ਅਫ਼ਗ਼ਾਨਿਸਤਾਨ ਰਾਸ਼ਟਰੀ ਕ੍ਰਿਕਟ ਟੀਮ
ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਇੱਕ ਕ੍ਰਿਕਟ ਟੀਮ ਹੈ ਜੋ ਕਿ ਅਫ਼ਗ਼ਾਨਿਸਤਾਨ ਵੱਲੋਂ ਅੰਤਰਰਾਸ਼ਟਰੀ ਪੱਧਰ ਤੱਕ ਖੇਡਦੀ ਹੈ। ਅਫ਼ਗ਼ਾਨਿਸਤਾਨ ਵਿੱਚ ਕ੍ਰਿਕਟ 19ਵੀਂ ਸਦੀ ਦੇ ਅੱਧ ਵਿੱਚ ਸ਼ੁਰੂ ਹੋ ਗਈ ਸੀ, ਪਰੰਤੂ ਇੱਥੋਂ ਦੀ ਰਾਸ਼ਟਰੀ ਟੀਮ ਪਿਛਲੇ ਕੁਝ ਸਾਲਾਂ ਤੋਂ ਹੀ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਹੋਈ ਹੈ। ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ ਦੀ ਸਥਾਪਨਾ 1995 ਵਿੱਚ ਹੋਈ ਸੀ ਅਤੇ ਇਸ ਬੋਰਡ ਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਮਾਨਤਾ 2001 ਵਿੱਚ ਮਿਲ ਗਈ ਸੀ ਅਤੇ ਇਹ ਬੋਰਡ ਅੰਤਰਰਾਸ਼ਟਰੀ ਕ੍ਰਿਕਟ ਸਭਾ ਦਾ ਪੂਰਨ ਮੈਂਬਰ ਬਣ ਗਿਆ ਸੀ।[8] 2003 ਵਿੱਚ ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ, ਏਸ਼ੀਆਈ ਕ੍ਰਿਕਟ ਸਭਾ ਦਾ ਮੈਂਬਰ ਬਣ ਗਿਆ ਸੀ।[9] 25 ਜੁਲਾਈ 2015 ਨੂੰ ਟਵੰਟੀ20 ਕ੍ਰਿਕਟ ਦੀ ਆਈਸੀਸੀ ਦਰਜਾਬੰਦੀ ਵਿੱਚ ਇਹ ਟੀਮ 9ਵੇਂ ਸਥਾਨ 'ਤੇ ਆ ਗਈ ਸੀ ਅਤੇ ਧਿਆਨ ਦੇਣ ਯੋਗ ਹੈ ਕਿ ਇਹ ਟੀਮ ਉਸ ਸਮੇਂ ਆਈਸੀਸੀ ਦੇ ਪਹਿਲਾਂ ਤੋਂ ਬਣੇ ਮੈਂਬਰ ਦੇਸ਼ਾਂ ਜਿਵੇਂ ਕਿ ਬੰਗਲਾਦੇਸ਼ ਕ੍ਰਿਕਟ ਟੀਮ ਅਤੇ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਤੋਂ ਉੱਪਰ ਸੀ।[10] ਰਾਸ਼ਟਰੀ ਟੀਮ ਦੀ ਸਥਾਪਨਾ 2001 ਵਿੱਚ ਹੋਈ ਸੀ ਅਤੇ ਫਿਰ ਮਈ 2008 ਵਿੱਚ ਹੋਈ ਵਿਸ਼ਵ ਕ੍ਰਿਕਟ ਲੀਗ ਵਿੱਚੋਂ ਉਭਰ ਕੇ ਇਸ ਟੀਮ ਨੇ 2009 ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਕੁਈਲੀਫ਼ਾਈ ਮੁਕਾਬਲੇ ਵਿੱਚ ਇਸ ਟੀਮ ਨੇ ਹਿੱਸਾ ਲਿਆ ਸੀ।