ਲਾ ਲਾਗੂਨਾ ਵੱਡਾ ਗਿਰਜਾਘਰ28°29′20″N 16°18′59″W / 28.48889°N 16.31639°W
ਲਾ ਲਗੁਨਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Santa Iglesia Catedral de San Cristóbal de La Laguna) ਸਪੇਨ ਦੇ ਤੇਨੇਰੀਫ ਸੂਬੇ ਵਿੱਚ ਇੱਕ ਕੈਥੋਲਿਕ ਗਿਰਜਾਘਰ ਹੈ। ਇਹ 1904ਈ. ਵਿੱਚ ਬਣਨੀ ਸ਼ੁਰੂ ਹੋਈ ਅਤੇ 1915ਈ. ਵਿੱਚ ਪੂਰੀ ਕੀਤੀ ਗਈ। ਇਹ ਵਰਜਿਨ ਆਫ਼ ਰੇਮੇਡੀਓਸ ਨੂੰ ਸਮਰਪਿਤ ਹੈ। ਇਹ ਕੇਨਰੀ ਦੀਪਸਮੂਹ ਦਾ ਸਭ ਤੋਂ ਮਹਤਵਪੂਰਣ ਗਿਰਜਾਘਰ ਹੈ।[1] ਇਹ ਸਾਨ ਕ੍ਰਿਸਤੋਬਾਲ ਦੇ ਲਾ ਲਾਗੁਨਾ ਸ਼ਹਿਰ ਵਿੱਚ ਸਥਿਤ ਹੈ। ਇਸ ਵਿੱਚ ਅਲੋਂਸੋ ਫੇਰਨਾਨਦੇਸ ਦੇ ਲੁਗੋ ਦੇ ਨਿਸ਼ਾਨ ਹਨ, ਜਿਸਨੇ ਇਹ ਕੇਨਰੀ ਦੀਪਸਮੂਹ ਨੂੰ ਜਿੱਤਿਆ ਅਤੇ ਇਸ ਸ਼ਹਿਰ ਦੀ ਨੀਹ ਰੱਖੀ ਸੀ। ਗਿਰਜਾਘਰ ਸ਼ਹਿਰ ਦੇ ਇਤਿਹਾਸਿਕ ਕੇਂਦਰ ਵਿੱਚ ਸਥਿਤ ਹੈ ਜਿਸ ਨੂੰ ਯੂਨੇਸਕੋ ਵਲੋਂ 1999 ਵਿੱਚ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਇਆ ਸੀ। ਇਸ ਦਾ ਸਭ ਤੋਂ ਮਹਤਵਪੂਰਣ ਤੱਤ ਇਸ ਦਾ ਅੱਗੇ ਦਾ ਪਾਸਾ ਹੈ, ਇਹ ਨਵਕਲਾਸਿਕ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਤਿਹਾਸ1511 ਈ. ਵਿੱਚ ਇਸ ਜਗ੍ਹਾ ਤੇ ਜਿੱਥੇ ਹੁਣ ਦਾ ਗਿਰਜਾਘਰ ਸਥਿਤ ਹੈ ਇੱਕ ਕੁਟੀਆ ਬਣਾਈ ਗਈ ਸੀ। ਇੱਥੇ ਗੁਆਂਚੇਸ ਦਾ ਕਬਰਿਸਤਾਨ ਵੀ ਮੌਜੂਦ ਸੀ। ਬਾਅਦ ਵਿੱਚ 1515 ਈ. ਵਿੱਚ ਇੱਥੇ ਵਰਜਿਨ ਆਫ਼ ਰੇਮੇਡੀਓਸ ਨੂੰ ਸਮਰਪਿਤ ਚੈਪਲ ਮੁਦੇਜਾਨ ਸ਼ੈਲੀ ਵਿੱਚ ਬਣਾਈ ਗਈ। ਇਸ ਦਾ ਟਾਵਰ 1618 ਈ. ਵਿੱਚ ਬਣਾਇਆ ਗਇਆ। ਇਹ ਚੈਪਲ 1819ਈ. ਵਿੱਚ ਗਿਰਜਾਘਰ ਬਣਿਆ। ਇਸ ਦਾ ਹੁਣ ਦਾ ਖਾਕਾ 1904ਈ. ਤੋਂ 1915 ਈ. ਦੌਰਾਨ ਨਵਗੋਥਿਕ ਸ਼ੈਲੀ ਵਿੱਚ ਬਣਾਇਆ ਗਇਆ। ਗੈਲਰੀ
ਹਵਾਲੇ
![]() ਵਿਕੀਮੀਡੀਆ ਕਾਮਨਜ਼ ਉੱਤੇ Catedral de Nuestra Señora de los Remedios (San Cristóbal de La Laguna) ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia