ਰੂਹਾਨੀਅਤਅਧਿਆਤਮਿਕਤਾ ਜਾਂ ਰੂਹਾਨੀਅਤ (spirituality) ਦਾ ਅਰਥ ਸਮੇਂ ਦੇ ਨਾਲ ਵਿਕਸਤ ਹੋਇਆ ਅਤੇ ਫੈਲਿਆ ਹੈ, ਅਤੇ ਇਸ ਦੇ ਇਕ ਦੂਜੇ ਦੇ ਮੁਤਵਾਜੀ ਵੱਖ ਵੱਖ ਭਾਵ-ਰੰਗ ਲੱਭੇ ਜਾ ਸਕਦੇ ਹਨ।[1] [2] [3] [ਨੋਟ 1] ਰਵਾਇਤੀ ਤੌਰ ਤੇ, ਰੂਹਾਨੀਅਤ ਪੁਨਰ-ਗਠਨ ਦੀ ਇੱਕ ਧਾਰਮਿਕ ਪ੍ਰਕਿਰਿਆ ਦੀ ਲਖਾਇਕ ਹੈ ਜਿਸਦਾ ਉਦੇਸ਼ "ਮਨੁੱਖ ਦੀ ਮੂਲ ਸ਼ਕਲ ਨੂੰ ਮੁੜ ਪ੍ਰਾਪਤ ਕਰਨਾ ਹੈ", [6] ਜੋ " ਪ੍ਰਮਾਤਮਾ ਦੇ ਸਰੂਪ ਉੱਤੇ" ਅਧਾਰਿਤ ਹੋਵੇ,[7] [5]ਜਿਸ ਤਰ੍ਹਾਂ ਦੁਨੀਆਂ ਦੇ ਧਰਮਾਂ ਦੇ ਸੰਸਥਾਪਕਾਂ ਅਤੇ ਪਵਿੱਤਰ ਗ੍ਰੰਥਾਂ ਵਿੱਚ ਚਿਤਵਿਆ ਗਿਆ ਹੈ। ਇਹ ਸ਼ਬਦ ਮੁਢਲੇ ਈਸਾਈ ਧਰਮ ਅੰਦਰ ਪਵਿੱਤਰ ਆਤਮਾ [8] ਵੱਲ ਰੁਚਿਤ ਜੀਵਨ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਸੀ ਅਤੇ ਮੱਧ ਯੁੱਗ ਦੇ ਅੰਤਲੇ ਸਾਲਾਂ ਦੌਰਾਨ ਇਹ ਚੌੜੇਰਾ ਹੋਇਆ ਸੀ ਤਾਂ ਜੋ ਜਿੰਦਗੀ ਦੇ ਮਾਨਸਿਕ ਪਹਿਲੂਆਂ ਨੂੰ ਇਸ ਸ਼ਾਮਲ ਕੀਤਾ ਜਾ ਸਕਦਾ। [9] ਅਜੋਕੇ ਸਮੇਂ ਵਿੱਚ, ਇਹ ਸ਼ਬਦ ਦੂਜੀਆਂ ਧਾਰਮਿਕ ਪਰੰਪਰਾਵਾਂ ਵਿੱਚ[10] ਅਤੇ ਵਿਆਪਕ ਅਨੁਭਵ, ਜਿਸ ਵਿੱਚ ਕਈ ਪਰੰਪਰਾਵਾਂ ਅਤੇ ਧਾਰਮਿਕ ਪਰੰਪਰਾਵਾਂ ਸ਼ਾਮਲ ਹਨ ਦੀ ਵਿਆਖਿਆ ਕਰਨ ਲਈ ਮੋਕਲਾ ਹੋ ਗਿਆ। ਆਧੁਨਿਕ ਵਰਤੋਂ ਇਕ ਪਵਿੱਤਰ ਆਯਾਮ ਦੇ ਵਿਅਕਤੀਗਤ ਅਨੁਭਵ ਦੀ [11] ਅਤੇ "ਡੂੰਘੀਆਂ ਕਦਰਾਂ ਕੀਮਤਾਂ ਅਤੇ ਉਨ੍ਹਾਂ ਅਰਥਾਂ ਦੀ ਲਖਾਇਕ ਹੈ, ਜਿਨ੍ਹਾਂ ਅਨੁਸਾਰ ਲੋਕ, [12] [13] ਅਕਸਰ ਇੱਕ ਅਜਿਹੇ ਪ੍ਰਸੰਗ ਵਿੱਚ ਰਹਿੰਦੇ ਹਨ, ਜੋ ਸੰਗਠਿਤ ਧਾਰਮਿਕ ਸੰਸਥਾਵਾਂ ਤੋਂ ਵੱਖ ਹੁੰਦਾ ਹੈ, [14] ਜਿਵੇਂ ਕਿ ਅਲੌਕਿਕ (ਜਾਣੇ-ਪਛਾਣੇ ਅਤੇ ਵੇਖਣ ਯੋਗ ਤੋਂ ਪਰੇ) ਦਾ ਖੇਤਰ, [15] ਨਿਜੀ ਵਿਕਾਸ, [16]ਅੰਤਮ ਜਾਂ ਪਵਿੱਤਰ ਅਰਥ ਦੀ ਭਾਲ [17] ਧਾਰਮਿਕ ਅਨੁਭਵ, [18] ਜਾਂ ਕਿਸੇ ਦੇ ਆਪਣੇ ਅੰਦਰੂਨੀ ਪਹਿਲੂ ਨਾਲ ਟਾਕਰਾ।[5] ![]() ![]() ਸ਼ਬਦ-ਨਿਰੁਕਤੀਆਤਮਾ ਸ਼ਬਦ ਦਾ ਮਤਲਬ ਹੈ "ਆਦਮੀ ਅਤੇ ਜਾਨਵਰ ਵਿਚ ਜੀਵਨਦਾਤਾ ਜਾਂ ਜਾਨ ਦਾ ਅਸੂਲ"। ਇਹ ਪੁਰਾਣੀ ਫ੍ਰੈਂਚ ਦੇ ਸ਼ਬਦ espirit, ਤੋਂ ਲਿਆ ਗਿਆ ਹੈ, ਜੋ ਕਿ ਲਾਤੀਨੀ ਸ਼ਬਦ spiritus (ਆਤਮਾ, ਹਿੰਮਤ, ਜੋਸ਼, ਸਾਹ) ਤੋਂ ਆਇਆ ਹੈ ਅਤੇ ਇਸਦਾ ਸੰਬੰਧ spirare (ਸਾਹ ਲੈਣ) ਨਾਲ ਹੈ। ਵਲਗੇਟ ਵਿਚ ਲਾਤੀਨੀ ਸ਼ਬਦ spiritus ਦੀ ਵਰਤੋਂ ਯੂਨਾਨੀ pneuma ਅਤੇ ਇਬਰਾਨੀ ruach ਦਾ ਅਨੁਵਾਦ ਕਰਨ ਲਈ ਕੀਤੀ ਜਾਂਦੀ ਹੈ। ਸਿੱਖ ਧਰਮ![]() ਸਿੱਖ ਧਰਮ ਅਧਿਆਤਮਿਕ ਜੀਵਨ ਅਤੇ ਧਰਮ ਨਿਰਪੱਖ ਜੀਵਨ ਨੂੰ ਆਪਸ ਵਿੱਚ ਜੁੜਿਆ ਹੋਇਆ ਮੰਨਦਾ ਹੈ: [19] "ਸਿੱਖ ਵਿਸ਼ਵ-ਦ੍ਰਿਸ਼ਟੀਕੋਣ ਵਿੱਚ ... ਦੁਨਿਆਵੀ ਸੰਸਾਰ ਅਨੰਤ ਹਕੀਕਤ ਦਾ ਹਿੱਸਾ ਹੈ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਦਾ ਸਾਂਝੀਦਾਰ ਹੈ।" [20] ਗੁਰੂ ਨਾਨਕ ਦੇਵ ਜੀ ਨੇ "ਸਚਿਆਈ, ਵਫ਼ਾਦਾਰੀ, ਸਵੈ-ਨਿਯੰਤਰਣ ਅਤੇ ਨਿਰਮਲਤਾ" ਭਰਪੂਰ "ਕਿਰਿਆਸ਼ੀਲ, ਸਿਰਜਣਾਤਮਕ ਅਤੇ ਵਿਹਾਰਕ ਜੀਵਨ" ਨੂੰ ਨਿਰੇ ਅੰਤਰਧਿਆਨ ਜੀਵਨ ਨਾਲੋਂ ਉੱਚਾ ਦੱਸਿਆ ਹੈ।[21] ਹਵਾਲੇ
|
Portal di Ensiklopedia Dunia