ਰਾਕੇਸ਼ ਸ਼ਰਮਾ
ਰਾਕੇਸ਼ ਸ਼ਰਮਾ (ਜਨਮ 13 ਜਨਵਰੀ 1949) ਭਾਰਤ ਦਾ ਪਹਿਲਾ ਅਤੇ ਇੱਕੋ ਇੱਕ,[1][2] ਅਤੇ ਦੁਨੀਆਂ ਦਾ 138ਵਾਂ ਪੁਲਾੜ ਯਾਤਰੀ ਹੈ। 1984 ਵਿੱਚ ਭਾਰਤੀ ਪੁਲਾੜ ਖੋਜ ਕੇਂਦਰ ਅਤੇ ਸੋਵੀਅਤ ਯੂਨੀਅਨ ਦੇ ਇੰਟਰਕਾਸਮਾਸ ਪ੍ਰੋਗਰਾਮ ਦੀ ਇੱਕ ਮਿਲੀ-ਜੁਲੀ ਪੁਲਾੜ ਮੁਹਿੰਮ ਦੇ ਤਹਿਤ ਰਾਕੇਸ਼ ਅੱਠ ਦਿਨ ਤੱਕ ਪੁਲਾੜ ਵਿੱਚ ਰਹੇ। ਇਹ ਉਸ ਸਮੇਂ ਭਾਰਤੀ ਹਵਾਈ ਫ਼ੌਜ ਦਾ ਸਕੁਐਡਰਨ ਲੀਡਰ ਅਤੇ ਪਾਇਲਟ ਸਨ। 2 ਅਪਰੈਲ 1984 ਨੂੰ ਦੋ ਹੋਰ ਸੋਵੀਅਤ ਪੁਲਾੜਯਾਤਰੀਆਂ ਦੇ ਨਾਲ ਸੋਊਜ ਟੀ - 11 ਵਿੱਚ ਰਾਕੇਸ਼ ਸ਼ਰਮਾ ਨੂੰ ਲਾਂਚ ਕੀਤਾ ਗਿਆ। ਇਸ ਉੜਾਨ ਵਿੱਚ ਅਤੇ ਸਾਲਿਉਤ 7 ਪੁਲਾੜ ਕੇਂਦਰ ਵਿੱਚ ਉਸ ਨੇ ਉੱਤਰੀ ਭਾਰਤ ਦੀ ਫੋਟੋਗਰਾਫੀ ਕੀਤੀ ਅਤੇ ਗੁਰੂਤਾਕਰਸ਼ਣ - ਹੀਨ ਯੋਗ ਅਭਿਆਸ ਕੀਤਾ। ਉਨ੍ਹਾਂ ਦੀ ਪੁਲਾੜ ਉੱਡਾਨ ਦੇ ਦੌਰਾਨ ਭਾਰਤ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਰਾਕੇਸ਼ ਸ਼ਰਮਾ ਨੂੰ ਪੁੱਛਿਆ ਕਿ ਉੱਤੋਂ ਪੁਲਾੜ ਤੋਂ ਭਾਰਤ ਕਿਵੇਂ ਦਿਸਦਾ ਹੈ। ਰਾਕੇਸ਼ ਸ਼ਰਮਾ ਨੇ ਜਵਾਬ ਦਿੱਤਾ ਸੀ - ਸਾਰੇ ਜਹਾਂ ਸੇ ਅੱਛਾ। ਭਾਰਤ ਸਰਕਾਰ ਨੇ ਉਸ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ। ਵਿੰਗ ਕਮਾਂਡਰ ਦੇ ਪਦ ਤੇ ਸੇਵਾ-ਨਵਿਰਤ ਹੋਣ ਉੱਤੇ ਰਾਕੇਸ਼ ਸ਼ਰਮਾ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਿਟੇਡ ਵਿੱਚ ਟੈਸਟ ਪਾਇਲਟ ਵਜੋਂ ਕੰਮ ਕੀਤਾ। ਨਵੰਬਰ 2006 ਵਿੱਚ ਇਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ ਦੀ ਇੱਕ ਕਮੇਟੀ ਵਿੱਚ ਭਾਗ ਲਿਆ ਜਿਸਨੇ ਇੱਕ ਨਵੇਂ ਭਾਰਤੀ ਪੁਲਾੜ ਉੜਾਨ ਪਰੋਗਰਾਮ ਨੂੰ ਮਨਜੂਰੀ ਦਿੱਤੀ। ਮੁੱਢਲਾ ਜੀਵਨਰਾਕੇਸ਼ ਸ਼ਰਮਾ ਦਾ ਜਨਮ 13 ਜਨਵਰੀ, [1949]] ਨੂੰ ਪਟਿਆਲਾ, ਪੰਜਾਬ, ਭਾਰਤ ਵਿੱਚ ਹੋਇਆ। ਇਸਨੇ ਆਪਣੀ ਪੜ੍ਹਾਈ "ਸੇਂਟ ਜਾਰਜ ਗ੍ਰਾਮਰ ਸਕੂਲ", ਹੈਦਰਾਬਾਦ ਤੋਂ ਕੀਤੀ। ਆਪਣੀ ਗਰੈਜੂਏਸ਼ਨ ਦੀ ਡਿਗਰੀ "ਨਿਜ਼ਾਮ ਕਾਲਜ" ਤੋਂ ਕੀਤੀ। 1966 ਵਿੱਚ, ਇਹ ਹਵਾਈ ਸੈਨਾ ਦੇ ਸੈਨਿਕ ਵਿਦਿਆਰਥੀ ਵਜੋਂ ਦਾਖਿਲ ਹੋਇਆ। ਨਿੱਜੀ ਜੀਵਨਰਾਕੇਸ਼ ਦਾ ਵਿਆਹ "ਮਧੂ" ਨਾਲ ਹੋਇਆ ਅਤੇ 1982 ਵਿੱਚ ਰੂਸ ਵਿੱਚ ਰਹਿਣ ਕਾਰਨ ਇਹਨਾਂ ਦੋਹਾਂ ਨੇ ਰੂਸੀ ਭਾਸ਼ਾ ਸਿੱਖੀ। ਇਹਨਾਂ ਦਾ ਬੇਟਾ "ਕਪਿਲ", ਇੱਕ ਫ਼ਿਲਮ ਡਾਇਰੈਕਟਰ ਹੈ ਅਤੇ ਇਹਨਾਂ ਦੀ ਬੇਟੀ "ਕ੍ਰਿਤੀਕਾ" ਇੱਕ ਮੀਡਿਆ ਆਰਟਿਸਟ ਹੈ। ਸਨਮਾਨਰਾਕੇਸ਼ ਨੂੰ ਸਪੇਸ ਤੋਂ ਵਾਪਿਸ ਮੁੜਨ ਤੋਂ ਬਾਅਦ ਹੀਰੋ ਆਫ਼ ਸੋਵੀਅਤ ਯੂਨੀਅਨ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਵਲੋਂ ਇਸਦੀ ਸੂਰਮਗਤੀ ਜਾਂ ਵੀਰਤਾ ਲਈ ਅਸ਼ੋਕ ਚੱਕਰ ਪੁਰਸਕਾਰ ਨਾਲ ਅਤੇ ਇਸ ਮਿਸ਼ਨ ਵਿੱਚ ਦੋ ਰੂਸੀ ਮੈਂਬਰ, ਮਾਲਿਆਸ਼ੇਵ ਤੇ ਸਟ੍ਰੈਕਾਲੋਵ ਨੂੰ ਸਨਮਾਨਿਤ ਕੀਤਾ ਗਿਆ।[3] ਹਵਾਲੇ
|
Portal di Ensiklopedia Dunia