ਮਿਲਖਾ ਸਿੰਘ
ਮਿਲਖਾ ਸਿੰਘ (ਜਨਮ 20 ਨਵੰਬਰ 1929 - 18 ਜੂਨ 2021) ਜੋ ਉਡਣੇ ਸਿੱਖ (ਫਲਾਇੰਗ ਸਿੱਖ) ਵਜੋਂ ਜਾਣਿਆ ਜਾਂਦਾ ਭਾਰਤੀ ਦੌੜਾਕ ਸੀ, ਜਿਹਨਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ।[1] 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦਾ ਅਜਿਹਾ ਇੱਕਲਾ ਅਥਲੀਟ ਸਨ ਜਿਸ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਹਨਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ ਪਦਮ ਸ਼੍ਰੀ ਨਾਲ ਨਿਵਾਜ਼ਿਆ ਗਿਆ। ਇਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ। 1960 ਦੇ ਓਲਿੰਪਿਕ ਖੇਡਾਂ ਦੀ 400 ਮੀਟਰ ਦੌੜ, ਜਿਸ ਵਿਚ ਮਿਲਖਾ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਸੀ, ਮਿਲਖਾ ਸਿੰਘ ਦੇ ਯਾਦਗਾਰੀ ਦੌੜ੍ਹਾਂ ਵਿੱਚੋ ਇੱਕ ਸੀ। ਪਹਿਲੇ 200 ਮੀਟਰ ਮਿਲਖਾ ਸਿੰਘ ਸਭ ਤੋਂ ਅੱਗੇ ਸੀ,ਪਰ ਆਖ਼ਿਰੀ 200 ਮੀਟਰ ਵਿਚ ਬਾਕੀ ਪ੍ਰਤੀਯੋਗੀ ਉਹਨਾਂ ਤੋਂ ਅੱਗੇ ਲੰਘ ਗਏ। ਉਸ ਦੌੜ ਵਿਚ ਬਹੁਤ ਰਿਕਾਰਡ ਟੁੱਟੇ, ਜਿਸ ਵਿਚ ਅਮਰੀਕੀ ਅਥਲੀਟ ਓਟਿਸ ਡੇਵਿਸ ਜਰਮਨ ਅਥਲੀਟ ਕਾਰਲ ਕੌਫਮੰਨ ਤੋਂ 1 ਸੈਕੰਡ ਦੇ ਸੌਵੇਂ ਹਿੱਸੇ (1/100) ਦੇ ਸਮੇਂ ਨਾਲ ਜੇਤੂ ਰਿਹਾ। ਮਿਲਖਾ ਸਿੰਘ ਉਸ ਦੌੜ ਵਿਚ 45.73 ਦੇ ਸਮੇਂ ਨਾਲ ਚੌਥੇ ਨੰਬਰ ਤੇ ਰਿਹਾ, ਜੋ ਕੇ 41 ਸਾਲ ਤੱਕ ਨੈਸ਼ਨਲ ਰਿਕਾਰਡ ਰਿਹਾ। ਰਾਕੇਸ਼ ਮਹਿਰਾ ਨੇ ਮਿਲਖਾ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦੀ ਇੱਕ ਬਾਲੀਵੁੱਡ ਫ਼ਿਲਮ ਭਾਗ ਮਿਲਖਾ ਭਾਗ ਬਣਾਈ ਜਿਸ ਵਿੱਚ ਮੁੱਖ ਕਿਰਦਾਰ ਫ਼ਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਨਿਭਾਏ।[2] ਸ਼ੁਰੂਆਤੀ ਜ਼ਿੰਦਗੀਮਿਲਖਾ ਸਿੰਘ ਦਾ ਜਨਮ ਪਾਕਿਸਤਾਨ ਦੇ ਰਿਕਾਰਡ ਅਨੁਸਾਰ 20 ਨਵੰਬਰ 1929 ਨੂੰ ਗੋਵਿੰਦਪੁਰਾ ਵਿਖੇ ਸਿੱਖ ਰਾਠੌਰ ਰਾਜਪੂਤ ਘਰ ਵਿਚ ਹੋਇਆ। ਕੁਝ ਰਿਕਾਰਡ ਜਨਮ ਮਿਤੀ 17 ਅਕਤੂਬਰ 1935 ਅਤੇ ਕੁਝ 20 ਨਵੰਬਰ 1935 ਦੱਸਦੇ ਹਨ। ਗੋਵਿੰਦਪੁਰਾ ਜ਼ਿਲ੍ਹਾ ਮੁਜ਼ੱਫਰਗੜ੍ਹ, ਪਾਕਿਸਤਾਨ) ਤੋਂ 10 ਕੁ ਕਿਲੋਮੀਟਰ ਦੂਰ ਹੈ। ਮਿਲਖਾ ਸਿੰਘ ਆਪਣੇ 15 ਭੈਣ ਭਰਾਵਾਂ ਵਿੱਚੋ ਇੱਕ ਸੀ, ਜਿਹਨਾਂ ਵਿੱਚੋ 8 ਵੰਡ ਤੋਂ ਪਹਿਲਾ ਹੀ ਮਰ ਗਏ ਸਨ। 1947 ਦੀ ਵੰਡ ਦੌਰਾਨ ਮਿਲਖਾ ਸਿੰਘ ਦੇ ਮਾਤਾ ਪਿਤਾ, ਇੱਕ ਭਰਾ ਤੇ ਦੋ ਭੈਣਾਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਹੀ ਮਾਰ ਦਿੱਤਾ ਗਿਆ ਸੀ। ਪਰਿਵਾਰਮਿਲਖਾ ਸਿੰਘ ਚੰਡੀਗੜ੍ਹ 'ਚ ਰਹਿੰਦੇ ਸਨ। ਉਹ 1955 ਵਿੱਚ ਸ੍ਰੀਲੰਕਾ ਵਿੱਚ ਨਿਰਮਲ ਕੌਰ ਨੂੰ ਮਿਲੇ ਜੋ ਕੇ ਭਾਰਤੀ ਵਾਲੀਵਾਲ ਟੀਮ (ਔਰਤਾਂ) ਦੀ ਸਾਬਕਾ ਕਪਤਾਨ ਸਨ। ਉਹਨਾਂ ਨੇ 1962 ਵਿਚ ਵਿਆਹ ਕਰਵਾ ਲਿਆ। ਉਹਨਾਂ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਜੀਵ ਮਿਲਖਾ ਸਿੰਘ ਹੈ। 1999 ਵਿਚ ਉਹਨਾਂ ਨੇ ਦੀ ਟਾਈਗਰ ਹਿੱਲ ਦੀ ਲੜਾਈ ਵਿਚ ਸ਼ਹੀਦ ਹੋਏ ਹਵਾਲਦਾਰ ਬਿਕਰਮ ਸਿੰਘ ਦੇ 7 ਸਾਲ ਦੇ ਬੇਟੇ ਨੂੰ ਗੋਦ ਲੈ ਲਿਆ। ਅੰਤਰਰਾਸ਼ਟਰੀ ਪ੍ਰਾਪਤੀਆਂ1956 ਦੇ ਮੈਲਬੌਰਨ ਓਲਿੰਪਿਕ ਖੇਡਾਂ ਵਿਚ ਮਿਲਖਾ ਸਿੰਘ ਨੇ ਭਾਰਤ ਨੂੰ 200 ਤੇ 400 ਮੀਟਰ ਪ੍ਰਤੀਯੋਗਤਾ ਵਿਚ ਨੁਮਾਇੰਦਗੀ ਕੀਤੀ |1958 ਵਿਚ ਮਿਲਖਾ ਸਿੰਘ ਨੇ ਭਾਰਤੀ ਰਾਸ਼ਟਰੀ ਖੇਡਾਂ ਜੋ ਕੇ ਕਟਕ ਵਿਚ ਹੋਈਆਂ ਸਨ,ਵਿਚ 200 ਅਤੇ 400 ਮੀਟਰ ਦੌੜ ਵਿਚ ਰਿਕਾਰਡ ਸਥਾਪਿਤ ਕੀਤੇ ਅਤੇ ਇਸੇ ਫਾਰਮੈਟ ਵਿਚ ਏਸ਼ੀਆਈ ਖੇਡਾਂ ਸੋਨੇ ਦਾ ਤਮਗਾ ਜਿੱਤਿਆ |ਇਸੇ ਸਾਲ ਮਿਲਖਾ ਸਿੰਘ ਨੇ ਬ੍ਰਿਟਿਸ਼ ਐਮਪਾਇਰ ਤੇ ਕੋਮਨਵੈਲਥ ਖੇਡਾਂ ਵਿਚ 400 ਮੀਟਰ(440 ਯਾਰਡ ਉਸ ਟਾਈਮ) ਦੌੜ ਵਿਚ 46.6 ਸੈਕੰਡ ਦੇ ਸਮੇ ਨਾਲ ਸੋਨੇ ਦਾ ਤਮਗਾ ਜਿੱਤਿਆ |ਇਸ ਪ੍ਰਾਪਤੀ ਕਰ ਕੇ ਹੀ ਮਿਲਖਾ ਸਿੰਘ ਆਜ਼ਾਦ ਭਾਰਤ ਦੇ ਪਹਿਲੇ ਸੋਨ ਤਮਗਾ ਜੇਤੂ ਖਿਡਾਰੀ ਬਣੇ |ਮਿਲਖਾ ਸਿੰਘ ਤੋਂ ਬਾਅਦ ਵਿਕਾਸ ਗੋਂਡਾ ਦੇ 2014 ਵਿਚ ਸੋਨ ਤਗਮਾ ਜਿੱਤਣ ਤੋਂ ਪਹਿਲਾ ਉਹ ਇੱਕ ਮਾਤਰ ਅਜਿਹੇ ਖਿਡਾਰੀ ਸਨ ਜਿਹਨਾਂ ਨੇ ਭਾਰਤ ਨੂੰ ਕੋਮਨਵੈਲਥ ਖੇਡਾਂ ਵਿਚ ਵਿਅਕਤੀਗਤ ਤੌਰ 'ਤੇ ਸੋਨ ਤਗਮਾ ਜਿਤਾਇਆ| 1962 ਦੀਆਂ ਏਸ਼ੀਆਈ ਖੇਡਾਂ ਜੋ ਕੇ ਜਕਾਰਤਾ ਵਿਚ ਹੋਈਆਂ ਸਨ,ਮਿਲਖਾ ਸਿੰਘ ਨੇ 400 ਮੀਟਰ ਤੇ 4 x 400 ਮੀਟਰ ਰੀਲੇਅ ਵਿਚ ਸੋਨ ਤਗਮਾ ਜਿੱਤਿਆ |ਮਿਲਖਾ ਸਿੰਘ ਨੇ 1964 ਵਿਚ ਓਲਿੰਪਿਕ ਖੇਡਾਂ (ਟੋਕੀਓ) ਵਿਚ ਵੀ ਭਾਗ ਲਿਆ ਜਿਸ ਵਿਚ ਉਹ 400 ਮੀਟਰ,4 x 400 ਮੀਟਰ ਰੀਲੇਅ ਦੌੜ ਜਿੱਤ ਕੇ ਦਾਖ਼ਲ ਹੋਏ ਸਨ |ਮਿਲਖਾ ਸਿੰਘ ਨੇ ਕਿਸੇ ਵੀ ਪ੍ਰਤੀਯੋਗਤਾ ਵਿਚ ਭਾਗ ਨਹੀਂ ਲਿਆ,ਭਾਰਤੀ ਟੀਮ ਜਿਸ ਦੇ ਮੇਂਬਰ ਮਿਲਖਾ ਸਿੰਘ,ਅਜਮੇਰ ਸਿੰਘ, ਮੱਖਣ ਸਿੰਘ,ਅੰਮ੍ਰਿਤਪਾਲ ਸਨ, 4 x 400 ਮੀਟਰ ਰੀਲੇਅ ਵਿਚ ਚੌਥੇ ਨੰਬਰ ਤੇ ਆ ਕੇ ਪ੍ਰਤੀਯੋਗਤਾ ਚੋ ਬਾਹਰ ਹੋ ਗਈ| ਮਿਲਖਾ ਸਿੰਘ ਨੇ 80 ਦੌੜਾ ਦੌੜੀਆਂ ਜਿਸ ਵਿੱਚੋ ਉਹਨਾਂ ਨੇ 77 ਦੌੜਾ ਜਿੱਤੀਆਂ,ਪਰ ਇਹ ਤੱਥ ਗ਼ਲਤ ਹਨ |ਮਿਲਖਾ ਸਿੰਘ ਨੇ ਕਿੰਨੀਆਂ ਦੌੜਾ ਦੌੜੀਆਂ ਤੇ ਕਿੰਨੀਆਂ ਜਿੱਤੀਆਂ,ਇਹ ਕੁਝ ਵੀ ਸਪਸ਼ਟ ਨਹੀਂ ਹੈ |1964 ਵਿਚ ਰਾਸ਼ਟਰੀ ਖੇਡਾਂ(ਕਲਕੱਤਾ) ਵਿਚ ਮੱਖਣ ਸਿੰਘ ਨੇ ਮਿਲਖਾ ਸਿੰਘ ਨੂੰ ਪਛਾੜ ਦਿੱਤਾ | ਅਥਲੈਟਿਕ ਰਿਕਾਰਡ
ਹਵਾਲੇ
|
Portal di Ensiklopedia Dunia