ਮੁਈਨ ਅਲ-ਦੀਨ ਚਿਸ਼ਤੀ
ਖ਼ਵਾਜਾ ਮੋਇਨੁੱਦੀਨ ਚਿਸ਼ਤੀ ਸਾਹਿਬ (ਉਰਦੂ/معین الدین چشتی) (Persian: چشتی,Urdu: چشتی - Čištī) (Arabic: ششتى - Shishti) ਦਾ ਜਨਮ 1142 ਈ: ਨੂੰ ਸੱਯਦ ਗਿਆਸਉਦੀਨ ਦੇ ਘਰ ਸੰਜਰਿਸਥਾਨ ਦੇ ਮੁਕਾਮ ਤੇ ਹੋਇਆ। ਉਹ ਦੀਨੀ ਤੇ ਦੁਨਿਆਵੀ ਤਾਲੀਮ ਲੈਂਦੇ ਹੋਏ ਬਚਪਨ ਤੋਂ ਹੀ ਅੱਲਾ ਦੀ ਬੰਦਗੀ ਕਰਦੇ ਹੋਏ ਮਾਰਫਤ ਦੀਆਂ ਮੰਜ਼ਿਲਾਂ ਤੈਅ ਕਰਦਿਆਂ ਪੀਰਾਂ ਦੇ ਪੀਰ ਵਜੋਂ ਪੂਜੇ ਜਾਣ ਲੱਗ ਪਏ। ਉਹ ਆਪਣੇ ਮੁਰਸ਼ਦ ਹਜ਼ਰਤ ਉਸਮਾਨ ਅਲੀ ਹਾਰਵਨੀ ਦੇ ਫ਼ਰਮਾਨ ਦੀ ਪਾਲਣਾ ਕਰਦੇ ਹੋਏ ਆਪਣੇ ਅਨੇਕ ਮੁਰੀਦਾਂ ਨਾਲ ਅਜਮੇਰ ਪਹੁੰਚ ਗਏ। ਇੱਥੇ ਪਹੁੰਚਣ ਤੇ ਉਨ੍ਹਾਂ ਦੀ ਆਮਦ ਦਾ ਜਲਵਾ ਸਭ ਪਾਸੇ ਛਾ ਗਿਆ। ਅਜਮੇਰ [1] ਵਿੱਚ ਉਨ੍ਹਾਂ ਦੀ ਸਖਾਵਤ ਦਾ ਆਲਮ ਇਹ ਸੀ ਕਿ ਆਪ ਦੇ ਦਰ ਤੇ ਜੋ ਕੋਈ ਵੀ ਆਉਂਦਾ, ਉਸ ਨੂੰ ਦੀਨ ਦੀ ਤਾਲੀਮ ਦੀਆਂ ਰਮਜ਼ਾਂ ਸਮਝਾਉਣ ਦੇ ਨਾਲ ਉਸ ਦੀਆਂ ਮੁਰਾਦਾਂ ਵੀ ਪੂਰੀਆਂ ਕਰਦੇ ਸਨ। ਉਨ੍ਹਾਂ ਦਾ ਦਿਹਾਂਤ 1236 ਈ: ਨੂੰ ਅਜਮੇਰ ਵਿਖੇ ਹੋਇਆ।[2] ਉਹ ਭਾਰਤੀ ਉਪਮਹਾਦੀਪ ਦੀ ਚਿਸ਼ਤੀ ਸੰਪਰਦਾ ਦੇ ਸੂਫ਼ੀ ਸੰਤਾਂ ਵਿੱਚ ਸਭ ਤੋਂ ਪ੍ਰਸਿੱਧ ਸੰਤ ਸਨ। ਮੋਇਨੁੱਦੀਨ ਚਿਸਤੀ ਨੇ ਭਾਰਤੀ ਉਪਮਹਾਦੀਪ ਵਿੱਚ ਇਸ ਸੰਪਰਦਾ ਦੀ ਸਥਾਪਨਾ ਅਤੇ ਵਿਕਾਸ ਕੀਤਾ ਸੀ। ਪਾਵਨ ਦਰਗਾਹਅਜਮੇਰ, ਜਿਸ ਨਗਰ ਵਿੱਚ ਖ਼ਵਾਜਾ ਮੋਈਨ-ਉਦ-ਦੀਨ ਚਿਸ਼ਤੀ ਸਾਹਿਬ ਦੀ ਪਾਵਨ ਦਰਗਾਹ ਸਥਿਤ ਹੈ। ਹੋਰ ਦੇਖੋਹਵਾਲੇ
|
Portal di Ensiklopedia Dunia