ਲੋਕੇਸ਼ ਰਾਹੁਲ
ਕੰਨੌਰ ਲੋਕੇਸ਼ ਰਾਹੁਲ (ਜਨਮ 18 ਅਪ੍ਰੈਲ 1992), ਜਿਸਨੂੰ ਕਿ ਕੇਐੱਲ ਰਾਹੁਲ ਅਤੇ ਲੋਕੇਸ਼ ਰਾਹੁਲ ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ।[1]ਲੋਕੇਸ਼ ਘਰੇਲੂ ਕ੍ਰਿਕਟ ਵਿੱਚ ਕਰਨਾਟਕ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਰਾਹੁਲ ਭਾਰਤ ਵੱਲੋਂ 2010 ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਖੇਡ ਚੁੱਕਾ ਹੈ। ਅੰਤਰਰਾਸ਼ਟਰੀ ਕੈਰੀਅਰਰਾਹੁਲ ਨੇ 2014 ਵਿੱਚ ਮੈਲਬਰਨ ਕ੍ਰਿਕਟ ਗਰਾਉਂਡ ਦੇ ਬਾਕਸਿੰਗ ਡੇਅ ਟੈਸਟ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ।ਉਸਨੇ ਰੋਹਿਤ ਸ਼ਰਮਾ ਦੀ ਜਗ੍ਹਾ ਲਈ ਅਤੇ ਉਸ ਨੂੰ ਐਮ ਐਸ ਧੋਨੀ ਨੇ ਆਪਣੀ ਟੈਸਟ ਕੈਪ ਪੇਸ਼ ਕੀਤੀ। ਉਸਨੇ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ ਅਤੇ ਪਹਿਲੀ ਪਾਰੀ ਵਿਚ ਤਿੰਨ ਦੌੜਾਂ ਬਣਾਈਆਂ; ਦੂਜੀ ਪਾਰੀ ਵਿਚ ਉਸਨੇ ਤੀਜੇ ਨੰਬਰ 'ਤੇ ਖੇਡਦਿਆ ਸਿਰਫ 1 ਦੌੜ ਹੀ ਬਣਾਈ, ਪਰ ਸਿਡਨੀ ਵਿਚ ਅਗਲੇ ਟੈਸਟ ਲਈ ਆਪਣੀ ਜਗ੍ਹਾ ਬਣਾਈ ਰੱਖੀ ਜਿਥੇ ਉਸਨੇ ਮੁਰਲੀ ਵਿਜੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਅਤੇ 110 ਦੌੜਾਂ ਬਣਾਈਆਂ, ਜੋ ਉਸਦਾ ਪਹਿਲਾ ਅੰਤਰਰਾਸ਼ਟਰੀ ਸੈਂਕੜਾ ਹੈ। ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia