ਲੀਓਨਾਰਡ ਸਸਕਿੰਡ
ਲੀਓਨਾਰਡ ਸਸਕਿੰਡ (ਜਨਮ 20 ਮਈ, 1940)[1][2] ਸਟੈਨਫੋਰਡ ਯੂਨੀਵਰਸਿਟੀ ਵਿਖੇ ਸਿਧਾਂਤਕ ਭੌਤਿਕ ਵਿਗਿਆਨ ਦਾ ਫੈਲਿਕਸ ਬਲੋਚ ਪ੍ਰੋਫੈੱਸਰ ਹੈ, ਅਤੇ ਸਿਧਾਂਤਕ ਭੌਤਿਕ ਵਿਗਿਆਨ ਲਈ ਸਟੈਨਫੋਰਡ ਇੰਸਟੀਚਿਊਟ ਦਾ ਡਾਇਰੈਕਟਰ ਹੈ। ਉਸਦੀ ਰਿਸਰਚ ਦਿਲਚਸਪੀ ਵਿੱਚ ਸਟਰਿੰਗ ਥਿਊਰੀ, ਕੁਆਂਟਮ ਫੀਲਡ ਥਿਊਰੀ, ਕੁਆਂਟਮ ਸਟੈਟਿਸਟੀਕਲ ਮਕੈਨਿਕਸ ਅਤੇ ਕੁਆਂਟਮ ਕੌਸਮੌਲੌਜੀ ਸ਼ਾਮਿਲ ਹਨ। ਉਹ US ਦੀ ਨੈਸ਼ਨਲ ਅਕੈਡਮੀ ਔਫ ਸਾਇੰਸਜ਼, ਅਤੇ ਅਮੇਰੀਕਨ ਅਕੈਡਮੀ ਔਫ ਆਰਟਸ ਐਂਡ ਸਾਇੰਸਜ਼, ਸਿਧਾਂਤਕ ਭੌਤਿਕ ਵਿਗਿਆਨ ਲਈ ਫੈਸਿਲਟੀ ਔਫ ਕੈਨੇਡਾਜ਼ ਪੈਰੀਮੀਟਰ ਇੰਸਟੀਚਿਊਟ ਦਾ ਇੱਕ ਐਸੋਸੀਏਟ ਮੈਂਬਰ, ਅਤੇ ਕੋਰੀਆ ਇੰਸਟੀਚਿਉਟ ਫੌਰ ਅਡਵਾਂਸਡ ਸਟਡੀ ਦਾ ਇੱਕ ਡਿਸਟਿੰਗੁਇਸ਼ਡ ਪ੍ਰੋਫੈੱਸਰ ਹੈ। ਸਸਕਿੰਡ ਨੂੰ ਵਿਸ਼ਵ ਪੱਧਰ ਉੱਤੇ ਸਟਰਿੰਗ ਥਿਊਰੀ ਦੇ ਪਿਤਾਮਿਆਂ ਵਿੱਚੋਂ ਇੱਕ ਕਿਹਾ ਜਾਂਦਾ ਹੈ, ਜਿਸਨੇ ਯੋਸ਼ੀਰੋ ਨਾਂਬੂ ਅਤੇ ਹੋਲਗਰ ਬੇਸ਼ ਨੀਲਸਨ ਨਾਲ ਮਿਲ ਕੇ, ਆਤਮਨਿਰਭਰਤਾ ਨਾਲ ਇਹ ਵਿਚਾਰ ਪੇਸ਼ ਕੀਤਾ ਕਿ ਕਣ ਦਰਅਸਲ ਇੱਕ ਰਿਲੇਟੀਵਿਸਟਿ (ਸਾਪੇਖਿਕ) ਸਟਰਿੰਗ ਦੀ ਐਕਸਾਈਟੇਸ਼ਨ (ਐਨਰਜੀ ਦੀਆਂ ਐਪਲੀਕੇਸ਼ਨਾਂ) ਦੀਆਂ ਅਵਸਥਾਵਾਂ ਹੋ ਸਕਦੇ ਹਨ। 2003 ਵਿੱਚ ਸਟਰਿੰਗ ਥਿਊਰੀ ਲੈਂਡਸਕੇਪ ਦੇ ਵਿਚਾਰ ਨੂੰ ਪੇਸ਼ ਕਰਨ ਵਾਲਾ ਉਹ ਪਹਿਲਾ ਵਿਅਕਤੀ ਸੀ। ਸਸਕਿੰਡ ਨੂੰ 1998 ਵਿੱਚ ਜੇ. ਜੇ. ਸਾਕੁਰਾਏ ਇਨਾਮ ਨਾਲ ਨਿਵਾਜਿਆ ਗਿਆ। ਸ਼ੁਰੂਆਤੀ ਜਿੰਦਗੀ ਅਤੇ ਵਿੱਦਿਆਲੀਓਨਾਰਡ ਸਸਕਿੰਡ ਨਿਊਯਾਰਕ ਸ਼ਹਿਰ ਦੇ ਦੱਖਣੀ ਬਰੋਂਕਸ ਸੈਕਸ਼ਨ ਤੋਂ ਇੱਕ ਯਹੂਦੀ ਪਰਿਵਾਰ ਵਿੱਚ ਜਨਮਿਆ। ਹੁਣ ਉਹ ਪਾਲੋ ਅਲਟੋ ਕੈਲੀਫੋਰਨੀਆ ਵਿੱਚ ਨਿਵਾਸ ਕਰਦਾ ਹੈ। ਉਸਨੇ 16 ਸਾਲ ਦੀ ਉਮਰ ਵਿੱਚ ਇੱਕ ਪਲੰਬਰ ਦੇ ਰੂਪ ਵਿੱਚ ਆਪਣੇ ਪਿਤਾ ਦੀ ਬਿਮਾਰੀ ਤੋਂ ਬਾਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਦ ਵਿੱਚ, ਉਸਨੇ ਨਿਊਯਾਰਕ ਦੇ ਸਿਟੀ ਕਾਲਜ ਵਿੱਚ ਇੱਕ ਇੰਜੀਨਿਅਰਿੰਗ ਵਿਦਿਆਰਥੀ ਦੇ ਤੌਰ 'ਤੇ ਦਾਖਲਾ ਲਿਆ, 1962 ਵਿੱਚ ਭੌਤਿਕ ਵਿਗਿਆਨ ਵਿੱਚ ਇੱਕ B.S. ਨਾਲ ਗਰੈਜੁਏਸ਼ਨ ਪੂਰੀ ਕੀਤੀ। ਲੌਸ ਏੰਜਲਸ ਟਾਈਮਜ਼ ਵਿੱਚ ਇੱਕ ਇੰਟਰਵਿਊ ਦੌਰਾਨ, ਲੀਓਨਾਰਡ ਸਸਕਿੰਡ ਆਪਣੇ ਪਿਤਾ ਜੀ ਨਾਲ ਇਸ ਕੈਰੀਅਰ ਰਸਤੇ ਵਿੱਚ ਤਬਦੀਲੀ ਲਈ ਚਰਚਾ ਕਰਨ ਦੇ ਪਲਾਂ ਨੂੰ ਯਾਦ ਕਰਦਾ ਹੋਇਆ ਕਹਿੰਦਾ ਹੈ: “ਜਦੋਂ ਮੈਂ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਮੈਂ ਫਿਜ਼ਿਸਟ (ਭੌਤਿੋਕ ਵਿਗਿਆਨੀ) ਬਣਨਾ ਚਾਹੁੰਦਾ ਹਾਂ, ਤਾਂ ਉਹਨਾਂ ਨੇ ਕਿਹਾ: ‘ਨਹੀਂ, ਤੂੰ ਡਰਗ ਸਟੋਰ ਵਿੱਚ ਕੰਮ ਕਰਨ ਨਹੀਂ ਜਾਏਂਗਾ’। ਮੈਂ ਕਿਹਾ, “ਨਹੀਂ, ਫਰਮਾਸਿਸਟ ਨਹੀਂ”, ਆਈਨਸਟਾਈਨ ਦੀ ਤਰਾਂ।” ਉਸਨੇ ਪਲੰਬਿੰਗ ਪਾਈਪ ਨਾਲ ਮੇਰੀ ਛਾਤੀ ਤੇ ਚੂੰਢੀ ਵੱਡੀ ਤੇ ਕਿਹਾ, “ਤੂੰ ਕੋਈ ਇੰਜੀਨੀਅਰ ਬਣਨ ਨਹੀਂ ਜਾ ਰਿਹਾ, ਤੂੰ ਆਈਨਸਟਾਈਨ ਬਣਨ ਜਾ ਰਿਹਾ ਏਂ”। ਲੀਓਨਾਰਡ ਸਸਕਿੰਡ ਨੇ ਫੇਰ ਪੀਟਰ ਏ.ਕਰੱਥਰਜ਼ ਅਧੀਨ ਕੋਰਨੈੱਲ ਯੂਨੀਵਰਸਿਟੀ ਵਿਖੇ ਪੜ੍ਹਾਈ ਕੀਤੀ ਜਿੱਥੇ ਉਸਨੇ 1965 ਵਿੱਚ ਪੀ.ਐੱਚ.ਡੀ ਲਈ। ਉਸਦੇ ਦੋ ਵਿਆਹ ਹੋਏ, ਪਹਿਲਾ 1960 ਵਿੱਚ ਹੋਇਆ, ਅਤੇ ਉਸਦੇ ਚਾਰ ਬੱਚੇ ਹਨ। ਕੈਰੀਅਰਲੀਓਨਾਰਡ ਸਸਕਿੰਡ ਪਹਿਲਾਂ ਭੌਤਿਕ ਵਿਗਿਆਨ ਦਾ ਇੱਕ ਅਸਿਸਟੈਂਟ ਪ੍ਰੋੱਫੈੱਸਰ ਰਿਹਾ, ਫੇਰ ਯੇਸ਼ੀਵਾ ਯੂਨੀਵਰਸਿਟੀ (1966-1970) ਵਿਖੇ ਇੱਕ ਐਸੋਸੀਏਟ ਪ੍ਰੋਫੈੱਸਰ ਰਿਹਾ, ਜਿਸਤੋਂ ਬਾਦ ਉਹ ਯੂਨੀਵਰਸਿਟੀ ਔਫ ਟੇਲ ਅਵੀਵ (1971-72) ਵਿਖੇ ਇੱਕ ਸਾਲ ਲਈ ਚਲਾ ਗਿਆ, ਤੇ ਵਾਪਸੀ ਤੇ ਯੇਸ਼ੀਵਾ ਵਿੱਚ ਭੌਤਿਕ ਵਿਗਿਆਨ ਦਾ ਪ੍ਰੋਫੇੱਸਰ ਬਣ ਗਿਆ (1970-1979)। 