ਰਾਜੇਸ਼ਵਰੀ ਸੱਚਦੇਵ
ਰਾਜੇਸ਼ਵਰੀ ਸੱਚਦੇਵ ਇੱਕ ਹਿੰਦੀ ਫ਼ਿਲਮ ਅਭਿਨੇਤਰੀ ਤੇ ਗਾਇਕਾ ਹੈ, ਜੋ ਸ਼ਿਆਮ ਬੇਨੇਗਲ ਦੀ ਫ਼ਿਲਮ ਸਰਦਾਰੀ ਬੇਗਮ ਵਿੱਚ ਅਦਾਇਗੀ ਲਈ ਜਾਣੀ ਜਾਂਦੀ ਹੈ, ਜਿਸ ਲਈ ਉਸ ਨੂੰ 1997 ਦਾ ਸ੍ਰੇਸ਼ਟ ਸਹਾਇਕ ਅਭਿਨੇਤਰੀ ਲਈ ਨੈਸ਼ਨਲ ਫਿਲਮ ਅਵਾਰਡ ਵੀ ਮਿਲਿਆ। ਰਾਜੇਸ਼ਵਰੀ ਸੱਚਦੇਵ ਨੇ ਜ਼ੀ ਟੀਵੀ ਦੇ ਸ਼ੋਅ ਟਾਇਟਨ ਅੰਤਾਕਸ਼ਰੀ ਵਿੱਚ 1994 ਤੋਂ 2001 ਤੱਕ ਸਹਿ-ਮੇਜ਼ਬਾਨੀ ਕੀਤੀ। 2005 ਵਿੱਚ ਉਸ ਨੇ ਆਪਣੇ ਪਤੀ ਵਰੁਨ ਬਡੋਲਾ ਨਾਲ ਰਿਆਲਿਟੀ ਟੀਵੀ, ਨਾਚ ਪ੍ਰਤਿਯੋਗਤਾ ਨੱਚ ਬੱਲੀਏ ਵਿੱਚ ਹਿੱਸਾ ਲਿਆ। [1] ਮੁੱਢਲਾ ਜੀਵਨਰਾਜੇਸ਼ਵਰੀ ਦਾ ਜਨਮ 14 ਅਪਰੈਲ 1975 ਵਿੱਚ ਮੁੰਬਈ ਵਿੱਚ ਹੋਇਆ। ਇਸ ਦਾ ਪਿਤਾ ਪੰਜਾਬੀ ਮੂਲ ਦਾ ਤੇ ਮਾਤਾ ਦੱਖਣੀ ਭਾਰਤੀ ਹੈ। ਗੁਰੂ ਨਾਨਕ ਖ਼ਾਲਸਾ ਕਾਲਜ, ਮੁੰਬਈ ਤੋਂ ਗ੍ਰੇਜੁਏਸ਼ਨ ਕਰਨ ਉੱਪਰਂਤ ਉਸ ਨੇ ਇੰਡੀਅਨ ਪੀਪਲ'ਸ ਥੀਏਟਰ ਐਸੋਸੀਏਸ਼ਨ ਨਾਲ ਨਾਟਕ ਖੇਡਣੇ ਸ਼ੁਰੂ ਕੀਤੇ। 25 ਨਵੰਬਰ 2004 ਉਸ ਨੇ ਵਰੁਨ ਬਡੋਲਾ ਨਾਲ ਵਿਆਹ ਕਰਵਾਇਆ। ਕੈਰੀਅਰਉਸ ਨੇ ਆਪਣਾ ਫ਼ਿਲਮੀ ਅਰੰਭ ਸਚਿਨ ਦੁਆਰਾ ਨਿਰਦੇਸ਼ਿਤ ਇੱਕ ਮਰਾਠੀ ਫ਼ਿਲਮ ਨਾਲ ਕੀਤਾ। ਉਸ ਦੀ ਦੂਜੀ ਫ਼ਿਲਮ ਸ਼ਿਆਮ ਬੇਨੇਗਲ ਦੀ ਸੂਰਜ ਕਾ ਸਾਤਵਾਂ ਘੋੜਾ (1992) ਸੀ। ਇਸ ਤੋਂ ਬਾਦ ਉਸ ਨੇ ਸ਼ਿਆਮ ਬੇਨੇਗਲ ਦੀਆਂ ਹੋਰ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਮੰਮੋੰ (1994), ਸਰਦਾਰੀ ਬੇਗਮ (1996), ਸਮਰ (1999), ਹਰੀ-ਭਰੀ (2000), ਨੇਤਾਜੀ ਸੁਭਾਸ ਚੰਦਰ ਬੋਸ: ਦੀ ਫੋਰਗੋਟਨ ਹੀਰੋ (2005) ਅਤੇ ਵੇਲਕਮ ਟੂ ਸੱਜਨਪੁਰ (2008). ਉਸ ਨੇ ਹਾਲੀਵੁਡ ਫ਼ਿਲਮ ਲਿਟਲ ਬੁੱਧਾ (1993) ਵਿੱਚ ਕੰਮ ਕੀਤਾ। ਉਸ ਨੇ ਸ਼ਿਆਮ ਬੇਨੇਗਲ ਦੁਆਰਾ ਨਿਰਦੇਸ਼ਿਤ ਸੰਵਿਧਾਨ (ਟੀਵੀ ਸੀਰੀਜ) ਵਿੱਚ ਵੀ ਕੰਮ ਕੀਤਾ। ਹਵਾਲੇ |
Portal di Ensiklopedia Dunia