ਰਾਸ਼ਟਰਪਤੀ ਭਵਨ
ਰਾਸ਼ਟਰਪਤੀ ਭਵਨ(ਹਿੰਦੀ:राष्ट्रपति भवन) ਭਾਰਤ ਦੇ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰਾਸ਼ਟਰਪਤੀ ਦਾ ਨਿਵਾਸ ਸਥਾਨ ਖੁਦ 'ਚ ਹੀ ਕਾਫੀ ਵੱਡਾ ਹੈ। ਕਿਸਾਨ ਦੇ ਬੇਟੇ ਤੋਂ ਲੈ ਕੇ , ਵਿਗਿਆਨੀ ਅਤੇ ਸਾਧਾਰਣ ਪਰਿਵਾਰ ਤੋਂ ਆਏ ਲੋਕ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਰਾਸ਼ਟਰਪਤੀ ਭਵਨ 'ਚ ਬੱਚਿਆਂ ਲਈ 2 ਗੈਲਰੀਜ਼ ਬਣਾਈਆਂ ਗਈਆਂ ਹਨ। ਹਰ ਸ਼ਨੀਵਾਰ ਨੂੰ ਸਵੇਰੇ 10 ਵਜੇ ਅੱਧੇ ਘੰਟੇ ਤੱਕ ਚੇਂਜ ਆਫ ਗਾਰਡ ਸਮਾਰੋਹ ਹੁੰਦਾ ਹੈ। ਰਾਸ਼ਟਰਪਤੀ ਭਵਨ ਬਰਤਾਨਵੀ ਰਾਜ ਵੇਲੇ ਬਰਤਾਨਵੀ ਭਾਰਤ ਦੇ ਵਾਇਸਰਾਏ ਲਈ ਬਣਵਾਇਆ ਗਿਆ ਸੀ, ਇਸਦਾ ਪਹਿਲਾਂ ਨਾਮ ਵਾਇਸਰਾਏ ਹਾਊਸ ਸੀ। ਇਤਿਹਾਸਇਸ ਇਮਾਰਤ ਨੂੰ ਬਣਾਉਣ ਲਈ ਮਾਲਚ ਪਿੰਡਾਂ ਦੇ ਰਾਏਸੀਨੀ ਪਰਿਵਾਰ ਦੇ ਲੋਕਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਹਨ। ਇਹ ਪਿੰਡ ਪਹਾੜੀ 'ਤੇ ਸੀ, ਉਦੋਂ ਤੋਂ ਇਸ ਨੂੰ ਰਾਏਸੀਨਾ ਹਿਲਜ਼ ਕਿਹਾ ਜਾਂਦਾ ਹੈ। ਸੰਨ ੧੯੨੯ 'ਚ ਰਾਸ਼ਟਰਪਤੀ ਬਣਾਇਆ ਗਿਆ। ਭਾਰਤ ਦਾ ਰਾਸ਼ਟਰਪਤੀ ਭਵਨ ਇਟਲੀ ਕਊਰਨਲ ਪੈਲੇਸ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨਿਵਾਸ ਸਥਾਨ ਹੈ। ਇਸ ਭਵਨ ਨੂੰ ਬਣਾਉਣ 'ਚ ਪੂਰੇ 17 ਸਾਲ ਲੱਗੇ ਸਨ। ਇਸ ਨੂੰ ਬਣਾਉਣ 'ਚ 29 ਹਜ਼ਾਰ ਮਜ਼ਦੂਰ ਅਤੇ ਕਰਮਚਾਰੀ ਲੱਗੇ ਸਨ। ਕਰੀਬ 2 ਲੱਖ ਵਰਗ ਫੁੱਟ 'ਚ ਬਣੇ ਇਸ ਭਵਨ 'ਚ 70 ਕਰੋੜ ਇੱਟ ਅਤੇ 30 ਲੱਖ ਕਊਬਿਕ ਫੁੱਟ ਪੱਥਰ ਦੀ ਵਰਤੋਂ ਕੀਤੀ ਗਈ ਸੀ। ਭਾਰਤ ਦੇ ਰਾਸ਼ਟਰਪਤੀ ਭਵਨ 'ਚ 300 ਕਮਰੇ ਹਨ। ਇਥੇ ਦੂਜੇ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਇੱਥੇ ਨਿਵਾਸ਼ ਕਰਦੇ ਹਨ। ਇਸ ਭਵਨ 'ਚ 750 ਕਰਮਚਾਰੀ, 50 ਰਸੋਈਏ ਜੋ ਦੁਨੀਆ ਭਰ ਦੇ ਪਕਵਾਨ ਬਣਾਉਣ 'ਚ ਮਹਾਰਤ ਰੱਖਦੇ ਹਨ ਰਿਹੰਦੇ ਹਨ। ਹੋਰ ਹਾਲਰਾਸ਼ਟਰਪਤੀ ਭਵਨ ਦੇ ਬੈਂਕਵੇਟ ਹਾਲ 'ਚ 104 ਮਹਿਮਾਨ ਇਕੱਠੇ ਬੈਠ ਸਕਦੇ ਹਨ। ਇਸ 'ਚ ਵਿਸ਼ੇਸ਼ ਤਰ੍ਹਾਂ ਦੀ ਪ੍ਰਕਾਸ਼ ਵਿਵਸਥਾ ਕੀਤੀ ਗਈ ਹੈ। ਇਸ ਕਮਰੇ 'ਚ ਭਾਰਤ ਦੇ ਸਾਬਕਾ ਰਾਸ਼ਟਰਪਤੀਆਂ ਦੀਆਂ ਤਸਵੀਰਾਂ ਲੱਗੀਆਂ ਹਨ। ਰਾਸ਼ਟਰਪਤੀ ਭਵਨ ਦੇ ਉਪਹਾਰ ਮਿਊਜ਼ੀਅਮ 'ਚ ਇਕ ਚਾਂਦੀ ਦੀ ਕੁਰਸੀ ਰੱਖੀ ਹੈ, ਜਿਨ੍ਹਾਂ ਦਾ ਭਾਰ 640 ਕਿਲੋਗ੍ਰਾਮ ਹੈ। ਸਾਲ 1911 'ਚ ਲੱਗੇ ਦਿੱਲੀ ਦਰਬਾਰ 'ਚ ਜਾਰਜ ਪੰਚਮ ਇਸੇ ਕੁਰਸੀ 'ਤੇ ਬੈਠੇ ਸਨ। ਇਸ ਭਵਨ ਦੇ ਅਸ਼ੋਕਾ ਹਾਲ 'ਚ ਸਹੁੰ ਚੁੱਕ ਸਮਾਰੋਹ ਹੁੰਦਾ ਹੈ। ਇਸ ਹਾਲ ਨੂੰ ਵੀ ਅਨੋਖੇ ਤਰੀਕੇ ਨਾਲ ਸਜਾਇਆ ਗਿਆ ਹੈ। ਮੁਗਲ ਬਾਗਇਹ ਬਾਗ ਦਾ ਖੇਤਰਫਲ 4000 ਏਕੜ ਹੈ। ਬਰਤਾਨਵੀ ਨਕਸ਼ਾ ਨਵੀਸ ਐਡਵਿਨ ਲੁਟੀਅਨਜ਼ ਨੇ ਇਸ ਬਾਗ ਦਾ ਨਕਸ਼ਾ ਤਿਆਰ ਕੀਤਾ ਸੀ। ਇਸ ਗਾਰਡਨ ਦਾ ਨਿਰਮਾਣ 1911 ਵਿੱਚ ਸ਼ੁਰੂ ਹੋਇਆ ਅਤੇ 18 ਸਾਲਾਂ 'ਚ ਪੂਰਾ ਹੋਇਆ। ਇਸ ਬਗ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ, ਪਹਿਲਾ ਭਾਗ ਮੁੱਖ ਗਾਰਡਨ, ਦੂਜਾ ਪਰਧਾ ਗਾਰਡਨ ਅਤੇ ਤੀਜਾ ਟੇਰੇਲੀ ਗਾਰਡਨ ਹੈ। ਗਾਰਡਨ ਵਿੱਚ ਦੋ ਨਹਿਰਾਂ ਉੱਤਰ ਤੋਂ ਦੱਖਣ ਤੇ ਦੋ ਨਹਿਰਾਂ ਪੂਰਬ ਤੋਂ ਪੱਛਮ ਵੱਲ ਨੂੰ ਵਗਦੀਆਂ ਹਨ। ਗਾਰਡਨ ਵਿੱਚ ਕਮਲ ਦੇ ਫੁੱਲ ਦੀ ਸ਼ਕਲ ਦੇ 6 ਫੁਹਾਰੇ ਹਨ। ਗਾਰਡਨ ਵਿੱਚ 5,000 ਦੇ ਕਰੀਬ ਦਰੱਖ਼ਤ, ਗੁਲਾਬ ਦੇ ਫੁੱਲਾਂ ਦੀਆਂ ਲਗਪਗ 135 ਕਿਸਮਾਂ ਅਤੇ ਮੌਸਮ ਮੁਤਾਬਕ ਫੁੱਲਾਂ ਦੀਆਂ ਲਗਪਗ 135 ਕਿਸਮਾਂ ਹਨ। ਫੁੱਲਾਂ ਦੇ ਨਾਂ ਮਦਰ ਟੈਰੇਸਾ, ਭੀਮ, ਅਰਜਨ, ਰਾਜਾ ਰਾਮ, ਜਵਾਹਰ, ਡਾ. ਬੀ.