ਕੁਆਂਟਮ
ਭੌਤਿਕ ਵਿਗਿਆਨ ਵਿੱਚ, ਕੁਆਂਟਮ (ਬਹੁਵਚਨ ਵਿੱਚ: ਕੁਆਂਟਾ) ਕਿਸੇ ਭੌਤਿਕੀ ਇਕਾਈ ਦੀ ਘੱਟ ਤੋਂ ਘੱਟ ਮਾਤਰਾ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਗੱਲ ਵਿੱਚ ਸ਼ਾਮਿਲ ਹੁੰਦੀ ਹੈ| ਇਸਦੇ ਪਿੱਛੇ, ਇਹ ਮੁਢਲੀ ਧਾਰਨਾ ਮਿਲਦੀ ਹੈ ਕਿ ਇੱਕ ਭੌਤਿਕੀ ਗੁਣ ਨਿਰਧਾਰਿਤ ਕੀਤਾ ਜਾਂਦਾ ਹੈ, ਜਿਸ ਨੂੰ ‘ਨਿਰਧਾਰਿਤ[1] ਕਰਨ ਦਾ ਅਨੁਮਾਨ’ ਵੀ ਕਿਹਾ ਜਾਂਦਾ ਹੈ| ਇਸਦਾ ਅਰਥ ਹੈ ਕਿ ਕੋਈ ਮੁੱਲ ਸਿਰਫ ਕੁੱਝ ਨਿਸ਼ਚਤ ‘ਹੋਰ ਅੱਗੇ ਨਾ ਤੋੜੇ ਜਾਣ ਵਾਲੇ’ ਮੁੱਲ ਹੀ ਲੈ ਸਕਦਾ ਹੈ| ਇੱਕ ਫੋਟੋਨ ਪ੍ਰਕਾਸ਼ ਦਾ ਇੱਕ ਕੁਆਂਟਮ ਹੁੰਦਾ ਹੈ, ਤੇ ਇੱਕ ‘ਲਾਈਟ ਕੁਆਂਟਮ’ ਕਿਹਾ ਜਾਂਦਾ ਹੈ| ਇੱਕ ਪ੍ਰਮਾਣੂ ਨਾਲ ਬੰਨੇ ਇੱਕ ਇਲੈਕਟ੍ਰੌਨ ਦੀ ਊਰਜਾ ਨਿਰਧਾਰਿਤ ਕੀਤੀ ਜਾਂਦੀ ਹੈ, ਜੋ ਪ੍ਰਮਾਣੂਆਂ ਦੀ ਸਥਿਰਤਾ ਲਈ ਜ਼ਿੰਮੇਵਾਰ ਬਣਦੀ ਹੈ, ਅਤੇ ਆਮਤੌਰ 'ਤੇ ਪਦਾਰਥ ਦੀ ਸਥਿਰਤਾ ਲਈ ਜ਼ਿੰਮੇਵਾਰ ਹੁੰਦੀ ਹੈ| ਸ਼ਬਦ-ਵਿਊਂਤਪੱਤੀ ਅਤੇ ਖੋਜਕੁਆਂਟਮ ਸ਼ਬਦ ਲੈਟਿਨ ਭਾਸ਼ਾ ਦੇ ਕੁਆਂਟਸ ਸ਼ਬਦ ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਹੈ ‘ਕਿੰਨਾ ਜਿਆਦਾ’| ਫੋਟੋ-ਇਲੈਕਟ੍ਰਿਕ ਉੱਤੇ ਇੱਕ ਆਰਟੀਕਲ ਵਿੱਚ, ਫਿਲਿੱਪ ਲਿਨਾਰਡ ਵੱਲੋਂ 1902 ਵਿੱਚ ‘ਬਿਜਲੀ ਦਾ ਕੁਆਂਟਾ’ (ਇਲੈਕਟ੍ਰੌਨ) ਦੀ ਜਗਹ ਸੰਖੇਪ ਸ਼ਬਦ ‘ਕੁਆਂਟਾ’ ਵਰਤਿਆ ਗਿਆ ਸੀ, ਜਿਸਨੇ ਭੌਤਿਕ ਵਿਗਿਆਨੀ ਹਰਮਨ ਵੌਨ ਹੈਲਮਹੌਲਟਜ਼ ਨੂੰ ਬਿਜਲੀ ਦੇ ਖੇਤਰ ਵਿੱਚ ਇਹ ਸ਼ਬਦ ਵਰਤਣ ਦਾ ਸਤਿਕਾਰ ਦਿੱਤਾ| ਫੇਰ ਵੀ, ਆਮ ਤੌਰ 'ਤੇ ਕੁਆਂਟਮ ਸ਼ਬਦ 1900[2] ਤੋਂ ਪਹਿਲਾਂ ਵੀ ਚੰਗੀ ਤਰਾਂ ਜਾਣਿਆਂ ਪਛਾਣਿਆ ਜਾਂਦਾ ਸੀ| ਇਹ ਭੌਤਿਕ ਵਿਗਿਆਨੀਆਂ ਦੁਆਰਾ ਅਕਸਰ ਵਰਤਿਆ ਜਾਂਦਾ ਸੀ, ਜਿਵੇਂ ‘ਕੁਆਂਟਮ ਸੈਟੀਸ’ ਸ਼ਬਦ ਵਿੱਚ ਜਿਸਦਾ ਅਰਥ ਹੈ ਜਿੰਨੀ ਮਾਤਰਾ ਸੀ ਜਰੂਰਤ ਹੋਵੇ| ਹੈਲਮਹੋਲਟਜ਼ ਤੇ ਜੂਲੀਅਸ ਵੌਨ ਮੇਅਰ ਡਾਕਟਰ ਅਤੇ ਭੌਤਿਕ ਵਿਗਿਆਨੀ ਦੋਵੇਂ ਸਨ| ਮੇਅਰ ਦੇ ਕੰਮ ਵਿੱਚ ਹੈਲਮਹੋਲਟਜ਼ ਨੇ ਕੁਆਂਟਮ ਸ਼ਬਦ ਨੂੰ ‘ਗਰਮੀ’ ਲਈ ਵਰਤਿਆ,[3] ਅਤੇ ਸੱਚਮੁੱਚ, 24/7/1841 ਦੇ ਮੇਅਰ ਦੇ ਲੈਟਰ[4] ਵਿੱਚ, ਤਾਪਮਾਨ ਦੇ ਪਹਿਲੇ ਸਿਧਾਂਤ ਦੇ ਫਾਰਮੂਲੇ ਦੀ ਬਣਤਰ ਵਿੱਚ ਕੁਆਂਟਮ ਸ਼ਬਦ ਲੱਭਿਆ ਜਾ ਸਕਦਾ ਹੈ| ਮੈਕਸ ਪਲੈਂਕ ਨੇ ‘ਕੁਆਂਟਾ’ ਸ਼ਬਦ ਨੂੰ ‘ਪਦਾਰਥ, ਅਤੇ ਬਿਜਲੀ[5] ਦੇ ਕੁਆਂਟੇ, ਗੈਸ ਅਤੇ ਗਰਮੀ ਦੇ ਅਰਥ ਲਈ ਵਰਤਿਆ|[6] 1905 ਵਿੱਚ, ਪਲੈਂਕ ਦੇ ਕੰਮ ਅਤੇ ਲੀਨਾਰਡ ਦੇ ਪ੍ਰੋਯਗਾਂ ਦੇ ਹੁੰਗਾਰੇ ਵਿੱਚ, ਜਿਸਨੇ ਆਪਣੇ ਨਤੀਜਿਆਂ ਨੂੰ ‘ਬਿਜਲੀ ਦਾ ਕੁਆਂਟਾ’ ਸ਼ਬਦ ਵਰਤ ਕੇ ਸਮਝਾਇਆ, ਆਈਨਸਟਾਈਨ ਨੇ ਸੁਝਾਇਆ ਕਿ ਰੇਡੀਏਸ਼ਨ (ਵਿਕੀਰਣ) ਸਥਾਨਿਕ ਰੂਪ ਦੇ ਸੀਮਤ ਰੂਪ ਦੇ ਟੁਕੜਿਆਂ ਵਾਲੇ ਪੈਕਟਾਂ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ ਜਿਸਨੂੰ ਉਸਨੇ ‘ਪ੍ਰਕਾਸ਼ ਦਾ ਕੁਆਂਟਾ’ (ਲਾਈਟ-ਕੁਆਂਟਾ) ਕਿਹਾ|[7] ਰੇਡੀਏਸ਼ਨ ਦੇ ਮੁੱਲ ਨਿਰਧਾਰਤ ਕਰਨ ਦੀ ਧਾਰਨਾ ਮੈਕਸ ਪਲੈਂਕ ਦੁਆਰਾ 1900 ਵਿੱਚ ਖੋਜੀ ਗਈ, ਜੋ ਗਰਮ ਕੀਤੀਆਂ ਚੀਜਾਂ ਤੋਂ ਰੇਡੀਏਸ਼ਨ ਦੇ ਨਿਕਲਣ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸਨੂੰ ‘ਬਲੈਕ-ਬਾਡੀ ਰੇਡੀਏਸ਼ਨ’ ਕਿਹਾ ਜਾਂਦਾ ਹੈ| ਇਹ ਮੰਨਦੇ ਹੋਏ ਕਿ ਊਰਜਾ ਸਿਰਫ ਛੋਟੇ, ਵਿਸ਼ੇਸ਼, ਸੀਮਤ ਮੁੱਲ ਵਾਲੇ ਪੈਕਟਾਂ ਦੇ ਰੂਪ ਵਿੱਚ ਹੀ ਸੋਖੀ ਜਾਂ ਕੱਢੀ ਜਾ ਸਕਦੀ ਹੈ, ਜਿਸਨੂੰ ਉਸਨੇ ‘ਬੰਡਲ’ ਜਾਂ ‘ਊਰਜਾ ਦੇ ਤੱਤ’[8] ਕਿਹਾ| ਪਲੈਂਕ ਨੇ ਇਹ ਤੱਥ ਜਾਣਿਆ ਕਿ ਕੁੱਝ ਚੀਜਾਂ ਗਰਮ ਕਰਨ ਤੇ[9] ਰੰਗ ਬਦਲ ਲੈਂਦੀਆਂ ਹਨ| 14/12/1900 ਵਿੱਚ, ਜਰਮਨ ਭੌਤਿਕੀ ਸੋਸਾਈਟੀ ਨੂੰ ਪਲੈਂਕ ਨੇ ਆਪਣੀਆ ਪ੍ਰਸਿੱਧ ਖੋਜਾਂ ਦੀ ਰਿਪੋਰਟ ਪੇਸ਼ ਕੀਤੀ, ਤੇ ਬਲੈਕ-ਬਾਡੀ ਰੇਡੀਏਸ਼ਨ ਤੇ ਆਪਣੀ ਰਿਸਰਚ ਦੇ ਹਿੱਸੇ ਵਜੋਂ ‘ਕੁਆਂਟੀਜੇਸ਼ਨ’(ਮੁੱਲ ਨਿਰਧਾਰਿਤ ਕਰਨ) ਦਾ ਵਿਚਾਰ ਪਹਿਲੀ ਵਾਰ ਪ੍ਰਸਤੁਤ ਕੀਤਾ|[10] ਉਸਦੇ ਪ੍ਰਯੋਗਾਂ ਦੇ ਨਤੀਜੇ ਵਜੋਂ, ਪਲੈਂਕ ਨੇ ਪਲੈਂਕ ਕੋਂਸਟੈਂਟ #h ਦਾ ਸੰਖਿਅਕ ਮੁੱਲ ਕੱਢਿਆ, ਤੇ ਇੱਕ ਹੋਰ ਸਥਿਰਾਂਕ ਐਵੋਗੈਡਰੋ- ਲੋਸ਼ਮੀਡਟ ਅੰਕ, ਇੱਕ ‘ਮੋਲ’ ਵਿੱਚ ਅਸਲੀ ਅਣੂਆਂ ਦੀ ਗਿਣਤੀ ਅਤੇ ਬਿਜਲਈ ਚਾਰਜ ਦੀ ਯੂਨਿਟ ਦਾ ਵੀ ਹੋਰ ਜਿਆਦਾ ਸ਼ੁੱਧ ਮੁੱਲ ਕੱਢ ਸਕਿਆ| ਉਸਦੇ ਸਿਧਾਂਤ ਦੀ ਪੁਸ਼ਟੀ ਤੋਂ ਬਾਦ, ਭੌਤਿਕ ਵਿਗਿਆਨ ਦੀਆਂ ਆਪਣੀ ਖੋਜਾਂ ਲਈ 1918 ਵਿੱਚ ਪਲੈਂਕ ਨੂੰ ਨੋਬਲ ਪੁਰਸਕਾਰ ਮਿਲਿਆ| ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਤੋਂ ਪਰੇਜਦੋਂ ਕਿ ‘ਕੁਆਂਟੀਜੇਸ਼ਨ(ਮੁੱਲ ਨਿਰਧਾਰਨ) ਪਹਿਲੀ ਵਾਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਵਿੱਚ ਖੋਜੀ ਗਈ ਸੀ, ਫੇਰ ਵੀ ਇਹ ਊਰਜਾ ਦਾ ਮੁਢਲਾ ਗੁਣ ਦੱਸਦੀ ਹੈ, ਸਿਰਫ ਫੋਟੌਨਾਂ[11] ਤੱਕ ਹੀ ਸੀਮਤ ਨਹੀਂ ਹੈ| ਥਿਊਰੀ ਨਾਲ ਪ੍ਰਯੋਗ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਵਿੱਚ, ਮੈਕਸ ਪਲੈਂਕ ਨੇ ਖੁਦ ਇਹ ਮੰਨ ਲਿਆ ਕਿ ਇਲੈਕਟ੍ਰੋਮੈਗਨੈਟਿਕ ਊਰਜਾ ਨਿਸ਼ਚਿਤ ਪੈਕਟਾਂ ਜਾਂ ਕੁਆਂਟਾ ਦੇ ਵਿੱਚ ਹੀ ਸੋਖੀ ਜਾਂ ਕੱਢੀ ਜਾਂਦੀ ਹੈ|[12] ਦੁਰਵਰਤੋਂਵਿਸ਼ੇਸਕ ਸ਼ਬਦ “ਕੁਆਂਟਮ” ਆਪਣੀ ਵਿਗਿਆਨਿਕ ਪਰਿਭਾਸ਼ਾ ਦੇ ਉਲਟ ਅਰਥ ਦੇਣ ਵਾਸਤੇ ਸਾਂਝੀ ਬੋਲਚਾਲ ਵਿੱਚ ਵਰਤਿਆ ਜਾਂਦਾ ਰਿਹਾ ਹੈ। ਇੱਕ ਵਿਸ਼ਾਲ ਤਬਦੀਲੀ ਦਾ ਅਰਥ ਫੁਰਮਾਉਣ ਵਾਸਤੇ 1950 ਤੋਂ ਇੱਕ “ਕੁਆਂਟਮ ਲੀਪ” ਸ਼ਬਦ ਬੋਲਚਾਲ ਦੀ ਭਾਸ਼ਾ ਦੇ ਰੂਪ ਵਿੱਚ ਵਰਤਿਆ ਜਾਂਦਾ ਰਿਹਾ ਹੈ, ਜੋ ਸੂਖਮਤਮ ਸੰਭਵ ਤਬਦੀਲੀ ਤੋਂ ਉਲਟ ਚੀਜ਼ ਹੈ।[13][14] ਇਹ ਸੂਡੋ-ਵਿਗਿਆਨਿਕ ਵਿਸ਼ਵਾਸਾਂ (ਕੁਆਂਟਮ ਰਹੱਸਵਾਦ) ਦੀ ਇੱਕ ਰੇਂਜ ਵਿੱਚ ਵੀ ਵਰਤਿਆ ਗਿਆ ਹੈ, ਜਿੱਥੇ ਇਸਦਾ ਭਾਵ ਇਹ ਹੈ ਕਿ ਇੱਕ ਅਸਧਾਰਨ ਘਟਨਾ ਕੁਆਂਟਮ ਭੌਤਿਕ ਵਿਗਿਆਨ ਦਾ ਇੱਕ ਨਤੀਜਾ ਹੁੰਦੀ ਹੈ।[15][16] ਇਹ ਵੀ ਦੇਖੋ
ਹੋਰ ਅੱਗੇ ਪੜ੍ਹਾਈ
ਹਵਾਲੇ
|
Portal di Ensiklopedia Dunia