ਯਾਕ ਲਾਕਾਂ![]() ਫਰਮਾ:ਗਿਆਨ-ਸੰਦੂਕ ਮਨੁੱਖ ਜਾਕ ਮਾਰੀ ਏਮੀਲ ਲਾਕਾਂ(ਫਰਾਂਸਿਸੀ: Jacques Marie Émile Lacan) (13 ਅਪ੍ਰੈਲ 1903 - 9 ਸਤੰਬਰ 1981)[1] ਇੱਕ ਫਰਾਂਸਿਸੀ ਦਾਰਸ਼ਨਿਕ ਸੀ ਜਿਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿੱਚ ਕਾਫ਼ੀ ਯੋਗਦਾਨ ਦਿੱਤਾ[2]। ਲਾਕਾਂ ਦੇ ਉੱਤਰ-ਸੰਰਚਨਾਵਾਦੀ ਸਿਧਾਂਤ ਨੇ ਇਸ ਖਿਆਲ ਨੂੰ ਰੱਦ ਕਰ ਦਿੱਤਾ ਕਿ ਯਥਾਰਥ ਨੂੰ ਭਾਸ਼ਾ ਨਾਲ ਫੜਿਆ ਜਾ ਸਕਦਾ ਹੈ।[3] ਮੁਢਲਾ ਜੀਵਨਲਾਕਾਂ ਦਾ ਜਨਮ ਪੈਰਿਸ ਵਿੱਚ ਇੱਕ ਮੱਧਵਰਗੀ ਟੱਬਰ ਵਿੱਚ ਹੋਇਆ ਸੀ। ਉਹ ਇੱਕ ਚੰਗਾ ਵਿਦਿਆਰਥੀ ਸੀ ਜਿਸ ਨੂੰ ਲਾਤੀਨੀ ਬੋਲੀ ਅਤੇ ਫ਼ਲਸਫ਼ੇ ਦਾ ਖ਼ਾਸ ਸ਼ੌਕ ਸੀ। ਲਾਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿੱਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ। ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ ਦਾ ਸੰਤਾਪ ਭੋਗ ਰਹੇ ਸਨ[2]। 1930 ਵਿਆਂ ਦਾ ਦਹਾਕਾ1931 ਵਿੱਚ ਲਾਕਾਂ ਇੱਕ ਲਸੰਸ-ਸ਼ੁਦਾ ਫੋਰੇਂਸਿਕ ਮਨੋਚਿਕਿਤਸਕ ਬਣ ਗਿਆ। ਉਸ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿੱਚ ਇੱਕ ਥੀਸਸ ਲਿਖਿਆ ਜਿਸ ਦਾ ਸਿਰਲੇਖ ਸੀ: De la psychose paranoïaque dans ses rapports avec la personnalité। ਇਸ ਥੀਸਸ ਵਿੱਚ ਉਸ ਨੇ ਮਨੋਰੋਗ ਅਤੇ ਮਨੋਵਿਸ਼ਲੇਸ਼ਣ ਵਿੱਚ ਇੱਕ ਰਿਸ਼ਤਾ ਕਾਇਮ ਕੀਤਾ। ਇਸਦਾ 1930 ਦੇ ਦਹਾਕੇ ਵਿੱਚ ਸੀਮਿਤ ਸਵਾਗਤ ਹੋਇਆ ਕਿਉਂਕਿ ਇਹ ਚਾਰ ਦਹਾਕੇ ਬਾਅਦ (1975 ਵਿੱਚ) ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦੇ ਇਲਾਵਾ 1932 ਵਿੱਚ ਲਾਕਾਂ ਨੇ ਫਰਾਇਡ ਦੀ 1922 ਦੀ ਲਿਖਤ "Über einige neurotische Mechanismen bei Eifersucht, Paranoia und Homosexualität" ਦਾ ਜਰਮਨੀ ਤੋਂ ਫ਼ਰਾਂਸੀਸੀ ਵਿੱਚ "De quelques mécanismes névrotiques dans la jalousie, la paranoïa et l'homosexualité" ਵਜੋਂ ਅਨੁਵਾਦ ਕੀਤਾ। ਉਸੇ ਸਾਲ ਦੀ ਸ਼ਰਦ ਰੁੱਤ ਵਿੱਚ, ਲਾਕਾਂ ਨੇ ਰੂਡੋਲਫ ਲੋਵਨਸਟੋਨ ਦੇ ਨਾਲ ਆਪਣਾ ਸਿਖਲਾਈ ਵਿਸ਼ਲੇਸ਼ਣ ਸ਼ੁਰੂ ਕਰ ਦਿੱਤਾ ਸੀ ਜੋ 1938 ਤੱਕ ਚੱਲਿਆ।[4] ਹਵਾਲੇ
|
Portal di Ensiklopedia Dunia