ਰੋਸ਼ਨੀ ਚੋਪੜਾ
ਰੋਸ਼ਨੀ ਚੋਪੜਾ ਇੱਕ ਭਾਰਤੀ ਅਦਾਕਾਰਾ, ਟੈਲੀਵਿਜ਼ਨ ਪੇਸ਼ਕਰਤਾ ਅਤੇ 'ਐੱਨ.ਡੀ.ਟੀਵੀ ਇਮੈਜ਼ਨ' ਚੈਨਲ ਦੇ ਇੱਕ ਸ਼ੋਅ "ਦਿਲ ਜੀਤੇਗੀ ਦੇਸੀ ਗਰਲ" ਦੀ ਵਿਜੇਤਾ ਹੈ।[1] ਜੀਵਨਰੋਸ਼ਨੀ ਨੂੰ ਜ਼ੀ ਟੀਵੀ 'ਤੇ ਚਲਦੇ ਰਹੇ ਨਾਟਕ "ਕਸਮ ਸੇ" ਵਿੱਚ ਦਿੱਤੀ ਉਸਦੀ "ਪੀਆ" ਦੀ ਭੂਮਿਕਾ ਕਰਕੇ ਜਾਣਿਆ ਜਾਂਦਾ ਹੈ। ਇਸ ਨਾਟਕ ਵਿੱਚ ਉਹ ਬਾਨੀ ਵਾਲੀਆ ਦੀ ਭੈਣ ਦੀ ਭੂਮਿਕਾ ਵਿੱਚ ਹੁੰਦੀ ਹੈ।[2] ਇਸ ਤੋਂ ਇਲਾਵਾ ਉਹ "ਦੂਰਦਰਸ਼ਨ ਚੈਨਲ" 'ਤੇ ਚਲਦੇ "ਫੋਰਥ ਅੰਪਾਇਰ" (ਕ੍ਰਿਕਟ ਸ਼ੋਅ) ਦਾ ਵੀ ਹਿੱਸਾ ਰਹੀ ਹੈ ਅਤੇ ਉਹ 2009 ਦੇ ਇੰਡੀਆ ਗੌਟ ਟੇਲੈਂਟ ਦੀ ਹੋਸਟ ਰਹੀ ਸੀ। ਇਸ ਤੋਂ ਬਾਅਦ ਉਸਨੇ 12 ਅਗਸਤ 2011 ਨੂੰ ਪ੍ਰਦਰਸ਼ਿਤ ਕੀਤੀ ਗਈ ਵਿਕਰਮ ਭੱਟ ਦੀ ਫ਼ਿਲਮ "ਫ਼ਿਰ" ਵਿੱਚ ਭੂਮਿਕਾ ਨਿਭਾਈ। ਫਿਰ ਉਸ ਨੇ 2009-10 ਦਾ ਸੋਨੀ ਟੀਵੀ ਦਾ ਸ਼ੋਅ "ਕਾਮੇਡੀ ਸਰਕਸ ਕਾ ਤਡ਼ਕਾ" ਹੋਸਟ ਕੀਤਾ ਅਤੇ ਹੁਣ ਉਹ ਸਟਾਰ ਸਪੋਰਟਸ ਦਾ 'ਹੀਰੋਜ਼ - ਮੂਮੈਂਟਸ ਐਂਡ ਮੈਮੋਰੀਜ਼' ਵਿੱਚ ਐਂਕਰਿੰਗ ਕਰ ਰਹੀ ਹੈ। ਉਹ ਕਾਮੇਡੀ ਨਾਇਟਸ ਵਿਦ ਕਪਿਲ ਸ਼ੋਅ ਵਿੱਚ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਟਾਰ ਪਲੱਸ ਦੇ ਪਿਆਰ ਮੇਂ ਟਵਿਸਟ ਸ਼ੋਅ ਵਿੱਚ ਵੀ ਕੰਮ ਕਰ ਚੁੱਕੀ ਹੈ।[3] ਨਿੱਜੀ ਜੀਵਨਰੋਸ਼ਨੀ ਦੀ ਛੋਟੀ ਭੈਣ ਦੀਯਾ ਚੋਪਡ਼ਾ ਵੀ ਅਦਾਕਾਰਾ ਹੈ। ਚੋਪਡ਼ਾ ਦੀ ਵਿਆਹ ਫ਼ਿਲਮ-ਮੇਕਰ ਸਿਧਾਰਥ ਆਨੰਦ ਕੁਮਾਰ ਨਾਲ ਹੋਇਆ ਹੈ। ਉਸਨੇ 5 ਨਵੰਬਰ, 2012 ਨੂੰ ਜੈਵੀਰ ਨਾਂਮ ਦੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਅਗਸਤ 2014 ਨੂੰ ਉਸਨੇ ਰਿਆਨ ਨਾਂਮ ਦੇ ਦੂਸਰੇ ਲਡ਼ਕੇ ਨੂੰ ਜਨਮ ਦਿੱਤਾ।[4] ਇਸ ਤੋਂ ਬਾਅਦ ਉਸ ਨੇ ਅਯਾਨ ਨਾਂਮ ਦੇ ਤੀਸਰੇ ਲਡ਼ਕੇ ਨੂੰ ਜਨਮ ਦਿੱਤਾ। ਸੋ ਹੁਣ ਉਸਦੇ ਤਿੰਨ ਲਡ਼ਕੇ ਹਨ। ਉਹ ਯਸ਼ ਚੋਪਡ਼ਾ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਨਾਟਕ
ਫ਼ਿਲਮਾਂ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia