ਰਾਜਕੁਮਾਰ ਹਿਰਾਣੀ
ਰਾਜਕੁਮਾਰ "ਰਾਜੂ" ਹਿਰਾਣੀ (ਸਿੰਧੀ: 𑋙𑋠𑋂𑊺𑋣𑋗𑋠𑋙𑋣 𑋞𑋢𑋙𑋠𑋌𑋢, राजकुमारु हीराणी, راجڪمار هيراڻي, ਹਿੰਦੀ: राजकुमार हिरानी, ਅੰਗ੍ਰੇਜ਼ੀ: Rajkumar Hirani; ਜਨਮ 20 ਨਵੰਬਰ 1962) ਹਿੰਦੀ ਫ਼ਿਲਮਾਂ ਦਾ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ। ਇਸਨੇ ਮੁੰਨਾ ਭਾਈ ਐਮਬੀਬੀਐੱਸ, ਲਗੇ ਰਹੋ ਮੁੰਨਾ ਭਾਈ, 3 ਈਡੀਅਟਸ ਅਤੇ ਪੀਕੇ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਦੁਆਰਾ ਨਿਰਦੇਸ਼ਤ ਸਾਰੀਆਂ ਹੀ ਫ਼ਿਲਮਾਂ ਨੇ ਬਾਕਸ ਆਫ਼ਿਸ ਉੱਤੇ ਬਹੁਤ ਕਾਮਯਾਬ ਹੋਈਆਂ। ਮੁੱਢਲਾ ਜੀਵਨਇਸਦਾ ਜਨਮ 20 ਨਵੰਬਰ 1962 ਨੂੰ ਨਾਗਪੁਰ ਵਿੱਚ ਇੱਕ ਸਿੰਧੀ ਹਿੰਦੂ ਪਰਿਵਾਰ ਵਿੱਚ ਹੋਇਆ। ਇਸਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਮਹਿਰਾਬਪੁਰ, ਸਿੰਧ (ਹੁਣ ਪਾਕਿਸਤਾਨ) ਤੋਂ ਭਾਰਤ ਵਿੱਚ ਆਕੇ ਵਸਿਆ, ਉਸ ਵੇਲੇ ਇਸਦਾ ਪਿਤਾ ਸੁਰੇਸ਼ ਹਿਰਾਨੀ 14 ਸਾਲਾਂ ਦਾ ਸੀ। ਰਾਜਕੁਮਾਰ ਹਿਰਾਣੀ ਸੇਂਟ ਫ਼ਰਾਂਸਿਸ ਦੇ ਸਾਲੇਸ ਹਾਈ ਸਕੂਲ, ਨਾਗਪੁਰ ਵਿੱਚ ਪੜ੍ਹਾਈ ਕੀਤੀ। ਇਸਨੇ ਕਮਰਸ ਵਿੱਚ ਬੀਏ ਕੀਤੀ। ਇਸਦੇ ਮਾਪੇ ਚਾਹੁੰਦੇ ਸਨ ਕਿ ਇਹ ਚਾਰਟਡ ਅਕਾਊਂਟੇਟ ਬਣੇ ਪਰ ਇਸਦੀ ਦਿਲਚਸਪੀ ਥੀਏਟਰ ਅਤੇ ਫ਼ਿਲਮਾਂ ਵਿੱਚ ਸੀ।[1] ਫ਼ਿਲਮੋਗ੍ਰਾਫ਼ੀ
ਹਵਾਲੇ
|
Portal di Ensiklopedia Dunia