ਰਾਮਚੰਦ ਪਾਕਿਸਤਾਨੀ
ਰਾਮਚੰਦ ਪਾਕਿਸਤਾਨੀ (Urdu: رام چند پاکستانی) ਉਰਦੂ ਭਾਸ਼ਾ ਪਾਕਿਸਤਾਨੀ ਡਰਾਮਾ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਮਿਹਰੀਨ ਜੱਬਰ ਅਤੇ ਨਿਰਮਾਤਾ ਜਾਵੇਦ ਜੱਬਰ ਹਨ। ਇਹ ਫ਼ਿਲਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਪੈਦਾ ਹੋਣ ਕਾਰਨ ਇਕ ਪਰਿਵਾਰ ਦੇ ਵੱਖ ਹੋ ਜਾਣ ਦੀ ਇੱਕ ਸੱਚੀ ਕਹਾਣੀ ਤੇ ਅਧਾਰਤ ਹੈ। ਫ਼ਿਲਮ ਵਿੱਚ ਨੰਦਿਤਾ ਦਾਸ, ਰਸ਼ੀਦ ਫਾਰੂਕੀ, ਸਈਅਦ ਫ਼ਜ਼ਲ ਹੁਸੈਨ, ਮਾਰੀਆ ਵਾਸਤੀ ਅਤੇ ਨੋਮਾਨ ਇਜਾਜ਼ ਨੇ ਮੁੱਖ ਭੂਮਿਕਾ ਨਿਭਾਈ ਹੈ। ਪਲਾਟਪਾਕਿਸਤਾਨ ਵਿੱਚ ਰਹਿਣ ਵਾਲਾ ਹਿੰਦੂ ਦਲਿਤ ਸ਼ੰਕਰ (ਰਸ਼ੀਦ ਫਾਰੂਕੀ) ਆਪਣੇ ਅੱਠ ਸਾਲ ਦੇ ਬੇੇਟੇ ਰਾਮਚੰਦ (ਫ਼ਜਲ ਹੁਸੈਨ) ਦੇ ਨਾਲ ਅਨਜਾਨੇ ਵਿੱਚ ਸਰਹਦ ਪਾਰ ਕਰ ਹਿੰਦੁਸਤਾਨ ਦੀ ਜ਼ਮੀਨ ਉੱਤੇ ਆ ਜਾਂਦਾ ਹੈ। ਤਣਾਅ ਵਾਲੇ ਮਾਹੌਲ ਹੋਣ ਦੇ ਕਾਰਨ ਉਨ੍ਹਾੰ ਲੋਕਾਂ ਨੂੰ ਗਿਰਫਤਾਰ ਕਰ ਲਿਆ ਜਾਂਦਾ ਹੈ। ਬੇਟੇ ਰਾਮਚੰਦ ਅਤੇ ਪਿਤਾ ਸ਼ੰਕਰ ਨੂੰ ਭਾਰਤੀ ਜੇਲ੍ਹ ਵਿੱਚ ਬੰਦੀ ਬਣਾ ਲਿਆ ਜਾਂਦਾ ਹੈ। ਸ਼ੰਕਰ ਦੀ ਪਤਨੀ ਚੰਪਾ (ਨੰਦਿਤਾ ਦਾਸ) ਆਪਣੇ ਆਪ ਨੂੰ ਇਕੱਲਾ ਪਾਕੇ ਜਿੰਦਗੀ ਨਾਲ ਜੂਝਣ ਲੱਗਦੀ ਹੈ। ਮਾਂ ਤੋਂ ਬਿਛੜ ਜਾਣ ਦੇ ਕਾਰਨ ਰਾਮਚੰਦ ਬਹੁਤ ਦੁੱਖੀ ਰਹਿਣ ਲੱਗਦਾ ਹੈ। ਹਵਾਲੇ
|
Portal di Ensiklopedia Dunia