ਮੌਨੀ ਰਾਏ
ਮੌਨੀ ਰਾਏ (ਬੰਗਾਲੀ: মৌনী রায়, ਬਾਂਗਲਾ ਉਚਾਰਨ: [mou̯ni rae̯]; ਹਿੰਦੀ: मौनी राय; ਅੰਗ੍ਰੇਜ਼ੀ: Mouni Roy) ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਅਤੇ ਮਾਡਲ ਹੈ। ਇਹ ਭਾਰਤ ਦੀ ਪ੍ਰਸਿੱਧ ਅਦਾਕਾਰਾਵਾਂ ਵਿਚੋਂ ਇੱਕ ਹੈ, ਇਸਨੂੰ ਸਭ ਤੋਂ ਪਹਿਲਾਂ ਕਿਉਂਕਿ ਸਾਸ ਭੀ ਕਭੀ ਬਹੂ ਥੀ ਵਿੱਚ ਕ੍ਰਿਸ਼ਨਾਤੁਲਸੀ ਦੀ ਭੂਮਿਕਾ ਕਾਰਨ ਪਛਾਣ ਮਿਲੀ, ਅਤੇ ਦੇਵੋਂ ਕੇ ਦੇਵ...ਮਹਾਦੇਵ ਵਿੱਚ ਸਤੀ ਦੀ ਭੂਮਿਕਾ ਨਿਭਾਈ ਅਤੇ ਨਾਗਿਨ[3][4] ਨਾਟਕ ਵਿੱਚ ਸ਼ਿਵਾਨਿਆ ਅਤੇ ਸ਼ਿਵਾਂਗੀ ਦੀ ਭੂਮਿਕਾ ਨਿਭਾਈ। ਇਸਨੇ ਜਨੂਨ – ਐਸੀ ਨਫ਼ਰਤ ਤੋ ਕੈਸਾ ਇਸ਼ਕ਼[5] ਵਿੱਚ ਬਤੌਰ ਮੀਰਾ ਭੂਮਿਕਾ ਅਦਾ ਕੀਤੀ। ਇਹ 2014 ਝਲਕ ਦਿਖਲਾ ਜਾ ਦੀ ਪ੍ਰਤਿਯੋਗੀ ਅਤੇ ਆਖ਼ਰੀ ਦਾਅਵੇਦਾਰ ਰਹੀ। ਮੌਨੀ ਟ੍ਰੇਂਡ ਕਥਕ ਡਾਂਸਰ ਹੈ।[6] ਅਰੰਭ ਦਾ ਜੀਵਨਰਾਏ 28 ਸਤੰਬਰ 1985 ਨੂੰ ਇਕ ਬੰਗਾਲੀ ਪਰਿਵਾਰ ਵਿਚ ਪੱਛਮੀ ਬੰਗਾਲ ਦੇ ਕੂਚ ਬਿਹਾਰ ਦੀ ਗਾਂਧੀ ਬਸਤੀ ਵਿਚ ਪੈਦਾ ਹੋਈ ਸੀ। ਕੈਰੀਅਰਮੌਨੀ ਰਾਏ ਨੇ 2007 ਵਿੱਚ ਏਕਤਾ ਕਪੂਰ ਦੇ ਡਰਾਮੇ ਕਿਉਂਕਿ ਸਾਸ ਭੀ ਕਭੀ ਬਹੂ ਥੀ ਵਿੱਚ ਕ੍ਰਿਸ਼ਨਾਤੁਲਸੀ ਦੀ ਭੂਮਿਕਾ ਨਿਭਾਈ। ਫਿਰ ਇਸਨੇ ਜ਼ਰਾ ਨਚਕੇ ਦਿਖਾ ਦੀ ਵਿੱਚ ਭਾਗ ਲਿਆ ਅਤੇ ਇਸ ਸ਼ੋਅ ਨੂੰ ਜਿੱਤਿਆ। ਮੌਨੀ ਨੇ ਫਿਰ ਕਸਤੂਰੀ ਨਾਟਕ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਟੈਲੀਵਿਜ਼ਨ
ਫ਼ਿਲਮਾਂ
ਦੇਖੋ
ਹਵਾਲੇ
|
Portal di Ensiklopedia Dunia