ਮੇਰਾ ਰੂਸੀ ਸਫ਼ਰਨਾਮਾ
ਮੇਰਾ ਰੂਸੀ ਸਫ਼ਰਨਾਮਾ ਉੱਘੇ ਅਦਾਕਾਰ ਅਤੇ ਲੇਖਕ ਬਲਰਾਜ ਸਾਹਨੀ ਦਾ ਲਿਖਿਆ ਇੱਕ ਪੰਜਾਬੀ ਸਫ਼ਰਨਾਮਾ ਹੈ ਜੋ ਇਹਨਾਂ 1964 ਦੀ ਆਪਣੀ ਸੋਵੀਅਤ ਫੇਰੀ ਤੋਂ ਬਾਅਦ ਲਿਖਿਆ। ਇਸ ਉੱਤੇ ਉਸ ਨੂੰ 1965 ਵਿਚ 'ਸੋਵੀਅਤ ਲੈਂਡ ਨਹਿਰੂ ਪੁਰਸਕਾਰ' ਮਿਲਿਆ।[1] ਕੁਝ ਸਫ਼ਰਨਾਮੇ ਬਾਰੇਇਹ ਸਫ਼ਰਨਾਮਾ ਲੇਖਕ ਨੇ ਚੌਥੀ ਵਾਰੀ ਕੀਤੀ ਗਈ ਰੂਸੀ ਯਾਤਰਾ ਤੋਂ ਬਾਅਦ ਲਿਖਿਆ। ਇਹ ਸਫ਼ਰਨਾਮਾ ਬਲਰਾਜ ਸਾਹਨੀ ਦੀ ਮਾਰਕਸਵਾਦੀ-ਲੈਨਿਨਵਾਦੀ ਦ੍ਰਿਸ਼ਟੀ ਦੀ ਉਦਾਹਰਣ ਹੈ। ਲੇਖਕ ਜੋ ਕਿ ਨਵੰਬਰ, 1964 ਨੂੰ ਇਸਕਸ(ਇੰਡੋ-ਸੋਵੀਅਤ ਕਲਚਰਲ ਸੁਸਾਇਟੀ) ਦੇ ਡੈਲੀਗੇਸ਼ਨ ਵਜੋਂ ਇਸ ਸਫ਼ਰ ਤੇ ਜਾਂਦਾ ਹੈ। ਸਫ਼ਰਨਾਮੇ ਦੇ ਅਧਾਰ ਤੇ ਸਾਹਨੀ ਦੇ ਵਿਚਾਰ ਹਨ ਕਿ ਸੋਵੀਅਤ ਸਮਾਜਵਾਦੀ ਨਿਜ਼ਾਮ ਮਨੁੱਖ ਨੂੰ ਖ਼ੁਦਮੁਖ਼ਤਿਆਰੀ ਅਤੇ ਸਵਾਰਥ ਤੋਂ ਉੱਪਰ ਉਠਾ ਕੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋਣ ਦੀ ਸਿੱਖਿਆ ਦਿੰਦਾ ਹੈ। ਸਫ਼ਰਨਾਮੇ ਵਿਚ ਅਨੇਕਾਂ ਥਾਵਾਂ ਤੇ ਰੂਸ ਅਤੇ ਭਾਰਤ ਦੇ ਤੁਲਨਾਤਮਕ ਵਿਰਵੇ ਪ੍ਰਾਪਤ ਹੁੰਦੇ ਹਨ ਅਤੇ ਹਰ ਥਾਂ ਇਹ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਭਾਰਤ ਨੇ ਆਜ਼ਾਦੀ ਤੋਂ ਬਾਅਦ ਕੋਈ ਤਰੱਕੀ ਹਾਸਿਲ ਨਹੀਂ ਕੀਤੀ ਇਸਦੇ ਉਲਟ ਰੂਸ ਨੇ ਅਥਾਹ ਤਰੱਕੀ ਕਰ ਲਈ ਹੈ। ਲੇਖਕ ਇਸ ਤਰੱਕੀ ਪਿੱਛੇ ਮਾਰਕਸਵਾਦੀ ਸੋਚ ਨੂੰ ਦੇਖਦਾ ਹੈ। ਇਹ ਸਫ਼ਰਨਾਮਾ ਸਾਹਿਤਕ ਰਚਨਾ ਦੇ ਨਾਲ ਨਾਲ ਵੱਡਮੁੱਲੇ ਇਤਿਹਾਸਕ ਦਸਤਾਵੇਜ਼ ਵਜੋਂ ਵੀ ਪੇਸ਼ ਹੁੰਦਾ ਹੈ।[2] ਹਵਾਲੇ
|
Portal di Ensiklopedia Dunia