ਮੈਰੀ ਕੋਮ
ਮਾਂਗਟੇ ਚੁੰਗਨੇਈਜਾਂਗ ਮੈਰੀ ਕੋਮ (ਜਨਮ 1 ਮਾਰਚ 1983), ਜਿਸ ਨੂੰ ਐੱਮ. ਸੀ. ਮੈਰੀ ਕੋਮ , ਮੇਗਨੀਫੀਸ਼ੈਂਟ ਮੈਰੀ ਜਾਂ ਆਮ ਤੌਰ 'ਤੇ ਸਿਰਫ ਮੈਰੀ ਕੋਮ ਕਿਹਾ ਜਾਂਦਾ ਹੈ, ਇੱਕ ਭਾਰਤੀ ਮੁੱਕੇਬਾਜ ਹੈ ਅਤੇ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਦੇ ਕੋਮ ਨਾਂ ਦੇ ਕਬੀਲੇ ਨਾਲ ਸੰਬੰਧ ਰਖਦੀ ਹੈ।[1] ਇਸ ਨੇ ਛੇ ਵਾਰ ਵਿਸ਼ਵ ਮੁੱਕੇਬਾਜੀ ਚੈਂਪਿਅਨਸ਼ਿਪ ਦਾ ਖਿਤਾਬ ਜਿੱਤਿਆ ਹੈ ਅਤੇ ਇਹ ਸਾਰੀਆ ਛੇ ਵਿਸ਼ਵ ਮੁੱਕੇਬਾਜੀ ਚੈਂਪਿਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਇੱਕੋ ਇੱਕ ਔਰਤ ਖਿਡਾਰਣ ਹਨ।[2] 2012 ਲੰਡਨ ਓਲਿੰਪਕ ਮੁਕਾਬਲਿਆਂ ਵਿੱਚ ਖੇਡਣ ਵਾਲੀ ਇਹ ਇੱਕਲੀ ਭਾਰਤੀ ਔਰਤ ਮੁਕੇਬਾਜ ਸੀ। ਇਹਨਾਂ ਨੇ ਫਲਾਈਵੇਟ ਕੈਟਾਗਰੀ (51 ਕਿੱਲੋ ਭਾਰ) ਵਿੱਚ ਹਿੱਸਾ ਲਿਆ ਅਤੇ ਤਾਂਬੇ ਦਾ ਤਮਗਾ ਜਿੱਤਿਆ.[3] ਇਸੇ ਕੈਟਾਗਰੀ ਵਿੱਚ ਇਹ ਏ. ਆਈ. ਬੀ. ਏ. ਵਿਸ਼ਵ ਇਸਤਰੀ ਰੈਂਕਿਗ ਵਿੱਚ ਇਹਨਾਂ ਨੂੰ ਚੌਥੈ ਸਥਾਨ ਤੇ ਰੱਖਿਆ ਗਿਆ ਹੈ।[4] ਮੁੱਢਲਾ ਜੀਵਨ ਅਤੇ ਪਰਿਵਾਰਮੈਰੀ ਕੋਮ ਕਾਂਗਾਥੇਈ, ਜ਼ਿਲ੍ਹਾ ਚੁਰਾਚਨਪੁਰ ਮਨੀਪੁਰ ਵਿੱਚ ਪੈਦਾ ਹੋਈ। ਇਹਨਾਂ ਦੇ ਮਾਤਾ ਪਿਤਾ, ਮਾਂਗਟੇ ਟੋਂਪਾ ਕੋਮ ਅਤੇ ਮਾਂਗਟੇ ਅਖਮ ਕੋਮ ਝੁਮ ਖੇਤਾਂ ਵਿੱਚ ਕੰਮ ਕਰਦੇ ਸਨ।[5] ਇਹਨਾਂ ਨੇ ਆਪਨੀ ਛੇਵੀਂ ਕਲਾਸ ਤੱਕ ਮੁੱਢਲੀ ਪੜ੍ਹਾਈ ਲੋਕਤਕ ਕ੍ਰਿਸਚਿਅਨ ਮਾਡਲ ਸਕੂਲ ਮੋਈਰਾਂਗ ਅਤੇ ਉਸ ਤੋਂ ਬਾਅਦ ਅੱਠਵੀਂ ਤੱਕ ਸੰਤ ਜੇਵੀਅਰ ਕੈਥੋਲਿਕ ਸਕੂਲ, ਮੋਈਰਾਂਗ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਇਹਨਾਂ ਨੇ ਨੌਵੀਂ ਅਤੇ ਦਸਵੀ ਦੀ ਪੜ੍ਹਾਈ ਲਈ ਆਦਿਮਜਤੀ ਹਾਈ ਸਕੂਲ, ਇਂਫਾਲ ਵਿੱਚ ਦਾਖਲਾ ਲਿਆ, ਪਰ ਇਹ ਇਮਤਿਹਾਨ ਪਾਸ ਨਾ ਕਰ ਸਕੀ। ਇਹਨਾਂ ਨੇ ਇਹ ਸਕੂਲ ਛੱਡ ਦਿੱਤਾ ਅਤੇ NIOS, ਇਂਫਾਲ ਤੋ ਦੁਬਾਰਾ ਇਮਤਿਹਾਨ ਦਿੱਤਾ ਅਤੇ ਚੁਰਾਚੰਦਪੁਰ ਕਾਲਜ ਤੋ ਗ੍ਰੈਜੂਏਸ਼ਨ ਪ੍ਰਾਪਤ ਕੀਤੀ।[1] ਹਲਾਂਕਿ ਇਹਨਾਂ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਕਾਫੀ ਦਿਲਚਸਪੀ ਸੀ, ਪਰ ਦਿਂਗਕੋ ਸਿੰਘ ਦੀ ਸਫਲਤਾ ਨੇ ਇਹਨਾਂ ਨੂੰ ਮੁਕੇਬਾਜ ਬਣਨ ਲਈ ਪ੍ਰੇਰਿਤ ਕਿੱਤਾ। ਇਹਨਾਂ ਨੇ ਮਨੀਪੁਰ ਰਾਜ ਮੁਕੇਬਾਜੀ ਕੋਚ ਐੱਮ. ਨਰਜਿਤ ਸਿੰਘ, ਦੀ ਨਿਗਰਾਣੀ ਹੇਂਠ ਖੁਮਣ ਲੰਪਕ, ਇਂਫਾਲ ਵਿੱਚ ਆਪਨੀ ਸਿਖਲਾਈ ਆਰੰਭ ਕੀਤੀ।[6] ਵਿਆਹਇਹਨਾਂ ਦਾ ਵਿਆਹ ਕੇ. ਓਨਲਰ ਕੋਮ ਨਾਲ ਹੋਇਆ ਹੈ ਅਤੇ ਇਹਨਾਂ ਦੇ ਦੋ ਜੁੜਵਾਂ ਬੱਚੇ ਹਨ ਜਿਨਂ ਦਾ ਨਾਮ ਰੇਚੁਂਗ ਅਤੇ ਖੁਪਨੇਈਵਾਰ ਹੈ।[7][8] ਫਿਲਮ2012 ਵਿੱਚ ਭਾਰਤੀ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਮੈਰੀ ਕੋਮ ਦੀ ਜਿੰਦਗੀ ਤੇ ਆਧਾਰਿਤ ਇੱਕ ਜੀਵਨੀ ਫਿਲਮ ਨਿਰਾਮਣ ਕਰਨ ਦੀ ਘੋਸ਼ਣਾ ਕੀਤੀ ਜਿਸ ਵਿੱਚ ਅਦਾਕਾਰਾ ਪ੍ਰਿਅੰਕਾ ਚੋਪੜਾ ਮੈਰੀ ਕੋਮ ਦਾ ਕਿਰਦਾਰ ਨਿਭਾਵੇਗੀ।[9] ਹਵਾਲੇ
ਹੋਰ ਜਾਣਕਾਰੀ
ਬਾਹਰਲੀਆਂ ਕੜੀਆਂ
![]() ਵਿਕੀਮੀਡੀਆ ਕਾਮਨਜ਼ ਉੱਤੇ Mary Kom ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia