ਮੰਗਲ ਸਿੰਘ ਰਾਮਗੜ੍ਹੀਆਮੰਗਲ ਸਿੰਘ ਰਾਮਗੜ੍ਹੀਆ CSI (1800-1879) ਇੱਕ ਪ੍ਰਮੁੱਖ ਸਿੱਖ ਆਗੂ, ਇੱਕ ਸਰਦਾਰ ਸੀ, ਜਿਸਨੇ ਪਹਿਲੀ ਅਤੇ ਦੂਜੀ ਐਂਗਲੋ-ਸਿੱਖ ਜੰਗਾਂ ਵਿੱਚ ਹਿੱਸਾ ਲਿਆ ਸੀ। ਬਾਅਦ ਵਿੱਚ, ਉਸਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦਾ ਮੈਨੇਜਰ ਨਿਯੁਕਤ ਕੀਤਾ ਗਿਆ। [1] ਉਸਨੇ "ਸਰਦਾਰ-ਏ-ਬਵਕਾਰ" (ਪ੍ਰੋਸਟਿਜ ਵਾਲਾ ਸਰਦਾਰ) ਦਾ ਖ਼ਿਤਾਬ ਰੱਖਿਆ।[ਹਵਾਲਾ ਲੋੜੀਂਦਾ] ![]() ਮੰਗਲ ਸਿੰਘ ਦੀਵਾਨ ਸਿੰਘ ਦਾ ਪੁੱਤਰ ਅਤੇ ਸਿੱਖ ਆਗੂ ਜੱਸਾ ਸਿੰਘ ਰਾਮਗੜ੍ਹੀਆ ਦੇ ਭਰਾ ਤਾਰਾ ਸਿੰਘ ਰਾਮਗੜ੍ਹੀਆ ਦਾ ਪੋਤਰਾ ਸੀ। ਉਹ ਜੱਸਾ ਸਿੰਘ ਦੇ ਪੁੱਤਰ ਜੋਧ ਸਿੰਘ ਦੀਆਂ ਕੁਝ ਜਾਗੀਰਾਂ ਦਾ ਵਾਰਸ ਸੀ।[ਹਵਾਲਾ ਲੋੜੀਂਦਾ]1834 ਵਿੱਚ, ਉਸਨੂੰ ਪੁਰਾਣੀ ਰਾਮਗੜ੍ਹੀਆ ਸ਼੍ਰੇਣੀ ਦੇ 400 ਪੈਦਲ ਸਿਪਾਹੀਆਂ ਅਤੇ 110 ਸਵਾਰਾਂ (ਘੁੜਸਵਾਰਾਂ) ਦੀ ਕਮਾਂਡ ਦੇ ਕੇ ਪੇਸ਼ਾਵਰ ਭੇਜਿਆ ਗਿਆ ਸੀ। ਉਥੇ, ਤੇਜ ਸਿੰਘ ਅਤੇ ਹਰੀ ਸਿੰਘ ਨਲਵਾ ਦੇ ਅਧੀਨ, ਉਸਨੇ ਅਪ੍ਰੈਲ 1837 ਵਿਚ ਜਮਰੌਦ ਦੀ ਲੜਾਈ ਵਿਚ ਲੜਿਆ।[ਹਵਾਲਾ ਲੋੜੀਂਦਾ] ਸ਼ੇਰ ਸਿੰਘ ਦੇ ਰਾਜ ਦੌਰਾਨ, ਮੰਗਲ ਸਿੰਘ ਸੁਕੇਤ, ਮੰਡੀ ਅਤੇ ਕੁੱਲੂ ਵਿੱਚ ਨੌਕਰੀ ਕਰਦਾ ਸੀ, ਅਤੇ 1846 ਵਿੱਚ ਸਤਲੁਜ ਯੁੱਧ ਦੇ ਅੰਤ ਵੇਲ਼ੇ ਤੱਕ ਉੱਥੇ ਰਿਹਾ।[ਹਵਾਲਾ ਲੋੜੀਂਦਾ] ਦੂਜੇ ਸਿੱਖ ਯੁੱਧ ਦੌਰਾਨ, ਮੰਗਲ ਸਿੰਘ ਨੂੰ ਸੜਕਾਂ ਦੀ ਪਹਿਰੇਦਾਰੀ ਅਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਵਿਵਸਥਾ ਬਣਾਈ ਰੱਖਣ ਲਈ ਉਸ ਦੇ ਕੰਮ ਲਈ ਜਾਣਿਆ ਜਾਂਦਾ ਸੀ। [2] ਹਵਾਲੇ
|
Portal di Ensiklopedia Dunia