ਰਣਜੀਤ ਕੌਰ
ਰਣਜੀਤ ਕੌਰ ਭਾਰਤੀ ਪੰਜਾਬ ਦੀ ਇੱਕ ਉੱਘੀ ਪੰਜਾਬੀ ਗਾਇਕਾ[1][2][3] ਹੈ। ਇਨ੍ਹਾਂ ਨੇ ਗਾਇਕ ਮੁਹੰਮਦ ਸਦੀਕ ਨਾਲ ਇਕੱਠਿਆਂ ਲਗਭਗ 35 ਸਾਲ ਗਾਇਆ। ਇਸ ਜੋੜੀ ਦੇ ਗਾਏ ਦੋਗਾਣੇ ਬਹੁਤ ਪ੍ਰਸਿੱਧ ਹੋਏ। ਰਣਜੀਤ ਕੌਰ ਨੇ ਬਤੌਰ ਅਦਾਕਾਰਾ ਵਜੋਂ ਕੁੱਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿੱਚੋਂ ਰਾਣੋ (1982), ਗੁੱਡੋ (1985), ਪਟੋਲਾ (1987) ਤੇ ਪੁੰਨਿਆ ਦੀ ਰਾਤ (2009) ਪ੍ਰਮੁੱਖ ਹਨ। ਸੰਨ 2002 ਵਿੱਚ ਇਨ੍ਹਾਂ ਦੀ ਜੋੜੀ ਮੁਹੰਮਦ ਸਦੀਕ ਨਾਲੋਂ ਟੁੱਟ ਗਈ, ਉਸ ਤੋਂ ਬਾਦ ਇਨ੍ਹਾਂ ਨੇ ਇੱਕਾ ਦੁੱਕਾ ਗੀਤ ਹੀ ਗਾਏ ਹਨ। ਜੀਵਨਰਣਜੀਤ ਕੌਰ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਰੋਪੜ ਵਿੱਚ ਪਿਤਾ ਗਿਆਨੀ ਆਤਮਾ ਸਿੰਘ ਦੇ ਘਰ ਹੋਇਆ ਸੀ। ਰੋਪੜ ਵਿਚ ਪ੍ਰਾਇਮਰੀ ਸਕੂਲ ਦੀ ਵਿਦਿਆ ਹਾਸਲ ਕਰਨ ਤੋਂ ਬਾਅਦ ਗਿਆਨੀ ਆਤਮਾ ਸਿੰਘ ਜੀ ਪਰਿਵਾਰ ਸਮੇਤ ਲੁਧਿਆਣਾ ਆ ਕੇ ਵੱਸ ਗਏ। 1966 ਵਿੱਚ ਰਣਜੀਤ ਕੌਰ ਦੀ ਦਸਵੀਂ ਵਿੱਚ ਪੜ੍ਹਦਿਆਂ ਦੀ ਪਹਿਲੀ ਜੋੜੀ ਅਮਰ ਸਿੰਘ ਸ਼ੇਰਪੁਰੀ ਬਣੀ ਤੇ ਇਨ੍ਹਾਂ ਨੇ ਦੋ ਗੀਤ ਰਿਕਾਰਡ ਕਰਵਾਏ ;ਉਹ ਦੋ ਗੀਤ ਸਨ 'ਮਾਹੀ ਵੇ ਮਾਹੀ ਮੈਨੂੰ ਭੰਗ ਚੜ ਗਈ' ਦੂਸਰਾ 'ਗਾਲ ਬਿਨਾ ਨਾ ਬੋਲੇ ਨੀ ਜੱਟ ਜਿਹਾ'। ਇਹ ਦੋਵੇਂ ਗੀਤ ਉਸ ਸਮੇ ਬਹੁਤ ਮਸ਼ਹੂਰ ਹੋਏ। 1967 ਵਿਚ ਇਨ੍ਹਾਂ ਦੀ ਜੋੜੀ ਮੁਹੰਮਦ ਸਦੀਕ ਨਾਲ ਬਣ ਗਈ ਤੇ ਲਗਭਗ 35 ਸਾਲ ਇਕੱਠਿਆਂ ਗਾਇਆ। ਰਣਜੀਤ ਕੌਰ ਨੇ ਉਸਤਾਦ ਜਨਾਬ ਬਾਕਿਰ ਹੁਸੈਨ ਨੂੰ ਉਸਤਾਦ ਧਾਰਿਆ। ਗਾਇਕੀਇਹਨਾਂ ਨੇ ਮੁਹੰਮਦ ਸਦੀਕ ਨਾਲ਼ ਕਰੀਬ 250 ਦੋਗਾਣੇ ਅਤੇ 39 ਸੋਲੋ ਗੀਤ ਰਿਕਾਰਡ ਕਰਵਾਏ।[1] ਇਹਨਾਂ ਨੇ ਜ਼ਿਆਦਾਤਰ ਮਾਨ ਮਰਾੜਾਂ ਵਾਲ਼ਾ, ਸੁਰਜੀਤ ਸਿੰਘ ਢਿੱਲੋਂ (ਪਿੱਥੋ), ਗਾਮੀ ਸੰਗਤਪੁਰੀਆ, ਬਿੱਕਰ ਮਹਿਰਾਜ, ਮਰਹੂਮ ਗੁਰਮੇਲ ਸਿੰਘ ਢਿੱਲੋਂ (ਭੁੱਖਿਆਂਵਾਲੀ ਵਾਲਾ), ਦੇਵ ਸੰਗਤਪੁਰਾ, ਧਰਮ ਕੰਮੇਆਣਾ, ਬਾਂਸਲ ਬਾਪਲੇ ਵਾਲਾ ਅਤੇ ਜਨਕ ਸ਼ਰਮੀਲਾ ਦੇ ਲਿਖੇ ਗੀਤ ਗਾਏ। ਇਹਨਾਂ ਦੇ ਕੁਝ ਪ੍ਰਸਿੱਧ ਗੀਤ: ਸੋਲੋ
ਦੋਗਾਣੇ
ਛੜਾ ਫੜਕੇ ਇਹ ਵੀ ਵੇਖੋਹਵਾਲੇ
|
Portal di Ensiklopedia Dunia