ਲਖਨਊ
लखनऊ |
---|
|
 ਚੋਟੀ ਤੋਂ ਘੜੀ ਅਨੁਸਾਰ: ਬਾਬਾ ਇਮਾਮਬਾਰਾ, ਲਖਨਊ ਰੇਲਵੇ ਸਟੇਸ਼ਨ, ਰੂਮੀ ਦਰਬਾਜਾ, ਹਜ਼ਰਤਗੰਜ਼, ਲਾ ਮਰਟੀਨੀਏਰੇ ਸਕੂਲ, ਡਾ ਭੀਮ ਰਾਉ ਅੰਬੇਡਕਰ ਪਾਰਕ |
ਉਪਨਾਮ: ਨਵਾਬੋਂ ਦਾ ਸ਼ਹਿਰ, ਭਾਰਤ ਦੇ ਸਨਿਹਰੀ ਸ਼ਹਿਰ, ਸ਼ਿਰਾਜ਼-ਏ-ਹਿੰਦ |
ਦੇਸ਼ | ਭਾਰਤ |
---|
ਰਾਜ | ਉੱਤਰ ਪ੍ਰਦੇਸ਼ |
---|
ਲਖਨਊ | ਲਖਨਊ |
---|
|
• ਕਿਸਮ | ਨਗਰਪਾਲਿਕਾ ਕਾਰਪੋਰੇਸਨ |
---|
• ਬਾਡੀ | ਲਖਨਊ |
---|
• ਲਖਨਊ ਲੋਕ ਸਭਾ ਹਲਕਾ | ਰਾਜਨਾਥ ਸਿੰਘ (ਬੀਜੇ ਪੀ) |
---|
ਉੱਚਾਈ | 123 m (404 ft) |
---|
|
• ਮੈਟਰੋ ਸ਼ਹਿਰ | 28,17,105 |
---|
• ਰੈਂਕ | 11ਵਾਂ |
---|
• ਮੈਟਰੋ | 29,02,920 |
---|
• ਮੈਟਰੋ ਰੈਂਕ | 12ਵਾਂ |
---|
ਵਸਨੀਕੀ ਨਾਂ | ਲਖਨਵੀ, ਲਖਨੋਵਾਈਟ |
---|
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
---|
ਪਿੰਨ ਕੋਡ | 2260xx / 2270xx |
---|
ਟੈਲੀਫੋਨ ਕੋਡ | +91-522 |
---|
ਵਾਹਨ ਰਜਿਸਟ੍ਰੇਸ਼ਨ | UP 32 |
---|
ਲਿੰਗ ਅਨੁਪਾਤ | 915 ♀/1000 ♂ |
---|
ਭਾਸ਼ਾ | ਹਿੰਦੀ, ਉਰਦੂ, ਅੰਗਰੇਜ਼ੀ |
---|
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
---|
