ਮੇਰਾ ਦਾਗ਼ਿਸਤਾਨ
ਮੇਰਾ ਦਾਗ਼ਿਸਤਾਨ (ਰੂਸੀ:Мой Дагестан) ਰਸੂਲ ਹਮਜ਼ਾਤੋਵ ਦੀ ਰੂਸੀ ਦੀ ਉਪਭਾਸ਼ਾ ਅਵਾਰ ਬੋਲੀ ਵਿੱਚ ਲਿਖੀ ਹੋਈ ਪੁਸਤਕ ਹੈ। ਗੁਰਬਖ਼ਸ਼ ਸਿੰਘ ਫ਼ਰੈਂਕ ਨੇ 1971 ਵਿੱਚ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ। ਗੁਰਬਖ਼ਸ਼ ਸਿੰਘ ਫਰੈਂਕ ਦੁਆਰਾ ਇਸ ਪੁਸਤਕ ਦੇ ਪੰਜਾਬੀ ਅਨੁਵਾਦ ਨੇ ਰਸੂਲ ਹਮਜ਼ਾਤੋਵ ਨੂੰ ਪੰਜਾਬੀ ਭਾਸ਼ਾ ਵਿੱਚ ਮਹਾਨ ਲੇਖਕ ਵਜੋਂ ਸਥਾਪਤ ਕਰ ਦਿੱਤਾ ਹੈ।[1] ਕਿਤਾਬ ਕਿਸੇ ਵੀ ਵਿਸ਼ੇਸ਼ ਵਿਧਾ ਨਾਲ ਸਬੰਧਤ ਨਹੀਂ ਹੈ, ਲੇਕਿਨ ਕਵਿਤਾ, ਗਦ ਅਤੇ ਆਲੋਚਨਾ ਦੀ ਇੱਕ ਅਨੋਖੀ ਰਚਨਾ ਹੈ।[2][3] ਇਸ ਕਿਤਾਬ ਨੂੰ ਵਲਾਦੀਮੀਰ ਸੋਲਿਊਖਿਨ ਨੇ 1967 ਵਿੱਚ ਰੂਸੀ ਵਿੱਚ ਅਨੁਵਾਦ ਕੀਤਾ ਸੀ।[3] ਗੈਲਰੀ![]() ਕਿਤਾਬ ਬਾਰੇਇਸ ਕਿਤਾਬ ਵਿੱਚ ਰਸੂਲ ਹਮਜਾਤੋਵ ਨੇ ਦਾਗਿਸਤਾਨ ਦੇ ਸਭਿਆਚਾਰ ਨੂੰ ਬਹੁਤ ਬਰੀਕੀ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਉਸ ਨੇ ਮਾਂ ਬੋਲੀ ਦੀ ਮਹਤਤਾ ਨੂੰ ਬਰੀਕੀ ਨਾਲ ਬਿਆਨ ਕੀਤਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਮਾਂ ਬੋਲੀ ਨੂੰ ਭੁੱਲਣਾ ਇੱਕ ਬਦਅਸੀਸ ਦੇ ਹੈ। ਉਹ ਲਿਖਦਾ ਹੈ ਕਿ ਦਾਗਿਸਤਾਨ ਦੇ ਲੋਕ ਬਦਦੁਆਵਾਂ ਵੀ ਮਾਂ ਬੋਲੀ ਨਾਲ ਸੰਬੰਧਿਤ ਦਿੰਦੇ ਹਨ। ਇਸ ਕਿਤਾਬ ਵਿੱਚ ਰਸੂਲ ਦਾਗਿਸਤਾਨ ਦੇ ਸਭਿਆਚਾਰ ਨੂੰ ਪੇਸ਼ ਕਰਨ ਦੇ ਨਾਲ ਨਾਲ ਲੇਖਕਾਂ, ਸਾਹਿਤਕਾਰਾਂ ਨੂੰ ਸਾਹਿਤ ਰਚਨਾ ਦੇ ਸਹੀ ਢੰਗਾਂ ਨੂੰ ਸਮਝਾਉਣ ਦਾ ਵੀ ਯਤਨ ਕਰਦਾ ਹੈ। ਇਸ ਪੁਸਤਕ ਵਿੱਚ ਉਹ ਉੱਥੋਂ ਦੀਆਂ ਔਰਤਾਂ, ਬੱਚਿਆਂ, ਖਾਣ ਪੀਣ, ਪਹਿਰਾਵਾ, ਰਹਿਣ ਸਹਿਣ, ਰਸਮੋ-ਰਿਵਾਜ਼ ਆਦਿ ਬਾਰੇ ਜਾਣਕਾਰੀ ਦਿੰਦਾ ਹੈ। ਸ਼ੈਲੀ ਦਾ ਨਮੂਨਾ
ਹਵਾਲੇ
|
Portal di Ensiklopedia Dunia