ਮੁਹੰਮਦ ਅਲੀ ਜਿੰਨਾਹ
ਮੁਹੰਮਦ ਅਲੀ ਜਿੰਨਾਹ (ਉਰਦੂ - محمد علی جناح ; ਮੂਲ ਗੁਜਰਾਤੀ ਤੋਂ: માહમદ અલી ઝીણા; 'ਮਾਹਮਦ ਅਲੀ ਝੀਣਾ', ਜਨਮ:25 ਦਸੰਬਰ 1876 ਮੌਤ - 11 ਸਤੰਬਰ 1948) ਵੀਹਵੀਂ ਸਦੀ ਦਾ ਇੱਕ ਪ੍ਰਮੁੱਖ ਰਾਜਨੀਤੀਵਾਨ ਸੀ ਜਿਹਨੂੰ ਪਾਕਿਸਤਾਨ ਦੇ ਸਿਰਜਣਹਾਰਾ ਵਜੋਂ ਜਾਣਿਆ ਜਾਂਦਾ ਹੈ। ਉਹ ਆਲ ਇੰਡੀਆ ਮੁਸਲਿਮ ਲੀਗ ਦੇ ਆਗੂ ਸਨ ਜਿਹੜੇ ਅੱਗੇ ਚਲਕੇ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਬਣੇ। ਪਾਕਿਸਤਾਨ ਵਿੱਚ, ਉਹਨਾਂ ਨੂੰ ਆਧਿਕਾਰਿਕ ਤੌਰ ਤੇ ਕਾਇਦੇ-ਆਜ਼ਮ ਯਾਨੀ "ਮਹਾਨ ਆਗੂ" ਅਤੇ ਬਾਬਾ-ਏ-ਕੌਮ ਯਾਨੀ "ਰਾਸ਼ਟਰਪਿਤਾ" ਦੇ ਨਾਮ ਨਾਲ ਨਵਾਜ਼ਿਆ ਜਾਂਦਾ ਹੈ। ਉਹਨਾਂ ਦੇ ਜਨਮ ਦਿਨ ਉੱਤੇ ਪਾਕਿਸਤਾਨ ਵਿੱਚ ਛੁੱਟੀ ਹੁੰਦੀ ਹੈ।[1][2] ਭਾਰਤੀ ਰਾਜਨੀਤੀ ਵਿੱਚ ਜਿੰਨਾਹ 1916 ਵਿੱਚ ਕਾਂਗਰਸ ਦੇ ਇੱਕ ਆਗੂ ਵਜੋਂ ਉਭਰਿਆ ਸੀ। ਉਹਨਾਂ ਨੇ ਹਿੰਦੂ-ਮੁਸਲਮਾਨ ਏਕਤਾ ਉੱਤੇ ਜ਼ੋਰ ਦਿੰਦੇ ਹੋਏ ਮੁਸਲਮਾਨ ਲੀਗ ਦੇ ਨਾਲ ਲਖਨਊ ਸਮਝੌਤਾ ਕਰਵਾਇਆ ਸੀ। ਸ਼ੁਰੂ ਦਾ ਜੀਵਨਮੁਹੰਮਦ ਅਲੀ ਜਿੰਨਾਹ ਦਾ ਜਨਮ ਬੰਬਈ ਪ੍ਰੈਜ਼ੀਡੈਂਸੀ, ਹੁਣ ਸਿੰਧ ਪ੍ਰਾਂਤ (ਪਾਕਿਸਤਾਨ) ਦੇ ਕਰਾਚੀ ਜਿਲ੍ਹੇ ਦੇ ਵਜੀਰ ਮੈਂਸ਼ਨ ਵਿੱਚ ਹੋਇਆ। ਸਰੋਜਿਨੀ ਨਾਇਡੂ ਦੁਆਰਾ ਲਿਖੀ ਗਈ ਜਿੰਨਾਹ ਦੀ ਜੀਵਨੀ ਦੇ ਅਨੁਸਾਰ, ਜਿੰਨਾਹ ਦਾ ਜਨਮ 25 ਦਸੰਬਰ 1876 ਨੂੰ ਹੋਇਆ ਸੀ, ਇਸ ਨੂੰ ਜਿੰਨਾਹ ਦੀ ਦਫ਼ਤਰੀ ਜਨਮ ਮਿਤੀ ਮੰਨ ਲਿਆ ਗਿਆ ਹੈ। ਜਿੰਨਾਹ, ਮਿਠੀਬਾਈ ਅਤੇ ਜਿੰਨਾਭਾਈ ਪੁੰਜਾ ਦੀਆਂ ਸੱਤ ਸੰਤਾਨਾਂ ਵਿੱਚ ਸਭ ਤੋਂ ਵੱਡਾ ਸੀ। ਉਸ ਦਾ ਪਿਤਾ ਜਿੰਨਾਹ ਭਾਈ ਇੱਕ ਸੰਪੰਨ ਗੁਜਰਾਤੀ ਵਪਾਰੀ ਸੀ, ਲੇਕਿਨ ਜਿੰਨਾਹ ਦੇ ਜਨਮ ਤੋਂ ਪਹਿਲਾਂ ਉਹ ਕਾਠੀਆਵਾੜ ਛੱਡ ਸਿੰਧ ਵਿੱਚ ਜਾਕੇ ਬਸ ਗਿਆ ਸੀ। ਜਿੰਨਾਹ ਦੀ ਮਾਤ ਭਾਸ਼ਾ ਗੁਜਰਾਤੀ ਸੀ, ਬਾਅਦ ਵਿੱਚ ਉਸ ਨੇ ਕੱਛੀ, ਸਿੰਧੀ ਅਤੇ ਅੰਗਰੇਜ਼ੀ ਭਾਸ਼ਾ ਸਿੱਖੀ। ਜਿੰਨਾਹ ਸ਼ੁਰੂ ਵਿੱਚ ਕਰਾਚੀ ਦੇ ਸਿੰਧ ਮਦਰੱਸਾ-ਉਲ-ਇਸਲਾਮ ਵਿੱਚ ਪੜ੍ਹਿਆ। ਕੁੱਝ ਸਮਾਂ ਗੋਕੁਲਦਾਸ ਤੇਜ ਮੁਢਲੀ ਪਾਠਸ਼ਾਲਾ, ਬੰਬਈ ਵਿੱਚ ਵੀ ਪੜ੍ਹਿਆ, ਫਿਰ ਈਸਾਈ ਮਿਸ਼ਨਰੀ ਸਕੂਲ ਕਰਾਚੀ ਜਾ ਦਾਖਲ ਹੋਇਆ। ਇਹ ਵੀ ਵੇਖੋਹਵਾਲੇ
|
Portal di Ensiklopedia Dunia