ਲਖਨਊ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੈ । ਲਖਨਊ ਸ਼ਹਿਰ ਆਪਣੀ ਖਾਸ ਨਜ਼ਾਕਤ ਅਤੇ ਤਹਜੀਬ ਵਾਲੀ ਮਿੱਸੀ ਸੰਸਕ੍ਰਿਤੀ ਖੂਬੀ, ਦਸ਼ਹਰੀ ਆਮ, ਲਖਨਵੀ ਪਾਨ, ਚਿਕਨ ਅਤੇ ਨਵਾਬਾਂ ਲਈ ਜਾਣਿਆ ਜਾਂਦਾ ਹੈ। 2006 ਵਿੱਚ ਇਸਦੀ ਜਨਸੰਖਿਆ 2,541,101 ਅਤੇ ਸਾਖਰਤਾ ਦਰ 68.63 % ਸੀ। ਲਖਨਊ ਜਿਲਾ ਅਲਪਸੰਖਿਅਕਾਂ ਦੀ ਘਣੀ ਆਬਾਦੀ ਵਾਲਾ ਜਿਲਾ ਹੈ ਅਤੇ ਪ੍ਰਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਸ਼ਹਿਰ ਦੇ ਵਿੱਚੋਂ ਗੋਮਤੀ ਨਦੀ ਗੁਜਰਦੀ ਹੈ, ਜੋ ਲਖਨਊ ਦੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਇੱਥੇ ਦੇ ਨਵਾਬੀ ਮਾਹੌਲ ਵਿੱਚ ਉਰਦੂ ਸ਼ਾਇਰੀ, ਕਥਾ ਵਾਚਨ ਅਤੇ ਅਵਧੀ ਵਿਅੰਜਨ ਵੀ ਖੂਬ ਵਿਕਸਿਤ ਹੋਏ ਹਨ । ਇੱਥੇ ਬਹੁਤ ਸਾਰੇ ਦਰਸ਼ਨੀ ਥਾਂ ਹਨ, ਜਿਨ੍ਹਾਂ ਵਿੱਚ ਇਮਾਮਬਾੜੇ, ਕਈ ਫੁਲਵਾੜੀਆਂ, ਰੂਮੀ ਦਰਵਾਜਾ, ਛਤਰ ਮੰਜਿਲ, ਤਾਰਾਮੰਡਲ, ਆਦਿ ਕੁੱਝ ਹਨ। ਲਖਨਊ ਸ਼ਹਿਰ ਆਧੁਨਿਕ ਯੁੱਗ ਦੇ ਨਾਲ ਤਰੱਕੀ ਪਰ ਆਗੂ ਹੈ, ਜਿਸ ਵਿੱਚ ਵਿੱਚ ਢੇਰਾਂ ਪਾਠਸ਼ਾਲਾਵਾਂ, ਇੰਜਨੀਅਰਿੰਗ , ਪਰਬੰਧਨ, ਚਿਕਿਤਸਾ ਅਤੇ ਖੋਜ ਸੰਸਥਾਵਾਂ ਹਨ। ਲਖਨਊ ਦਾ ਪੁਰਾਣਾ ਨਾਮ ਲਕਸ਼ਮਨਪੁਰ ਸੀ। ਅੰਗਰੇਜ਼ ਲਾਰਡ ਹੇਸਟਿੰਗ ਨੇ ਲਖਨਊ ਨੂੰ ਨਵਾਬ ਦੇ ਸ਼ਹਿਰ ਦੀ ਪਦਵੀ ਦਿੱਤੀ। ਲਖਨਊ ਚਿਕਨ ਕਢਾਈ, ਚਾਂਦੀ ਚੀਨੀ ਤੇ ਸਿਲਵਰ ਦੇ ਬਰਤਨਾਂ ਕਰਕੇ ਵੀ ਜਾਣਿਆ ਜਾਂਦਾ ਹੈ। 1775 ਵਿੱਚ ਅਵਦ ਦੇ ਨਵਾਬ ਆਸਫ਼ ਅਲ-ਦੌਲਾ ਦੇ ਆਪਣੀ ਰਾਜਧਾਨੀ ਫ਼ੈਜ਼ਾਬਾਦ ਤੋਂ ਬਦਲ ਕੇ, ਲਖਨਊ ਲੈ ਆਂਦੀ। ਲਖਨਊ ਉਰਦੂ ਤਹਿਜ਼ੀਬ, ਤੌਰ ਤਰੀਕੇ ਤੇ ਉਰਦੂ ਅਦਬ ਦੀ ਵੀ ਰਾਜਧਾਨੀ ਕਿਹਾ ਜਾਣ ਲੱਗਾ। ਲਖਨਊ ਦੇ ਮੱਧ ਵਿੱਚੋਂ ਗੋਮਤੀ ਨਦੀ ਵਗਦੀ ਹੈ ਅਤੇ ਗਾਜ਼ੀ ਉ-ਦੀਨ ਹੈਦਰ ਨਹਿਰ ਵੀ ਸ਼ਹਿਰ ਵਿੱਚੋਂ ਦੀ ਲੰਘਦੀ ਹੈ। ਲਖਨਊ ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੋਣ ਕਰਕੇ, ਮੁੱਖ ਮੰਤਰੀ ਨਿਵਾਸ, ਵਿਧਾਨ ਸਭਾ, ਰਾਜਪਾਲ ਦਾ ਰਾਜ ਭਵਨ, ਹਾਈ ਕੋਰਟ ਏਥੇ ਸਥਿਤ ਹਨ। ਸਿੱਖਿਆ ਦਾ ਕੇਂਦਰ ਹੈ, ਯੂਨੀਵਰਸਿਟੀਆਂ ਹਨ, ਖੁੱਲ੍ਹੀਆਂ ਸੜਕਾਂ ਹਨ, ਪਾਰਕਾਂ ਹਨ। ਲਖਨਊ ਦੇ ਇਤਿਹਾਸ ਉਤੇ 1857 ਦਾ ਵੱਡਾ ਅਸਰ ਪਿਆ। 12 ਮਈ 1857 ਨੂੰ ਮੇਰਠ ਵਿਖੇ ਬਗਾਵਤ ਹੋਈ। ਬਾਗੀਆਂ ਨੇ ਲਖਨਊ ਉਤੇ ਕਬਜ਼ਾ ਕਰਨ ਦਾ ਯਤਨ ਕੀਤਾ। 1857 ਦੇ ਗਦਰ ਤੋਂ ਬਾਅਦ ਲਾਰਡ ਡਲਹੌਜ਼ੀ ਨੇ ਲਖਨਊ ਸ਼ਹਿਰ ਨੂੰ ਬਰਤਾਨਵੀ ਪ੍ਰਸਾਸ਼ਨ ਹੇਠ ਲੈ ਲਿਆ ਅਤੇ ਲਖਨਊ ਉੱਤਰ ਪ੍ਰਦੇਸ਼ ਦੀ ਰਾਜਧਾਨੀ ਘੋਸ਼ਿਤ ਕਰ ਦਿੱਤਾ ਗਿਆ।
ਬੜਾ ਇਮਾਮਬਾੜਾ
ਬੜਾ ਇਮਾਮਬਾੜਾ ਲਖਨਊ ਦੀ ਸਭ ਤੋਂ ਖੂਬਸੂਰਤ ਇਮਾਰਤ ਹੈ। ਮੀਨਾਕਾਰੀ ਦਾ ਨਮੂਨਾ ਹੈ। ਬੜਾ ਇਮਾਮਬਾੜਾ 1775-1797 ਵਿੱਚ ਉਸਾਰਿਆ ਗਿਆ। ਨਵਾਬ ਆਸਿਫ-ਅਲ-ਦੌਲਾ ਦੀ ਨਿਗਰਾਨੀ ਹੇਠ ਕਾਰੀਗਰਾਂ ਨੇ ਤਾਮੀਰ ਕੀਤਾ। ਇਸਦੇ ਅਹਾਤੇ ਵਿੱਚ ਦਾਖਲ ਹੁੰਦਿਆਂ ਵੱਡੀ ਡਿਓੜੀ ਆਉਂਦੀ ਹੈ। ਫੇਰ ਅੰਦਰ ਜਾਣ ਦਾ ਖੁੱਲ੍ਹਾ ਰਸਤਾ ਹੈ। ਰਸਤੇ ਦੇ ਨਾਲ ਨਾਲ ਫੁੱਲ ਪੌਦੇ ਲੱਗੇ ਹੋਏ ਹਨ। ਸੋਹਣੀਆਂ ਹਰੀਆਂ ਭਰੀਆਂ ਕਿਆਰੀਆਂ ਹਨ। ਅੱਗੇ ਜਾ ਕੇ ਸ਼ਾਨਦਾਰ ਦੋ ਮੰਜ਼ਿਲਾ ਵਿਸ਼ਾਲ ਇਮਾਰਤ ਹੈ। ਦੋ ਛੋਟੇ ਗੁੰਬਦਾਂ ਵਿਚਾਲੇ ਸੱਤ ਦਰਵਾਜ਼ੇ ਹਨ। ਉਪਰਲੀ ਮੰਜ਼ਿਲ ਵਿੱਚ 40 