ਵਿਨ ਡੀਜ਼ਲ
ਵਿਨ ਡੀਜ਼ਲ (ਜਨਮ 18 ਜੁਲਾਈ 1967) ਇੱਕ ਅਮਰੀਕੀ ਅਦਾਕਾਰ ਅਤੇ ਫ਼ਿਲਮਕਾਰ ਹੈ। ਪਹਿਲਾਂ ਇਹ ਸਟੀਵਨ ਸਪੈਲਬਰਗ ਦੀ ਫ਼ਿਲਮ ਸੇਵਿੰਗ ਪ੍ਰਾਈਵੇਟ ਰਾਇਨ (1998) ਵਿੱਚ ਆਪਣੇ ਕੰਮ ਲਈ ਜਾਣੇ ਗਏ ਜਿਸ ਵਿੱਚ ਇਹਨਾਂ ਨੇ ਕਪਾਰਜ਼ੋ ਦਾ ਕਿਰਦਾਰ ਨਿਭਾਇਆ। ਇਹ ਸਭ ਤੋਂ ਵੱਧ ਦ ਕ੍ਰੌਨੀਕਲਸ ਆਫ਼ ਰਿਡਿੱਕ ਫ਼ਿਲਮਾਂ (2001–2013) ਵਿੱਚ ਆਪਣੇ ਕਿਰਦਾਰ ਰਿਡਿੱਕ ਅਤੇ ''ਦਿ ਫ਼ਾਸਟ ਐਂਡ ਦਾ ਫ਼ਿਊਰੀਅਸ'' (2001–ਜਾਰੀ) ਵਿੱਚ ਆਪਣੇ ਕਿਰਦਾਰ ਡੌਮਿਨਿਕ ਟੋਰੈਟੋ ਲਈ ਜਾਣੇ ਜਾਂਦੇ ਹਨ। ਇਹਨਾਂ ਦੋਹਾਂ ਫ਼੍ਰੈਂਚਾਈਜ਼ੀਆਂ ਵਿੱਚ ਇਹਨਾਂ ਨੇ ਦੋਹਾਂ, ਅਦਾਕਾਰ ਅਤੇ ਪ੍ਰੋਡਿਊਸਰ, ਦੇ ਤੌਰ ਤੇ ਕੰਮ ਕੀਤਾ। ਡੀਜ਼ਲ ਨੇ ਟਿ੍ਪਲ ਐਕਸ(xXx) (2002) ਅਤੇ ਫ਼ਾਈਂਡ ਮੀ ਗਿਲਟੀ (2006) ਵਿੱਚ ਵੀ ਕੰਮ ਕੀਤਾ। ਇਹਨਾਂ ਨੇ ਵੀਡੀਓ ਗੇਮ ਦ ਆਇਰਨ ਜਾਇੰਟ (1999) ਵਿੱਚ ਆਪਣੀ ਅਵਾਜ਼ ਦਿੱਤੀ। ਬਤੌਰ ਫ਼ਿਲਮਕਾਰ ਇਹਨਾਂ ਨੇ ਸਟ੍ਰੇਅਸ ਲਿਖੀ, ਪ੍ਰੋਡਿਊਸ ਕੀਤੀ ਅਤੇ ਇਸ ਵਿੱਚ ਅਦਾਕਾਰੀ ਵੀ ਕੀਤੀ। ਇਹ ਵਨ ਰੇਸ ਫ਼ਿਲਮਸ, ਰੇਸਟ੍ਰੈਕ ਰਿਕਾਰਡਸ ਅਤੇ ਟਾਇਗਨ ਸਟੂਡੀਓਜ਼ ਪ੍ਰੋਡੱਕਸ਼ਨ ਕੰਪਨੀਆਂ ਦੇ ਥਾਪਕ ਹਨ। ਮੁੱਢਲੀ ਜ਼ਿੰਦਗੀਡੀਜ਼ਲ ਦਾ ਜਨਮ ਨਿਊਯਾਰਕ ਵਿਖੇ ਹੋਇਆ ਬਤੌਰ ਮਾਰਕ ਸਿੰਕਲੇਅਰ[1] ਜਾਂ ਮਾਰਕ ਸਿੰਕਲੇਅਰ ਵਿਨਸੰਟ[2] ਹੋਇਆ। ਇਹਨਾਂ ਦਾ ਇੱਕ ਜੌੜਾ ਭਰਾ ਪੌਲ ਹੈ ਅਤੇ ਇਹਨਾਂ ਦੀ ਮਾਂ ਇੱਕ ਨਜੂਮੀ ਹਨ। ਇਹ ਆਪਣੇ ਪਿਤਾ ਨੂੰ ਕਦੇ ਨਹੀਂ ਮਿਲੇ। ਇਹਨਾਂ ਮੁਤਾਬਕ ਮੈਂ ਆਪਣੀ ਮਾਂ ਤੋਂ ਸਿਰਫ਼ ਏਨਾ ਸੁਣਿਆ ਹੈ ਕਿ ਮੇਰਾ ਸਬੰਧ ਕਈ ਸੱਭਿਆਚਾਰਾਂ ਨਾਲ਼ ਹੈ।[3] ਹਵਾਲੇ
|
Portal di Ensiklopedia Dunia