ਲਾਲ ਸਲਾਮ

ਲਾਲ ਸਲਾਮ (ਉਰਦੂ: لال سلام‎, ਹਿੰਦੀ: लाल सलाम, ਬੰਗਾਲੀ ਭਾਸ਼ਾ: লাল সলাম) ਇੱਕ ਸਵਾਗਤ ਕੋਡ ਜਾਂ ਸਲਾਮੀ ਹੈ ਜਿਸਦੀ ਵਰਤੋਂ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਦੇ ਕਮਿਊਨਿਸਟ ਕਰਦੇ ਹਨ। ਇਹ ਕੋਡ ਮਿਲਣ ਅਤੇ ਵਿਦਾਇਗੀ ਦੋਹਾਂ ਸਮਿਆਂ ਤੇ ਵਰਤਿਆ ਜਾਂਦਾ ਹੈ। ਉਰਦੂ, ਹਿੰਦੀ ਅਤੇ ਪੰਜਾਬੀ ਵਿੱਚ ਲਾਲ (Lal) ਦਾ ਅਰਥ ਲਾਲ ਰੰਗ ਹੁੰਦਾ ਹੈ, ਭਾਵ ਕਮਿਊਨਿਸਟਾ ਦਾ ਰੰਗ, ਅਤੇ ਸਲਾਮ ਅਰਬੀ/ਫ਼ਾਰਸੀ ਦਾ ਸ਼ਬਦ ਹੈ,ਜਿਸਦਾ ਅਰਬੀ ਵਿੱਚ ਅਰਥ ਸ਼ਾਂਤੀ ਹੁੰਦਾ ਹੈ, ਇਹ ਸੁਆਗਤ ਜਾਂ ਨਮਸਕਾਰ ਲਈ ਵਰਤਿਆ ਜਾਂਦਾ ਹੈ।

ਇਸ ਦਾ ਸਮਾਨਾਰਥਕ ਸ਼ਬਦ ਸੁਰਖ਼ ਸਲਾਮ (ਉਰਦੂ: سرخ سلام‎) ਵੀ ਵਰਤਿਆ ਜਾਂਦਾ ਹੈ। ਲਾਲ ਨੂੰ ਫ਼ਾਰਸੀ ਵਿੱਚ ਸੁਰਖ਼ ਕਹਿੰਦੇ ਹਨ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya