ਰਾਬਰਟ ਰੈੱਡਫੋਰਡ
ਚਾਰਲਸ ਰਾਬਰਟ ਰੈੱਡਫੋਰਡ ਜੂਨੀਅਰ (ਜਨਮ 18 ਅਗਸਤ, 1936)[2][3] ਇੱਕ ਅਮਰੀਕੀ ਅਦਾਕਾਰ,ਨਿਰਦੇਸ਼ਕ, ਕਾਰੋਬਾਰੀ, ਵਾਤਾਵਰਣਵਾਦੀ ਅਤੇ ਸਮਾਜ-ਸੇਵੀ ਹੈ। ਉਹ ਸੁੰਡੈਂਸ ਫਿਲਮ ਫੈਸਟੀਵਲ ਦਾ ਬਾਨੀ ਹੈ। ਰੇਡਫੋਰਡ ਨੇ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਟੈਲੀਵਿਜ਼ਨ 'ਤੇ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਵਾਇਸ ਆਫ ਚਾਰਲੀ ਪੋਂਟ (1962) ਵਿੱਚ ਆਪਣੀ ਕਾਰਗੁਜ਼ਾਰੀ ਲਈ ਬਿਹਤਰੀਨ ਸਪੋਰਟਿੰਗ ਐਕਟਰ ਵਜੋਂ ਐਮੀ ਨਾਮਜ਼ਦਗੀ ਪ੍ਰਾਪਤ ਕੀਤੀ। ਰੇਡਫੋਰਡ ਨੇ ਵਾਰ ਹੰਟ (1962) ਰਾਹੀਂ ਆਪਣੇ ਫ਼ਿਲਮੀ ਜਗਤ ਦੀ ਸ਼ੁਰੂਆਤ ਕੀਤੀ। ਇਨਸਿਡ ਡੇਜ਼ੀ ਕਲੋਵਰ (1965) ਵਿੱਚ ਉਸਦੀ ਭੂਮਿਕਾ ਨੇ ਸਰਵੋਤਮ ਨਵੇਂ ਸਿਤਾਰਿਆਂ ਲਈ ਗੋਲਡਨ ਗਲੋਬ ਜਿੱਤਿਆ। ਉਸ ਨੇ ਬੂਚ ਕੈਸੀਡੀ ਅਤੇ ਸੁੰਡੈਂਸ ਕਿਡ (1969) ਵਿੱਚ ਅਭਿਨੈ ਕੀਤਾ, ਜੋ ਕਿ ਇੱਕ ਵੱਡੀ ਸਫਲ ਫਿਲਮ ਸੀ ਅਤੇ ਿੲਸ ਫਿਲਮ ਨਾਲ ਉਹ ਇੱਕ ਪ੍ਰਮੁੱਖ ਸਿਤਾਰਾ ਬਣ ਗਿਆ। 1973 ਵਿੱਚ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਦੀ ਸਟਿੰਗ, ਜਿ ਕਿ ਬਲਾਕਬਸਟਰ ਰਹੀ, ਜਿਸ ਲਈ ਉਸ ਨੂੰ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਰੈੱਡਫੋਰਡ ਵੱਲੋਂ ਨਿਰਦੇਸ਼ਿਤ ਕੀਤਿ ਪਹਿਲੀ ਫਿਲਮ ਆਰਡੀਨਰੀ ਪੀਪਲ (1980) ਸੀ। ਇਹ ਦਹਾਕੇ ਦੇ ਸਭ ਤੋਂ ਸਫਲ ਅਤੇ ਜਨਤਕ ਤੌਰ ਸਲਾਹੀਆਂ ਗਈਆਂ ਫਿਲਮਾਂ ਵਿੱਚੋਂ ਇੱਕ ਸੀ। ਇਸ ਫਿਲਮ ਨੇ ਬੈਸਟ ਪਿਕਚਰ ਅਤੇ ਰੈਡਫੋਰਡ ਦੇ ਸਰਬੋਤਮ ਨਿਰਦੇਸ਼ਕ ਲਈ ਅਕੈਡਮੀ ਅਵਾਰਡ ਸਮੇਤ ਚਾਰ ਆਸਕਰ ਜਿੱਤੇ। ਉਸ ਤੋਂ ਬਾਅਦ ਉਹ ਬ੍ਰਬੇਕਰ (1980) ਅਤੇ ਅਊਟ ਆਫ ਅਫਰੀਕਾ (1985) ਵਿੱਚ ਕੰਮ ਕੀਤਾ ਜੋ ਕਿ ਬਾਕਸ ਆਫਿਸ ਦੀ ਸਫਲ ਫਿਲਮ ਸੀ ਅਤੇ ਇਸ ਫਿਲਮ ਨੇ ਬੈਸਟ ਪਿਕਸਰ ਸਮੇਤ ਸੱਤ ਆਸਕਰ ਜਿੱਤੇ। ਉਸਨੇ ਇੱਕ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਤੀਜੀ ਫਿਲਮ ਰਿਵਰ ਰਨਜ਼ ਥਰੂ ਇਟ (1992) ਰਿਲੀਜ਼ ਕੀਤੀ। 1995 ਵਿੱਚ ਉਸ ਨੇ ਕੁਇਜ਼ ਸ਼ੋਅ ਲਈ ਬਿਹਤਰੀਨ ਨਿਰਦੇਸ਼ਕ ਅਤੇ ਬੇਸਟ ਪਿਕਚਰ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ। ਉਸਨੇ 2002 ਵਿੱਚ ਲਾਈਫ ਟਾਈਮ ਅਚੀਵਮੈਂਟ ਲਈ ਦੂਜਾ ਅਕੈਡਮੀ ਅਵਾਰਡ ਜਿੱਤਿਆ। ਉਸਨੇ ਬ੍ਰਿਟਿਸ਼ ਅਕਾਦਮੀ ਫਿਲਮ ਅਵਾਰਡ, ਡਾਇਰੈਕਟਰਜ਼ ਗਿਲਡ ਆਫ ਅਮਰੀਕਾ, ਗੋਲਡਨ ਗਲੋਬ ਅਤੇ ਸਕ੍ਰੀਨ ਐਕਟਰਜ਼ ਗਿਲਡ ਪੁਰਸਕਾਰ ਜਿੱਤੇ ਹਨ। ਅਪ੍ਰੈਲ 2014 ਵਿੱਚ, ਟਾਈਮ ਮੈਗਜ਼ੀਨ ਵਿੱਚ ਰੇਡਫੋਰਡ ਨੂੰ ਵਿਸ਼ਵ ਦੇ ਸਭ ਤੋਂ ਵੱਧ ਪ੍ਰਭਾਵੀ ਲੋਕਾਂ ਵਿੱਚ ਵਜੋਂ ਸ਼ਾਮਿਲ ਕੀਤਾ ਅਤੇ ਉਸਨੂੰ "ਇੰਡੀ ਫਿਲਮ ਦਾ ਗੌਡਫਦਰ" ਘੋਸ਼ਿਤ ਕੀਤਾ।[4][5] 2016 ਵਿੱਚ, ਰਾਸ਼ਟਰਪਤੀ ਬਰਾਕ ਓਬਾਮਾ ਨੇ ਰੈੱਡਫੋਰਡ ਨੂੰ ਰਾਸ਼ਟਰਪਤੀ ਮੈਡਲ ਆਫ਼ ਫ੍ਰੀਡਮ ਦੇ ਨਾਲ ਸਨਮਾਨਿਤ ਕੀਤਾ।[6] ਮੁੱਢਲਾ ਜੀਵਨਰਾਬਰਟ ਦਾ ਜਨਮ 18 ਅਗਸਤ, 1936 ਨੂੰ ਸੈਂਟਾ ਮੋਨਿਕਾ, ਕੈਲੀਫੋਰਨੀਆ ਅਮਰੀਕਾ ਵਿਖੇ ਮਾਰਥਾ ਡਬਲਯੂ. ਅਤੇ ਚਾਰਲਸ ਰਾਬਰਟ ਰੈੱਡਫੋਰਡ ਸੀਨੀਅਰ ਦੇ ਘਰ ਹੋਇਆ।