1979 ਤੋਂ ਬਾਦ ਉਹ ਸਟੈਸਫੋਰਡ ਯੂਨੀਵਰਸਿਟੀ ਵਿਖੇ ਭੌਤਿਕ ਵਿਗਿਆਨ ਦਾ ਪ੍ਰੋਫੈੱਸਰ ਰਿਹਾ ਹੈ, ਅਤੇ 2000 ਤੋਂ ਬਾਦ ਉਹ ਭੌਤਿਕ ਵਿਗਿਆਨ ਦੀ ਫੈਲਿਕਸ ਬਲੋਚ ਪ੍ਰੋਫੈੱਸਿਰਸ਼ਿਪ ਰੱਖਦਾ ਹੈ। ਲੀਓਨਾਰਡ ਸਸਕਿੰਡ ਨੂੰ 1998 ਵਿੱਚ ਉਸਦੇ “ਹੈਡਰੋਨਿਕ ਸਟਰਿੰਗ ਮਾਡਲਾਂ, ਲੈੱਟਿਸ ਗੇਜ ਥਿਊਰੀਆਂ, ਕੁਆਂਟਮ ਕ੍ਰੋਮੋਡਾਇਨਾਮਿਕਸ, ਅਤੇ ਡਾਇਨੈਮਿਕਲ ਸਮਿੱਟਰੀ ਬਰੇਕਿੰਗ ਵਿੱਚ ਖੋਜ ਯੋਗਦਾਨ” ਸਦਕਾ ਉਸਨੂੰ ਜੇ.ਜੇ. ਸਾਕੁਰਾਏ ਪੁਰਸਕਾਰ ਨਾਲ ਨਵਾਜਿਆ ਗਿਆ। ਉਸਦੇ ਸਾਥੀਆਂ ਮੁਤਾਬਿਕ, ਲੀਓਨਾਰਡ ਸਸਕਿੰਡ ਦੀ ਪਹਿਚਾਣ, “ਮੁਢਲੇ ਕਣਾਂ ਅਤੇ ਭੌਤਿਕੀ ਸੰਸਾਰ ਰਚਣ ਵਾਲੇ ਫੋਰਸਾਂ ਦੀ ਫਿਤਰਤ ਦੇ ਸਿਧਾਂਤਕ ਅਧਿਐਨ ਲਈ ਸ਼ਾਨਦਾਰ ਕਲਪਨਾ ਸ਼ਕਤੀ ਅਤੇ ਮੌਲਿਕਤਾ” ਦਾ ਸੋਮਾ ਰਿਹਾ ਹੈ। 2007 ਵਿੱਚ, ਲੀਓਨਾਰਡ ਸਸਕਿੰਡ ਨੇ ਇੱਕ ਐਸੋਸੀਏਟ ਮੈਂਬਰ ਦੇ ਰੂਪ ਵਿੱਚ, ਵਾਟਰਲੂ, ਉੰਟਾਰੀਓਮ ਕੈਨੇਡਾ ਵਿਖੇ ਪੈਰੀਮੀਟਰ ਇੰਸਟੀਚਿਊਟ ਫੌਰ ਥਿਊਰਿਟੀਕਲ ਫਿਜ਼ਿਕਸ ਦੀ ਫੈਸਿਲਟੀ ਜੋਆਇਨ ਕਰ ਲਈ। ਉਹ ਨੈਸ਼ਨਲ ਅਕੈਡਮੀ ਔਫ ਸਾਇੰਸਜ਼ ਅਤੇ ਅਮੇਰੀਕਨ ਅਕੈਡਮੀ ਔਫ ਆਰਟਸ ਐਂਡ ਸਾਇੰਸਜ਼ ਲਈ ਚੁਣਿਆ ਗਿਆ ਰਿਹਾ ਹੈ। ਉਹ ਕੋਰੀਆ ਇੰਸਟੀਚਿਊਟ ਫੌਰ ਅਡਵਾਂਸਡ ਸਟਡੀ ਵਿਖੇ ਇੱਕ ਪ੍ਰਸਿੱਧ (ਡਿਸਟਿੰਗੁਇਸ਼ਡ) ਪ੍ਰੋਫੈੱਸਰ ਵੀ ਹੈ। ਵਿਗਿਆਨਿਕ ਕੈਰੀਅਰਲੀਓਨਾਰਡ ਸਸਕਿੰਡ ਉਹਨਾਂ ਘੱਟੋ ਘੱਟ ਤਿੰਨ ਭੌਤਿਕ ਵਿਗਿਆਨੀਆਂ ਵਿੱਚੋਂ ਇੱਕ ਸੀ। ਜਿਹਨਾਂ ਨੇ ਸੁਤੰਤਰਤਾ ਨਾਲ 1970 ਦੇ ਨੇੜੇ ਖੋਜਿਆ ਕਿ ਤਾਕਤਵਰ ਇੰਟਰੈਕਸ਼ਨਾਂ ਦਾ ਵੈਨੀਜ਼ੀਆਨੋ ਡੀਊਲ ਰੈਜ਼ੋਨੈਂਸ ਮਾਡਲ ਸਟਰਿੰਗਾਂ ਦੇ ਇੱਕ ਕੁਆਂਟਮ ਗਣਿਤਿਕ ਮਾਡਲ ਰਾਹੀਂ ਦਰਸਾਇਆ ਜਾ ਸਕਦਾ ਹੈ, ਅਤੇ ਪਹਿਲਾ ਵਿਗਿਆਨਿਕ ਸੀ। ਜਿਸਨੇ ਸਟਰਿੰਗ ਥਿਊਰੀ ਲੈਂਡਸਕੇਪ ਦਾ ਵਿਚਾਰ ਪੇਸ਼ ਕੀਤਾ। ਲੀਓਨਾਰਡ ਸਸਕਿੰਡ ਨੇ ਭੌਤਿਕ ਵਿਗਿਆਨ ਦੇ ਹੇਠਾਂ ਲਿਖੇ ਖੇਤਰਾਂ ਵਿੱਚ ਵੀ ਅਪਣਾ ਯੋਗਦਾਨ ਪਾਇਆ:
ਕਿਤਾਬਾਂਲੀਓਨਾਰਡ ਸਸਕਿੰਡ ਕਈ ਪ੍ਰਸਿੱਧ ਵਿਗਿਆਨ ਦੀਆਂ ਕਿਤਾਬਾਂ ਦਾ ਲੇਖਕ ਹੈ। ਦੀ ਕੌਸਮਿਕ ਲੈਂਡਸਕੇਪਕੌਸਮਿਕ ਲੈਂਡਸਕੇਪ: ਸਟਰਿੰਗ ਥਿਊਰੀ ਅਤੇ ਇਲੀਊਜ਼ਨ ਔਫ ਇੰਟੈਲੀਜੈਂਟ ਡਿਜਾਈਨ ਸਸਕਿੰਡ ਦੀ ਪਹਿਲੀ ਪ੍ਰਸਿੱਧ ਵਿਗਿਆਨ ਦੀ ਕਿਤਾਬ ਹੈ, ਜੋ ਲਿਟਲਮ ਬਰਾਊਨ, ਅਤੇ ਕੰਪਨੀ ਰਾਹੀਂ ਦਸੰਬਰ 12, 2005 ਵਿੱਚ ਛਾਪੀ ਗਈ। ੀਹ ਸਸਕਿੰਡ ਦੁਆਰਾ ਸਟਰਿੰਗ ਥਿਊਰੀ ਦੇ ਐੰਥ੍ਰੌਪਿਕ ਲੈੰਡਸਕੇਪ ਦੇ ਵਿਚਾਰ ਨੂੰ ਆਮ ਪਬਲਿਕ ਅੱਗੇ ਲਿਆਉਣ ਦਾ ਯਤਨ ਹੈ। ਕਿਤਾਬ ਵਿੱਚ, ਲੀਓਨਾਰਡ ਸਸਕਿੰਡ ਦੱਸਦਾ ਹੈ ਕਿ ਕਿਵੇਂ ਸਟਰਿੰਗ ਥਿਊਰੀ ਲੈਂਡਸਕੇਪ ਕਈ ਤੱਥਾਂ ਦਾ ਲਗਭਗ ਅਟੱਲ ਨਤੀਜਾ ਹੈ, ਜਿਸ ਵਿੱਚੋਂ ਇੱਕ ਅਨੁਮਾਨ 1987 ਵਿੱਚ ਬ੍ਰਹਿਮੰਡੀ ਸਥਿਰਾਂਕ ਦਾ ਸਟੀਵਨ ਵੇਨਬਰਗ ਦਾ ਅਨੁਮਾਨ ਹੈ। ਇੱਥੇ ਇਹ ਸਵਾਲ ਉਠਾਇਆ ਗਿਆ ਹੈ ਕਿ ਸਾਡਾ ਬ੍ਰਹਿਮੰਡ ਸਾਡੀ ਹੋਂਦ ਲਈ ਕਿਉਂ ਇੰਨੀ ਚੰਗੀ ਤਰਾਂ ਸੁਰਬੱਧ ਬਣਿਆ ਹੋਇਆ ਹੈ। ਲੀਓਨਾਰਡ ਸਸਕਿੰਡ ਵਿਸਥਾਰ ਨਾਲ ਸਮਝਾਉਂਦਾ ਹੈ ਕਿ ਵੇਨਬਰਗ ਨੇ ਹਿਸਾਬ ਲਗਾਇਆ ਹੈ ਕਿ ਜੇਕਰ ਬ੍ਰਹਿਮੰਡੀ ਸਥਿਰਾਂਕ (ਕੌਸਮੌਲੌਜੀਕਲ ਕੌਂਸਟੈਂਟ) ਜਰਾ ਵੀ ਮਾਤਰਾ ਵਿੱਚ ਵੱਖਰਾ ਹੁੰਦਾ, ਸਾਡਾ ਬ੍ਰਹਿਮੰਡ ਮੌਜੂਦ ਨਹੀਂ ਹੋਣਾ ਸੀ। ਬਲੈਕ ਹੋਲ ਵਾਰਬਲੈਕ ਹੋਲ ਵਾਰ: ਕੁਆਂਟਮ ਮਕੈਨਿਕਸ ਲਈ ਸੰਸਾਰ ਨੂੰ ਸੁਰੱਖਿਅਤ ਬਣਾਉਣ ਲਈ ਮੇਰੀ ਸਟੀਫਨ ਹਾਕਿੰਗ ਨਾਲ ਲੜਾਈ, ਲੀਓਨਾਰਡ ਸਸਕਿੰਡ ਦੀ ਦੂਜੀ ਪ੍ਰਸਿੱਧ ਪੁਸਤਕ ਹੈ, ਜੋ ਜੁਲਾਈ 7, 2008 ਵਿੱਚ ਲਿਟਲ, ਬਰਾਊਨ, ਐਂਡ ਕੰਪਨੀ ਵੱਲੋਂ ਛਾਪੀ ਗਈ ਹੈ। ਪੁਸਤਕ ਉਸਦਾ ਸਭ ਤੋਂ ਜਿਆਦਾ ਮਸ਼ਹੂਰ ਕੰਮ ਹੈ ਅਤੇ ਇਸ ਵਿੱਚ ਉਹ ਸਮਝਾਉਂਦਾ ਹੈ ਕਿ ਵਾਸ਼ਪਿਤ ਹੋ ਜਾਣ ਤੇ ਕਿਸੇ ਬਲੈਕ ਹੋਲ ਅੰਦਰ ਜਮਾਂ ਪਦਾਰਥ ਅਤੇ ਸੂਚਨਾ ਨਾਲ ਕੀ ਵਾਪਰੇਗਾ। ਪੁਸਤਕ 1981 ਵਿੱਚ ਸ਼ੁਰੂ ਹੋਏ ਇੱਕ ਮੁਕਾਬਲੇ ਕਾਰਨ ਹੋਂਦ ਵਿੱਚ ਆਈ ਸੀ, ਜਦੋਂ ਭੌਤਿਕ ਵਿਗਿਆਨੀਆਂ ਦੀ ਇੱਕ ਮੀਟਿੰਗ ਦੌਰਾਨ ਖਾਸ ਐਲੀਮੈਂਟਲ ਕੰਪਾਊਂਡਾਂ ਦੇ ਕਣਾਂ ਦੇ ਫੰਕਸ਼ਨ ਕਰਨ ਬਾਰੇ ਰਹੱਸਾਂ ਨੂੰ ਖੋਜਣ ਦੇ ਯਤਨ ਕੀਤੇ ਜਾ ਰਹੇ ਸਨ।। ਇਸ ਚਰਚਾ ਦੌਰਾਨ ਸਟੀਫਨ ਹਾਕਿੰਗ ਨੇ ਕਿਹਾ ਕਿ ਕਿਸੇ ਬਲੈਕ ਹੋਲ ਅੰਦਰਲੀ ਸੂਚਨਾ ਵਾਸ਼ਪਿਤ ਹੋ ਜਾਣ ਤੇ ਸਦਾ ਲਈ ਸਮਾਪਤ ਹੋ ਜਾਂਦੀ ਹੈ। ਲੀਓਨਾਰਡ ਸਸਕਿੰਡ ਨੇ ਹਾਕਿੰਗ ਨੂੰ ਗਲਤ ਸਾਬਤ ਕਰਨ ਲਈ ਆਪਣੀ ਥਿਊਰੀ ਦਾ ਵਿਕਾਸ ਕਰਨ ਲਈ 28 ਸਾਲ ਦਾ ਵਕਤ ਲਗਾਇਆ। ਫੇਰ ਉਸਨੇ ਆਪਣੀ ਕਿਤਾਬ “ਬਲੈਕ ਹੋਲ ਵਾਰ” ਵਿੱਚ ਆਪਣੀ ਥਿਊਰੀ ਛਾਪੀ। ਕੌਸਮਿਕ ਲੈਂਡਸਕੇਪ ਵਾਂਗ, ਬਲੈਕ ਹੋਲ ਵਾਰ ਵੀ ਸਧਾਰਨ ਪਾਠਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਗਈ ਹੈ। ਉਹ ਲਿਖਦਾ ਹੈ: ਕੁਆਂਟਮ ਬ੍ਰਹਿਮੰਡ ਨੂੰ ਸਮਝਣ ਦੇ ਅਸਲੀ ਔਜ਼ਾਰ ਸੰਖੇਪ ਗਣਿਤ ਹਨ: ਇਨਫਿਨਿਟ ਡਾਇਮੈਨਸ਼ਨਲ (ਅਨੰਤ-ਅਯਾਮੀ) ਹਿਲਬਰਟ ਸਪੇਸ, ਪ੍ਰੋਜੈਕਸ਼ਨ ਓਪਰੇਟਰ, ਯੂਨੀਟਰੀ ਮੈਟ੍ਰੀਸੀਜ਼ ਅਤੇ ਹੋਰ ਬਹੁਤ ਸਾਰੇ ਅਡਵਾਂਸਡ ਸਿਧਾਂਤ ਜਿਹਨਾਂ ਨੂੰ ਸਿੱਖਣ ਲਈ ਕੁੱਝ ਸਾਲ ਲਗਦੇ ਹਨ। ਪਰ ਆਓ ਅਸੀਂ ਦੇਖੀਏ ਅਸੀਂ ਸਿਰਫ ਕੁੱਝ ਪੰਨਿਆਂ ਵਿੱਚ ਕਿਵੇਂ ਸਿੱਖ ਸਕਦੇ ਹਾਂ।” ਥਿਊਰਿਟੀਕਲ ਮਿਨੀਮਮ ਬੁੱਕ ਸੀਰੀਜ਼ਲੀਓਨਾਰਡ ਸਸਕਿੰਡ ਅੱਜਕੱਲ ਆਪਣੇ ਲੈਕਚਰ ਸੀਰੀਜ਼ ਲਈ ਸਹਿਯੋਗੀ ਪੁਸਤਕਾਂ “ਦੀ ਥਿਊਰਿਟੀਕਲ ਮਿਨੀਮਮ”ਦੀ ਇੱਕ ਸੀਰੀਜ਼ ਲਈ ਸਹਿ-ਲੇਖਕ ਦੀ ਭੂਮਿਕਾ ਨਿਭਾ ਰਿਹਾ ਹੈ। ਇਹਨਾਂ ਵਿੱਚੋਂ ਪਹਿਲੀ, ਥਿਊਰਿਟੀਕਲ ਮਿਨੀਮਮ:ਵੱਟ ਯੂ ਨੀਡ ਟੂ ਨੋਅ ਸਟਾਰਟ ਡੂਇੰਗ ਫਿਜ਼ਿਕਸ, 2013 ਵਿੱਚ ਛਾਪੀ ਗਈ ਸੀ। ਅਤੇ ਕਲਾਸੀਕਲ ਮਕੈਨਿਕਸ ਦੇ ਅਜਿਕੇ ਫਾਰਮੂਲਾ ਸੂਤਰੀਕਰਨ ਨੂੰ ਪੇਸ਼ ਕਰਦੀ ਹੈ। ਇਹਨਾਂ ਵਿੱਚੋਂ ਦੂਜੀ, ਕੁਆਂਟਮ ਮਕੈਨਿਕਸ: ਥਿਊਰਿਟੀਕਲ ਮਿਨੀਮਮ, ਫਰਵਰੀ 2014 ਵਿੱਚ ਛਾਪੀ ਗਈ ਸੀ। ਅਗਲੀ ਕਿਤਾਬ ਸਪੈਸ਼ਲ ਰਿਲੇਟੀਵਿਟੀ ਉੱਤੇ ਕੇਂਦ੍ਰਿਤ ਉਮੀਦ ਕੀਤੀ ਜਾ ਰਹੀ ਹੈ। ਥਿਊਰਿਟੀਕਲ ਮਿਨੀਮਮ ਲੈਕਚਰ ਸੀਰੀਜ਼ਲੀਓਨਾਰਡ ਸਸਕਿੰਡ ਥਿਊਰਿਟੀਕਲ ਮਿਨੀਮਮ ਨਾਮਕ ਅਜੋਕੀ ਭੌਤਿਕ ਵਿਗਿਆਨ ਬਾਰੇ ਸਟੈਨਫੋਰਡ ਕੰਟੀਨਿਊਇੰਗ ਸਟਡੀਜ਼ ਕੋਰਸਿਜ਼ ਦੇ ਇੱਕ ਸੀਰੀਜ਼ ਪੜਾਉਂਦਾ ਹੈ। ਇਹ ਲੈਕਚਰ ਬਾਦ ਵਿੱਚ ਇਸੇ ਨਾਮ ਨਾਲ ਪੁਸਤਕਾਂ ਲਈ ਅਧਾਰ ਬਣੇ ਹਨ। ਕੋਰਸਾਂ ਦਾ ਮੰਤਵ ਭੌਤਿਕ ਵਿਗਿਆਨ ਦੇ ਕੁੱਝ ਨਿਸ਼ਚਿਤ ਖੇਤਰਾਂ ਲਈ ਜਰੂਰੀ ਮੁਢਲਾ ਪਰ ਕਠਿਨ ਸਿਧਾਂਤਕ ਅਧਾਰ ਪੜਾਉਣਾ ਹੈ। ਲੜੀ ਵਿੱਚ ਕਲਾਸੀਕਲ ਮਕੈਨਿਕਸ, ਰਿਲੇਟੀਵਿਟੀ, ਕੁਆਂਟਮ ਮਕੈਨਿਕਸ, ਸਟੈਟਿਸਟੀਕਲ ਮਕੈਨਿਕਸ, ਅਤੇ ਕੌਸਮੌਲੌਜੀ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਬਲੈਕ ਹੋਲਾਂ ਦੀ ਭੌਤਿਕ ਵਿਗਿਆਨ ਵੀ ਸ਼ਾਮਿਲ ਹੈ। ਇਹ ਕੋਰਸ ਥਿਊਰਿਟੀਕਲ ਮਿਨੀਮਮ ਵੈਬਸਾਈਟ iTunes, ਅਤੇ YouTube, ਉੱਤੇ ਉਪਲਬਧ ਹਨ। ਕੋਰਸ ਗਣਿਤਿਕ ਤੌਰ 'ਤੇ ਅਣਜਾਣ ਪਬਲਿਕ ਅਤੇ ਭੌਤਿਕੀ ਵਿਗਿਆਨ/ਗਣਿਤ ਦੇ ਵਿਦਿਆਰਥੀਆਂ ਦੇ ਮਤਲਬ ਲਈ ਹਨ। ਲੀਓਨਾਰਡ ਸਸਕਿੰਡ ਉਹਨਾਂ ਲੋਕਾਂ ਲਈ ਕੋਰਸਾਂ ਦਾ ਮੰਤਵ ਰੱਖਦਾ ਹੈ ਜੋ ਅਲਜਬਰਾ, ਕੈਲਕੁਲਸ, ਵੈਕਟਰ, ਡਿੱਫਰੈਂਸ਼ੀਅਲ ਕੈਲਕੁਲਸ, ਇੰਟਗਰਲਜ਼, ਅਤੇ ਸ਼ਾਇਦ ਡਿੱਫਰੈਂਸ਼ੀਅਲ ਓਪਰੇਟਰਜ਼, ਮੈਟ੍ਰੀਸੀਜ਼, ਅਤੇ ਲੀਨੀਅਰ ਇਕੁਏਸ਼ਨਾਂ ਦੀ ਮੁਢਲੀ ਜਾਣਕਾਰੀ ਰੱਖਦੇ ਹਨ। ਕਲਾਸ ਤੋਂ ਬਾਹਰ ਦੀ ਪੜ੍ਹਾਈ ਅਤੇ ਹੋਮਵਰਕ ਜਿਆਦਾ ਜਰੂਰੀ ਨਹੀਂ ਹੈ। ਲੀਓਨਾਰਡ ਸਸਕਿੰਡ ਵਰਤਿਆ ਜਾਣ ਵਾਲਾ ਜਿਆਦਾਤਰ ਗਣਿਤ ਸਮਝਾਉਂਦਾ ਹੈ, ਜੋ ਲੈਕਚਰਾਂ ਦਾ ਅਧਾਰ ਰਚਦਾ ਹੈ। ਕੌਰਨਲ ਮੈਸੈਂਜਰ ਲੈਕਚਰਸਸਕਿੰਡ ਨੇ ਕੌਰਨਲ ਮੈਂਸੈਜਰ ਲੈਕਚਰ ਸੀਰੀਜ਼ ਵਿੱਚ ਅਪ੍ਰੈਲ 28-ਮਈ 1, 2014 ਨੂੰ 3 ‘’ਦੀ ਬਰਥ ਔਫ ਦਿ ਯੂਨੀਵਰਸ ਐਂਡ ਉਰੀਜਿਨ ਔਫ ਲਾਅਜ਼ ਔਫ ਫਿਜ਼ਿਕਸ” ਨਾਮਕ ਤਿੰਨ ਲੈਕਚਰ ਦਿੱਤੇ ਜੋ ਕੌਰਨਲ ਵੈਬਸਾਈਥ ਉੱਤੇ ਪੋਸਟ ਕੀਤੇ ਗਏ ਹਨ। ਸਮੋਲਿਨ-ਸਸਕਿੰਡ ਮੁਕਾਬਲਾਸਮੋਲਿਨ-ਸਸਕਿੰਡ ਡਿਬੇਟ 2004 ਵਿੱਚ ਲੀ ਸਮੋਲਿਨ ਅਤੇ ਸਸਕਿੰਡ ਦਰਮਿਆਨ ਬਹੁਤ ਪ੍ਰਚੰਡ ਪੋਸਟਿੰਗ ਦੀ ਇੱਕ ਸੀਰੀਜ਼ ਵੱਲ ਇਸ਼ਾਰਾ ਕਰਦਾ ਹੈ, ਜੋ ਸਮੋਲਿਨ ਦੇ ਇਸ ਤਰਕ ਦੇ ਸਬੰਧ ਵਿੱਚ ਸੀ ਕਿ “ਐਂਥ੍ਰੌਪਿਕ ਪ੍ਰਿੰਸੀਪਲ ਝੂਠ ਸਾਬਿਤ ਕਰਨਯੋਗ ਅਨੁਮਾਨ ਨਹੀਂ ਪੈਦਾ ਕਰ ਸਕਦਾ, ਅਤੇ ਇਸੇ ਕਰਕੇ ਵਿਗਿਆਨ ਦਾ ਇੱਕ ਹਿੱਸਾ ਨਹੀਂ ਹੋ ਸਕਦਾ।” ਇਹ 26 ਜੁਲਾਈ 2004 ਨੂੰ ਸਿਮੋਲਿਨ ਦੇ ਇੱਕ ਪਬਲੀਕੇਸ਼ਨ “ਸਾਇਂਟਿਫਿਕ ਅਲਟਰਨੇਟਿਵਜ਼ ਟੂ ਐਂਥ੍ਰੌਪਿਕ ਪ੍ਰਿੰਸੀਪਲ” ਨਾਲ ਸ਼ੁਰੂ ਹੋਇਆ ਸੀ। ਸਿਮੋਲਿਨ ਨੇ ਲੀਓਨਾਰਡ ਸਸਕਿੰਡ ਨੂੰ ਕੁਮੈਂਟ ਕਰਨ ਲਈ ਈਮੇਲ ਕੀਤੀ। ਪੇਪਰ ਪੜਨ ਦਾ ਮੌਕਾ ਨਾ ਮਿਲਣ ਕਰਕੇ, ਲੀਓਨਾਰਡ ਸਸਕਿੰਡ ਨੇ ਉਸਦੇ ਤਰਕਾਂ ਦੀ ਸੰਖੇਪ ਜਾਣਕਾਰੀ ਲਈ ਬੇਨਤੀ ਕੀਤੀ। ਸਿਮੋਲਿਨ ਨੇ ਅਹਿਸਾਮ ਪ੍ਰਗਟ ਕੀਤਾ, ਅਤੇ ਜੁਲਾਈ 28, 2004 ਵਿੱਚ, ਸੁਸਕਿੰਡ ਨੇ ਇਹ ਕਹਿਦੇ ਹੋਏ ਜਵਾਬ ਦਿੱਤਾ ਕਿ, ਸਿਮੋਲਿਨ ਦੁਆਰਾ ਅਪਣਾਇਆ ਤਰਕ “ਪਹੇਲੀ ਭਰੇ ਨਤੀਜੇ ਪੈਦਾ ਕਰ ਸਕਦਾ ਹੈ। ” ਅਗਲੇ ਦਿਨ, ਸਿਮੋਲਿਨ ਨੇ ਇਹ ਕਹਿੰਦੇ ਹੋਏ ਜਵਾਬ ਦਿੱਤਾ ਕਿ, “ਜੇਕਰ ਇੱਕ ਥਿਊਰੀ ਨੂੰ ਮੰਨਦੇ ਹੋਏ ਸਾਡੇ ਸਾਥੀਆਂ ਦੀ ਵਿਸ਼ਾਲ ਮੰਡਲੀ ਅਰਾਮਦਾਇਕ ਮਹਿਸੂਸ ਕਰਦੀ ਹੈ ਤਾਂ ਇਸਨੂੰ ਗਲਤ ਸਾਬਤ ਨਹੀਂ ਕੀਤਾ ਜਾ ਸਕਦਾ, ਫੇਰ ਵਿਗਿਆਨ ਦੀ ਤਰੱਕੀ ਰੁਕ ਸਕਦੀ ਹੈ, ਤੇ ਅਜਿਹੀ ਪ੍ਰਸਥਿਤੀ ਵੱਲ ਲਿਜਾ ਸਕਦੀ ਹੈ ਜਿਸ ਵਿੱਚ ਝੂਠੀਆਂ ਪਰ ਝੂਠੀਆਂ ਨਾ ਸਾਬਤ ਕੀਤੀਆਂ ਜਾ ਸਕਣ ਯੋਗ ਥਿਊਰੀਆਂ ਸਾਡੇ ਖੇਤਰ ਦੇ ਧਿਆਨ ਉੱਤੇ ਰਾਜ ਕਰਨਗੀਆਂ” ਇਸ ਤੋਂ ਬਾਦ ਸੁਸਕਿੰਡ ਨੇ ਸਮੋਲਿਨ ਦੀ ਥਿਊਰੀ ਔਫ “ਕੌਸਮਿਕ ਨੇਚੁਰਲ ਸਲੈਕਸ਼ਨ” ਬਾਬਤ ਕੁੱਝ ਹੋਰ ਕੁਮੈਂਟ ਅਗਲੇ ਪੇਪਰ ਵਿੱਚ ਛਾਪੇ। ਸਿਮੋਲਿਨ-ਸਸਕਿੰਡ ਡਿਬੇਟ ਇਸ ਸਹਿਮਤੀ ਤੇ ਜਾ ਕੇ ਖਤਮ ਹੋਇਆ ਕਿ ਉਹਨਾਂ ਵਿੱਚੋਂ ਹਰੇਕ ਇੱਕ ਅੰਤਿਮ ਪੱਤਰ ਲਿਖੇਗਾ ਜੋ edge.org ਵੈਬਸਾਈਟ ਉੱਤੇ ਪੋਸਟ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਸ਼ਰਤਾਂ ਹੋਣਗੀਆਂ: (1) ਇੱਕ ਪੱਤਰ ਤੋਂ ਵੱਧ ਨਹੀਂ ਲਿਖਿਆ ਜਾਵੇਗਾ; (2) ਇੱਕ ਦੂਜੇ ਦੇ ਪੱਤਰ ਨੂੰ ਪਹਿਲਾਂ ਨਹੀਂ ਦੇਖਣਾ ਹੈ; (3) ਤੱਥ ਤੋਂ ਬਾਦ ਕੋਈ ਤਬਦੀਲੀ ਨਹੀਂ ਕਰਨੀ। ਹਵਾਲੇ
ਹੋਰ ਅੱਗੇ ਪੜ੍ਹਾਈ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Leonard Susskind ਨਾਲ ਸਬੰਧਤ ਮੀਡੀਆ ਹੈ। ![]() ਵਿਕੀਕੁਓਟ ਲੀਓਨਾਰਡ ਸਸਕਿੰਡ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
|
Portal di Ensiklopedia Dunia