ਯਾਸੂਨਾਰੀ ਕਾਵਾਬਾਤਾ
ਯਾਸੂਨਾਰੀ ਕਾਵਾਬਾਤਾ (川端 康成 ਕਾਵਾਬਾਤਾ ਯਾਸੂਨਾਰੀ , 11 ਜੂਨ 1899 – 16 ਅਪਰੈਲ 1972[2]) ਇੱਕ ਜਪਾਨੀ ਨਾਵਲਕਾਰ ਅਤੇ ਕਹਾਣੀਕਾਰ ਹੈ ਜੋ 1968 ਵਿੱਚ ਨੋਬਲ ਸਾਹਿਤ ਪੁਰਸਕਾਰ ਜਿੱਤਣ ਵਾਲਾ ਪਹਿਲਾ ਜਪਾਨੀ ਲੇਖਕ ਬਣਿਆ। ਇਸ ਦੀਆਂ ਰਚਨਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਾਨਤਾ ਮਿਲੀ ਅਤੇ ਇਸਨੂੰ ਅੱਜ ਵੀ ਵੱਡੀ ਗਿਣਤੀ ਵਿੱਚ ਪੜ੍ਹਿਆ ਜਾਂਦਾ ਹੈ। ਜੀਵਨਇਸ ਦਾ ਜਨਮ ਓਸਾਕਾ, ਜਪਾਨ ਵਿੱਚ ਇੱਕ ਮਸ਼ਹੂਰ ਡਾਕਟਰਾਂ ਦੇ ਪਰਿਵਾਰ ਵਿੱਚ ਹੋਇਆ।[3] ਇਹ 4 ਸਾਲ ਦੀ ਉਮਰ ਵਿੱਚ ਯਤੀਮ ਹੋ ਗਿਆ ਸੀ ਜਿਸਤੋਂ ਬਾਅਦ ਇਹ ਆਪਣੇ ਦਾਦਾ-ਦਾਦੀ ਨਾਲ ਰਹਿਣ ਲੱਗਿਆ। ਇਸ ਦੀ ਵੱਡੀ ਭੈਣ ਨੂੰ ਇੱਕ ਆਂਟੀ ਨੇ ਪਾਲਣਾ ਸ਼ੁਰੂ ਕੀਤਾ ਅਤੇ ਇਹ ਉਸਨੂੰ ਯਤੀਮ ਹੋਣ ਤੋਂ ਬਾਅਦ ਸਿਰਫ਼ ਇੱਕ ਵਾਰ ਹੀ 10 ਸਾਲ ਦੀ ਉਮਰ ਵਿੱਚ ਮਿਲਿਆ ਸੀ (ਜਦ ਇਹ 11 ਸਾਲ ਦਾ ਸੀ ਤਾਂ ਇਸ ਦੀ ਭੈਣ ਦੀ ਮੌਤ ਹੋ ਗਈ ਸੀ)। ਜਦ ਇਹ 7 ਸਾਲਾਂ ਦਾ ਸੀ(ਸਤੰਬਰ 1906) ਤਾਂ ਇਸ ਦੀ ਦਾਦੀ ਦੀ ਮੌਤ ਹੋ ਗਈ ਸੀ ਅਤੇ ਜਦ ਇਹ 15 ਸਾਲਾਂ ਦਾ ਸੀ(ਮਈ 1914) ਤਾਂ ਇਸ ਦੇ ਦਾਦੇ ਦੀ ਮੌਤ ਹੋ ਗਈ ਸੀ। ਸਾਹਿਤਕ ਸਫ਼ਰਜਦ ਯਾਸੂਨਾਰੀ ਯੂਨੀਵਰਸਿਟੀ ਵਿਦਿਆਰਥੀ ਸੀ ਤਾਂ ਇਸਨੇ ਟੋਕੀਓ ਯੂਨੀਵਰਸਿਟੀ ਦੇ ਸਾਹਿਤਿਕ ਰਸਾਲੇ ਸ਼ੀਨ-ਸ਼ੀਚੋ ("ਚਿੰਤਨ ਦਾ ਨਵਾਂ ਮੌਸਮ") ਦੀ ਮੁੜ ਸਥਾਪਨਾ ਕੀਤੀ ਜੋ 4 ਤੋਂ ਵੱਧ ਸਾਲਾਂ ਤੋਂ ਛਪਣਾ ਬੰਦ ਹੋ ਗਿਆ ਸੀ। ਉੱਥੇ ਉਸਨੇ 1921 ਵਿੱਚ ਆਪਣੀ ਪਹਿਲੀ ਨਿੱਕੀ ਕਹਾਣੀ "ਸ਼ੋਕੋਨਸਾਈ ਇਕੇਈ" ("ਯਾਸਕੂਨੀ ਮੇਲੇ ਦਾ ਇੱਕ ਨਜ਼ਾਰਾ") ਪ੍ਰਕਾਸ਼ਿਤ ਕੀਤੀ। ਯੂਨੀਵਰਸਿਟੀ ਦੌਰਾਨ ਉਸਨੇ ਜਪਾਨੀ ਸਾਹਿਤ ਉੱਤੇ ਕਾਰਜ ਕਰਨਾ ਸ਼ੁਰੂ ਕੀਤਾ ਅਤੇ "ਜਪਾਨੀ ਨਾਵਲ ਦਾ ਸੰਖੇਪ ਇਤਿਹਾਸ" ਨਾਂ ਉੱਤੇ ਆਪਣਾ ਗ੍ਰੈਜੂਏਸ਼ਨ ਥੀਸਸ ਲਿਖਿਆ। ਰਚਨਾਵਾਂ
ਹਵਾਲੇ
|
Portal di Ensiklopedia Dunia