ਰਜ਼ੀਆ ਸੁਲਤਾਨਾ (ਸਿਆਸਤਦਾਨ)ਰਜ਼ੀਆ ਸੁਲਤਾਨਾ ਇੱਕ ਭਾਰਤੀ ਸਿਆਸਤਦਾਨ ਹੈ, ਜੋ ਮਲੇਰਕੋਟਲਾ ਵਿਧਾਨ-ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਮੈਂਬਰ ਹੈ।[1] ਅਤੇ ਪੰਜਾਬ ਵਿਧਾਨ ਸਭਾ ਦੀ ਇੱਕ-ਮਾਤਰ ਮੁਸਲਮਾਨ ਮੈਂਬਰ ਹੈ।[2] ਉਸ ਨੂੰ 2002, 2007 ਅਤੇ 2017 ਵਿੱਚ ਪੰਜਾਬ ਵਿਧਾਨਸਭਾ ਲਈ 3 ਵਾਰ ਚੁਣਿਆ ਹੈ। ਸੁਲਤਾਨਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਰਕਾਰ ਵਿੱਚ ਰਾਜ ਮੰਤਰੀ ਹੈ। ਉਸ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ ਆਪਣੇ ਹੀ ਭਰਾ ਮੁਹੰਮਦ ਅਰਸ਼ਦ (ਆਮ ਆਦਮੀ ਪਾਰਟੀ) ਨੂੰ ਹਰਾਇਆ।
ਨਿੱਜੀ ਜ਼ਿੰਦਗੀਰਜੀਆ ਸੁਲਤਾਨਾ ਦਾ ਜਨਮ ਮੱਧਵਰਗੀ ਮੁਸਲਮਾਨ ਗੁੱਜਰ ਪਰਵਾਰ ਵਿੱਚ ਮਲੇਰਕੋਟਲਾ ਵਿੱਚ ਹੋਇਆ ਸੀ। ਉਹ ਆਈ.ਪੀ.ਐਸ. ਅਫਸਰ ਮੋਹੰਮਦ ਮੁਸਤਫਾ ਆਈਪੀਐਸ ਡੀਜੀਪੀ ਪੰਜਾਬ ਦੀ ਪਤਨੀ ਹੈ। ਪਤੀ-ਪਤਨੀ ਦੇ ਕੋਲ 2 ਬੱਚੇ ਹਨ । ਸਿਆਸੀ ਜੀਵਨ2000 ਦੇ ਸ਼ੁਰੂ ਵਿੱਚ, ਉਹ ਪੰਜਾਬ ਦੀ ਸਰਗਰਮ ਰਾਜਨੀਤੀ ਵਿੱਚ ਸ਼ਾਮਿਲ ਹੋਈ ਸੀ। ਉਸ ਨੇ 2002 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨਸਭਾ ਚੋਣ ਮਲੇਰਕੋਟਲਾ ਤੋਂ ਲੜੀ ਅਤੇ ਚੰਗੇ ਫਰਕ ਨਾਲ ਜਿੱਤੀ ਸੀ। ਉਸ ਨੂੰ ਪੰਜਾਬ ਵਿਧਾਨਸਭਾ ਲਈ 2007 ਵਿੱਚ ਦੂਜੀ ਵਾਰ ਚੁਣਿਆ ਸੀ। 2012 ਵਿੱਚ, ਉਹ ਸੀਟ ਜਿੱਤਣ ਵਿੱਚ ਨਾਕਾਮ ਰਹੀ ਸੀ ਲੇਕਿਨ 2017 ਵਿੱਚ ਉਹ ਮਾਲੇਰਕੋਟਲਾ ਤੋਂ ਫਿਰ ਸੀਟ ਦੀ ਨੁਮਾਇੰਦਗੀ ਕਰ ਰਹੀ ਹੈ। ਉਸ ਨੇ 2017 ਪੰਜਾਬ ਵਿਧਾਨਸਭਾ ਚੋਣ ਵਿੱਚ ਆਪਣੇ ਹੀ ਭਰਾ ਮੁਹੰਮਦ ਅਰਸ਼ਦ (ਆਮ ਆਦਮੀ ਪਾਰਟੀ) ਨੂੰ ਹਰਾਇਆ। ਸੁਲਤਾਨਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੰਤਰੀ ਹੈ। ਹਵਾਲੇ
|
Portal di Ensiklopedia Dunia