹਿੱਸਾ 1940 ਵਿੱਚ ਛਪਿਆ ਸੀ ਅਤੇ ੳਗਸਦੀ ਦੂਜੀ ਮਹਾਨ ਨਾਵਲ ਲੜੀ ‘ਨਵੀਂ ਧਰਤੀ ਨਵੇਂ ਸਿਆੜ’ ਦਾ ਦੂਜਾ ਹਿੱਸਾ 1960 ਵਿੱਚ ਪ੍ਕਾਸ਼ਤ ਹੋਇਆ ਸੀ।ਇਹਨਾਂ ਤੋਂ ਇਲਾਵਾ ਉਸਦੀਆਂ ਦੋ ਹੋਰ ਮਹੱਤਵਪੂਰਨ ਕਿਰਤਾਂ ਹਨ, ‘ਮਨੁੱਖ ਦੀ ਹੋਣੀ’ ਅਤੇ ‘ਉਹ ਆਪਣੇ ਵਤਨ ਲਈ ਜੂਝੇ’।ਸ਼ੋਲੋਖੋਵ ਦੇ 1905 ਵਿੱਚ ਪੈਦਾ ਹੋਣ ਕਰਕੇ 1917 ਦੇ ਰੂਸੀ ਇਨਕਲਾਬ ਵੇਲੇ ਉਹ ਆਪਣੀ ਉਮਰ ਕਾਰਣ ਉਸ ਅਵਸਥਾ ਵਿੱਚ ਸੀ,ਜਦੋਂ ਮਨ ਬਾਹਰੀ ਘਟਨਾਵਾਂ ਦਾ ਪ੍ਭਾਵ ਗ੍ਹਣ ਲਈ ਤਕਰੀਬਨ ਇੱਕ ਕੋਰੇ ਕਾਗਜ਼ ਵਾਂਗ ਹੁੰਦਾ ਹੈ।ਇਸ ਸਮੇਂ ਰੂਸੀ ਜੀਵਨ ਵਿੱਚ ਨਵਾਂ ਇਤਿਹਾਸਕ ਮੋੜ ਆਇਆ ਜਿਸ ਨਾਲ ਮੂਲਕ ਤੌਰ 'ਤੇ ਨਵੇਂ ਆਰਥਿਕ ਰਿਸਤਿਆਂ ਦੀ ਉਸਾਰੀ ਦੀ ਨੀਂਹ ਰੱਖੀ ਗਈ।ਸ਼ੋਲੋਖੋਵ ਇੱਕ ਨਵੇਂ ਵਾਤਾਵਰਣ ਦੀ ਪੈਦਾਵਾਰ ਹੈ।ਇਨਕਲਾਬ ਤੋਂ ਮਗਰੋਂ ਪ੍ਫੁਲਿਤ ਹੋਈ ਰੂਸੀ ਲੇਖਕਾਂ ਦੀ ਨਵੀਂ ਪੀਹੜੀ ਦਾ ਦਿ੍ਸ਼ਟੀਕੋਣ ਗੋਰਕੀ ਦੇ ਸਮਾਜਵਾਦੀ ਯਥਾਰਥਵਾਦ ਦੇ ਸੰਕਲਪ ਰਾਹੀਂ ਪ੍ਗਟ ਹੁੰਦਾ ਹੈ। ਸ਼ੋਲੋਖੋਵ ਨੇ ਇੱਕ ਸੰਗਰਾਮੀਏ ਦੇ ਤੌਰ 'ਤੇ ਆਪਣੇ ਵੇਲੇ ਦੇ ਸੰਘਰਸ਼ ਵਿੱਚ ਆਪਣਾ ਹਿੱਸਾ ਪਾਇਆ ਹੈ।1918 ਵਿੱਚ ਸਿਰਫ਼ ਚਾਰ ਸਾਲ ਦੀ ਪੜ੍ਹਾਈ ਮਗਰੋਂ ਉਸਨੂੰ ਸਕੂਲ ਛੱਡਣਾ ਪਿਆ ਜਦੋਂ ਜਰਮਨ ਫ਼ੌਜਾਂ ਨੇ ਉਸ ਥਾਂ ਕਬਜ਼ਾ ਕਰ ਲਿਆ।1920 ਵਿੱਚ ਲਾਲ ਫ਼ੌਜ ਵਿੱਚ ਭਰਤੀ ਹੋ ਕੇ ਉੁਸਨੇ ਪ੍ਤਿਕਿਰਿਆਵਾਦੀ ਸ਼ਕਤੀਆਂ ਵਿਰੁੱਧ ਲੜਾਈ ਵਿੱਚ ਭਾਗ ਲਿਆ।ਇਸ ਪ੍ਕਿਰਿਆ ਵਿਚੋਂ ਜੋ ਤਜ਼ਰਬਾ ਮਿਲਿਆ ਉਸਨੂੰ ਸ਼ੋਲੋਖੋਵ ਨੇ ‘ਡਾਨ ਸ਼ਾਤ ਵਹਿੰਦਾ ਹੈ’ ਵਿੱਚ ਪ੍ਗਟ ਕੀਤਾ ਹੈ। ਘਰੇਲੂ ਜੰਗ ਵਿੱਚ ਹਿੱਸਾ ਪਾਉਣ ਤੋਂ ਮਗਰੋਂ 1922 ਵਿੱਚ ਸ਼ੋਲੋਖੋਵ ਵਿੱਦਿਆ ਪ੍ਰਾਪਤ ਕਰਨ ਲਈ ਮਾਸਕੋ ਪਹੁੰਚਿਆ।ਇੱਥੇ ਉਸਨੂੰ ਗੁਜ਼ਾਰਾ ਕੳਨ ਲਈ ਮਜ਼ਦੂਰੀ ਕਰਨੀ ਪਈ।1923-24 ਵਿੱਚ ਉਸਨੇ ਰਸਾਲਿਆਂ ਵਿੱਚ ਲਿਖਣਾ ਸ਼ੁਰੂ ਕੀਤਾ।ਏਸੇ ਸਮੇਂ ਵਿੱਚ ਉਸਨੇ ਬਾਲਸ਼ਵਿਕ ਨਾਵਲਕਾਰ ਸਿਰਾਫ਼ੀਮੋਵਿਚ ਦਾ ਧਿਆਨ ਆਪਣੇ ਵਲ ਅਕਰਸ਼ਿਤ ਕੀਤਾ ਜਿਸ ਨੇ ਸ਼ੋਲੋਖੋਵ ਨੂੰ ਅੱਗੇ ਲਿਆਉਣ ਵਿੱਚ ਕਾਫ਼ੀ ਮਦਦ ਕੀਤੀ। 1930 ਵਿੱਚ ਸ਼ੋਲੋਖੋਵ ਨੂੰ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਾ ਲਿਆ ਗਿਆ।ਇਸੇ ਸਾਲ ਦੇ ਭਾਸ਼ਨ ਤੋਂ ਪ੍ਭਾਵਿਤ ਹੋ ਕੇ ਉਸਨੇ ਆਪਣੀ ਨਵੀਂ ਨਾਵਲ ਲੜੀ ‘ਨਵੀਂ ਧਰਤੀ ਨਵੇਂ ਸਿਆੜ’ ਲਿਖਣੀ ਸ਼ੁਰੂ ਕੀਤੀ।ਜਿਸ ਦਾ ਸੰਬੰਧ ਭੂਮੀ ਦੇ ਸਾਂਝੀ ਕਰਨ ਲਹਰ ਨਾਲ ਹੈ।ਰੂਸ ਵਿੱਚ ਪੰਜ-ਵਰਸ਼ੀ ਯੋਜਨਾ ਬਾਰੇ ਜੋ ਸਾਹਿਤ ਰਚਿਆ ਗਿਆ ਹੈ, ਉਸ ਵਿੱਚ ਸ਼ੋਲੋਖੋਵ ਦੇ ਨਾਵਲ ਦੀ ਬਹੁਤ ਮਹੱਤਤਾ ਹੈ,ਕਿਉਂਕਿ ਇਹ ਜਾਂ ਇੱਕ ਅੱਧਾ ਹੀ ਅਜਿਹਾ ਕੋਈ ਹੋਰ ਨਾਵਲ ਹੈ ਜੋ ਯੋਜਨਾ ਅਧੀਨ ਹੋਣ ਦੇ ਬਾਵਜ਼ੂਦ ਵਿਸ਼ੇਸ਼ ਕਲਾਤਮਕ ਪੱਧਰ ਕਾਇਮ ਰੱਖਦਾ ਹੈ।ਜਦੋਂ ਕੋਈ ਲੇਖਕ ਵਕਤੀ ਸਮੱਸਿਆਵਾਂ ਬਾਰੇ ਲਿਖਦਾ ਹੈ ਅਤੇ ਨਾਲ ਹੀ ਵੇਲੇ ਦੇ ਸਮੂਹਿਕ ਦਿ੍ਸ਼ਟੀਕੋਣ ਨੂੰ ਵੀ ਅਪਣਾਉਂਦਾ ਹੈ ਤਾਂ ਉਸ ਲਈ ਕਲਾਤਮਕ ਪੱਧਰ ਕਾਇਮ ਰੱਖਣਾ ਕਾਫ਼ੀ ਔਖਾ ਹੋ ਜਾਂਦਾ ਹੈ, ਕਿਉਂਕਿ ਕਲਾ ਵਿਅਕਤੀਗਤ ਸੁਤੰਤਰਤਾ ਦੀ ਮੰਗ ਕਰਦੀ ਹੈ ਜੋ ਨਿਜ ਨੂੰ ਸਮੂਹ ਨਾਲ ਜਜ਼ਬ ਕਰਨ ਨਾਲ ਸਖਤ ਹੋ ਜਾਂਦੀ ਹੈ। ![]() ਚੋਣਵੀਆਂ ਰਚਨਾਵਾਂ
ਹਵਾਲੇ
|
Portal di Ensiklopedia Dunia