ਰਵੀ ਸ਼ਾਸਤਰੀ
ਰਵੀਸ਼ੰਕਰ ਜਾਇਆਦ੍ਰਿਥਾ ਸ਼ਾਸਤਰੀ (ਜਨਮ 27 ਮਈ 1962) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ[1]ਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਨਿਰਦੇਸ਼ਕ ਹੈ।[2]ਉਸਨੇ 1981 ਤੋਂ 1992 ਵਿਚਕਾਰ ਕਈ ਟੈਸਟ ਕ੍ਰਿਕਟ ਮੈਚ ਅਤੇ ਇੱਕ ਦਿਨਾ ਕ੍ਰਿਕਟ ਮੈਚ ਖੇਡੇ ਹਨ। ਰਵੀ ਸ਼ਾਸਤਰੀ ਨੇ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਖੱਬੇ ਹੱਥ ਦੇ ਸਪਿਨਰ ਵਜੋਂ ਕੀਤੀ ਸੀ ਅਤੇ ਬਾਅਦ ਵਿੱਚ ਉਹ ਆਲ-ਰਾਊਂਡਰ ਵਜੋਂ ਉਭਰਿਆ ਸੀ। ਸ਼ੁਰੂਆਤੀ ਜਿੰਦਗੀਰਵੀ ਸ਼ਾਸਤਰੀ ਦਾ ਜਨਮ ਬੰਬਈ ਵਿੱਚ ਹੋਇਆ ਸੀ ਅਤੇ ਉਹ ਡਾਨ ਬਾਸਕੋ ਹਾਈ ਸਕੂਲ, ਮਤੁੰਗਾ ਵਿੱਚ ਪਡ਼੍ਹਨ ਲੱਗ ਪਿਆ। ਉਸਨੇ ਸਕੂਲ ਸਮੇਂ ਦੌਰਾਨ ਹੀ ਕ੍ਰਿਕਟ ਨੂੰ ਗੰਭੀਰਤਾ ਨਾਲ ਲਿਆ। ਸਕੂਲ ਦੀ ਟੀਮ ਵੱਲੋਂ ਖੇਡਦੇ ਹੋਏ 1976 ਵਿੱਚ ਉਸਦੇ ਸਕੂਲ ਦੀ ਟੀਮ ਸੈਂਟ ਮੈਰੀ ਸਕੂਲ ਨੂੰ ਹਾਰ ਗਈ, ਜੇਤੂ ਸਕੂਲ ਨੇ ਵੀ ਦੋ ਰਣਜੀ ਖਿਡਾਰੀ ਪੈਦਾ ਕੀਤੇ ਹਨ। ਅਗਲੇ ਸਾਲ 1977 ਵਿੱਚ ਇਸੇ ਟੂਰਨਾਮੈਂਟ ਵਿੱਚ ਸ਼ਾਸਤਰੀ ਦੀ ਕਪਤਾਨੀ ਹੇਠ ਉਸਦੇ ਸਕੂਲ ਨੇ ਇਹ ਟਰਾਫ਼ੀ ਜਿੱਤ ਲਈ ਸੀ।[3]ਸਕੂਲ ਸਮੇਂ ਦੌਰਾਨ ਉਸਦਾ ਕੋਚ ਬੀ.ਡੀ. ਦੇਸਾਈ ਸੀ। ਸਕੂਲ ਤੋਂ ਬਾਅਦ ਸ਼ਾਸਤਰੀ ਨੇ ਕਾਮਰਸ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਉਥੇ ਵੀ ਖੇਡਣਾ ਜਾਰੀ ਰੱਖਿਆ। ਜੂਨੀਅਰ ਕਾਲਜ ਦੇ ਆਖ਼ੀਰਲੇ ਸਾਲ ਉਸਦੀ ਚੋਣ ਮੁੰਬਈ ਵੱਲੋਂ ਰਣਜੀ ਟਰਾਫ਼ੀ ਖੇਡਣ ਲਈ ਕੀਤੀ ਗਈ।[4]17 ਸਾਲ, 292 ਦਿਨਾਂ ਦੀ ਉਮਰ ਵਿੱਚ ਬੰਬਈ ਵੱਲੋਂ ਖੇਡਣ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ। ਹਵਾਲੇ
|
Portal di Ensiklopedia Dunia