ਯੂਕਰੇਨ
ਯੂਕਰੇਨ ਪੂਰਬੀ ਯੂਰਪ ਵਿੱਚ ਪੈਂਦਾ ਇੱਕ ਦੇਸ਼ ਹੈ। ਇਸ ਦੀ ਸਰਹੱਦ ਪੂਰਬ ਵਿੱਚ ਰੂਸ, ਉੱਤਰ ਵਿੱਚ ਬੈਲਾਰੂਸ, ਪੋਲੈਂਡ, ਸਲੋਵਾਕੀਆ, ਪੱਛਮ ਵਿੱਚ ਹੰਗਰੀ, ਦੱਖਣ-ਪੱਛਮ ਵਿੱਚ ਰੋਮਾਨੀਆ ਅਤੇ ਮਾਲਦੋਵਾ ਅਤੇ ਦੱਖਣ ਵਿੱਚ ਕਾਲ਼ਾ ਸਮੁੰਦਰ ਅਤੇ ਅਜ਼ੋਵ ਸਮੁੰਦਰ ਨਾਲ ਮਿਲਦੀ ਹੈ। ਦੇਸ਼ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਸਭ ਤੋਂ ਵੱਡਾ ਸ਼ਹਿਰ ਵੀ ਕੀਵ ਹੈ। ਯੂਕਰੇਨ ਦਾ ਆਧੁਨਿਕ ਇਤਹਾਸ 9ਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ, ਜਦੋਂ ਕੀਵਿਅਨ ਰੂਸ ਨਾਮਕ ਇੱਕ ਬਹੁਤ ਤਾਕਤਵਰ ਰਾਜ ਬਣਕੇ ਇਹ ਖੜਾ ਹੋਇਆ ਪ੍ਰ 12ਵੀਂ ਸ਼ਦੀ ਵਿੱਚ ਇਹ ਮਹਾਨ ਉੱਤਰੀ ਲੜਾਈ ਦੇ ਬਾਅਦ ਖੇਤਰੀ ਸ਼ਕਤੀਆਂ ਵਿੱਚ ਵੰਡਿਆ ਗਿਆ। 19ਵੀਂ ਸ਼ਤਾਬਦੀ ਵਿੱਚ ਇਸ ਦਾ ਬਹੁਤ ਹਿੱਸਾ ਰੂਸੀ ਸਾਮਰਾਜ ਦਾ ਅਤੇ ਬਾਕੀ ਦਾ ਹਿੱਸਾ ਆਸਟਰੋ-ਹੰਗੇਰਿਅਨ ਕੰਟਰੋਲ ਵਿੱਚ ਆ ਗਿਆ। ਬਾਅਦ ਦੇ ਕੁੱਝ ਸਾਲਾਂ ਦੀ ਉਥੱਲ-ਪੁਥਲ ਦੇ ਬਾਅਦ 1922 ਵਿੱਚ ਸੋਵੀਅਤ ਸੰਘ ਦੇ ਬਾਨੀ ਮੈਬਰਾਂ ਵਿੱਚੋਂ ਇੱਕ ਬਣਿਆ। 1945 ਵਿੱਚ ਯੂਕਰੇਨੀਆਈ ਐੱਸ ਐੱਸ ਆਰ ਸੰਯੁਕਤ ਰਾਸ਼ਟਰ ਸੰਘ ਦਾ ਸਹਿ-ਬਾਨੀ ਮੈਂਬਰ ਬਣਿਆ। ਸੋਵੀਅਤ ਸੰਘ ਦੇ ਵਿਘਟਨ ਤੋਂ ਬਾਅਦ ਯੂਕਰੇਨ ਫੇਰ ਅਜ਼ਾਦ ਦੇਸ਼ ਬਣਿਆ। ਰੂਸ ਦਾ ਹਮਲਾ 2022ਰੂਸ ਨੇ ਯੂਕਰੇਨ ’ਤੇ ਫਰਵਰੀ 2022 ਵਿੱਚ ਵੱਡੀ ਪੱਧਰ ’ਤੇ ਹਮਲਾ ਕੀਤਾ। ਅਮਰੀਕੀ ਅਤੇ ਪੱਛਮੀ ਤਾਕਤਾਂ ਅਨੁਸਾਰ ਰੂਸ ਨਾ ਸਿਰਫ਼ ਵਿਵਾਦਗ੍ਰਸਤ ਖੇਤਰਾਂ ਲੁਹਾਂਸਕ ਅਤੇ ਡੋਨੇਤਸਕ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ ਸਗੋਂ ਉਹ ਯੂਕਰੇਨ ਵਿਚ ਰਾਜ ਪਲਟਾ ਕਰਵਾ ਕੇ ਆਪਣੀ ਮਰਜ਼ੀ ਦੀ ਸਰਕਾਰ ਵੀ ਬਣਾਉਣਾ ਚਾਹੁੰਦਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਲਈ ਦਖ਼ਲ ਦੇਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ਨੇ ਰੂਸ ਦੀ ਸੁਰੱਖਿਆ ਬਾਰੇ ਚਿੰਤਾ ਦਾ ਕੋਈ ਹੱਲ ਨਹੀਂ ਲੱਭਿਆ ਅਤੇ ਲਗਾਤਾਰ ਫ਼ੌਜੀ ਸੰਸਥਾ ਨਾਟੋ (North Atlantic Treaty Organisation-NATO) ਦੇ ਪ੍ਰਭਾਵ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।[8] ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਦੋ ਖੇਤਰਾਂ ਲੁਹਾਂਸਕ ਅਤੇ ਡੋਨੇਤਸਕ ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਦਿੱਤੀ ।[9] ਤਸਵੀਰਾਂ
ਹਵਾਲੇ
|
Portal di Ensiklopedia Dunia