ਰਾਹੁਲ ਦੇਵ ਬਰਮਨ
ਰਾਹੁਲ ਦੇਵ ਬਰਮਨ ਬੰਗਾਲੀ: রাহুল দেববর্মণ Rahul Deb Bôrmôn (27 ਜੂਨ 1939 – 4 ਜਨਵਰੀ 1994) ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਸੰਗੀਤਕਾਰ ਸਨ। ਉਨ੍ਹਾਂ ਨੂੰ ਪੰਚਮ ਜਾਂ ਪੰਚਮਦਾ ਨਾਮ ਨਾਲ ਵੀ ਪੁਕਾਰਿਆ ਜਾਂਦਾ ਸੀ। ਮਸ਼ਹੂਰ ਸੰਗੀਤਕਾਰ ਸਚਿਨ ਦੇਵ ਬਰਮਨ ਅਤੇ ਉਨ੍ਹਾਂ ਦੀ ਪਤਨੀ ਮੀਰਾ ਦੀ ਇਹ ਇਕਲੌਤੀ ਔਲਾਦ ਸਨ। ਭਾਰਤੀ ਫ਼ਿਲਮ ਜਗਤ ਵਿਚ ‘ਪੰਚਮ ਦਾ’ ਨਾਲ ਮਸ਼ਹੂਰ ਰਾਹੁਲ ਦੇਵ ਬਰਮਨ ਦਾ ਜਨਮ ਮਸ਼ਹੂਰ ਸੰਗੀਤਕਾਰ ਐਸ.ਡੀ ਬਰਮਨ ਦੇ ਘਰ ਤ੍ਰਿਪੁਰਾ ਵਿਖੇ ਉਸ ਦਾ ਜਨਮ 27 ਜੂਨ,1939 ਨੂੰ ਹੋਇਆ ਸੀ। ਪਿਤਾ ਤੋਂ ਵਿਰਾਸਤ ਵਿਚ ਮਿਲੀ ਸੰਗੀਤ ਦੀ ਅਮੋਲਕ ਦਾਤ ਨੂੰ ਆਰ.ਡੀ.ਬਰਮਨ ਨੇ ਬੜੀ ਰੀਝ ਨਾਲ ਸੰਭਾਲਿਆ। ਆਪਣੀ ਅਨੂਠੀ ਸੰਗੀਤਕ ਪ੍ਰਤਿਭਾ ਦੇ ਕਾਰਨ ਉਨ੍ਹਾਂ ਨੂੰ ਸੰਸਾਰ ਦੇ ਸਭ ਤੋਂ ਉੱਤਮ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਸ਼ੈਲੀ ਦੀ ਅੱਜ ਵੀ ਕਈ ਸੰਗੀਤਕਾਰ ਨਕਲ ਕਰਦੇ ਹਨ।[1] ਫ਼ਿਲਮੀ ਸੰਗੀਤਕ ਸਫਰ1961 ਵਿਚ ਬਾਈ ਸਾਲ ਦੀ ਉਮਰੇ ਰਾਹੁਲ ਦੇਵ ਬਰਮਨ ਨੂੰ ਕਾਮੇਡੀਅਨ ਮਹਿਮੂਦ ਵੱਲੋਂ ਬਣਾਈ ਫ਼ਿਲਮ ‘ਛੋਟੇ ਨਵਾਬ’ ਵਿਚ ਬਤੌਰ ਸੰਗੀਤਕਾਰ ਕੰਮ ਕਰਨ ਦਾ ਮੌਕਾ ਮਿਲਿਆ ਜੋ ਕਿ ਸਫ਼ਲ ਨਾ ਹੋ ਸਕੀ। 1966 ਵਿਚ ਨਾਸਿਰ ਹੁਸੈਨ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ ‘ਤੀਸਰੀ ਮੰਜ਼ਿਲ’ ਵਿਚ ਰਾਹੁਲ ਦਾ ਸੰਗੀਤ ਦਰਸ਼ਕਾਂ ਦੇ ਸਿਰ ਚੜ ਬੋਲਿਆ ਤੇ ਫ਼ਿਲਮ ਸੁਪਰਹਿੱਟ ਰਹੀ। 1970 ਵਿਚ ਨਿਰਮਾਤਾ ਰਮੇਸ਼ ਬਹਿਲ ਦੀ ਫ਼ਿਲਮ ‘ਦੀ ਟ੍ਰੇਨ’ ਵਿਚਲੇ ਸੰਗੀਤ ਸਦਕਾ ਆਰ.ਡੀ.ਬਰਮਨ ਦਾ ਨਾਂ ਫ਼ਿਲਮ ਨਗਰੀ ਦੇ ਮਸ਼ਹੂਰ ਸੰਗੀਤਕਾਰਾਂ ਵਿਚ ਸਾਮਿਲ ਹੋ ਗਿਆ। ਸਦਾਬਹਾਰ ਤੇ ਮਨਮੋਹਨ ਸੰਗੀਤ ਬਣਾ ਦੇਣ ਵਾਲਾ ਆਰ.