ਮਿਖੇਲ ਸਲਤੀਕੋਵ-ਸ਼ਚੇਦਰਿਨ
ਮਿਖੇਲ ਯੇਵਗਰਾਫੋਵਿਚ ਸਲਤੀਕੋਵ-ਸ਼ਚੇਦਰਿਨ (ਰੂਸੀ: Михаи́л Евгра́фович Салтыко́в-Щедри́н ; 27 ਜਨਵਰੀ 1826 – 10 ਮਈ 1889), 19ਵੀਂ ਸਦੀ ਦੇ ਇੱਕ ਵੱਡੇ ਰੂਸੀ ਵਿਅੰਗਕਾਰ ਸਨ। ਉਹਨਾਂ ਨੇ ਆਪਣੇ ਜੀਵਨ ਦੇ ਸਭ ਤੋਂ ਜਿਆਦਾ ਹਿੱਸਾ ਇੱਕ ਸਿਵਲ ਸੇਵਕ ਦੇ ਰੂਪ ਵਿੱਚ ਕੰਮ ਕੀਤਾ। ਕਵੀ ਨਿਕੋਲਾਈ ਨੇਕਰਾਸੋਵ ਦੀ ਮੌਤ ਦੇ ਬਾਅਦ, ਉਹ ਪ੍ਰਸਿੱਧ ਰੂਸੀ ਪਤ੍ਰਿਕਾ, ਓਤੇਚੇਸਤਵੇਨੀਏ ਜ਼ਾਪਿਸਕੀ (Otechestvenniye Zapiski) ਦੇ ਸੰਪਾਦਕ ਬਣੇ ਅਤੇ ਸਰਕਾਰ ਦੁਆਰਾ ਇਸ ਨੂੰ 1884 ਵਿੱਚ ਗੈਰਕਾਨੂੰਨੀ ਕਰਾਰ ਦੇ ਦਿੱਤੇ ਜਾਣ ਤੱਕ ਇਹ ਸੇਵਾ ਨਿਭਾਉਂਦੇ ਰਹੇ। ਉਹਨਾਂ ਦੀ ਸਭ ਤੋਂ ਵਧ ਚਰਚਿਤ ਹੋਈ ਰਚਨਾ 'ਗਲੋਵਲੀਓਵ ਪਰਵਾਰ' (The Golovlyov Family -1876) ਹੈ। ਜੀਵਨੀਮਿਖਾਇਲ ਸਲਤੀਕੋਵ 27 ਜਨਵਰੀ 1826 ਨੂੰ ਤਵੇਰ ਗਵਰਨੇਟ ਵਿੱਚ ਪੈਂਦੇ ਸਪਾਸ-ਉਗੋਲ ਪਿੰਡ ਵਿੱਚ ਪੈਦਾ ਹੋਇਆ ਸੀ। ਉਹ ਪ੍ਰਾਚੀਨ ਸਲਤੀਕੋਵ ਘਰਾਣੇ ਵਿੱਚੋਂ ਯੇਵਗ੍ਰਾਫ਼ ਵਾਸਿਲੀਏਵਿਚ ਸਲਤੀਕੋਵ, ਅਤੇ ਇੱਕ ਅਮੀਰ ਵਪਾਰੀ ਪਰਿਵਾਰ ਦੀ ਵਾਰਸ ਓਲਗਾ ਮਿਖੇਲੇਓਵਨਾ ਜ਼ਾਵੇਲੀਨਾ ਦੇ ਵੱਡੇ ਪਰਿਵਾਰ ਦੇ ਅੱਠ ਭੈਣ ਭਰਾਵਾਂ (ਪੰਜ ਭਰਾ, ਤਿੰਨ ਭੈਣ) ਵਿੱਚੋਂ ਇੱਕ ਸਨ। ਮਿਖਾਇਲ ਦੇ ਜਨਮ ਵੇਲੇ ਯੇਵਗ੍ਰਾਫ਼ ਪੰਜਾਹ ਸਾਲ ਦੀ ਉਮਰ ਦਾ ਸੀ, ਅਤੇ ਓਲਗਾ ਪੰਝੀ ਸਾਲ ਦੀ।[1] ਮਿਖਾਇਲ ਨੇ ਆਪਣੇ ਮੁਢਲੇ ਸਾਲ ਤਵੇਰ ਅਤੇ ਯਾਰੋਸਲਵਲ ਗਵਰਨੇਟਾਂ ਦੀ ਸਰਹੱਦ ਤੇ ਸਪਾਸਕੋਏ ਵਿੱਚ ਆਪਣੇ ਮਾਪਿਆਂ ਦੀ ਵੱਡੀ ਅਸਟੇਟ ਤੇ ਬਿਤਾਏ।[2] ਹਵਾਲੇ
|
Portal di Ensiklopedia Dunia