ਰਾਜ ਕੁਮਾਰ ਚੱਬੇਵਾਲ
ਡਾ. ਰਾਜ ਕੁਮਾਰ ਚੱਬੇਵਾਲ ਇੱਕ ਭਾਰਤੀ ਸਿਆਸਤਦਾਨ ਹਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ।[1] ਰਾਜ ਕੁਮਾਰ ਚੱਬੇਵਾਲ ਇਸ ਸਮੇਂ ਚੱਬੇਵਾਲ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਹਨ।[2] ਸਿਆਸੀ ਕੈਰੀਅਰਡਾ. ਰਾਜ ਕੁਮਾਰ ਚੱਬੇਵਾਲ 2009 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਚੱਬੇਵਾਲ ਪਹਿਲੀ ਵਾਰ 2017 ਵਿੱਚ ਚੱਬੇਵਾਲ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ।[3][4] ਚੱਬੇਵਾਲ 2022 ਵਿੱਚ ਉਸੇ ਹਲਕੇ ਤੋਂ ਦੁਬਾਰਾ ਚੁਣੇ ਗਏ ਸਨ।[5][6] 10 ਅਪ੍ਰੈਲ 2022 ਨੂੰ ਉਹਨਾਂ ਪੰਜਾਬ ਵਿਧਾਨ ਸਭਾ ਦਾ ਡਿਪਟੀ ਸੀਐਲਪੀ ਨੇਤਾ ਬਣਾਇਆ ਗਿਆ ਸੀ।[7] ਚੱਬੇਵਾਲ ਨੂੰ 2015 ਵਿੱਚ ਕਾਂਗਰਸ ਦੇ ਅਨੁਸੂਚਿਤ ਜਾਤੀ (ਐਸਸੀ) ਵਿਭਾਗ, ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਹਨ।[8] ਐਮ.ਐਲ.ਏ.ਡਾ. ਰਾਜ ਕੁਮਾਰ ਚੱਬੇਵਾਲ 2022 ਵਿੱਚ ਵਿਧਾਇਕ ਚੁਣੇ ਗਏ ਸਨ। ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ। ਸਾਂਸਦ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ[9] ਚੋਣ ਪ੍ਰਦਰਸ਼ਨ
ਹਵਾਲੇ
|
Portal di Ensiklopedia Dunia