ਰਿਸ਼ੀ ਕਪੂਰ
ਰਿਸ਼ੀ ਕਪੂਰ (4 ਸਤੰਬਰ 1952 – 30 ਅਪ੍ਰੈਲ 2020)[1] ਬਾਲੀਵੁੱਡ ਅਭਿਨੇਤਾ, ਨਿਰਮਾਤਾ ਅਤੇ ਡਾਇਰੈਕਟਰ ਸੀ। ਉਸ ਨੇ ਇੱਕ ਬਾਲ ਕਲਾਕਾਰ ਦੇ ਤੌਰ ਤੇ ਆਪਣੀ ਪਲੇਠੀ ਭੂਮਿਕਾ ਦੇ ਲਈ ਨੈਸ਼ਨਲ ਫਿਲਮ ਅਵਾਰਡ 1971 ਵਿੱਚ ਪ੍ਰਾਪਤ ਕੀਤਾ। ਫਿਰ 1974 ਵਿੱਚ ਬਾਬੀ ਵਿੱਚ ਆਪਣੀ ਅਦਾਕਾਰੀ ਲਈ ਸਰਬੋਤਮ ਅਦਾਕਾਰ ਦਾ ਫ਼ਿਲਮਫ਼ੇਅਰ ਅਵਾਰਡ ਹਾਸਲ ਕੀਤਾ। ਜੀਵਨੀਅਰੰਭਕ ਜੀਵਨ ਅਤੇ ਪਰਵਾਰਕਪੂਰ ਦਾ ਜਨਮ ਪੰਜਾਬ ਦੇ ਕਪੂਰ ਪਰਵਾਰ ਵਿੱਚ ਮੁੰਬਈ ਦੇ ਚੇਂਬੂਰ ਵਿੱਚ ਹੋਇਆ ਸੀ। ਉਹ ਪ੍ਰਸਿੱਧ ਐਕਟਰ - ਫਿਲਮ ਨਿਰਦੇਸ਼ਕ ਰਾਜ ਕਪੂਰ ਦਾ ਪੁੱਤਰ ਅਤੇ ਐਕਟਰ ਪ੍ਰਿਥਵੀਰਾਜ ਕਪੂਰ ਦਾ ਪੋਤਰਾ ਸੀ। ਉਸ ਨੇ ਕੈਂਪਿਅਨ ਸਕੂਲ, ਮੁੰਬਈ ਅਤੇ ਮੇਯੋ ਕਾਲਜ, ਅਜਮੇਰ ਵਿੱਚ ਆਪਣੇ ਭਰਾਵਾਂ ਦੇ ਨਾਲ ਆਪਣੀ ਸਕੂਲੀ ਸਿੱਖਿਆ ਹਾਸਲ ਕੀਤੀ। ਉਸ ਦੇ ਭਰਾ ਰਣਧੀਰ ਕਪੂਰ ਅਤੇ ਰਾਜੀਵ ਕਪੂਰ; ਮਾਮੇ, ਪ੍ਰੇਮ ਨਾਥ ਅਤੇ ਰਾਜੇਂਦਰ ਨਾਥ; ਅਤੇ ਚਾਚੇ ਸ਼ਸ਼ੀ ਕਪੂਰ ਅਤੇ ਸ਼ੰਮੀ ਕਪੂਰ ਸਾਰੇ ਐਕਟਰ ਸਨ। ਉਨ੍ਹਾਂ ਦੀਆਂ ਦੋ ਭੈਣਾਂ ਰਿਤੁ ਨੰਦਾ ਅਤੇ ਰਿਮਾ ਜੈਨ ਹਨ। =ਨਿਜੀ ਜੀਵਨਪਰੰਪਰਾ ਦੇ ਅਨੂਸਾਰ ਰਿਸ਼ੀ ਕਪੂਰ ਨੇ ਵੀ ਆਪਣੇ ਦਾਦਾ ਅਤੇ ਪਿਤਾ ਦੇ ਨਕਸ਼ੇ ਕਦਮ ਉੱਤੇ ਚੱਲਦੇ ਹੂਏ ਫਿਲਮਾਂ ਵਿੱਚ ਅਭਿਨੇ ਕੀਤਾ ਅਤੇ ਉਹ ਇੱਕ ਸਫਲ ਐਕਟਰ ਦੇ ਰੂਪ ਵਿੱਚ ਉੱਭਰ ਆਇਆ। ਮੇਰਾ ਨਾਮ ਜੋਕਰ ਉਸ ਦੀ ਪਹਿਲੀ ਫਿਲਮ ਸੀ ਜਿਸ ਵਿੱਚ ਉਸਨੇ ਆਪਣੇ ਪਿਤਾ ਦੇ ਬਚਪਨ ਦਾ ਰੋਲ ਕੀਤਾ ਸੀ। ਬਤੋਰ ਮੁੱਖ ਐਕਟਰ ਦੇ ਰੂਪ ਵਿੱਚ ਉਨ੍ਹਾਂ ਦੀ ਪਹਿਲੀ ਫਿਲਮ ਬੌਬੀ ਸੀ, ਜਿਸ ਵਿੱਚ ਉਸ ਦੇ ਨਾਲ ਡਿੰਪਲ ਕਪਾਡੀਆ ਸੀ। ਰਿਸ਼ਿ ਕਪੂਰ ਅਤੇ ਨੀਤੂ ਸਿੰਘ ਦਾ ਵਿਆਹ 22 ਜਨਵਰੀ 1980 ਵਿੱਚ ਹੋਇਆ ਸੀ। ਰਿਸ਼ੀ ਕਪੂਰ ਦੇ ਦੋ ਬੱਚੇ ਹਨ: ਰਣਬੀਰ ਕਪੂਰ ਜੋ ਦੀ ਇੱਕ ਐਕਟਰ ਹੈ ਅਤੇ ਰਿਦੀਮਾ ਕਪੂਰ ਜੋ ਇੱਕ ਡਰੈਸ ਡਿਜਾਇਨ ਹੈ। ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਇਹਨਾਂ ਦੀ ਭਤੀਜੀਆਂ ਹਨ। ਰਿਸ਼ੀ ਕਪੂਰ ਆਪਣੇ ਸੋਸ਼ਲ ਮੀਡਿਆ ਉੱਤੇ ਟਿੱਪਣੀਆਂ ਲਈ ਵਿਵਾਦਾਂ ਵਿੱਚ ਰਿਹਾ ।[2][3][4] ਬਿਮਾਰੀ ਅਤੇ ਮੌਤਕਪੂਰ ਨੂੰ ਬੋਨ ਮੈਰੋ ਕੈਂਸਰ ਦੀ ਤਸ਼ਖ਼ੀਸ 2018 ਵਿੱਚ ਕੀਤੀ ਗਈ ਸੀ ਅਤੇ ਉਹ ਇਲਾਜ ਲਈ ਨਿਊ ਯਾਰਕ ਸਿਟੀ ਚਲੇ ਗਿਆ ਸੀ। ਇੱਕ ਸਾਲ ਤੋਂ ਵੱਧ ਦੇ ਸਫਲ ਇਲਾਜ ਤੋਂ ਬਾਅਦ, ਕਪੂਰ 26 ਸਤੰਬਰ 2019 ਨੂੰ ਭਾਰਤ ਪਰਤਿਆ।[5] ਕਪੂਰ ਨੂੰ 29 ਅਪ੍ਰੈਲ 2020 ਨੂੰ ਸਾਹ ਲੈਣ ਵਿਚ ਮੁਸ਼ਕਲ ਆਉਣ ਤੋਂ ਬਾਅਦ ਮੁੰਬਈ ਦੇ ਸਰ ਐੱਚ. ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।[6] He died on 30 April 2020.[7][8][9]
ਹਵਾਲੇ
|
Portal di Ensiklopedia Dunia