ਮੁਬਾਰਿਕਾ ਯੂਸਫਜ਼ਈ
ਮੁਬਾਰਿਕਾ ਯੂਸਫਜ਼ਈ, (ਹੋਰ ਨਾਂ ਮੁਬਾਰਿਕਾ, ਬੀਕਾ ਯੂਸਫਜ਼ਈ, ਅਫ਼ਗਾਨੀ ਅਘਚਾ; ਬਤੌਰ ਬੇਗਮ ਵੀ ਜਾਣਿਆ ਜਾਂਦਾ ਹੈ) ਸਮਰਾਟ ਬਾਬਰ, ਮੁਗਲ ਸਾਮਰਾਜ ਦੇ ਸੰਸਥਾਪਕ ਅਤੇ ਪਹਿਲੇ ਮੁਗਲ ਸਮਾਰਟ ਦੀ ਚੌਥੀ ਪਤਨੀ ਸੀ।[1] ਜੀਵਨਮੁਬਾਰਿਕਾ ਯੂਸਫਜ਼ਈ, ਪਸ਼ਤੋ ਯੂਸਫਜ਼ਈ ਕਬੀਲੇ ਦੇ ਮੁੱਖੀ ਮਨਸੂਰ ਯੂਸਫਜ਼ਈ ਦੀ ਧੀ ਸੀ। ਉਸਨੇ 30 ਜਨਵਰੀ, 1519 ਨੂੰ ਕਹਿਰਾਜ ਵਿਖੇ ਬਾਬਰ ਨਾਲ ਵਿਆਹ ਕਰਵਾਇਆ, ਜੋ ਉਸਦੇ (ਬਾਬਰ) ਅਤੇ ਉਸਦੇ (ਮੁਬਾਰਿਕਾ) ਕਬੀਲੇ ਵਿਚਕਾਰ ਗੱਠਜੋੜ ਦੀ ਨਿਸ਼ਾਨੀ ਅਤੇ ਸਦਭਾਵਨਾ ਦੀ ਮੁਹਰ ਸੀ। ਉਸ ਬੁੱਧੀਮਾਨ ਔਰਤ-ਮੁਬਾਰਿਕਾ ਨੇ ਮੁਗ਼ਲਾਂ ਅਤੇ ਯੂਸਫਜ਼ਈ ਦੇ ਪਠਾਣਾਂ ਦੇ ਮੁੱਖੀਆਂ ਵਿਚਕਾਰ ਦੋਸਤਾਨਾ ਸੰਬੰਧਾਂ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ।[2] ਬਾਬਰ ਨੇ ਮੁਬਾਰਿਕਾ ਨੂੰ ਬਹੁਤ ਪਿਆਰ ਕੀਤਾ ਕਿਉਂਕਿ ਉਹ ਇਸ ਤੱਥ ਤੋਂ ਜਾਣੂ ਸੀ ਕਿ ਉਹ 1529 ਵਿੱਚ ਭਾਰਤ ਵਿੱਚ ਦਾਖ਼ਲ ਹੋਣ ਵਾਲੀਆਂ ਸਭ ਤੋਂ ਪਹਿਲੀਆਂ ਔਰਤਾਂ ਵਿਚੋਂ ਇੱਕ ਸੀ। ਮੁਬਾਰਿਕਾ ਨੇ ਬਾਬਰ ਦੀਆਂ ਹੋਰ ਪਤਨੀਆਂ ਦੀ ਈਰਖ਼ਾ ਕਾਰਨ ਬਾਬਰ ਨਾਲ ਕੋਈ ਬੱਚਾ ਪੈਦਾ ਨਹੀਂ ਕੀਤਾ, ਉਸਨੇ ਮਾਂ ਬਣਨ ਤੋਂ ਬਚਣ ਲਈ ਅਤੇ ਆਪਣੇ ਪਤੀ ਦੇ ਪਿਆਰ ਨੂੰ ਕਮਜ਼ੋਰ ਕਰਨ ਲਈ ਨਸ਼ਿਆਂ ਦਾ ਸਹਾਰਾ ਲਿਆ। ਅਕਬਰ ਦੇ ਸਮੇਂ ਦੌਰਾਨ ਉਸਦੀ ਛੇਤੀ ਹੀ ਮੌਤ ਹੋ ਗਈ ਸੀ। ਇਹ ਵੀ ਦੇਖੋਹਵਾਲੇ
|
Portal di Ensiklopedia Dunia