[7][8] ਉਸਦਾ ਪਿਤਾ ਪਹਿਲਾਂ ਇੱਕ ਦੁੱਧਵਾਲਾ ਸੀ ਅਤੇ ਫੀਰ ਲੇਖਾਕਾਰ ਬਣ ਗਿਆ। ਉਸਦੇ ਪਿਤਾ ਦੇ ਦੂਜੇ ਵਿਆਹ ਤੋਂ ਉਸਦਾ ਇੱਕ ਸੌਤੇਲਾ ਭਰਾ ਵੀ ਹੈ। ਰੈੱਡਫੋਰਡ ਦਾ ਪਰਿਵਾਰ ਵੈੱਨ ਨਿਉਜਿਸ, ਕੈਲੀਫੋਰਨੀਆ ਚਲਾ ਗਿਆ, ਉਹ ਵੈਨ ਨਿਊਸ ਹਾਈ ਸਕੂਲ ਵਿੱਚ ਪੜ੍ਹਿਆ। ਉਸਨੇ ਆਪਣੇ ਆਪ ਨੂੰ ਇੱਕ ਬੁਰੇ ਵਿਦਿਆਰਥੀ ਵਜੋਂ ਦਰਸਾਇਆ ਹੈ ਜੌ ਜੋ ਜਮਾਤ ਤੋਂ ਬਾਹਰ ਪ੍ਰੇਰਨਾ ਲੱਭਦਾ ਸੀ ਅਤੇ ਕਲਾ ਅਤੇ ਖੇਡਾਂ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਸੀ। 1954 ਵਿੱਚ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸਨੇ ਬਾੱਲਡਰ ਵਿਖੇ ਯੂਨੀਵਰਸਿਟੀ ਆਫ ਕਾਲਰਾਡੋ ਵਿੱਚ ਦਾਖਲਾ ਲਿਆ, ਜਿੱਥੇ ਉਹ ਕਪਾ ਸਿਗਮਾ ਭਾਈਚਾਰੇ ਦਾ ਮੈਂਬਰ ਸੀ। ਕੋਲੋਰਾਡੋ ਵਿੱਚ ਰੈੱਡਫੋਰਡ ਨੇ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਨਤੀਜੇ ਵਜੋਂ ਉਸ ਦਾ ਅੱਧਾ ਵਜੀਫਾ ਖਤਮ ਹੋ ਗਿਆ ਅਤੇ ਉਸ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ। ਬਾਅਦ ਵਿੱਚ ਉਸ ਨੇ ਯੂਰਪ ਵਿੱਚ ਯਾਤਰਾ ਕੀਤੀ ਅਤੇ ਫਰਾਂਸ, ਸਪੇਨ ਅਤੇ ਇਟਲੀ ਵਿੱਚ ਰਿਹਾ। ਬਾਅਦ ਵਿੱਚ ਉਸ ਨੇ ਬਰੁਕਲਿਨ ਦੇ ਪ੍ਰੈਟ ਇੰਸਟੀਚਿਊਟ ਵਿੱਚ ਪੇਂਟਿੰਗ ਦਾ ਅਧਿਐਨ ਕੀਤਾ ਅਤੇ ਨਿਊਯਾਰਕ ਸਿਟੀ ਦੇ ਅਮਰੀਕੀ ਅਕੈਡਮੀ ਆਫ ਡਰਾਮੈਟਿਕ ਆਰਟਸ ਵਿੱਚ ਕਲਾਸਾਂ ਲਗਾਈਆਂ। ਹਵਾਲੇ
|
Portal di Ensiklopedia Dunia