ਰਾਮਕ੍ਰਿਸ਼ਨ
ਰਾਮਕ੍ਰਿਸ਼ਨ (ⓘ) (18 ਫਰਵਰੀ 1836 - 1886 16 ਅਗਸਤ ਨੂੰ), ਜਨਮ ਸਮੇਂ ਨਾਂ ਗਦਾਧਰ ਚਟੋਪਾਧਿਆਇ [1] (Gôdadhor Chôṭṭopaddhae), 19ਵੀਂ-ਸਦੀ ਦੇ ਭਾਰਤ ਦਾ ਇੱਕ ਮਹਾਨ ਸੰਤ ਅਤੇ ਚਿੰਤਕ ਸੀ।[2] ਉਸ ਦੇ ਧਾਰਮਿਕ ਵਿਚਾਰਾਂ ਦੇ ਅਧਾਰ ਤੇ ਉਸ ਦੇ ਮੁਖ ਪੈਰੋਕਾਰ ਸਵਾਮੀ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਮਿਸ਼ਨ ਦਾ ਗਠਨ ਕੀਤਾ।[3][4][5] ਉਹ ਦਕਸ਼ਿਨੇਸਵਰ ਕਾਲੀ ਮੰਦਿਰ ਦਾ ਪੁਜਾਰੀ ਬਣ ਗਿਆ, ਅਤੇ ਬੰਗਾਲੀ ਭਗਤੀ ਲਹਿਰ ਦੇ ਸਰੋਕਾਰਾਂ ਨੂੰ ਸਮਰਪਿਤ ਹੋ ਗਿਆ।[1] ਉਸਦੇ ਪਹਿਲੇ ਰੂਹਾਨੀ ਅਧਿਆਪਕਾਂ ਵਿੱਚ ਇੱਕ ਜੋਗਣ ਸੀ, ਜਿਸਦਾ ਨਾਮ ਭੈਰਵੀ ਬ੍ਰਾਹਮਣੀ ਸੀ, ਜਿਸਨੂੰ ਤੰਤਰ ਅਤੇ ਵੈਸ਼੍ਣਵ ਭਗਤੀ ਦੀ ਮੁਹਾਰਤ ਸੀ।[6] ਜੀਵਨੀਸੰਤ ਰਾਮ-ਕ੍ਰਿਸ਼ਨ ਪਰਮਹੰਸ ਦਾ ਜਨਮ 18 ਫਰਵਰੀ 1836 ਨੂੰ ਬੰਗਾਲ ਪ੍ਰਾਂਤ ਸਥਿਤ ਕਾਮਾਰਪੁਕੁਰ ਗਰਾਮ ਵਿੱਚ ਹੋਇਆ ਸੀ। ਉਸ ਦਾ ਬਚਪਨ ਦਾ ਨਾਮ ਗਦਾਧਰ ਸੀ। ਪਿਤਾਜੀ ਦਾ ਨਾਮ ਖੁਦੀਰਾਮ ਅਤੇ ਮਾਤਾ ਦਾ ਨਾਮ ਚੰਦਰਮਣੀਦੇਵੀ ਸੀ। ਸੱਤ ਸਾਲ ਦੀ ਉਮਰ ਵਿੱਚ ਹੀ ਗਦਾਧਰ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਅਜਿਹੀ ਬਿਪਤਾ ਦੀ ਘੜੀ ਵਿੱਚ ਪੂਰੇ ਪਰਵਾਰ ਦਾ ਪਾਲਣ ਪੋਸ਼ਣ ਔਖਾ ਹੁੰਦਾ ਚਲਾ ਗਿਆ। ਆਰਥਕ ਕਠਿਨਾਈਆਂ ਆਈਆਂ। ਬਾਲਕ ਗਦਾਧਰ ਨੇ ਦਿਲ ਨਹੀਂ ਛੱਡਿਆ। ਉਸਦਾ ਵੱਡਾ ਭਰਾ ਰਾਮਕੁਮਾਰ ਚੱਟੋਪਾਧਿਆਏ ਕਲਕੱਤਾ ਵਿੱਚ ਇੱਕ ਪਾਠਸ਼ਾਲਾ ਦਾ ਸੰਚਾਲਕ ਸੀ। ਉਹ ਗਦਾਧਰ ਨੂੰ ਆਪਣੇ ਨਾਲ ਕੋਲਕਾਤਾ ਲੈ ਗਿਆ। ਹਵਾਲੇ
![]() ਵਿਕੀਮੀਡੀਆ ਕਾਮਨਜ਼ ਉੱਤੇ ਰਾਮਕ੍ਰਿਸ਼ਨ ਪਰਮਹੰਸ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia