ਰੋਹਿਤ ਸ਼ਰਮਾ
ਰੋਹਿਤ ਗੁਰੂਨਾਥ ਸ਼ਰਮਾ (ਤੇਲਗੂ: రోహిత్ శర్మ) (ਜਨਮ 30 ਅਪਰੈਲ 1987) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਇਹ ਸੱਜੇ-ਹੱਥ ਨਾਲ ਬੱਲੇਬਾਜ਼ੀ ਕਰਦਾ ਹੈ ਅਤੇ ਔਫ਼-ਬਰੇਕ ਗੇਂਦਬਾਜ਼ੀ ਕਰਦਾ ਹੈ। ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇਨਡੀਅਨਜ਼ ਦਾ ਕਪਤਾਨ ਹੈ ਅਤੇ ਬਤੋਰ ਕਪਤਾਨ ਇਸਨੇ ਮੁੰਬਈ ਇੰਡੀਅਨ ਨੂੰ ਤਿੰਨ ਵਾਰ ਆਈ.ਪੀ.ਐਲ. ਦਾ ਖਿਤਾਬ ਜਿਤਾਇਆ ਹੈ। ਰੋਹਿਤ ਸ਼ਰਮਾ ਨੇ ਆਪਣਾ ਕੈਰੀਅਰ 20 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ। 13 ਨਵੰਬਰ 2014 ਨੂੰ ਕਲਕੱਤਾ ਦੇ ਇਡਨ ਗਾਰਡਨ ਵਿੱਚ ਖੇਡੇ ਗਏ ਮੈਚ ਵਿੱਚ ਰੋਹਿਤ ਸ਼ਰਮਾ ਨੇ ਅੰਤਰ-ਰਾਸ਼ਟਰੀ ਕ੍ਰਿਕਟ ਟੀਮ ਸ੍ਰੀ ਲੰਕਾ ਦੇ ਖ਼ਿਲਾਫ 264 ਦੋੜਾਂ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਅੰਤਰ-ਰਾਸ਼ਟਰੀ ਇੱਕ ਦਿਨਾ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ 250 ਦੋੜਾਂ ਤੋਂ ਵਧ ਬਣਾਉਣ ਵਾਲਾ ਪਹਿਲਾ ਖਿਡਾਰੀ ਰੋਹਿਤ ਸ਼ਰਮਾ ਹੈ। ਖੇਡਣ ਦੀ ਸ਼ੈਲੀਸ਼ਰਮਾ ਇਕ ਹਮਲਾਵਰ ਬੱਲੇਬਾਜ਼ ਮੰਨਿਆ ਜਾਂਦਾ ਹੈ ਪਰ ਸ਼ੈਲੀ ਅਤੇ ਖੂਬਸੂਰਤੀ ਨਾਲ ਉਹ ਆਮ ਤੌਰ 'ਤੇ ਸੀਮਤ ਓਵਰਾਂ ਦੀ ਕ੍ਰਿਕਟ' ਚ ਸ਼ੁਰੂਆਤੀ ਬੱਲੇਬਾਜ਼ ਹੁੰਦਾ ਹੈ, ਪਰ ਉਸ ਨੇ ਆਪਣਾ ਜ਼ਿਆਦਾਤਰ ਟੈਸਟ ਕ੍ਰਿਕਟ ਮਿਡਲ-ਆਰਡਰ ਬੱਲੇਬਾਜ਼ ਵਜੋਂ ਖੇਡਿਆ ਹੈ। ਹਾਲਾਂਕਿ ਸ਼ਰਮਾ ਇਕ ਨਿਯਮਤ ਗੇਂਦਬਾਜ਼ ਨਹੀਂ ਹੈ, ਪਰ ਉਹ ਸਪਿਨ ਤੋਂ ਸੱਜੇ ਹੱਥ ਦੀ ਗੇਂਦਬਾਜ਼ੀ ਕਰ ਸਕਦਾ ਹੈ। ਉਹ ਆਮ ਤੌਰ 'ਤੇ ਖਿਸਕ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਉਸਦੀ ਖੇਡ ਦਾ ਇਕ ਹਿੱਸਾ ਹੈ ਜਿਸ' ਤੇ ਉਹ ਸੁਧਾਰ ਲਈ ਬਹੁਤ ਸਖਤ ਮਿਹਨਤ ਕਰਦਾ ਹੈ। ਹਵਾਲੇ
|
Portal di Ensiklopedia Dunia