ਮੁਖਤਾਰ ਅਹਿਮਦ ਅਨਸਾਰੀ![]() ਡਾ. ਮੁਖਤਾਰ ਅਹਿਮਦ ਅੰਸਾਰੀ (ਹਿੰਦੀ:मुख़्तार अहमद अंसारी, ਉਰਦੂ ਤੇ Nastaliq:مُختار احمد انصاری) ਇੱਕ ਭਾਰਤੀ ਰਾਸ਼ਟਰਵਾਦੀ ਅਤੇ ਰਾਜਨੇਤਾ ਹੋਣ ਦੇ ਨਾਲ-ਨਾਲ ਭਾਰਤੀ ਆਜ਼ਾਦੀ ਅੰਦੋਲਨ ਦੇ ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਮੁਸਲਮਾਨ ਲੀਗ ਦੇ ਪ੍ਰਧਾਨ ਰਹੇ। ਉਹ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਨੀਆਂ ਵਿੱਚੋਂ ਇੱਕ ਸਨ, 1928 ਤੋਂ 1936 ਤੱਕ ਉਹ ਇਸਦੇ ਚਾਂਸਲਰ ਵੀ ਰਹੇ।[1] ਮੁਢਲਾ ਜੀਵਨ ਅਤੇ ਮੈਡੀਕਲ ਕੈਰੀਅਰਮੁਖਤਾਰ ਅਹਿਮਦ ਅੰਸਾਰੀ ਦਾ ਜਨਮ 25 ਦਸੰਬਰ 1880 ਨੂੰ ਨਾਰਥ-ਵੈਟਰਨ ਪ੍ਰੋਵਿੰਸੇਸ (ਹੁਣ ਉੱਤਰ ਪ੍ਰਦੇਸ਼ ਦਾ ਇੱਕ ਭਾਗ) ਵਿੱਚ ਯੂਸੁਫਪੁਰ-ਮੋਹੰਮਦਾਬਾਦ ਸ਼ਹਿਰ ਵਿੱਚ ਹੋਇਆ ਸੀ। ਉਸ ਨੇ ਵਿਕਟੋਰੀਆ ਹਾਈ ਸਕੂਲ ਵਿੱਚੋਂ ਸਿੱਖਿਆ ਲਈ ਅਤੇ ਬਾਅਦ ਵਿੱਚ ਉਹ ਅਤੇ ਉਨ੍ਹਾਂ ਦਾ ਪਰਵਾਰ ਹੈਦਰਾਬਾਦ ਚਲੇ ਗਏ। ਅੰਸਾਰੀ ਨੇ ਮਦਰਾਸ ਮੈਡੀਕਲ ਕਾਲਜ ਤੋਂ ਚਿਕਿਤਸਾ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਵਜ਼ੀਫ਼ਾ ਤੇ ਪੜ੍ਹਾਈ ਲਈ ਇੰਗਲੈਂਡ ਚਲਾ ਗਿਆ। ਉਸ ਨੇ ਐਮਡੀ ਅਤੇ ਐਮਐਸ ਦੀਆਂ ਡਿਗਰੀ ਹਾਸਲ ਕੀਤੀਆਂ। ਉਹ ਇੱਕ ਉੱਚ ਸ਼੍ਰੇਣੀ ਦਾ ਵਿਦਿਆਰਥੀ ਸੀ ਅਤੇ ਉਸ ਲੰਦਨ ਵਿੱਚ ਲਾਕ ਹਾਸਪਿਟਲ ਅਤੇ ਚੈਰਿੰਗ ਕਰਾਸ ਹਾਸਪਿਟਲ ਵਿੱਚ ਕੰਮ ਕੀਤਾ। ਉਹ ਸਰਜਰੀ ਵਿੱਚ ਭਾਰਤ ਦੇ ਮੋਹਰੀ ਸਨ ਅਤੇ ਅੱਜ ਚੈਰਿੰਗ ਕਰਾਸ ਹਾਸਪਿਟਲ ਵਿੱਚ ਉਸ ਦੇ ਕੰਮ ਦੇ ਸਨਮਾਨ ਵਿੱਚ ਇੱਕ ਅੰਸਾਰੀ ਵਾਰਡ ਮੌਜੂਦ ਹੈ। ਰਾਸ਼ਟਰਵਾਦੀ ਕੰਮਡਾ. ਅੰਸਾਰੀ ਇੰਗਲੈਂਡ ਵਿੱਚ ਆਪਣੇ ਪਰਵਾਸ ਦੇ ਦੌਰਾਨ ਭਾਰਤੀ ਆਜ਼ਾਦੀ ਲਹਿਰ ਵਿੱਚ ਸ਼ਾਮਿਲ ਹੋਇਆ। ਉਹ ਵਾਪਸ ਦਿੱਲੀ ਆਇਆ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਮੁਸਲਮਾਨ ਲੀਗ ਦੋਨਾਂ ਵਿੱਚ ਸ਼ਾਮਿਲ ਹੋ ਗਿਆ। 1916 ਦੀ ਲਖਨਊ ਪੈਕਟ ਗੱਲਬਾਤ ਵਿੱਚ ਉਸ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਅਤੇ 1918 ਤੋਂ।920 ਦੇ ਵਿੱਚ ਲੀਗ ਦੇ ਪ੍ਰਧਾਨ ਦੇ ਰੂਪ ਵਿੱਚ ਕਾਰਜ ਕੀਤਾ। ਉਹ ਖਿਲਾਫ਼ਤ ਅੰਦੋਲਨ ਦਾ ਇੱਕ ਵੱਡਾ ਸਮਰਥਕ ਸੀ ਅਤੇ ਉਸ ਨੇ ਇਸਲਾਮ ਦੇ ਖਲੀਫੇ, ਤੁਰਕੀ ਦੇ ਸੁਲਤਾਨ ਨੂੰ ਹਟਾਣ ਦੇ ਮੁਸਤਫਾ ਕਮਾਲ ਦੇ ਫ਼ੈਸਲਾ ਦੇ ਖਿਲਾਫ ਮੁੱਦੇ ਉੱਤੇ ਸਰਕਾਰੀ ਖਿਲਾਫਤ ਨਿਕਾਏ, ਲੀਗ ਅਤੇ ਕਾਂਗਰਸ ਪਾਰਟੀ ਨੂੰ ਇੱਕ ਥਾਂ ਲਿਆਉਣ ਅਤੇ ਬ੍ਰਿਟਿਸ਼ ਸਾਮਰਾਜ ਦੁਆਰਾ ਤੁਰਕੀ ਦੀ ਆਜ਼ਾਦੀ ਦੀ ਮਾਨਤਾ ਦਾ ਵਿਰੋਧ ਕਰਨ ਲਈ ਕੰਮ ਕੀਤਾ। ਡਾ. ਅੰਸਾਰੀ ਨੇ ਏਆਈਸੀਸੀ ਦੇ ਜਨਰਲ ਸਕੱਤਰ ਵਜੋਂ ਕਈ ਵਾਰ ਕੰਮ ਕੀਤਾ, ਨਾਲ ਹੀ 1927 ਦੇ ਅਜਲਾਸ ਦੇ ਦੌਰਾਨ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਵੀ ਰਹੇ। 1920 ਦੇ ਦਹਾਕੇ ਵਿੱਚ ਲੀਗ ਦੇ ਅੰਦਰ ਅੰਦਰੂਨੀ ਲੜਾਈ ਅਤੇ ਰਾਜਨੀਤਕ ਵਿਭਾਜਨ ਅਤੇ ਬਾਅਦ ਵਿੱਚ ਮੁਹੰਮਦ ਅਲੀ ਜਿੰਨਾਹ ਅਤੇ ਮੁਸਲਮਾਨ ਵੱਖਵਾਦ ਦੇ ਉਭਾਰ ਦੇ ਨਤੀਜੇ ਵਜੋਂ ਡਾ. ਅੰਸਾਰੀ ਮਹਾਤਮਾ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਕਰੀਬ ਆ ਗਏ।[ਹਵਾਲਾ ਲੋੜੀਂਦਾ] ਡਾ. ਅੰਸਾਰੀ (ਜਾਮੀਆ ਮਿਲੀਆ ਇਸਲਾਮੀਆ ਦੀ ਬੁਨਿਆਦ ਕਮੇਟੀ) ਦੇ ਬਾਨੀਆਂ ਵਿੱਚੋਂ ਇੱਕ ਸੀ, ਅਤੇ 1927 ਵਿੱਚ, ਇਸ ਦੇ ਮੁਢਲੇ ਬਾਨੀ, ਡਾ. ਹਕੀਮ ਅਜਮਲ ਖਾਨ ਦੀ ਮੌਤ ਦੇ ਬਾਅਦ ਉਸਨੇ ਦਿੱਲੀ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਕੁਲਪਤੀ ਦੇ ਤੌਰ ਤੇ ਵੀ ਕੰਮ ਕੀਤਾ।[2] ਨਿਜੀ ਜੀਵਨ ਅਤੇ ਧਾਰਨਾਵਾਂਡਾ. ਅੰਸਾਰੀ ਦੀ ਪਤਨੀ ਅਤਿਅੰਤ ਧਾਰਮਿਕ ਸੀ ਜਿਸਨੇ ਉਸ ਦੇ ਨਾਲ ਦਿੱਲੀ ਦੀਆਂ ਮੁਸਲਮਾਨ ਔਰਤਾਂ ਦੀ ਤਰੱਕੀ ਲਈ ਕੰਮ ਕੀਤਾ ਸੀ।ਅੰਸਾਰੀ ਪਰਵਾਰ ਇੱਕ ਮਹਲਨੁਮਾ ਘਰ ਵਿੱਚ ਰਹਿੰਦਾ ਸੀ ਜਿਸਨੂੰ ਉਰਦੂ ਵਿੱਚ ਦਾਰੁਸ ਸਲਾਮ ਜਾਂ ਏਡੋਬੇ ਆਫ ਪੀਸ ਕਿਹਾ ਜਾਂਦਾ ਸੀ। ਮਹਾਤਮਾ ਗਾਂਧੀ ਜਦੋਂ ਵੀ ਦਿੱਲੀ ਆਉਂਦੇ ਸਨ, ਅੰਸਾਰੀ ਪਰਵਾਰ ਅਕਸਰ ਉਨ੍ਹਾਂ ਦੀ ਮੇਜਬਾਨੀ ਕਰਦਾ ਸੀ ਅਤੇ ਇਹ ਘਰ ਕਾਂਗਰਸ ਦੀਆਂ ਰਾਜਨੀਤਕ ਗਤੀਵਿਧੀਆਂ ਦਾ ਇੱਕ ਬਾਕਾਇਦਾ ਆਧਾਰ ਸੀ। ਹਾਲਾਂਕਿ ਉਸ ਨੇ ਡਾਕਟਰੀ ਦਾ ਕੰਮ ਕਦੇ ਬੰਦ ਨਹੀਂ ਕੀਤਾ ਅਤੇ ਅਕਸਰ ਭਾਰਤ ਦੇ ਰਾਜਨੇਤਾਵਾਂ ਅਤੇ ਭਾਰਤੀ ਰਾਜਸੀ ਵਿਵਸਥਾ ਦੀ ਸਹਾਇਤਾ ਲਈ ਅੱਗੇ ਆਏ। [ਹਵਾਲਾ ਲੋੜੀਂਦਾ][ਹਵਾਲਾ ਲੋੜੀਂਦਾ][ਹਵਾਲਾ ਲੋੜੀਂਦਾ] ਡਾ. ਅੰਸਾਰੀ ਭਾਰਤੀ ਮੁਸਲਮਾਨ ਰਾਸ਼ਟਰਵਾਦੀਆਂ ਇੱਕ ਨਵ ਪੀੜ੍ਹੀ ਵਿੱਚੋਂ ਇੱਕ ਸੀ, ਜਿਸ ਵਿੱਚ ਮੌਲਾਨਾ ਆਜ਼ਾਦ, ਮੁਹੰਮਦ ਅਲੀ ਜਿਨਾਹ ਅਤੇ ਹੋਰ ਸਨ। ਉਹ ਭਾਰਤੀ ਮੁਸਲਮਾਨਾਂ ਦੇ ਮੁੱਦਿਆਂ ਬਾਰੇ ਬਹੁਤ ਹੀ ਭਾਵੁਕ ਸਨ, ਪਰ ਜਿਨਾਹ ਦੇ ਉਲਟ ਵਿੱਚ, ਵੱਖਰੇ ਵੋਟਰ ਪ੍ਰਬੰਧ ਦੇ ਸਖਤੀ ਨਾਲ ਵਿਰੁੱਧ ਸੀ, ਅਤੇ ਉਸ ਨੇ ਜਿਨਾਹ ਦੀ ਇਸ ਪਹੁੰਚ ਦਾ ਵਿਰੋਧ ਕੀਤਾ ਸੀ, ਕਿ ਸਿਰਫ ਮੁਸਲਿਮ ਲੀਗ ਹੀ ਭਾਰਤ ਦੇ ਮੁਸਲਿਮ ਭਾਈਚਾਰੇ ਦੀ ਪ੍ਰਤੀਨਿਧ ਹੋ ਸਕਦੀ ਹੈ।[ਹਵਾਲਾ ਲੋੜੀਂਦਾ] ਡਾ. ਅੰਸਾਰੀ ਮਹਾਤਮਾ ਗਾਂਧੀ ਦੇ ਬਹੁਤ ਹੀ ਨੇੜੇ ਸੀ ਅਤੇ ਉਨ੍ਹਾਂ ਦੇ ਅਹਿੰਸਾ ਅਤੇ ਅਹਿੰਸਕ ਸਿਵਲ ਪ੍ਰਤੀਰੋਧ ਦੇ ਪ੍ਰਮੁੱਖ ਉਪਦੇਸ਼ਾਂ ਦੇ ਨਾਲ ਗਾਂਧੀਵਾਦ ਦਾ ਸਮਰਥਕ ਸੀ। ਮਹਾਤਮਾ ਦੇ ਨਾਲ ਉਨ੍ਹਾਂ ਦੀ ਇੱਕ ਅੰਤਰੰਗ ਦੋਸਤੀ ਰਹੀ ਸੀ।[ਹਵਾਲਾ ਲੋੜੀਂਦਾ] ਡਾ. ਅੰਸਾਰੀ ਦੀ ਮੌਤ 1936 ਵਿੱਚ ਮਸੂਰੀ ਤੋਂ ਦਿੱਲੀ ਯਾਤਰਾ ਦੌਰਾਨ ਰੇਲ ਗੱਡੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਸੀ। ਉਸਨੂੰ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਦੇ ਅਹਾਤੇ ਵਿੱਚ ਦਫ਼ਨਾਇਆ ਗਿਆ। ਅੰਸਾਰੀ ਇੱਕ ਸ਼ਾਨਦਾਰ ਘਰ ਵਿੱਚ ਰਹਿੰਦਾ ਸੀ, ਜਿਸਨੂੰ ਦਾਰੂਸ ਸਲਾਮ ਜਾਂ ਸ਼ਾਂਤੀ ਦਾ ਘਰ ਕਿਹਾ ਜਾਂਦਾ ਸੀ। ਮਹਾਤਮਾ ਗਾਂਧੀ ਜਦੋਂ ਦਿੱਲੀ ਜਾਂਦੇ ਸਨ ਤਾਂ ਉਹ ਅਕਸਰ ਮਹਿਮਾਨ ਹੁੰਦੇ ਸਨ, ਅਤੇ ਇਹ ਘਰ ਕਾਂਗਰਸ ਦੀਆਂ ਸਿਆਸੀ ਗਤੀਵਿਧੀਆਂ ਦਾ ਨਿਯਮਤ ਅਧਾਰ ਸੀ। ਹਵਾਲੇ
|
Portal di Ensiklopedia Dunia