ਰਾਬਰਟ ਫਿਸਕ
ਰਾਬਰਟ ਫਿਸਕ (ਜਨਮ 12 ਜੁਲਾਈ 1946) ਇੱਕ ਅੰਗਰੇਜ਼ੀ ਲੇਖਕ ਅਤੇ ਪੱਤਰਕਾਰ ਹੈ। ਮੱਧ ਪੂਰਬ ਵਿਚ ਆਪਣੀ ਬਹਾਦਰ ਪੱਤਰਕਾਰੀ ਲਈ ਜਾਣਿਆ ਜਾਂਦਾ ਹੈ। ਉਹ 1976 ਤੋਂ ਵੱਖ-ਵੱਖ ਮੀਡੀਆ ਲਈ ਮੱਧ ਪੂਰਬ ਦਾ ਪੱਤਰਕਾਰ ਰਿਹਾ ਹੈ; 1989 ਦੇ ਬਾਅਦ ਅੰਗਰੇਜ਼ੀ ਅਖ਼ਬਾਰ ਦ ਇੰਡੀਪੈਂਡੈਂਟ, ਲਈ ਮੱਧ ਪੂਰਬ, ਖਾਸ ਕਰਕੇ ਬੈਰੂਤ ਤੋਂ ਇੱਕ ਪੱਤਰਕਾਰ ਰਿਹਾ ਹੈ।[1] ਫਿਸਕ ਕੋਲ ਕਈ ਬ੍ਰਿਟਿਸ਼ ਅਤੇ ਅੰਤਰਰਾਸ਼ਟਰੀ ਪੱਤਰਕਾਰੀ ਪੁਰਸਕਾਰ ਹਨ, ਜਿਨ੍ਹਾਂ ਵਿੱਚ ਸੱਤ ਵਾਰ ਪ੍ਰੈਸ ਅਵਾਰਡਸ ਵਿਦੇਸ਼ੀ ਰਿਪੋਰਟਰ ਵੀ ਸ਼ਾਮਲ ਹਨ। ਉਸ ਨੇ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਕਈ ਜੰਗਾਂ ਅਤੇ ਹਥਿਆਰਬੰਦ ਟਕਰਾਵਾਂ ਬਾਰੇ ਰਿਪੋਰਟ ਕੀਤੀ ਹੈ। ਇੱਕ ਅਰਬੀ ਬੋਲਣ ਵਾਲਾ,[2] ਉਹ ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਕਰਨ ਵਾਲੇ ਕੁਝ ਇੱਕ ਪੱਛਮੀ ਪੱਤਰਕਾਰਾਂ ਵਿੱਚੋਂ ਇੱਕ ਸੀ, ਜਿਸ ਨੇ 1993 ਅਤੇ 1997 ਦੇ ਵਿੱਚਕਾਰ ਤਿੰਨ ਮੌਕਿਆਂ ਤੇ ਇੰਟਰਵਿਊ ਕੀਤਾ। [3][4] ਮੁਢਲਾ ਜੀਵਨ ਅਤੇ ਸਿੱਖਿਆਮੇਡਸਟੋਨ, ਕੈਂਟ ਵਿੱਚ ਜੰਮਿਆ ਫਿਸਕ ਆਪਣੇ ਪਿਤਾ ਇਕਲੌਤੀ ਔਲਾਦ ਸੀ। ਉਸ ਦਾ ਪਿਤਾ ਮੇਡਸਟੋਨ ਕਾਰਪੋਰੇਸ਼ਨ ਵਿੱਚ ਖਜਾਨਚੀ ਸੀ ਅਤੇ ਪਹਿਲੀ ਸੰਸਾਰ ਜੰਗ ਲੜ ਚੁੱਕਿਆ ਸੀ। [5] ਉਸ ਦੀ ਅਰੰਭਕ ਸਿੱਖਿਆ ਯਾਰਡਲੇ ਕੋਰਟ ਨਾਮਕ ਇੱਕ ਪ੍ਰੈਪਰੇਟਰੀ ਸਕੂਲ ਵਿੱਚ ਹੋਈ ਸੀ।[6] ਫਿਰ ਸੱਟਨ ਵੇਲੈਂਸ ਸਕੂਲ ਅਤੇ ਲੈਂਕੈਸਟਰ ਯੂਨੀਵਰਸਿਟੀ ਵਿਖੇ ਪੜ੍ਹਿਆ,[7] ਜਿੱਥੇ ਉਸ ਨੇ ਵਿਦਿਆਰਥੀ ਮੈਗਜ਼ੀਨ ਜੌਨ ਓ`ਗੌਂਟਲਟ ਤੇ ਕੰਮ ਕੀਤਾ। ਬਾਅਦ ਵਿਚ ਉਸ ਨੇ 1983 ਵਿਚ ਟ੍ਰਿੰਟੀ ਕਾਲਜ, ਡਬਲਿਨ ਤੋਂ ਰਾਜਨੀਤਕ ਵਿਗਿਆਨ ਵਿਚ ਪੀ ਐੱਚ ਡੀ ਹਾਸਲ ਕੀਤੀ। [8] ਉਸ ਦੀ ਡਾਕਟਰੀ ਥੀਸਿਸ ਦਾ ਸਿਰਲੇਖ ਸੀ "ਸੀਮਤ ਯੁੱਧ ਦੀ ਅਵਸਥਾ: ਏਅਰੇ ਦੀ ਨਿਰਪੱਖਤਾ ਅਤੇ ਡਬਲਿਨ, ਬੇਲਫਾਸਟ ਅਤੇ ਲੰਡਨ ਵਿਚਕਾਰ ਸਬੰਧ, 1939-1945 "। ਕੈਰੀਅਰਅਖ਼ਬਾਰ ਦਾ ਪੱਤਰਕਾਰਫਿਸਕ ਪਹਿਲਾਂ ਸੰਡੇ ਐਕਸਪ੍ਰੈਸ ਦੇ ਡਾਇਰੀ ਕਾਲਮ ਤੇ ਕੰਮ ਕਰਦਾ ਸੀ। ਇਸਦੇ ਸੰਪਾਦਕ ਜੌਨ ਜੂਨੋਰ ਨਾਲ ਵਿਵਾਦ ਨੇ ਉਸ ਨੂੰ ਦ ਟਾਈਮਜ਼ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।[9] 1972 - 75 ਦੇ ਦੌਰਾਨ ਦ ਟ੍ਰਬਲਜ਼ ਦੀ ਸਿਖਰ ਦੇ ਸਮੇਂ ਫਿਸਕ ਨੇ ਬੇਲਫਾਸਟ ਵਿੱਚ ਦ ਟਾਈਮਸ ਦੇ ਪੱਤਰਕਾਰ ਦੇ ਤੌਰ ਤੇ ਕੰਮ ਕੀਤਾ। ਫਿਰ ਉਹ ਪੁਰਤਗਾਲ ਵਿੱਚ ਪੱਤਰਕਾਰ ਰਿਹਾ ਅਤੇ 1974 ਵਿੱਚ ਕਾਰਨੇਸਨ ਕ੍ਰਾਂਤੀ ਦੇ ਸਮਾਚਾਰ ਭੇਜੇ। ਇਸਦੇ ਬਾਅਦ ਉਸ ਨੂੰ ਮੱਧ ਪੂਰਬ ਵਿੱਚ ਪੱਤਰਕਾਰ ਦੇ ਤੌਰ ਉੱਤੇ ਨਿਯੁਕਤੀ ਮਿਲੀ (1976–1988)। 1989 ਵਿੱਚ ਅਖਬਾਰ ਰੂਪੇਰਟ ਮੁਰਡੋਖ਼ ਦੇ ਹਥ ਲੈ ਲੈਣ ਦੇ ਬਾਅਦ, ਜਦੋਂ ਉਸ ਦੇ ਇੱਕ ਲੇਖ (ਇਰਾਨ ਹਵਾਈ ਉਡਾਣ 655) ਨੂੰ ਛਪਾਈ ਤੋਂ ਰੋਕਿਆ ਗਿਆ, ਤਾਂ ਉਹ ਅਪ੍ਰੈਲ 1989 ਵਿੱਚ ਅੰਗਰੇਜ਼ੀ ਅਖ਼ਬਾਰ ਦ ਇੰਡੀਪੈਂਡੈਂਟ ਵਿੱਚ ਚਲਿਆ ਗਿਆ। ਨਿਊਯਾਰਕ ਟਾਈਮਜ਼ ਇਕ ਵਾਰ ਰਾਬਰਟ ਫਿਸਕ ਨੂੰ "ਬਰਤਾਨੀਆ ਵਿਚ ਸ਼ਾਇਦ ਸਭ ਤੋਂ ਮਸ਼ਹੂਰ ਵਿਦੇਸ਼ੀ ਪੱਤਰਕਾਰ" ਬਿਆਨ ਕੀਤਾ ਗਿਆ ਸੀ।[10] ਦ ਟ੍ਰਬਲਜ਼ ਅਤੇ ਪੁਰਤਗਾਲ ਤੋਂ ਇਲਾਵਾ, ਉਸਨੇ 1979 ਵਿਚ ਈਰਾਨੀ ਕ੍ਰਾਂਤੀ ਦੀ ਵੀ ਰਿਪੋਰਟ ਕੀਤੀ। ਜੰਗ ਦੀ ਰਿਪੋਰਟਿੰਗ![]() ਫਿਸਕ 1976 ਤੋਂ ਪੂਰੇ ਲੇਬਨਾਨੀ ਗ੍ਰਹਿ ਯੁੱਧ ਦੇ ਦੌਰਾਨ ਬੈਰੂਤ ਵਿੱਚ ਰਿਹਾ।[11] ਲੇਬਨਾਨ ਵਿੱਚ ਸ਼ਾਬਰਾ ਅਤੇ ਸ਼ਤੀਲਾ ਵਿੱਚ ਅਤੇ ਸੀਰਿਆ ਵਿੱਚ ਘੱਲੂਘਾਰੇ ਦੀ ਜਗ੍ਹਾ ਪੁੱਜਣ ਵਾਲੇ ਪਹਿਲੇ ਪੱਤਰਕਾਰਾਂ ਵਿੱਚ ਸੀ। ਲੇਬਨਾਨ ਦੇ ਗ੍ਰਹਿ ਯੁੱਧ ਬਾਰੇ ਉਸਦੀ ਕਿਤਾਬ (ਪਿਟੀ ਦ ਨੇਸ਼ਨ) 1990 ਵਿੱਚ ਪਹਿਲੀਂ ਵਾਰ ਪ੍ਰਕਸ਼ਿਤ ਹੋਈ ਸੀ। ਹਵਾਲੇ
|
Portal di Ensiklopedia Dunia