ਲਾਦੋਗਾ ਝੀਲ
ਲਾਦੋਗਾ ਝੀਲ (ਰੂਸੀ: Ла́дожское о́зеро, tr. Ladozhskoye ozero; IPA: [ˈladəʂskəjə ˈozʲɪrə] or ਰੂਸੀ: Ла́дога, tr. Ladoga; IPA: [ˈladəgə]; ਫ਼ਿਨਲੈਂਡੀ: [Laatokka] Error: {{Lang}}: text has italic markup (help) [earlier in Finnish Nevajärvi]; ਫਰਮਾ:Lang-olo; ਫਰਮਾ:Lang-vep), ਇੱਕ ਮਿਠੇ ਪਾਣੀ ਦੀ ਝੀਲ ਹੈ ਜੋ ਸੇਂਟ ਪੀਟਰਸਬਰਗ ਦੇ ਨੇੜੇ, ਉੱਤਰ-ਪੱਛਮੀ ਰੂਸ ਦੇ ਕਾਰੇਲੀਆ ਗਣਰਾਜ ਅਤੇ ਲੈਨਿਨਗ੍ਰਾਡ ਓਬਲਾਸਟ ਵਿਚ ਸਥਿਤ ਹੈ। ਇਹ ਪੂਰੀ ਤਰ੍ਹਾਂ ਯੂਰਪ ਵਿੱਚਲੀਆਂ ਝੀਲਾਂ ਵਿੱਚ ਸਭ ਤੋਂ ਵੱਡੀ ਝੀਲ ਹੈ, ਅਤੇ ਸੰਸਾਰ ਵਿੱਚ ਖੇਤਰਫਲ ਦੇ ਲਿਹਾਜ ਨਾਲ 14 ਵੀਂ ਸਭ ਤੋਂ ਵੱਡੀ ਮਿਠੇ ਪਾਣੀ ਵਾਲੀ ਝੀਲ ਹੈ। ਲਾਦੋਗਾ ਲੈਕਸ, ਜਿਹੜੀ ਦਾ ਸ਼ਨੀ ਦੇ ਚੰਦਰਮਾ ਟਾਈਟਨ ਉੱਤੇ ਇੱਕ ਮੀਥੇਨ ਝੀਲ ਹੈ, ਉਸਦਾ ਨਾਮ ਇਸੇ ਝੀਲ ਦੇ ਨਾਂ ਤੇ ਰੱਖਿਆ ਗਿਆ ਹੈ। ਨਿਰੁਕਤੀ12 ਵੀਂ ਸਦੀ ਦੇ ਇਤਿਹਾਸਕਾਰਾਂ ਵਿੱਚੋਂ ਇਕ ਨੇਸਟੋਰ ਨੇ ਆਪਣੀਆਂ ਲਿਖਤਾਂ ਵਿੱਚ ਉਸ ਨੇ "ਮਹਾਨ ਨੈਵੋ" ਨਾਂ ਦੀ ਇਕ ਝੀਲ ਦਾ ਜ਼ਿਕਰ ਕੀਤਾ, ਜਿਸਦਾਨੇਵਾ ਦਰਿਆ ਨਾਲ ਸਪੱਸ਼ਟ ਲਿੰਕ ਹੈ ਅਤੇ ਸੰਭਵ ਤੌਰ ਤੇ ਫ਼ਿਨਲੈਂਡੀ ਨੋਵੋ "ਸਮੁੰਦਰ" ਜਾਂ ਨੇਵਾ "ਬੋਗ, ਦਲਦਲ" ਨਾਲ ਵੀ ਹੈ।[1] ਪ੍ਰਾਚੀਨ ਨੋਰਸੀ ਗਾਥਾਵਾਂ ਅਤੇ ਹੈਨਜੀਆਟਿਕ ਸੰਧੀਆਂ ਦੋਵਾਂ ਨੇ ਪੁਰਾਣੇ ਨੋਰਸ ਅੱਲਡੀਗਜਾ ਜਾਂ ਐਲਡੋਗਾ ਨਾਮ ਦੀਆਂ ਝੀਲ ਦੇ ਬਣੇ ਸ਼ਹਿਰ ਦਾ ਜ਼ਿਕਰ ਕੀਤਾ ਹੈ।[2] 14 ਵੀਂ ਸਦੀ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੋਨਾਮੇ ਨੂੰ ਆਮ ਤੌਰ ਤੇ ਲਾਦੋਗਾ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ ਸੀ। ਟੀ. ਐਨ. ਜੈਕਸਨ ਦੇ ਅਨੁਸਾਰ, ਇਸ ਨੂੰ ਲੱਗਪੱਗ ਸਵੈਸਿੱਧ ਹੀ ਮੰਨ ਲਿਆ, ਕਿ ਲਾਡੋਗਾ ਦਾ ਨਾਮ ਪਹਿਲਾਂ ਨਦੀ ਦਾ, ਫਿਰ ਸ਼ਹਿਰ ਅਤੇ ਕੇਵਲ ਤਦ ਹੀ ਝੀਲ ਦਾ ਪਿਆ ਸੀ।" ਇਸ ਲਈ, ਉਹ ਪ੍ਰਾਥਮਿਕ ਦੋਨਾਮੇ ਲਾਦੋਗਾ ਦੀ ਉਤਪਤੀ ਵੋਲਖੋਵ ਦਰਿਆ ਦੇ ਹੇਠਲੇ ਖੇਤਰਾਂ ਤੱਕ ਨਾਮਵਰ ਵਹਿਣ ਤੋਂ ਹੋਈ ਹੈ ਜਿਸਦਾ ਨਾਮ ਫਿਨੀਕ ਦਾ ਨਾਮ ਅਲੌਡਜੋਕੀ (ਆਧੁਨਿਕ ਫਿਨਿਸ਼: ਅਲਜੈਨ ਜੋਕੀ ਨਾਲ ਮੇਲ ਖਾਂਦਾ ਹੈ) ਸੀ ,"ਨੀਵੀਂਆਂ ਪਹਾੜੀਆਂ ਦੀ ਨਦੀ" ਹੈ। ਭੂਗੋਲਇਸ ਝੀਲ ਦਾ ਔਸਤ ਸਤਹ ਖੇਤਰ 17,891 ਕਿਲੋਮੀਟਰ2 (ਟਾਪੂਆਂ ਨੂੰ ਛੱਡ ਕੇ) ਹੈ। ਇਸ ਦੀ ਉੱਤਰ ਤੋਂ ਦੱਖਣ ਦੀ ਲੰਬਾਈ 219 ਕਿਲੋਮੀਟਰ ਹੈ ਅਤੇ ਇਸ ਦੀ ਔਸਤ ਚੌੜਾਈ 83 ਕਿਲੋਮੀਟਰ; ਔਸਤ ਡੂੰਘਾਈ 51 ਐਮ, ਪਰ ਇਹ ਵੱਧ ਤੋਂ ਵੱਧ ਉੱਤਰੀ-ਪੱਛਮੀ ਹਿੱਸੇ ਵਿੱਚ 230 ਮੀਟਰ ਤੱਕ ਪਹੁੰਚਦੀ ਹੈ।ਬੇਸਿਨ ਖੇਤਰਫਲ: 276,000 ਕਿਲੋਮੀਟਰ2, ਆਇਤਨ: 837 ਕਿਲੋਮੀਟਰ।3[3] (ਪੁਰਾਣੇ ਅਨੁਮਾਨ ਦੇ ਅਨੁਸਾਰ 908 ਕਿਲੋਮੀਟਰ3)। ਇਸ ਦੇ ਲੱਗਪੱਗ 660 ਟਾਪੂ ਹਨ, ਜਿਨ੍ਹਾਂ ਦਾ ਕੁੱਲ ਖੇਤਰਫਲ ਲੱਗਪੱਗ 435 ਕਿਲੋਮੀਟਰ2 ਹੈ।ਲਾਦੋਗਾ ਸਮੁੰਦਰ ਦੇ ਪੱਧਰ ਤੋਂ ਔਸਤ 5 ਮੀਟਰ ਉਪਰ ਹੈ। [4] ਜ਼ਿਆਦਾਤਰ ਟਾਪੂ, ਜਿਨ੍ਹਾਂ ਵਿਚ ਮਸ਼ਹੂਰ ਵਲਾਮ ਆਰਕੀਪੇਲਾਗੋ (ਦੀਪਸਮੂਹ), ਕਿਲਪੋਲਾ ਅਤੇ ਕੋਨੇਵੇਟਸ ਸ਼ਾਮਲ ਹਨ, ਝੀਲ ਦੇ ਉੱਤਰ-ਪੱਛਮ ਵਿਚ ਸਥਿਤ ਹਨ। ਕੇਰਾਲੀਅਨ ਇਸਥਮਸ ਦੁਆਰਾ ਬਾਲਟਿਕ ਸਾਗਰ ਬਾਲਟਿਕ ਸਾਗਰ ਤੋਂ ਵੱਖ ਹੋਈ, ਇਹ ਨੇਵਾ ਨਦੀ ਰਾਹੀਂ ਫਿਨਲੈਂਡ ਦੀ ਖਾੜੀ ਵਿੱਚ ਜਾ ਪੈਂਦੀ ਹੈ। ਲੇਕ ਲਾਦੋਗਾ ਵਿੱਚ ਸਮੁੰਦਰੀ ਜਹਾਜ਼ ਚਲਦੇ ਹਨ ਜੋ ਵੋਲਗਾ ਨਦੀ ਨਾਲ ਬਾਲਟਿਕ ਸਾਗਰ ਨੂੰ ਜੋੜਨ ਵਾਲੇ ਵੋਲਗਾ-ਬਾਲਟਿਕ ਜਲਮਾਰਗ ਦਾ ਹਿੱਸਾ ਹੈ। ਲਾਦੋਗ ਨਹਿਰ ਦੱਖਣੀ ਭਾਗ ਵਿੱਚ ਝੀਲ ਨੂੰ ਬਾਈਪਾਸ ਕਰਦੀ ਹੈ, ਨੇਵਾ ਨੂੰ ਸਵੀਰ ਨਾਲ ਜੋੜਦੀ ਹੈ। ਲਾਦੋਗਾ ਝੀਲ ਦੇ ਬੇਸਨ ਵਿੱਚ 50,000 ਝੀਲਾਂ ਅਤੇ1 0 ਕਿਲੋਮੀਟਰ ਤੋਂ ਜਿਆਦਾ 3,500 ਨਦੀਆਂ ਸ਼ਾਮਲ ਹਨ। ਤਕਰੀਬਨ 85% ਪਾਣੀ ਦੀ ਆਮਦ ਇਸ ਵਿੱਚ ਆ ਮਿਲਣ ਵਾਲੀਆਂ ਨਦੀਆਂ ਕਾਰਨ ਹੁੰਦੀ ਹੈ, 13% ਵਰਖਾ ਦੇ ਕਾਰਨ ਹੈ, ਅਤੇ 2% ਭੂਮੀਗਤ ਪਾਣੀ ਦੇ ਕਾਰਨ ਹੈ। ਨਕਸ਼ੇ
ਭੂ-ਗਰਭ ਇਤਿਹਾਸ![]() ਬਾਹਰੀ ਲਿੰਕ
ਹਵਾਲੇ
|
Portal di Ensiklopedia Dunia