ਰਾਹਤ ਫ਼ਤਿਹ ਅਲੀ ਖ਼ਾਨ
ਰਾਹਤ ਫਤਿਹ ਅਲੀ ਖਾਂ (ਜਨਮ 1974) ਇੱਕ ਪਾਕਿਸਤਾਨੀ ਗਾਇਕ ਹੈ। ਇਹ ਉਸਤਾਦ ਨੁਸਰਤ ਫਤਿਹ ਅਲੀ ਖਾਂ ਦਾ ਭਤੀਜਾ ਹੈ। ਇਹ ਬਾਲੀਵੁੱਡ ਅਤੇ ਲਾਲੀਵੁੱਡ ਦਾ ਇੱਕ ਮਸ਼ਹੂਰ ਪਲੇਬੈਕ ਗਾਇਕ ਹੈ। ਮੁਢਲੀ ਜ਼ਿੰਦਗੀਰਾਹਤ ਦਾ ਜਨਮ ਫ਼ੈਸਲਾਬਾਦ 1974 ਵਿੱਚ ਰਵਾਇਤੀ ਸੰਗੀਤਕਾਰਾਂ ਦੇ ਇੱਕ ਖ਼ਾਨਦਾਨ ਵਿੱਚ ਹੋਇਆ ਸੀ।[1] ਉਸ ਦੇ ਪਿਤਾ ਦਾ ਨਾਮ ਫ਼ਰਖ਼ ਫ਼ਤਿਹ ਅਲੀ ਖ਼ਾਨ ਸੀ। ਨੁਸਰਤ ਫ਼ਤਿਹ ਅਲੀ ਖ਼ਾਨ ਉਸ ਦਾ ਤਾਇਆ ਅਤੇ ਉਘਾ ਕੱਵਾਲ ਫ਼ਤਿਹ ਅਲੀ ਖ਼ਾਨ ਉਸ ਦਾ ਦਾਦਾ ਸੀ।[1] ਅਤੇ ਉਸਨੇ ਕਲਾਸਿਕੀ ਸੰਗੀਤ ਅਤੇ ਕੱਵਾਲੀ ਦੀ ਕਲਾ ਵਿੱਚ ਆਪਣੇ ਤਾਏ ਨੁਸਰਤ ਫ਼ਤਿਹ ਅਲੀ ਖ਼ਾਨ ਤੋਂ ਤਰਬੀਅਤ ਹਾਸਲ ਕੀਤੀ ਸੀ। ਪੇਸ਼ਾਵਰਾਨਾ ਜ਼ਿੰਦਗੀਰਾਹਤ ਦਾ ਪਹਿਲਾ ਅਵਾਮੀ ਫ਼ਨੀ ਮੁਜ਼ਾਹਰਾ ਦਸ ਗਿਆਰਾਂ ਬਰਸ ਦੀ ਉਮਰ ਵਿੱਚ ਹੋਇਆ ਜਦ ਉਸ ਨੇ ਆਪਣੇ ਚਾਚਾ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਨਾਲ 1985 ਵਿੱਚ ਬਰਤਾਨੀਆ ਦਾ ਦੌਰਾ ਕੀਤਾ, ਅਤੇ ਕੱਵਾਲੀ ਪਾਰਟੀ ਦੇ ਨਾਲ ਗਾਉਣ ਦੇ ਇਲਾਵਾ ਸੋਲੋ ਗਾਣੇ ਭੀ ਗਾਏ।[2] [3] 27 ਜੁਲਾਈ 1985 ਨੂੰ ਬਰਮਿੰਘਮ ਦੀ ਇਕ ਕਨਸਰਟ ਵਿੱਚ ਉਸ ਨੇ ਸੋਲੋ ਗ਼ਜ਼ਲ ਮੁੱਖ ਤੇਰਾ ਸੋਹਣਿਆ ਸ਼ਰਾਬ ਨਾਲੋਂ ਚੰਗਾ ਏ ਗਾਈ। 1985 ਵਿੱਚ ਹਾਇਰੋ ਤਫ਼ਰੀਹੀ ਕੇਂਦਰ ਦੇ ਇਕ ਕਨਸਰਟ ਵਿੱਚ ਉਸ ਨੇ ਇਕ ਸੋਲੋ ਗਾਣਾ ਗਿਣ ਗਿਣ ਤਾਰੇ ਲੰਘ ਗਈਆਂ ਰਾਤਾਂ ਗਾਇਆ। ਪਾਪ (2004) ਦੇ ਹਿਟ ਗਾਣੇ ਮਨ ਕੀ ਲਗਨ ਨਾਲ ਉਸ ਨੇ ਬਾਲੀਵੁੱਡ ਵਿੱਚ ਪਲੇਬੈਕ ਗਾਇਕ ਦੇ ਤੌਰ ਤੇ ਅਪਣਾ ਨਾਮ ਦਰਜ ਕਰਵਾਇਆ। ਬਾਲੀਵੁੱਡ ਫ਼ਿਲਮਾਂ ਦੇ ਗਾਣਿਆਂ ਦੀ ਵਜ੍ਹਾ ਉਹ ਹਿੰਦੁਸਤਾਨ ਵਿੱਚ ਵੀ ਬਹੁਤ ਮਕਬੂਲ ਹੈ।[4] 2010 ਵਿੱਚ ਉਸ ਨੇ ਬਰਤਾਨੀਆ ਦੇ ਏਸ਼ੀਆਈ ਸੰਗੀਤ ਇਨਾਮਾਂ ਵਿੱਚ "ਬਿਹਤਰੀਨ ਕੌਮਾਂਤਰੀ ਐਕਟ" ਦਾ ਇਨਾਮ ਜਿੱਤਿਆ ਐਲਬਮਾਂ / ਮਿਊਜ਼ਿਕ ਕਰਿਅਰਹਵਾਲੇ
|
Portal di Ensiklopedia Dunia