[11][12] ਫਿਰ ਬਾਅਦ ਵਿੱਚ ਇਹ ਟੀਮ 2011 ਕ੍ਰਿਕਟ ਵਿਸ਼ਵ ਕੱਪ ਵਿੱਚ ਕੁਆਲੀਫ਼ਾਈ ਕਰਨ ਤੋਂ ਅਸਫ਼ਲ ਰਹੀ ਸੀ ਪਰ 2013 ਤੱਕ ਇਹ ਟੀਮ ਫਿਰ ਉਭਰਣੀ ਸ਼ੁਰੂ ਹੋਈ।[9] ਫਿਰ ਫਰਵਰੀ 2010 ਵਿੱਚ ਇਹ ਟੀਮ 2010 ਆਈਸੀਸੀ ਵਿਸ਼ਵ ਟਵੰਟੀ20 ਕੱਪ ਵਿੱਚ ਕੁਆਲੀਫ਼ਾਈ ਕਰਨ ਵਿੱਚ ਕਾਮਯਾਬ ਹੋ ਗਈ।[13] ਫਿਰ ਉਸ ਸਾਲ ਦੌਰਾਨ ਹੀ ਅਫ਼ਗ਼ਾਨਿਸਤਾਨ ਦੀ ਇਸ ਟੀਮ ਨੇ ਸਕਾਟਲੈਂਡ ਦੀ ਕ੍ਰਿਕਟ ਟੀਮ ਨੂੰ ਹਰਾ ਕੇ 'ਸਬਕਾਂਟੀਨੈਂਟਲ ਚੈਂਪੀਅਨਸ਼ਿਪ' ਜਿੱਤ ਲਈ।[14] ਅਫ਼ਗ਼ਾਨਿਸਤਾਨ ਦੀ ਇਸ ਟੀਮ ਨੇ ਏਸ਼ੀਆ ਬਨਾਮ ਕੈਰੀਬੀਆਈ ਟਵੰਟੀ20 ਚੈਂਪੀਅਨਸ਼ਿਪ ਵੀ ਜਿੱਤੀ ਅਤੇ ਬੰਗਲਾਦੇਸ਼ ਅਤੇ ਬਾਰਬਾਡੋਸ ਦੀ ਟੀਮ ਨੂੰ ਹਰਾਇਆ।[15] ਅਫ਼ਗ਼ਾਨਿਸਤਾਨ ਨੇ ਸ੍ਰੀ ਲੰਕਾ ਵਿੱਚ ਹੋਏ 2012 ਆਈਸੀਸੀ ਵਿਸ਼ਵ ਟਵੰਟੀ20 ਕੱਪ ਲਈ ਵੀ ਕੁਆਲੀਫ਼ਾਈ ਕੀਤਾ ਅਤੇ ਕੁਆਲੀਫ਼ਾਈ ਮੁਕਾਬਲਿਆਂ ਵਿੱਚ ਇਹ ਟੀਮ ਪਹਿਲੇ ਸਥਾਨ 'ਤੇ ਰਹੀ ਸੀ। ਫਿਰ ਇਸ ਟੀਮ ਨੂੰ ਭਾਰਤ ਅਤੇ ਇੰਗਲੈਂਡ ਨਾਲ ਗਰੁੱਪ ਵਿੱਚ ਜਗ੍ਹਾ ਮਿਲੀ। ਫਿਰ ਭਾਰਤ ਖਿਲਾਫ਼ ਆਪਣੇ ਪਹਿਲੇ ਮੈਚ ਵਿੱਚ ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਭਾਰਤ ਨੇ 20 ਓਵਰਾਂ ਵਿੱਚ 159/5 ਦੌੜਾਂ ਬਣਾਈਆਂ ਪਰੰਤੂ ਅਫ਼ਗ਼ਾਨਿਸਤਾਨ ਦੀ ਟੀਮ ਬੱਲੇਬਾਜ਼ੀ ਸਮੇਂ 19.3 ਓਵਰਾਂ ਵਿੱਚ 136 ਦੌੜਾਂ ਤੇ ਹੀ ਢੇਰ ਹੋ ਗਈ। ਫਿਰ ਇੰਗਲੈਂਡ ਖਿਲਾਫ਼ 21 ਸਤੰਬਰ ਨੂੰ ਟੂਰਨਾਮੈਂਟ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਵੀ ਇਸ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਇੰਗਲੈਂਡ ਨੇ 20 ਓਵਰਾਂ ਵਿੱਚ 196/5 ਦੌੜਾਂ ਬਣਾਈਆਂ ਪਰੰਤੂ ਬਦਲੇ ਵਿੱਚ ਅਫ਼ਗ਼ਾਨਿਸਤਾਨ ਦੀ ਟੀਮ 17.2 ਓਵਰਾਂ ਵਿੱਚ 80 ਦੌੜਾਂ ਤੇ ਹੀ ਢੇਰ ਹੋ ਗਈ। ਫਿਰ ਇੰਗਲੈਂਡ ਅਤੇ ਭਾਰਤ ਨੇ ਸੁਪਰ ਅੱਠ ਵਿੱਚ ਜਗ੍ਹਾ ਬਣਾ ਲਈ ਅਤੇ ਅਫ਼ਗ਼ਾਨਿਸਤਾਨ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਫਿਰ ਅਕਤੂਬਰ 3, 2013 ਨੂੰ ਅਫ਼ਗ਼ਾਨਿਸਤਾਨ ਨੇ ਕੀਨੀਆ ਦੀ ਕ੍ਰਿਕਟ ਟੀਮ ਨੂੰ ਹਰਾ ਕੇ ਡਬਲਿਊ.ਸੀ.ਐੱਲ. ਚੈਂਪੀਅਨਸ਼ਿਪ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ 2015 ਕ੍ਰਿਕਟ ਵਿਸ਼ਵ ਕੱਪ ਲਈ ਕੁਆਲੀਫ਼ਾਈ ਕੀਤਾ। ਵਿਸ਼ਵ ਕੱਪ ਖੇਡਣ ਵਾਲੀ ਇਹ 20ਵੀਂ ਟੀਮ ਬਣੀ। ਵਿਸ਼ਵ ਕੱਪ ਵਿੱਚ ਇਸ ਟੀਮ ਨੂੰ ਪੂਲ ਏ ਵਿੱਚ ਸ਼ਾਮਿਲ ਕੀਤਾ ਗਿਆ, ਜਿਸ ਵਿੱਚ ਹੋਰ ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਨਿਊਜ਼ੀਲੈਂਡ, ਸ੍ਰੀ ਲੰਕਾ ਅਤੇ ਇੱਕ ਹੋਰ ਕੁਆਲੀਫ਼ਾਈ ਕਰਨ ਵਾਲੀ ਟੀਮ ਸ਼ਾਮਿਲ ਸੀ।[16] 24 ਨਵੰਬਰ 2013 ਨੂੰ ਅਫ਼ਗ਼ਾਨਿਸਤਾਨ ਨੇ ਕੀਨੀਆ ਨੂੰ ਹਰਾ ਕੇ 2014 ਟਵੰਟੀ20 ਵਿਸ਼ਵ ਕੱਪ ਲਈ ਕੁਆਲੀਫ਼ਾਈ ਕੀਤਾ ਸੀ। ਮਾਰਚ 2014 ਵਿੱਚ ਵਿਸ਼ਵ ਟਵੰਟੀ20 ਕੱਪ ਦੇ ਮੁਕਾਬਲੇ ਦੌਰਾਨ ਇਸ ਟੀਮ ਨੇ ਹਾਂਗ ਕਾਂਗ ਕ੍ਰਿਕਟ ਟੀਮ ਨੂੰ ਹਰਾਇਆ ਪਰੰਤੂ ਇਸ ਜਿੱਤ ਨੂੰ ਇਹ ਟੀਮ ਜਾਰੀ ਨਾ ਰੱਖ ਸਕੀ। ਅਗਲੇ ਮੈਚਾਂ ਵਿੱਚ ਇਸ ਟੀਮ ਨੂੰ ਬੰਗਲਾਦੇਸ਼ ਅਤੇ ਨੇਪਾਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 25 ਫਰਵਰੀ 2015 ਨੂੰ ਅਫ਼ਗ਼ਾਨਿਸਤਾਨ ਦੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਜਿੱਤਿਆ, ਇਹ ਮੈਚ ਉਸਨੇ ਸਕਾਟਲੈਂਡ ਨੂੰ ਹਰਾ ਕੇ ਜਿੱਤਿਆ। ਫਿਰ ਇਸ ਟੀਮ ਨੇ 2016 ਵਿੱਚ ਭਾਰਤ ਵਿੱਚ ਹੋਏ ਟਵੰਟੀ20 ਵਿਸ਼ਵ ਕੱਪ ਵਿੱਚ ਹਿੱਸਾ ਲਿਆ ਪਰੰਤੂ ਸੈਮੀਫ਼ਾਈਨਲ ਖੇਡਣ ਤੋਂ ਇਹ ਟੀਮ ਅਸਮਰੱਥ ਰਹੀ। ਪਰੰਤੂ ਆਪਣੇ ਆਖ਼ਰੀ ਗਰੱਪ ਮੈਚ ਦੌਰਾਨ ਇਸ ਟੀਮ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਵਾਲੇ
|
Portal di Ensiklopedia Dunia