ਪੀ. ਪਾਲ, ਮੋਹਨ ਰਾਏ, ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਦੇ ਨਾਂ ’ਤੇ ਰੱਖੇ ਗਏ ਹਨ। ਗਾਰਡਨ ਵਿੱਚ ਬਣਾਈ ਜੈਵਿਕ-ਵਿਭਿੰਨਤਾ ਪਾਰਕ ਵੀ ਬਹੁਤ ਮਹੱਤਵਪੂਰਨ ਹੈ, ਜਿਸ ਵਿੱਚ ਪੌਦਿਆਂ ਦੇ ਨਾਲ-ਨਾਲ ਮੋਰ, ਬੱਤਖ਼ਾਂ, ਖ਼ਰਗੋਸ਼, ਹਿਰਨ ਆਦਿ ਜੀਵ ਜੰਤੂ ਹਨ। ਮਿਊਜ਼ੀਕਲ ਗਾਰਡਨ ਵਿੱਚ ਲੱਗੇ ਸੰਗੀਤ-ਮਈ ਫੁਹਾਰੇ ਅਤੇ ਰਾਤ ਨੂੰ ਜਗ-ਮਗਾਉਂਦੀਆਂ ਰੰਗੀਨ ਲਾਈਟਾਂ ਮਨ ਨੂੰ ਲੁਭਾਵਣੀਆਂ ਲੱਗਦੀਆਂ ਹਨ। ਮੁਗ਼ਲ ਗਾਰਡਨ ਵਿੱਚ ਸਰਕੁਲਰ, ਸਪਿਰਚੂਅਲ ਟੈਕਨੀਕਲ, ਹਰਬਲ ਬੋਨਸਾਈ, ਕੈਕਟਸ, ਨਕਸ਼ੱਤਰਾ ਗਾਰਡਨ ਹਨ। ਰਾਸ਼ਟਰਪਤੀ ਭਵਨ ਦੇ ਅੰਦਰ ਮੁਗਲ ਗਾਰਡਨ ਨੂੰ ਹਰ ਸਾਲ ਫਰਵਰੀ 'ਚ ਆਮ ਜਨਤਾ ਲਈ ਖੋਲ੍ਹਿਆ ਜਾਂਦਾ ਹੈ, ਜਿਸ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ। ਇਸ ਦਾ ਗੋਲਾਕਾਰ ਗਾਰਡਨ ਸਭ ਤੋਂ ਜ਼ਿਆਦਾ ਖੂਬਸੂਰਤ ਹੈ। ਜਨਵਰੀ 2023 ਵਿੱਚ ਇਸਦਾ ਨਾਮ ਬਦਲ ਕੇ ਅਮ੍ਰਿਤ ਉਦਿਆਨ ਕਰ ਦਿੱਤਾ ਗਿਆ ਸੀ।[3][4] ਦੁਨੀਆਂ ਦੇ ਰਾਸ਼ਟਰਪਤੀ ਭਵਨਚੀਨ ਦੇ ਰਾਸ਼ਟਰਪਤੀ ਦਾ ਸਰਕਾਰੀ ਰਿਹਾਇਸ਼ ਦੀ ਅਨੁਮਾਨਤ ਕੀਮਤ 2.63 ਲੱਖ ਕਰੋੜ ਰੁਪਏ ਹੈ। ਅਮਰੀਕਾ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵ੍ਹਾਈਟ ਹਾਊਸ ਦੀ ਲਗਭਗ ਕੀਮਤ 258 ਕਰੋੜ ਹੈ। ਭਾਰਤ ਦੇ ਰਾਸ਼ਟਰਪਤੀ ਭਵਨ ਦੀ ਕੀਮਤ ਲਗਭਗ 3500 ਕਰੋੜ ਰੁਪਏ ਹੈ। ਭਾਰਤ ਦੇ ਰਾਸ਼ਟਰਪਤੀ ਭਵਨ ਦਾ ਖੇਤਰਫਲ 2 ਲੱਖ ਵਰਗ ਮੀਟਰ ਹੈ। ਚੀਨ ਦੇ ਰਾਸ਼ਟਰਪਤੀ ਭਵਨ ਦਾ ਖੇਤਰਫਲ 34 ਲੱਖ ਵਰਗ ਮੀਟਰ ਹੈ। ਸੂਚੀ 'ਚ ਚੀਨ ਪਹਿਲੇ ਸਥਾਨ ਤੇ ਦੱਖਣੀ ਕੋਰੀਆ ਦੂਜੇ, ਰੂਸ ਤੀਜੇ, ਇਟਲੀ ਦਾ ਪ੍ਰਧਾਨ ਮੰਤਰੀ ਨਿਵਾਸ ਚੌਥੇ, ਜਪਾਨ ਦਾ ਪ੍ਰਧਾਨ ਮੰਤਰੀ ਨਿਵਾਸ ਪੰਜਵੇਂ ਭਾਰਤ ਦਾ ਰਾਸ਼ਟਰਪਤੀ ਭਵਨ 7ਵੇਂ, ਅਮਰੀਕਾ ਦਾ ਵ੍ਹਾਈਟ ਹਾਊਸ 10ਵੇਂ ਨੰਬਰ 'ਤੇ ਹੈ। ਤਸਵੀਰਾਂ
ਹਵਾਲੇ
|
Portal di Ensiklopedia Dunia