ਸੇਵਿੰਗ ਪ੍ਰਾਈਵੇਟ ਰਾਇਨ
ਸੇਵਿੰਗ ਪ੍ਰਾਈਵੇਟ ਰਾਇਨ (English: Saving Private Ryan) 1998 ਦੀ ਇੱਕ ਅਮਰੀਕੀ ਜੰਗੀ ਫ਼ਿਲਮ ਹੈ ਜੋ ਦੂਜੀ ਸੰਸਾਰ ਜੰਗ ਵੇਲ਼ੇ ਦੇ ਨੌਰਮੈਂਡੀ ਹਮਲੇ ਦੀ ਕਹਾਣੀ ਪੇਸ਼ ਕਰਦੀ ਹੈ। ਸਟੀਵਨ ਸਪੀਲਬਰਗ ਦੀ ਨਿਰਦੇਸ਼ਿਤ ਅਤੇ ਰੌਬਰਟ ਰੋਡਟ ਦੀ ਲਿਖੀ ਇਹ ਫ਼ਿਲਮ ਆਪਣੇ ਗ੍ਰਾਫ਼ਿਕ ਇਫ਼ੈਕਟ ਅਤੇ ਜੰਗ ਦੀ ਅਸਲ ਵਰਗੀ ਪੇਸ਼ਕਾਰੀ ਲਈ ਜਾਣੀ ਜਾਂਦੀ ਹੈ ਖ਼ਾਸਕਰ ਇਸਦੇ ਸ਼ੁਰੂਆਤੀ 27 ਮਿੰਟ ਜੋ 6 ਜੂਨ 1944 ਦੇ ਓਮਾਹਾ ਬੀਚ ਹਮਲੇ ਦੀ ਤਸਵੀਰ ਪੇਸ਼ ਕਰਦੇ ਹਨ। ਇਹ ਅਮਰੀਕੀ ਫ਼ੌਜ ਦੇ ਕੈਪਟਨ ਕੈਪਟਨ ਜਾਨ ਐੱਚ. ਮਿਲਰ ਅਤੇ ਟੁਕੜੀ ਦੁਆਰਾ ਪ੍ਰਾਈਵੇਟ ਜੇਮਸ ਫ਼੍ਰੈਸਿਸ ਰਾਇਨ ਨੂੰ ਲੱਭਣ ਦੀ ਕਹਾਣੀ ਹੈ ਜੋ ਕਿ ਆਪਣੇ ਚਾਰ ਫ਼ੌਜੀ ਭਰਾਵਾਂ ਵਿੱਚੋਂ ਆਖ਼ਰੀ ਬਚਿਆ ਭਰਾ ਹੈ ਅਤੇ ਇਸੇ ਕਰਕੇ ਉਸਨੂੰ ਲੱਭ ਕੇ ਘਰ ਭੇਜਿਆ ਜਾਣਾ ਹੈ। ਕਹਾਣੀ6 ਜੂਨ 1944 ਦੀ ਸਵੇਰ ਨੂੰ ਓਮਾਹਾ ਬੀਚ ਤੇ ਅਮਰੀਕੀ ਫ਼ੌਜਾਂ ਉਤਾਰਾ ਕਰਦੀਆਂ ਹਨ। ਬਹੁਤ ਸਾਰੇ ਫ਼ੌਜੀ ਜਰਮਨਾਂ ਹੱਥੋਂ ਉਤਾਰੇ ਵਕਤ ਹੀ ਮਾਰੇ ਜਾਂਦੇ ਹਨ ਪਰ ਕੈਪਟਨ ਜਾਨ ਐੱਚ ਮਿਲਰ ਬਚ ਜਾਂਦੇ ਹਨ ਅਤੇ ਸਿਪਾਹੀਆਂ ਨੂੰ ਇਕੱਠੇ ਕਰ ਕੇ ਜਰਮਨਾਂ ਦਾ ਸੁਰੱਖਿਆ ਘੇਰਾ ਤੋੜ ਕੇ ਬੀਚ ਤੇ ਕਬਜ਼ਾ ਕਰ ਲੈਂਦੇ ਹਨ। ਇਧਰ ਵਾਸ਼ਿੰਗਟਨ ਵਿਖੇ ਅਮਰੀਕੀ ਜੰਗੀ ਮਹਿਕਮੇ ਦੇ ਜਨਰਲ ਜਾਰਜ ਮਾਰਸ਼ਲ ਨੂੰ ਖ਼ਬਰ ਮਿਲਦੀ ਹੈ ਕਿ ਰਾਇਨ ਪਰਵਾਰ ਦੇ ਤਿੰਨ ਸਕੇ ਭਰਾ ਜੰਗ ਵਿੱਚ ਮਾਰੇ ਜਾ ਚੁੱਕੇ ਹਨ ਜਦਕਿ ਚੌਥਾ ਅਤੇ ਆਖ਼ਰੀ ਭਰਾ ਪ੍ਰਾਈਵੇਟ ਜੇਮਸ ਫ਼੍ਰੈਂਸਿਸ ਰਾਇਨ ਲਾਪਤਾ ਹੈ। ਕੈਪਟਨ ਮਿਲਰ ਨੂੰ ਇੱਕ ਟੁਕੜੀ ਲਿਜਾ ਕੇ ਪ੍ਰਾਈਵੇਟ ਰਾਇਨ ਨੂੰ ਲੱਭ ਕੇ ਵਾਪਸ ਲਿਆਉਣ ਦਾ ਕੰਮ ਸੌਂਪਿਆ ਜਾਂਦਾ ਹੈ। ਇਹ ਫ਼ਿਲਮ ਕੈਪਟਨ ਅਤੇ ਟੁਕੜੀ ਦੇ ਇਸੇ ਸਫ਼ਰ ਦੀ ਕਹਾਣੀ ਹੈ। ਹਵਾਲੇ
|
Portal di Ensiklopedia Dunia