ਦੇ ਕਰੀਬ ਨਿੱਕੇ ਨਿੱਕੇ ਦਰਵਾਜ਼ੇ ਹਨ- ਦੋ ਗੁੰਬਦ ਹਨ। ਮੀਨਾਕਾਰੀ ਕੀਤੀ ਹੋਈ ਹੈ। ਇਮਾਰਤਸਾਜ਼ੀ ਦਾ ਸ਼ਾਨਦਾਰ ਨਮੂਨਾ ਹੈ। ਇਮਾਮਬਾੜਾ ਦੀ ਖੱਬੀ ਬਾਹੀ ਭੁਲਭਲਈਆਂ ਨਾਮ ਦਾ ਕਿਲਾ ਹੈ। ਗੁੰਝਲਦਾਰ ਰਸਤੇ ਹਨ- ਸੁਰੰਗਾਂ ਹਨ। ਭੁਲਭਲਈਆਂ ਭੂਤ ਬੰਗਲੇ ਵਰਗੀ ਕਿਲਾ ਨੁਮਾ ਇਮਾਰਤ ਹੈ- ਅੰਦਰ ਦਾਖਲ ਹੋਇਆ ਵਿਅਕਤੀ ਰਸਤਿਆਂ ਵਿੱਚ ਗਵਾਚ ਜਾਂਦਾ ਹੈ। ਭੁਲਭਲਈਆਂ ਵਿੱਚ ਫਸ ਜਾਂਦਾ ਹੈ। ਸ਼ਾਇਦ ਵਿਰੋਧੀ ਸ਼ਕਤੀਆਂ ਨੂੰ ਚੱਕਰਾਂ ਵਿੱਚ ਪਾਉਣ ਲਈ ਭੁਲਭਲਈਆਂ ਇਮਾਰਤ ਬਣਾਈ ਗਈ ਸੀ। ਬੜਾ ਇਮਾਮਾਬਾੜਾ ਦੇ ਵਿਸ਼ਾਲ ਵਿਹੜੇ ਵਿੱਚ ਸੱਜੇ ਪਾਸੇ ਇਕ ਵੱਡੀ ਮਸਜਿਦ ਹੈ। ਹੁਣ ਇਹ ਮਸਜਿਦ ਬਾਹਰੋਂ ਵਧੀਆ ਦਿੱਖ ਪੇਸ਼ ਨਹੀਂ ਕਰਦੀ ਹੈ। ਕਿਸੇ ਸਮੇਂ ਇਸ ਮਸਜਿਦ ਦੀ ਨਿਰਾਲੀ ਸ਼ਾਨ ਹੋਵੇਗੀ।
ਛੋਟਾ ਇਮਾਮਬਾੜਾ
ਛੋਟਾ ਇਮਾਮਬਾੜਾ ਇਕ ਖੂਬਸੂਰਤ ਕਲਾ ਭਰਪੂਰ ਇਮਾਰਤ 1839 ਵਿਚ ਨਵਾਬ ਮੁਹੰਮਦ ਅਲੀ ਦੁਆਰਾ ਤਿਆਰ ਕਰਵਾਈ ਗਈ ਸੀ। ਪ੍ਰਵੇਸ਼ ਦਰਵਾਜ਼ੇ ਦੇ ਅੱਗੇ ਇਕ ਝੀਲ ਨੁਮਾ ਤਲਾਬ ਹੈ। ਦੋਹੀਂ ਪਾਸੀ ਦੋ ਰਸਤੇ ਹਨ। ਰਸਤਿਆਂ ਦੇ ਨਾਲ ਸੁੰਦਰ ਪੌਦੇ, ਸੋਹਣੇ ਦਰਿਸ਼ ਪੇਸ਼ ਕਰਦੇ ਹਨ। ਸਾਹਮਣੇ ਤਿੰਨ ਬਾਹੀਆਂ ਵਾਲੀ ਬਹੁਤ ਸਾਰੇ ਝਾਲੀਦਾਰ ਦਰਵਾਜ਼ਿਆਂ ਵਾਲੀ ਇਮਾਰਤ ਹੈ। ਵਿਚਾਲੇ ਇਕ ਵੱਡਾ ਸਾਰਾ ਗੁੰਬਦ ਹੈ। ਬਹੁਤ ਸਾਰੇ ਨਿੱਕੇ ਨਿੱਕੇ ਗੁੰਬਦ ਹਨ। ਸਮੁੱਚੀ ਇਮਾਰਤ ਬਹੁਤ ਦਿਲਕਸ਼ ਨਜ਼ਾਰਾ ਪੇਸ਼ ਕਰਦੀ ਹੈ।
ਦੋਵੇਂ ਇਮਾਮਬਾੜੇ ਲਖਨਊ ਦੀ ਸ਼ਾਨ ਨੂੰ ਚਾਰ ਚੰਦ ਲਾਉਂਦੇ ਹਨ।
ਹਵਾਲੇ