ਡੀ.ਬਰਮਨ ਸੀ। ਉਹਨਾਂ ਨੇ ਕਿਸ਼ੋਰ ਕੁਮਾਰ ਤੇ ਆਸ਼ਾ ਭੌਂਸਲੇ ਨੂੰ ਗਾਇਕੀ ਦੇ ਸਿਖ਼ਰ ਤਕ ਪਹੁੰਚਾਉਣ ਵਿਚ ਵੱਡਾ ਯੋਗਦਾਨ ਪਾਇਆ। ਰਾਹੁਲ ਦੇਵ ਨੇ ਆਪਣੇ ਸਮੁੱਚੇ ਕਰੀਅਰ ਦੌਰਾਨ ਲਗਭਗ ਤਿੰਨ ਸੌ ਹਿੰਦੀ ਅਤੇ 40 ਦੇ ਕਰੀਬ ਖੇਤਰੀ ਫ਼ਿਲਮਾਂ ਲਈ ਸੰਗੀਤ ਦਿੱਤਾ। ਉਸ ਯਾਦੋਂ ਕੀ ਬਾਰਾਤ, ਪਰਵਰਿਸ਼, ਸ਼ੋਲੇੇ, ਹਮ ਕਿਸੀ ਸੇ ਕਮ ਨਹੀਂ, ਰੌਕੀ, ਹਰੇ ਰਾਮਾ ਹਰੇ ਕ੍ਰਿਸ਼ਨਾ ਫਿਲਮਾਂ ਨੂੰ ਆਪਣੇ ਸੁਰੀਲੇ ਸੰਗੀਤ ਨਾਲ ਸਜੀਆਂ ਸੀ। ਰਾਹੁਲ ਦੇਵ ਦੀ ਸ਼ਾਸਤਰੀ ਸੰਗੀਤ ਤੇ ਵੀ ਬਹੁਤ ਪਕੜ ਸੀ ਜਿਸ ਦਾ ਅੰਦਾਜ਼ਾ ਉਸ ਦੇ ਫ਼ਿਲਮੀ ਗੀਤ 'ਰੈਨਾ ਬੀਤੀ ਜਾਏ’,‘ਬੀਤੀ ਨਾ ਬਿਤਾਈ ਰੈਨਾ’, ‘ਆਇਓ ਕਹਾਂ ਸੇ ਘਨਸ਼ਾਮ’ ਆਦਿ ਗੀਤਾਂ ਤੋਂ ਲਗਾਇਆ ਜਾ ਸਕਦਾ ਹੈ। ਉਸ ਨੇ ਸ਼ਾਸਤਰੀ ਸੰਗੀਤ ਨਾਲ ਜੁੜੀਆਂ ਉੱਘੀਆਂ ਹਸਤੀਆਂ ਪੰਡਤ ਵਸੰਤ ਰਾਓ ਦੇਸ਼ਪਾਂਡੇ, ਫ਼ਿਆਜ਼, ਪ੍ਰਵੀਨ ਸੁਲਤਾਨਾ ਅਤੇ ਗ਼ੁਲਾਮ ਅਲੀ ਆਦਿ ਦੀਆ ਸੁਰਾਂ ਨੂੰ ਰਾਹੁਲ ਦੇਵ ਨੇ ਆਪਣੇ ਗੀਤਾਂ ਵਿਚ ਕੀਤਾ। ਪੌਪ ਗਾਇਕਾ ਊਸ਼ਾ ਉਥਪ ਨੂੰ ਬੁਲੰਦੀ ’ਤੇ ਪਹੁੰਚਾਉਣ 'ਚ ਪੰਚਮ ਦਾ ਬਹੁਤ ਹੱਥ ਹੈ। ਗਾਇਕਾ ਆਸ਼ਾ ਭੌਂਸਲੇ ਨਾਲ ਇਸ ਸੰਗੀਤਕਾਰ ਦੀ ਕਾਫੀ ਨੇੜਤਾ ਸੀ ਤੇ ਇਸ ਨੇੜਤਾ ਨੇ ਦੋਵੇਂ ਨੂੰ ਵਿਆਹ ਦੇ ਬੰਧਨ ਵਿਚ ਬੱਝ ਦਿਤਾ। ਇਸ ਜੋੜੀ ਨੇ ‘ਬਾਹੋਂ ਮੇ ਚਲੇ ਆਓ’,‘ਐਸੇ ਨਾ ਮੁਝੇ ਤੁਮ ਦੇਖੋ’,‘ਲੱਕੜੀ ਕੀ ਕਾਠੀ’ ਯਾਦਗਾਰੀ ਗੀਤ ਗਾਏ। ਇਸ ਸੰਗੀਤਕਾਰ ਨੇ ਆਪ ਸੰਗੀਤਕਰ ਅਤੇ ਗਾਇਕ ਵਜੋ ਫ਼ਿਲਮ ‘ਸ਼ੋਅਲੇ’ ਅਤੇ ‘ਸ਼ਾਨ’ ਵਿਚ ´ਮਵਾਰ ‘ਮਹਿਬੂਬਾ ਮਹਿਬੂਬਾ’ ਤੇ ‘ਯੰਮ੍ਹਾ ਯੰਮ੍ਹਾ’ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿਤੀ। ਮੌਤਇਹ ਮਹਾਨ ਸੰਗੀਤਕਾਰ 4 ਜਨਵਰੀ 1994 ਸਾਡੇ ਕੋਲੋਂ ਵਿਛੜ ਗਿਆ। ਮਸ਼ਹੂਰ ਗੀਤ
ਹਵਾਲੇ |
Portal di Ensiklopedia Dunia