ਵਰਤੋਂਕਾਰ ਗੱਲ-ਬਾਤ:Naresh deweshwar
-- New user message (ਗੱਲ-ਬਾਤ) 14:19, 8 ਮਾਰਚ 2025 (UTC) ਜਦੋਂ ਆਰਬੀਆਈ ਨੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਦੀਆਂ ਅਦਾਇਗੀਆਂ ਰੋਕੀਆਂਨਰੇਸ਼ ਸ਼ਰਮਾ, ਸੰਪਾਦਕ ਅੱਪਡੇਟ ਪੰਜਾਬ.ਕਾਮ ![]() ਪੰਜਾਬ ਵਿੱਚ ਇਕ ਵਾਰੀ ਅਜਿਹਾ ਸਮਾਂ ਵੀ ਆਇਆ ਜਦੋ ਪੰਜਾਬ ਨੂੰ ਪਹਿਲੀ ਵਾਰ ਸ਼ਰਮਸ਼ਾਰ ਹੋਣਾ ਪਿਆ ਸੀ । ਅਜੇਹੀ ਨੌਬਤ ਉਸ ਸਮੇ ਆਈ ਜਦੋ ਅਕਾਲੀ ਦਲ 2017 ਦੀ ਵਿਧਾਨ ਸਭਾ ਚੋਣਾਂ ਚ 15 ਤੇ ਨਿਪਟ ਗਿਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਦੀ ਸਰਕਾਰ ਬਣ ਚੁਕੀ ਸੀ । ਕੈਪਟਨ ਅਮਰਿੰਦਰ ਸਿੰਘ ਨੇ 16 ਮਾਰਚ 2017 ਨੂੰ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁਕੀ ਸੀ ਅਤੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ 13 ਦਿਨ ਬਾਅਦ ਅਜਿਹੀ ਨੌਬਤ ਆ ਗਈ ਸੀ ਅਕਾਲੀ ਦਲ ਜਾਂਦਾ ਜਾਂਦਾ ਪੰਜਾਬ ਦੀ ਨਵੀ ਸਰਕਾਰ ਲਈ ਵਿਪਤਾ ਪਾ ਗਿਆ ਸੀ । ਸਰਕਾਰ ਦੇ ਸੱਤਾ ਚ ਆਉਂਣ ਦੇ ਕੁਝ ਦਿਨ ਬਾਅਦ ਹੀ ਅਗਰ ਆਰ ਬੀ ਆਈ ਸਰਕਾਰ ਦੀਆਂ ਅਦਾਇਗੀਆਂ ਤੇ ਰੋਕ ਲਗਾ ਦੇਵੇ ਤਾਂ ਇਹ ਪੰਜਾਬ ਲਈ ਸ਼ਰਮਸ਼ਾਰ ਹੋਣ ਵਾਲੀ ਗੱਲ ਸੀ ਦੇ ਸਮੇ ਪੰਜਾਬ ਚ ਆਈ ਸੀ ਇਹ ਨੌਬਤ ਓਦੋ ਆਈ ਜਦੋ ਅਕਾਲੀ ਦਲ ਦਾ ਗਿਰਾਫ ਪੰਜਾਬ ਅੰਦਰ ਗਿਰ ਚੁਕਾ ਸੀ ਤੇ ਅਕਾਲੀ ਦਲ ਰਾਜਨੀਤਕ ਤੌਰ ਤੇ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਸੀ । ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਦੀ ਕਰਾਰੀ ਹਾਰ ਹੋ ਗਈ ਸੀ । ਆਰ ਬੀ ਆਈ ਨੂੰ ਪਹਿਲੀ ਵਾਰ ਪੰਜਾਬ ਸਰਕਾਰ ਦੀ ਅਦਾਇਗੀਆਂ ਤੇ ਰੋਕ ਲਾਉਂਣ ਲਈ ਮਜਬੂਰ ਹੋਣਾ ਪਿਆ ਸੀ । ਇਹ ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਅਕਾਲੀ ਸਰਕਾਰ ਦੇ ਸਮੇ ਹੋਇਆ ਸੀ । ਇਹ ਸਾਲ ਸੀ 2017 ਜਦੋ ਚੋਣ ਜਾਬਤਾ ਲੱਗ ਚੁਕਾ ਸੀ ਅਕਾਲੀ ਸਰਕਾਰ ਦੇ ਸੱਤਾ ਵਿੱਚੋ ਜਾ ਚੁਕਾ ਦੀ । ਚੋਣ ਨਤੀਜੇ ਆ ਚੁਕੇ ਸਨ । ਕਾਂਗਰਸ ਸੱਤਾ ਚ ਆ ਚੁਕੀ ਸੀ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਚ ਆ ਚੁਕੀ ਸੀ । ਬਦਕਿਸਮਤੀ ਨਾਲ ਆਰ ਬੀ ਆਈ ਨੂੰ ਪਹਿਲੀ ਵਾਰ 29 ਮਾਰਚ 2017 ਨੂੰ ਅਦਾਇਗੀਆਂ ਰੋਕਣੀਆਂ ਪਾਈਆਂ ਸਨ । ਇਸ ਨੇ ਪੰਜਾਬ ਨੂੰ ਬਹੁਤ ਸ਼ਰਮਨਾਕ ਸਥਿਤੀ ਵਿਚ ਪਾ ਦਿੱਤਾ ਸੀ ਅਤੇ ਇਸ ਦੀਆਂ ਭਵਿੱਖ ਉਧਾਰੀਆ ਦੀ ਵਿਸ਼੍ਵਾਸਹਯੋਗਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਅਤੇ ਰਾਜ ਸਰਕਾਰ ਵਲੋਂ ਭਵਿੱਖ ਲਈ ਸਾਰੀਆਂ ਗ੍ਰੰਟੀਆ ਜਾਰੀ ਕੀਤੀਆਂ ਗਈਆਂ ਸਨ । ਇਹ ਰਾਜ ਦੀ ਵਿੱਤੀ ਹਾਲਤ ਲਈ ਕੋਈ ਚੰਗੀ ਗੱਲ ਨਹੀਂ ਸੀ । ਸਾਲ 2016 -17 ਦੌਰਾਨ ਰਾਜ ਸਾਲ ਵਿਚ 144 ਦਿਨਾਂ ਦੀ ਇਜਾਜਾਤਯੋਗ ਅਵਧੀ ਦੇ ਵਿਰੁੱਧ 104 ਦਿਨਾਂ ਲਈ ਓਵਰ ਡਰਾਫਟ ਦੀ ਸਥਿਤੀ ਵਿਚ ਰਿਹਾ ਅਤੇ ਇਸ ਤੋਂ ਇਲਾਵਾ 165 ਦਿਨਾਂ ਲਈ ਉਪਾਅ ਅਤੇ ਸਾਧਨ ਸਥਿਤੀ ਅਧੀਨ ਰਿਹਾ । ਇਸ ਲਈ ਰਾਜ ਵਿਚ 269 ਦਿਨਾਂ ਲਈ ਨਕਦੀ ਸਮਸਿਆ ਦਾ ਸਾਹਮਣਾ ਕਰਨਾ ਪਿਆ ਸੀ । ਆਰ ਬੀ ਆਈ ਨੇ ਫਰਵਰੀ 2016 ਤੋਂ ਪੰਜਾਬ ਰਾਜ ਲਈ 925 ਕਰੋੜ ਰੁਪਏ ਦੀ ਉਪਾ ਤੇ ਸਾਧਨ ਪੇਸ਼ਗੀ ਲਿਮਿਟ ਸੀਮਤ ਕੀਤੀ ਗਈ ਸੀ ਜਦੋਂ ਰਾਜ ਦੇ ਖਾਤੇ ਵਿੱਚੋਂ ਅਦਾਇਗੀ ਇੱਕ ਵਾਰ ਵਾਸਤਵਿਕ ਪ੍ਰਾਪਤੀਆਂ ਤੋਂ ਵਧੇਰੇ ਚਲੀ ਜਾਂਦੀ ਹੈ ਤਾਂ ਖਜ਼ਾਨਾ ਉਪਾਅ ਤੇ ਸਾਧਨ ਤੇ ਨਿਰਭਰ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਦੋਂ ਵੀ ਰਾਜ ਦੇ ਖਜ਼ਾਨੇ ਡਬਲਯੂ ਐਮ ਏ ਦੀ ਸੀਮਾ ਨੂੰ ਪਾਰ ਕਰਦੇ ਹਨ ਤਾਂ ਰਾਜ ਓਵਰ ਡਰਾਫਟ ਦੀ ਸਥਿਤੀ ਵਿੱਚ ਆ ਜਾਂਦਾ ਹੈ । ਆਰ ਬੀ ਆਈ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਰਾਜ ਵਿੱਚ ਇਕ ਤਮਾਹੀ ਵਿੱਚ 36 ਕਾਰਜਕਾਰੀ ਦਿਨਾਂ ਲਈ ਅਰਥਾਤ ਪੂਰੇ ਸਾਲ ਲਈ 144 ਦਿਨਾਂ ਲਈ ਓਵਰ ਡਰਾਫਟ ਦੀ ਸਥਿਤੀ ਵਿੱਚ ਰਹਿ ਸਕਦਾ ਹੈ । ਆਰ ਬੀ ਆਈ ਦੇ ਦਿਸ਼ਾ ਨਿਰਦੇਸ਼ ਇਹ ਤਾਂ ਤਾਕੀਦ ਕਰਦੇ ਹਨ ਕਿ ਰਾਜ ਖਜ਼ਾਨਾ ਨਿਰੰਤਰ ਰੂਪ ਚ 14 ਕਾਰਜਕਾਰੀ ਦਿਨਾਂ ਤੋਂ ਵਧੇਰੇ ਸਮੇਂ ਲਈ ਓਵਰ ਡਰਾਫਟ ਦੀ ਸਥਿਤੀ ਵਿੱਚ ਨਹੀਂ ਰਹਿ ਸਕਦੇ । ਜੇਕਰ ਅਜਿਹਾ ਵਾਪਰਦਾ ਹੈ ਤਾਂ ਆਰ ਬੀ ਆਈ ਸਾਰੀਆਂ ਅਦਾਇਗੀਆਂ ਰੋਕ ਦਿੰਦਾ ਹੈ ਅਤੇ ਰਾਜ ਸਰਕਾਰ ਵੱਲੋਂ ਜਾਰੀ ਕੀਤਾ ਕੋਈ ਵੀ ਚੈੱਕ ਪਾਸ ਨਹੀਂ ਹੁੰਦਾ ਹੈ । ਇਸ ਤੋਂ ਇਲਾਵਾ ਜੇਕਰ ਓਵਰ ਡਰਾਫਟ , ਉਪਾਅ ਅਤੇ ਸਾਧਨ ਸੀਮਾ ਅਰਥਾਤ 100 ਪ੍ਰਤੀਸ਼ਤ ਤੋਂ ਵਧੇਰੇ ਹੋ ਜਾਂਦਾ ਹੈ ਤਾਂ ਕੇਵਲ ਪੰਜ ਕਾਰਜਕਾਰੀ ਦਿਨਾਂ ਲਈ ਅਦਾਇਗੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ । ਸਾਲ 2016 ਵਿਚ ਜਾਂਦੇ ਜਾਂਦੇ ਅਕਾਲੀ ਸਰਕਾਰ ਨੇ ਓਵਰ ਡਰਾਫਟ ਤੇ ਉਪਾਅ ਅਤੇ ਸਾਧਨ ਸੀਮਾ ਦਾ ਜਮ ਕੇ ਇਸਤੇਮਾਲ ਕੀਤਾ ਜਿਸ ਨਾਲ ਇਹ ਹਾਲਾਤ ਬਣ ਗਏ । ਜਿਸ ਕਾਰਨ ਪੰਜਾਬ ਨੂੰ ਪਹਿਲੀ ਵਾਰ ਅਜੇਹੀ ਸਥਿਤੀ ਦਾ ਸਾਮਣਾ ਕਰਨਾ ਪਿਆ ਸੀ । Naresh deweshwar (ਗੱਲ-ਬਾਤ) 11:59, 14 ਮਾਰਚ 2025 (UTC) |
Portal di Ensiklopedia Dunia