ਮੰਗੋਲੀਆ
ਮੰਗੋਲੀਆ (English: /mɒŋˈɡoʊliə/ ( ਮੰਗੋਲੀਆ ਦਾ ਕੁੱਲ ਖੇਤਰਫ਼ਲ 1,564,116 ਵਰਗ ਕਿ.ਮੀ. (603,909 ਵਰਗ ਮੀਲ) ਹੈ। ਖੇਤਰਫ਼ਲ ਪੱਖੋਂ ਇਹ ਦੇਸ਼ 18ਵੀਂ ਥਾਂ 'ਤੇ ਹੈ। ਇਸ ਦੇਸ ਦੀ ਆਬਾਦੀ 30 ਲੱਖ (3 ਮਿਲੀਅਨ) ਦੇ ਕਰੀਬ ਹੈ ਤੇ ਇੱਥੋਂ ਦੀ ਆਬਾਦੀ ਘਣਤਾ ਬਹੁਤ ਘੱਟ ਹੈ। ਬੰਦ-ਹੱਦ ਵਾਲਾ ਇਹ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਇਸ ਦੇਸ਼ ਵਿੱਚ ਖੇਤੀਯੋਗ ਭੂਮੀ ਬਹੁਤ ਘੱਟ ਹੈ ਅਤੇ ਜ਼ਿਆਦਾਤਰ ਖੇਤਰ ਘਾਹ ਦੇ ਮੈਦਾਨਾਂ ਨੇ ਢਕਿਆ ਹੋਇਆ ਹੈ। ਇਸਦੇ ਉੱਤਰ ਤੇ ਪੱਛਮੀ ਹਿੱਸੇ ਵੱਲ ਪਹਾੜ ਹਨ ਅਤੇ ਦੱਖਣੀ ਹਿੱਸੇ ਵੱਲ ਗੋਬੀ ਮਾਰੂਥਲ ਸਥਿੱਤ ਹੈ। ਇੱਥੋਂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਉਲਾਨ ਬਾਟੋਰ ਹੈ ਜਿੱਥੇ ਕਿ ਦੇਸ਼ ਦੀ ਤਕਰੀਬਨ 45% ਅਬਾਦੀ ਵਸਦੀ ਹੈ। ਇੱਥੋਂ ਦੀ 30% ਜਨਸੰਖਿਆ ਵਣਜਾਰਿਆਂ ਜਾਂ ਅਰਧ-ਵਣਜਾਰਿਆਂ ਦੀ ਹੈ। ਹਾਲੇ ਵੀ ਘੋੜੇ ਰੱਖਣ ਦਾ ਰਿਵਾਜ ਇਸ ਦੇਸ਼ ਦਾ ਅਟੁੱਟ ਹਿੱਸਾ ਹੈ। ਇੱਥੋਂ ਦੀ ਵਧੇਰੇ ਜਨਸੰਖਿਆ ਬੁੱਧ ਧਰਮ ਦੀ ਪਾਲਣਾ ਕਰਦੀ ਹੈ। ਦੂਜਾ ਵੱਡਾ ਭਾਗ ਨਾਸਤਿਕ ਜਨਸੰਖਿਆ ਦਾ ਹੈ। ਕਜ਼ਾਖ਼ਾਂ ਸਹਿਤ ਇਸਲਾਮ ਵੀ ਇਸ ਦੇਸ਼ ਦਾ ਪ੍ਰਮੁੱਖ ਧਰਮ ਹੈ। ਇੱਥੋਂ ਦੇ ਜ਼ਿਆਦਾਤਰ ਵਾਸੀ ਮੰਗੋਲ ਜਾਤ ਦੇ ਹਨ। ਇਹਨਾਂ ਤੋਂ ਇਲਾਵਾ ਕਜ਼ਾਖ਼, ਤੁਵਾਨ ਤੇ ਹੋਰ ਘੱਟ ਗਿਣਤੀ ਲੋਕ ਵੀ ਇੱਥੇ ਰਹਿੰਦੇ ਹਨ। ਵਧੇਰੇ ਲੋਕ ਪੱਛਮੀ ਹਿੱਸੇ 'ਚ ਵੱਸਦੇ ਹਨ। ਮੰਗੋਲੀਆ 1997 ਵਿੱਚ ਵਿਸ਼ਵ ਵਪਾਰ ਸੰਸਥਾ ਨਾਲ ਜੁੜਿਆ ਅਤੇ ਖੇਤਰੀ ਆਰਥਿਕ ਤੇ ਵਪਾਰਕ ਸਮੂਹਾਂ ਵਿੱਚ ਆਪਣੀ ਭਾਗੀਦਾਰੀ ਵਧਾਉਣ ਵੱਲ ਧਿਆਨ ਦੇ ਰਿਹਾ ਹੈ। ਉਹ ਖੇਤਰ, ਜਿਸਨੂੰ ਅੱਜ ਮੰਗੋਲੀਆ ਦਾ ਨਾਂਅ ਨਾਲ ਜਾਣਿਆ ਜਾਂਦਾ ਹੈ, 'ਤੇ ਵੱਖ-ਵੱਖ ਵਣਜਾਰੇ ਸਾਮਰਾਜਾਂ ਨੇ ਸ਼ਾਸਨ ਕੀਤਾ ਹੈ ਜਿਸ ਵਿੱਚ ਸ਼ਿਓਂਗਨੂ, ਸ਼ਿਆਨਬੇਈ, ਰੋਰਨ, ਤੁਰਕੀ ਖਾਗਾਨੇਤ ਅਤੇ ਹੋਰ ਬਾਕੀ ਸ਼ਾਮਿਲ ਹਨ। 1206 ਵਿੱਚ ਚੰਗੇਜ਼ ਖ਼ਾਨ ਨੇ ਮੰਗੋਲ ਸਾਮਰਾਜ ਦੀ ਨੀਂਹ ਰੱਖੀ ਜੇ ਕਿ ਇਤਿਹਾਸ ਦਾ ਸਭ ਤੋਂ ਵੱਡਾ ਸਾਮਰਾਜ ਹੋਇਆ। ਉਸਦੇ ਪੜਪੋਤੇ ਕੁਬਲਈ ਖ਼ਾਨ ਨੇ ਚੀਨ 'ਤੇ ਜਿੱਤ ਪ੍ਰਾਪਤ ਕਰਕੇ ਯੁਆਨ ਰਾਜਵੰਸ਼ ਦੀ ਸਥਾਪਨਾ ਕੀਤੀ। ਯੁਆਨ ਰਾਜਵੰਸ਼ ਦੇ ਪਤਨ ਤੋਂ ਬਾਅਦ ਮੰਗੋਲ ਮੰਗੋਲੀਆ ਵੱਲ ਪਿੱਛੇ ਹਟ ਗਏ ਤੇ ਫਿਰ ਘਰੇਲੂ ਜੰਗ ਸ਼ੁਰੂ ਹੋ ਗਈ ਪਰ ਡਾਇਨ ਖ਼ਾਨ ਤੇ ਤੂਮਨ ਜ਼ਸਾਗਤ ਖ਼ਾਨ ਦਾ ਰਾਜਕਾਲ ਇਹਨਾਂ ਝਗੜਿਆਂ ਤੋਂ ਬਚਿਆ ਰਿਹਾ। 16ਵੀਂ ਸਦੀ ਵਿੱਚ ਤਿੱਬਤੀ ਬੁੱਧ ਧਰਮ ਨੇ ਮੰਗੋਲੀਆ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਜਿਸਨੂੰ ਅੱਗੇ ਤੋਰਦਿਆਂ ਮਾਂਛੂਆਂ ਨੇ ਕਿੰਗ ਸਾਮਰਾਜ ਦੀ ਸਥਾਪਨਾ ਕਰਕੇ 17ਵੀਂ ਸਦੀ ਤੱਕ ਪੂਰੇ ਦੇਸ਼ ਤੱਕ ਇਸਦਾ ਪ੍ਰਸਾਰ ਕੀਤਾ। 19ਵੀਂ ਸਦੀ ਦੀ ਸ਼ੁਰੂਆਤ ਤੱਕ ਮੰਗੋਲੀਆ ਦੀ ਜਨਸੰਖਿਆ ਦੇ ਜਵਾਨਾਂ ਦਾ ਇੱਕ-ਤਿਹਾਈ ਹਿੱਸਾ ਬੋਧੀ ਭਿਕਸ਼ੂ ਬਣ ਗਿਆ ਸੀ। 1911 ਵਿੱਚ ਕਿੰਗ ਸਾਮਰਾਜ ਦੇ ਪਤਨ ਤੋਂ ਬਾਅਦ ਮੰਗੋਲੀਆ ਨੇ ਕਿੰਗ ਸਾਮਰਾਜ ਤੋਂ ਆਪਣੀ ਸੁਤੰਤਰਤਾ ਘੋਸ਼ਿਤ ਕਰ ਦਿੱਤੀ ਤੇ 1921 ਵਿੱਚ ਚੀਨ ਗਣਰਾਜ ਤੋਂ ਅਸਲ ਵਿੱਚ ਅਜ਼ਾਦੀ ਪ੍ਰਾਪਤ ਕੀਤੀ। ਥੋੜ੍ਹੇ ਸਮੇਂ ਬਾਅਦ ਦੇਸ਼ ਸੋਵੀਅਤ ਯੂਨੀਅਨ ਦੇ ਕਾਬੂ ਹੇਠ ਆ ਗਿਆ ਜਿਸਨੇ ਕਿ ਇਸਦੀ ਚੀਨ ਕੋਲੋਂ ਅਜ਼ਾਦੀ ਲਈ ਮਦਦ ਕੀਤੀ ਸੀ। 1924 ਵਿੱਚ ਮੰਗੋਲੀਆਈ ਲੋਕਤੰਤਰੀ ਗਣਰਾਜ ਨੂੰ ਸੋਵੀਅਤ ਸੈਟਲਾਈਟ ਰਾਜ ਘੋਸ਼ਿਤ ਕੀਤਾ ਗਿਆ। 1989 ਦੇ ਕਮਿਊਨਿਸਟ-ਵਿਰੋਧੀ ਇਨਕਲਾਬ ਤੋਂ ਬਾਅਦ ਮੰਗੋਲੀਆ ਨੇ 1990 ਦੇ ਸ਼ੁਰੂਆਤ ਵਿੱਚ ਆਪਣਾ ਸ਼ਾਂਤੀਪੂਰਵਕ ਜਮਹੂਰੀ ਇਨਕਲਾਬ ਲਿਆਂਦਾ। ਇਸ ਤਰ੍ਹਾਂ ਮੰਗੋਲੀਆ ਵਿੱਚ ਬਹੁ-ਪਾਰਟੀ ਪ੍ਰਣਾਲੀ ਦੀ ਸ਼ੁਰੂਆਤ ਹੋਈ, 1992 ਵਿੱਚ ਨਵੇਂ ਸੰਵਿਧਾਨ ਦਾ ਨਿਰਮਾਣ ਹੋਇਆ ਅਤੇ ਅਰਥਚਾਰੇ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ। ਨਾਂਅਇਤਿਹਾਸਭੂਗੋਲਿਕ ਸਥਿਤੀਧਰਾਤਲ![]() ![]() ![]() ![]() ![]() ![]() ਮੰਗੋਲੀਆ ਦਾ ਕੁੱਲ ਖੇਤਰਫ਼ਲ 15,64,116 ਵਰਗ ਕਿ.ਮੀ. ਹੈ ਜਿਸ ਵਿੱਚ 15,53,556 ਵਰਗ ਕਿ.ਮੀ. ਧਰਤੀ ਨੇ ਘੇਰਿਆ ਹੈ ਅਤੇ 10,560 ਵਰਗ ਕਿ.ਮੀ ਪਾਣੀ ਦੇ ਸਰੋਤਾਂ ਨੇ ਘੇਰਿਆ ਹੋਇਆ ਹੈ। ਖੇਤਰ ਪੱਖੋਂ ਇਹ ਅਲਾਸਕਾ ਤੋਂ ਥੋੜ੍ਹਾ ਜਿਹਾ ਛੋਟਾ ਹੈ। ਇਹ 41° ਤੇ 52° ਉੱਤਰ ਅਕਸ਼ਾਂਸ਼ ਅਤੇ 87° ਤੇ 120° ਪੂਰਬ ਵਿੱਚ ਸਥਿੱਤ ਹੈ। ਮੰਗੋਲੀਆ ਨੂੰ ਨੀਲੇ ਆਸਮਾਨ ਦੀ ਧਰਤੀ ਵੀ ਕਿਹਾ ਜਾਂਦਾ ਹੈ ਕਿਉਂਕਿ ਪੂਰੇ ਸਾਲ ਦੇ 250 ਤੋਂ ਜ਼ਿਆਦਾ ਦਿਨ ਆਸਮਾਨ ਸਾਫ਼ ਰਹਿੰਦਾ ਹੈ। ਮੰਗੋਲੀਆ ਦੇ ਵਾਤਾਵਰਨ ਵਿੱਚ ਕਾਫ਼ੀ ਵਿਭਿੰਨਤਾ ਪਾਈ ਜਾਂਦੀ ਹੈ। ਇਸਦੇ ਦੱਖਣ ਵਿੱਚ ਗੋਬੀ ਮਾਰੂਥਲ ਹੈ ਅਤੇ ਉੱਤਰ ਤੇ ਪੱਛਮ ਵੱਲ ਠੰਡੇ ਤੇ ਪਹਾੜੀ ਖੇਤਰ ਹਨ। ਮੰਗੋਲੀਆ ਦਾ ਜ਼ਿਆਗਾਤਰ ਹਿੱਸਾ ਘਾਹੀ ਮੈਦਾਨਾਂ ਨਾਲ ਢਕਿਆ ਹੋਇਆ ਹੈ। ਮੰਗੋਲੀਆ ਦੇ ਧਰਾਤਲ ਵਿੱਚ ਮਾਰੂਥਲ ਅਤੇ ਅਰਧ-ਮਾਰੂਥਲ ਵੀ ਪਾਏ ਜਾਂਦੇ ਹਨ। ਮੰਗੋਲੀਆ ਦੀ ਸਭ ਤੋਂ ਵੱਡੀ ਉੱਚਾ ਭਾਗ ਖੁਆਈਤਨ ਚੋਟੀ ਹੈ ਜਿਸਦੀ ਉੱਚਾਈ 4,374 ਮੀਟਰ (14,350 ਫੁੱਟ) ਹੈ ਤੇ ਇਹ ਦੇਸ਼ ਦੇ ਪੱਛਮੀ ਹਿੱਸੇ ਵਿੱਚ ਤਾਵਨ ਬੋਗਡ ਪਰਬਤ-ਮਾਲਾ ਵਿੱਚ ਸਥਿੱਤ ਹੈ। ਸਭ ਤੋਂ ਹੇਠਲਾ ਹਿੱਸਾ ਹੋਹ ਨੂਰ ਝੀਲ ਹੈ ਜੋ ਕਿ ਸਮੁੰਦਰੀ ਤਲ਼ ਤੋਂ 540 ਮੀਟਰ ਦੀ ਉੱਚਾਈ 'ਤੇ ਸਥਿੱਤ ਹੈ। ਉਵਸ ਝੀਲ ਘਾਟੀ,ਤੂਵਾ ਗਣਰਾਜ ਨਾਲ ਸਾਂਝਾ, ਇੱਕ ਕੁਦਰਤੀ ਵਿਸ਼ਵੀ ਸੈਰਗਾਹ ਸਥਾਨ ਹੈ। ਜਲਵਾਯੂਦੇਸ਼ ਦੇ ਜ਼ਿਆਦਾਤਰ ਭਾਗ ਗਰਮੀਆਂ ਵਿੱਚ ਗਰਮ ਤੇ ਸਿਆਲਾਂ ਵਿੱਚ ਕਾਫ਼ੀ ਠੰਡੇ ਹੁੰਦੇ ਹਨ, ਜਨਵਰੀ 'ਚ ਤਾਪਮਾਨ −30 °C (−22 °F) ਤੱਕ ਵੀ ਪੁੱਜ ਜਾਂਦਾ ਹੈ। ਸਿਆਲਾਂ ਵਿੱਚ ਸਾਈਬੇਰੀਆ ਤੋਂ ਆਉਣ ਵਾਲੀਆਂ ਸ਼ੀਤ ਹਵਾਵਾਂ ਦੇ ਕਾਰਨ ਨਦੀਆਂ ਜੰਮ ਜਾਂਦੀਆਂ ਹਨ; ਘਾਟੀਆਂ ਤੇ ਹੇਠਲੇ ਮੈਦਾਨਾਂ ਵਿੱਚ ਕਾਫ਼ੀ ਠੰਡ ਹੋ ਜਾਂਦੀ ਹੈ ਪਰੰਤੂ ਤਾਪਮਾਨ ਉਲਟਾਅ ਦੇ ਕਾਰਨ ਪਰਬਤਾਂ 'ਚੇ ਤਾਪਮਾਨ ਨਿੱਘਾ ਜਿਹਾ ਰਹਿੰਦਾ ਹੈ। (ਉੱਚਾਈ 'ਤੇ ਤਾਪਮਾਨ ਵਧਦਾ ਹੈ) ਸਿਆਲਾਂ ਵਿੱਚ ਪੂਰਾ ਮੰਗੋਲੀਆ ਸਾਈਬੇਰਿਆਈ ਉੱਚ ਸ਼ੀਤ ਹਵਾਵਾਂ ਦੀ ਚਪੇਟ ਵਿੱਚ ਆ ਜਾਂਦਾ ਹੈ। ਇਸਦਾ ਸਭ ਤੋਂ ਜ਼ਿਆਦਾ ਪ੍ਰਭਾਵ ਉਵਸ ਰਾਜ (ਉਲਾਨਗੋਮ), ਪੱਛਮੀ ਖ਼ੋਵਸਗੋਲ (ਰਿਨਚਿਨਹੰਬਲ), ਪੂਰਬੀ ਜ਼ਵਖ਼ਾਨ (ਤੋਸੋਨਸੇਂਗਲ), ਉੱਤਰੀ ਬਲਗਾਨ (ਹੁਤਗ), ਡੋਨੋਡ ਰਾਜ (ਖ਼ਾਰੀਆਨ ਗੋਲ) 'ਤੇ ਪੈਂਦਾ ਹੈ। ਉਲਾਨਬਟੋਰ ਵੀ ਇਸ ਤੋਂ ਪ੍ਰਭਾਵਿਤ ਹੁੰਦਾ ਹੈ ਪਰ ਜ਼ਿਆਦਾ ਗੰਭੀਰ ਰੂਪ 'ਚ ਨਹੀਂ। ਸਰਹੱਦਾਂਮੰਗੋਲੀਆ ਦੀ ਸਰਹੱਦ ਕੇਵਲ ਚੀਨ ਤੇ ਰੂਸ ਨਾਲ ਹੀ ਲੱਗਦੀ ਹੈ। ਰੂਸ ਨਾਲ ਇਸਦੀ ਸਰਹੱਦ ਉੱਤਰੀ ਹਿੱਸੇ ਨਾਲ ਜੁੜਦੀ ਹੈ ਜਦਕਿ ਚੀਨ ਨਾਲ ਇਸਦੀ ਸਰਹੱਦ ਦੱਖਣੀ ਹਿੱਸੇ ਨਾਲ ਲੱਗਦੀ ਹੈ। ਇਸ ਤਰ੍ਹਾਂ ਇਹ ਚੀਨ ਤੇ ਰੂਸ ਵਿਚਕਾਰ ਸਥਿੱਤ ਹੈ। ਮੰਗੋਲੀਆ ਦੀ ਸਰਹੱਦ ਦੀ ਲੰਬਾਈ 8,220 ਕਿ.ਮੀ. ਹੈ ਜਿਸ ਵਿੱਚੋਂ 4,677 ਕਿ.ਮੀ. ਚੀਨ ਨਾਲ ਅਤੇ 3,543 ਕਿ.ਮੀ. ਰੂਸ ਨਾਲ ਲੱਗਦੀ ਹੈ। ਬੰਦ-ਹੱਦ ਵਾਲਾ ਦੇਸ਼ ਹੋਣ ਕਾਰਨ ਮੰਗੋਲੀਆ ਕਿਸੇ ਵੀ ਸਮੁੰਦਰ ਨਾਲ ਇਸਦੀ ਹੱਦ ਨਹੀਂ ਲੱਗਦੀ। ਜੈਵਿਕ ਵਿਭਿੰਨਤਾਜਨਸੰਖਿਆਸ਼ਹਿਰੀ ਖੇਤਰਭਾਸ਼ਾਮੰਗੋਲੀਆ ਦੀ ਰਾਸ਼ਟਰੀ ਭਾਸ਼ਾ ਮੰਗੋਲੀ ਹੈ ਅਤੇ ਇਸਨੂੰ 95% ਜਨਖਿਆ ਵੱਲੋਂ ਬੋਲਿਆ ਜਾਂਦਾ ਹੈ। ਇਸ ਤੋਂ ਇਲਾਵਾ ਓਈਰਤ ਤੇ ਬੁਰੀਅਤ ਉਪ-ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ ਅਤੇ ਇੱਥੇ ਮੰਗੋਲਕੀ ਖਾਮਨਿਗਨ ਦੇ ਵੀ ਕੁਝ ਬੁਲਾਰੇ ਹਨ। ਦੇਸ਼ ਦੇ ਪੱਛਮੀ ਭਾਗ ਵਿੱਚ ਕਜ਼ਾਖ਼ ਤੇ ਤੂਵਾਨ, ਦੋਨੋਂ ਤੁਰਕੀ ਭਾਸ਼ਾਵਾਂ, ਬੋਲੀਆਂ ਜਾਂਦੀਆਂ ਹਨ। ਅੱਜ-ਕੱਲ੍ਹ, ਮੰਗੋਲੀ ਨੂੰ ਸਿਰੀਲੀਕ ਲਿਪੀ ਵਿੱਚ ਲਿਖਿਆ ਜਾਂਦਾ ਹੈ, ਪਰ ਪਹਿਲਾਂ ਇਸਨੂੰ ਮੰਗੋਲੀ ਲਿਪੀ ਵਿੱਚ ਲਿਖਿਆ ਜਾਂਦਾ ਸੀ। 1994 ਵਿੱਚ ਪੁਰਾਣੀ ਲਿਪੀ ਨੂੰ ਮੁੜ-ਵਰਤੋਂ 'ਚ ਲਿਆਉਣ ਲਈ ਕੋਸ਼ਿਸ਼ ਕੀਤੀ ਗਈ ਪਰ ਪੁੜਾਣੀ ਪੀੜ੍ਹੀ ਲਈ ਵਿਵਹਾਰਕ ਰੂਪ 'ਚ ਇਸਨੂੰ ਅਪਣਾਉਣ ਲਈ ਕਾਫੀ ਦਿੱਕਤਾਂ ਆਉਣ ਕਾਰਣ ਇਸਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਿਆ।[13] ਰਵਾਇਤੀ ਲਿਪੀ ਨੂੰ ਹੁਣ ਸਕੂਲਾਂ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ।[14] ਰਸ਼ੀਅਨ ਭਾਸ਼ਾ ਮੰਗੋਲੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲਾ ਵਿਦੇਸ਼ੀ ਭਾਸ਼ਾ ਹੈ, ਇਸ ਤੋਂ ਪਿੱਛੇ ਅੰਗਰੇਜ਼ੀ ਆਉਂਦੀ ਹੈ ਤੇ ਹੁਣ ਅੰਗਰੇਜ਼ੀ ਹੌਲੀ-ਹੌਲੀ ਇਸਦੀ ਜਗ੍ਹਾ ਲੈਂਦੀ ਜਾ ਰਹੀ ਹੈ। ਕੋਰੀਅਨ ਭਾਸ਼ਾ ਵੀ ਹੁਣ ਪ੍ਰਚਲੱਤ ਹੋ ਰਹੀ ਹੈ। ਇਸਦਾ ਕਾਰਨ ਇਹ ਹੈ ਕਿ 1000 ਮੰਗੋਲੀ ਲੋਕਾਂ ਪਿੱਛੋਂ 10 ਕੋਰੀਆ ਵਿੱਚ ਕੰਮ ਕਰਦੇ ਹਨ।[15] ਚੀਨੀ ਬੋਲੀ, ਗੁਆਂਢ ਦੀ ਹੋਣ ਕਾਰਨ, ਵੀ ਚੰਗੀ ਵਧ-ਫੁੱਲ ਰਹੀ ਹੈ। ਪੂਰਬੀ ਜਰਮਨੀ ਵਿੱਚੋਂ ਸਿੱਖਿਅਤ ਕੁਝ ਮੰਗੋਲੀ ਲੋਕ ਜਰਮਨ ਭਾਸ਼ਾ ਬੋਲਦੇ ਹਨ ਜਦਕਿ ਕੁਝ ਲੋਕ ਸਾਬਕਾ ਪੂਰਬੀ ਬਲਾਕ ਦੀਆਂ ਭਾਸ਼ਾਵਾਂ ਬੋਲਦੇ ਹਨ। ਬਹੁਤ ਸਾਰੇ ਜਵਾਨ ਲੋਕ ਪੱਛਮ ਯੂਰਪ ਦੀਆਂ ਭਾਸ਼ਾਵਾਂ ਚੰਗੀ ਤਰ੍ਹਾਂ ਬੋਲ ਲੈਂਦੇ ਹਨ। ਇਸਦਾ ਕਾਰਨ ਉਨਾਂ ਵੱਲੋਂ ਜਰਮਨੀ, ਫ਼ਰਾਂਸ ਤੇ ਇਟਲੀ ਵਿਖੇ ਕੀਤੀ ਜਾਣ ਵਾਲੀ ਪੜ੍ਹਾਈ ਜਾਂ ਰੋਜ਼ੀ-ਰੋਟੀ ਹੈ। ਧਰਮ
ਸਿੱਖਿਆਸਿਹਤਰਾਜਨੀਤਕਸਰਕਾਰਪ੍ਰਸ਼ਾਸਕੀ ਵੰਡਮਨੁੱਖੀ ਅਧਿਕਾਰ ਅਤੇ ਭ੍ਰਿਸ਼ਟਾਚਾਰਅਰਥ ਵਿਵਸਥਾਘਰੇਲੂ ਉਤਪਾਦਨ ਦਰਖੇਤੀਬਾੜੀਸਨਅਤਵਿੱਤੀ ਕਾਰੋਬਾਰਯਾਤਾਯਾਤਊਰਜਾਪਾਣੀਵਿਗਿਆਨ ਅਤੇ ਤਕਨੀਕਵਿਦੇਸ਼ੀ ਵਪਾਰਫੌਜੀ ਤਾਕਤਸੱਭਿਆਚਾਰਸਾਹਿਤਭਵਨ ਨਿਰਮਾਣ ਕਲਾਰਸਮ-ਰਿਵਾਜਲੋਕ ਕਲਾਭੋਜਨਤਿਉਹਾਰਖੇਡਾਂਮੀਡੀਆ ਤੇ ਸਿਨੇਮਾਅਜਾਇਬਘਰ ਤੇ ਲਾਇਬ੍ਰੇਰੀਆਂਮਸਲੇ ਅਤੇ ਸਮੱਸਿਆਵਾਂਅੰਦਰੂਨੀ ਮਸਲੇਬਾਹਰੀ ਮਸਲੇਤਸਵੀਰਾਂ
ਇਹ ਵੀ ਦੇਖੋਹਵਾਲੇ
|
Portal di Ensiklopedia Dunia