ਮੁਜੀਬ ਜ਼ਾਦਰਾਨ
ਮੁਜੀਬ ਜ਼ਾਦਰਾਨ (ਜਨਮ 28 ਮਾਰਚ 2001) ਇੱਕ ਅਫ਼ਗ਼ਾਨ ਕ੍ਰਿਕਟ ਖਿਡਾਰੀ ਹੈ।[1] ਉਸਨੂੰ 21ਵੀਂ ਸਦੀ ਦਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟਰ ਕਿਹਾ ਜਾਂਦਾ ਹੈ। ਜ਼ਾਦਰਾਨ ਨੇ 16 ਸਾਲ ਦੀ ਉਮਰ ਵਿੱਚ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਸ਼ੁਰੂਆਤ ਕੀਤੀ ਹੈ।[2] ਅੰਤਰਰਾਸ਼ਟਰੀ ਖੇਡ-ਜੀਵਨ2017 ਦੇ ਏਸੀਸੀ ਅੰਡਰ-19 ਏਸ਼ੀਆ ਕੱਪ ਵਿੱਚ ਉਹ ਪੰਜ ਮੈਚਾਂ ਵਿੱਚ ਵੀਹ ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਸੀ ਅਤੇ ਇਸ ਪ੍ਰਦਰਸ਼ਨ ਕਰਕੇ ਅਫ਼ਗ਼ਾਨਿਸਤਾਨ ਦੀ ਅੰਡਰ-19 ਟੀਮ ਆਪਣਾ ਪਹਿਲਾ ਟਾਇਟਲ ਜਿੱਤਣ ਵਿੱਚ ਸਫ਼ਲ ਰਹੀ ਸੀ।[3] ਇਸ ਪ੍ਰਦਰਸ਼ਨ ਕਰਕੇ ਉਸਦੀ ਚੋਣ ਦਸੰਬਰ 2017 ਵਿੱਚ ਅਫ਼ਗ਼ਾਨਿਸਤਾਨ ਦੀ ਆਇਰਲੈਂਡ ਟੀਮ ਵਿਰੁੱਧ ਖੇਡਣ ਵਾਲੀ ਟੀਮ ਵਿੱਚ ਕਰ ਲਈ ਗਈ ਸੀ।[4] ਫਿਰ ਉਸਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਓਡੀਆਈ ਮੈਚ 5 ਦਸੰਬਰ 2017 ਨੂੰ ਆਇਰਲੈਂਡ ਵਿਰੁੱਧ ਖੇਡਿਆ ਸੀ।[5] ਪਹਿਲੇ ਮੈਚ ਦੌਰਾਨ ਉਸਨੇ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ।[6] ਇਹ ਮੈਚ ਅਫ਼ਗ਼ਾਨਿਸਤਾਨ ਦੀ ਟੀਮ 138 ਦੌੜਾਂ ਨਾਲ ਜਿੱਤ ਗਈ ਸੀ। ਮੁਜ਼ੀਬ ਨੂੰ ਇਸ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਇਨਾਮ ਦਿੱਤਾ ਗਿਆ ਸੀ।[7] ਦਸੰਬਰ 2017 ਵਿੱਚ, ਉਸਦਾ ਨਾਮ ਅਫ਼ਗ਼ਾਨਿਸਤਾਨ ਦੀ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਟੀਮ ਲਈ ਚੁਣ ਲਿਆ ਗਿਆ ਸੀ।[8] ਅੰਤਰਰਾਸ਼ਟਰੀ ਇਨਾਮਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚਮੈਨ ਆਫ਼ ਦ ਮੈਚ ਇਨਾਮ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia