ਮੁਨੱਵਰ ਰਾਣਾ
ਮੁਨੱਵਰ ਰਾਣਾ (ਉਰਦੂ: منور رانا, ਹਿੰਦੀ: मुनव्वर राना) (26 ਨਵੰਬਰ 1952 - 14 ਜਨਵਰੀ 2024) ਉਰਦੂ ਸ਼ਾਇਰ ਸੀ। ਮਾਂ ਬਾਰੇ ਉਹਦੇ ਸ਼ੇਅਰ ਗਜ਼ਲ ਦੀ ਸ਼ਾਨ ਮੰਨੇ ਜਾਂਦੇ ਹਨ।[1][2] ਫਰਵਰੀ 2014 ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਮੁਨੱਵਰ ਰਾਣਾ ਨੂੰ ਉੱਤਰ ਪ੍ਰਦੇਸ਼ ਉਰਦੂ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ ਸੀ।[3] ਜੀਵਨਮੁਨੱਵਰ ਰਾਣਾ ਦਾ ਜਨਮ ਰਾਇਬਰੇਲੀ (ਉੱਤਰ ਪ੍ਰਦੇਸ਼) ਵਿੱਚ 26 ਨਵੰਬਰ 1952 ਵਿੱਚ ਹੋਇਆ ਸੀ। ਉਸ ਦੇ ਬਜ਼ੁਰਗ ਉੱਥੇ ਮਦਰਸੇ ਵਿੱਚ ਪੜਾਉਣ ਦਾ ਕੰਮ ਕਰਦੇ ਸਨ। ਮੁਲਕ ਦੇ ਵੰਡ ਸਮੇਂ ਉਸ ਦੇ ਦਾਦਾ – ਦਾਦੀ ਪਕਿਸਤਾਨ ਚਲੇ ਗਏ ਬਾਪ ਸਯਦ ਅਨਵਰ ਅਲੀ ਵਤਨ ਦੀ ਮੁਹੱਬਤ ਕਰਕੇ ਪਕਿਸਤਾਨ ਨਹੀਂ ਗਏ।[4] ਪਰ ਜਲਦ ਬਾਅਦ ਗਰੀਬੀ ਦੇ ਹਾਲਾਤ ਬਣ ਗਏ। ਮੁਨੱਵਰ ਦੇ ਪਿਤਾ ਨੂੰ ਟਰੱਕ ਬਣਨਾ ਪਿਆ ਅਤੇ ਮਾਂ ਨੂੰ ਮਜਦੂਰੀ ਕਰਨੀ ਪਈ। ਮੁਨੱਵਰ ਦੇ ਬਾਪ ਨੇ 1964 ਵਿੱਚ ਕਲਕੱਤੇ ਵਿੱਚ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਅਤੇ 1968 ਵਿੱਚ ਮੁਨੱਵਰ ਵੀ ਆਪਣੇ ਅੱਬਾ ਦੇ ਕੋਲ ਕਲਕੱਤੇ ਆ ਗਿਆ ਜਿਥੇ ਉਸ ਨੇ ਕਲਕੱਤੇ ਦੇ ਮੋਹੰਮਦ ਜਾਨ ਸਕੂਲ ਤੋਂ ਹਾਇਰ ਸੈਕੰਡਰੀ ਅਤੇ ਉਮੇਸ਼ ਚੰਦ੍ਰ ਕਾਲਜ ਤੋਂ ਬੀ ਕਾਮ ਦੀ ਡਿਗਰੀ ਕੀਤੀ। [4] ਉਸਦੀ ਰਚਨਾ ਖੇਤਰ ਵਿੱਚ ਵਿਸ਼ੇਸ਼ ਪ੍ਰਸਿੱਧੀ ਇਸ ਗੱਲ ਪਿੱਛੇ ਵੀ ਹੈ ਕਿ ਉਸਨੇ ਗ਼ਜ਼ਲ ਨੂੰ ਮਾਂ ਦੀ ਸਤੁਤੀ ਕਰਨ ਵਿੱਚ ਵਰਤਿਆ, ਜੋ ਕਿ ਇੱਕ ਵਿਲੱਖਣ ਕਾਰਜ ਹੈ, ਕਿਉਂਕਿ ਗ਼ਜ਼ਲ ਨੂੰ ਅਜਿਹਾ ਕਾਵਿ ਰੂਪ ਮੰਨਿਆ ਜਾਂਦਾ ਰਿਹਾ ਹੈ ਜਿਸਨੂੰ ਕਿ ਪ੍ਰੇਮੀ ਇੱਕ ਦੂਜੇ ਨਾਲ ਗੱਲਬਾਤ ਕਰਨ ਵਿੱਚ ਵਰਤਦੇ ਹਨ। ਕਾਵਿ ਸੰਗ੍ਰਿਹਾਂ ਤੋਂ ਇਲਾਵਾ, ਮੁਨੱਵਰ ਨੇ ਇਤਿਹਾਸ ਉੱਤੇ ਵੀ ਕਲਮ ਚਲਾਈ। ਉਸਦੀ ਕਾਵਿ ਰਚਨਾ ਹਿੰਦੀ, ਉਰਦੂ, ਬੰਗਾਲੀ ਅਤੇ ਪੰਜਾਬੀ ਵਿੱਚ ਵੀ ਛਪ ਚੁੱਕੀ ਹੈ। ਮੁਨੱਵਰ ਨੂੰ ਇੱਕ ਸੰਵੇਦਨਸ਼ੀਲ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜੋ ਕਿ ਆਪਣੇ ਸ਼ਿਅਰਾਂ ਵਿੱਚ ਹਿੰਦੀ ਅਤੇ ਅਵਧੀ ਦੇ ਸ਼ਬਦ ਵਰਤਦਾ ਹੈ। ਉਹ ਸਜਾਵਟੀ ਅਤੇ ਪਵਿੱਤਰ ਉਰਦੂ ਸ਼ਬਦਾਂ ਦੇ ਪ੍ਰਯੋਗ ਤੋਂ ਬਚਦਾ ਹੈ, ਜੋ ਕਿ ਉਸਦੀ ਸ਼ਾਇਰੀ ਦੇ ਗੈਰ-ਉਰਦੂ ਜਗਤ ਵਿੱਚ ਪ੍ਰਸਿੱਧ ਹੋਣ ਦਾ ਕਾਰਣ ਬਣਦੀ ਹੈ।[5][6] ਰਚਨਾਵਾਂਮੁਨੱਵਰ ਰਾਣਾ ਦੀਆਂ ਕਿਤਾਬਾਂ ਕਈ ਭਾਸ਼ਾਵਾਂ ਵਿੱਚ ਛਪੀਆਂ ਹਨ। ਉਹ ਇੱਕ ਸਟੇਜੀ ਕਵੀ ਦੇ ਤੌਰ 'ਤੇ ਵੀ ਬਹੁਤ ਪ੍ਰਸਿੱਧ ਹੈ। ਕਵਿਤਾ ਤੋਂ ਬਿਨਾ ਉਸਨੇ ਇਤਿਹਾਸ ਤੇ ਜੋ ਕਲਮ ਚਲਾਈ, ਇਸ ਵਿੱਚ ਉਸਦਾ ਕੰਮ NIT ਇਲਾਹਾਬਾਦ ਦੁਆਰਾ 2012 ਵਿੱਚ ਰੱਖੇ ਗਏ ਸੱਭਿਆਚਾਰਕ ਆਯੋਜਨ ਤੇ ਪੇਸ਼ ਕਲਰਵ ਹੈ।
ਯੇ ਐਸਾ ਕਰਜ਼ ਹੈ ਜੋ ਮੈਂ ਅਦਾ ਕਰ ਨਹੀਂ ਸਕਤਾ ਮੁਨੱਵਰ ਨੇ ਬਹੁਤ ਸਾਰੀਆਂ ਗ਼ਜ਼ਲਾਂ ਲਿਖੀਆਂ ਜੋ ਕਿ ਵੱਖ-ਵੱਖ ਪਬਲੀਕੇਸ਼ਨਾ ਦੁਬਾਰਾ ਛਪੀਆਂ ਕਿਤਾਬਾਂ ਵਿੱਚ ਮੌਜੂਦ ਹੈ। ਉਸਦੇ ਲਿਖਣ ਦਾ ਅੰਦਾਜ਼ ਵੱਖਰਾ ਹੈ, ਜਿਸ ਕਰਕੇ ਉਸਦੀ ਤੁਲਨਾ ਹਿੰਦੁਸਤਾਨੀ ਸਾਹਿਤ ਦੇ (ਵਿਸ਼ੇਸ਼ਕਰ ਹਿੰਦੀ ਅਤੇ ਉਰਦੂ ਦੇ) ਸ਼ਾਇਰਾਂ ਨਾਲ ਕੀਤੀ ਜਾਂਦੀ ਹੈ।[7] ਉਸਦੇ ਜ਼ਿਆਦਾਤਰ ਸ਼ੇਅਰਾਂ ਦੇ ਕੇਂਦਰ ਵਿੱਚ ਉਸਦਾ ਮਾਂ ਪਿਆਰ ਆਇਆ ਹੈ। ਜੋ ਕਿ ਉਸਨੂੰ ਬਾਕੀ ਦੇ ਸ਼ਾਇਰਾਂ ਤੋਂ ਵੱਖਰਾ ਕਰਦਾ ਹੈ। ਉਸਦੇ ਕਾਰਜ ਦੀ ਇੱਕ ਝਲਕ: ਐ ਅੰਧੇਰੇ! ਦੇਖ ਲੇ ਮੁੰਹ ਤੇਰਾ ਕਾਲਾ ਹੋ ਗਯਾ, ਉਸਦੀਆਂ ਹੇਠ ਲਿਖੀਆਂ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ।
ਪੁਰਸਕਾਰ
ਹਵਾਲੇ
|
Portal di Ensiklopedia Dunia