ਵਿਲਹੈਮ ਐਡੂਅਰਡ ਵੈਬਰ
ਵਿਲਹੈਮ ਐਡੂਅਰਡ ਵੈਬਰ (ਜਰਮਨ: [ˈveːbɐ]; 24 ਅਕਤੂਬਰ 1804 – 23 ਜੂਨ 1891) ਇੱਕ ਜਰਮਨ ਭੌਤਿਕ ਵਿਗਿਆਨੀ ਸੀ ਅਤੇ, ਕਾਰਲ ਫ਼ਰੀਡਰਿਸ਼ ਗੌਸ ਦੇ ਨਾਲ ਮਿਲ ਕੇ ਉਸਨੇ ਇਲੈਕਟ੍ਰੋਮੈਗਨੈਟਿਕ ਟੈਲੀਗਰਾਫ਼ ਦੀ ਕਾਢ ਕੀਤੀ ਸੀ। ਜੀਵਨਮੁੱਢਲੇ ਸਾਲਵੈਬਰ ਦਾ ਜਨਮ ਵਿਟਨਬਰਗ ਵਿੱਚ ਹੋਇਆ ਸੀ, ਜਿੱਥੇ ਉਸਦਾ ਪਿਤਾ ਮਾਈਕਲ ਵੈਬਰ ਧਰਮ ਸ਼ਾਸਤਰ ਦਾ ਪ੍ਰੋਫ਼ੈਸਰ ਸੀ। ਵਿਲਹੈਮ ਤਿੰਨਾ ਭਰਾਵਾਂ ਵਿੱਚ ਵਿਚਕਾਰਲਾ ਸੀ। ਉਹਦੇ ਦੋਵੇਂ ਭਰਾ ਵਿਗਿਆਨ ਵਿੱਚ ਮਾਹਿਰ ਸਨ। ਵਿਟਨਬਰਗ ਦੀ ਯੂਨੀਵਰਸਿਟੀ ਬੰਦ ਹੋਣ ਤੋਂ ਬਾਅਦ 1815 ਵਿੱਚ ਉਸਦੇ ਪਿਤਾ ਹਾਲੇ ਆ ਕੇ ਰਹਿਣ ਲੱਗੇ। ਵਿਲਹੈਮ ਨੇ ਆਪਣੇ ਸ਼ੁਰੂਆਤੀ ਪਾਠ ਆਪਣੇ ਪਿਤਾ ਤੋਂ ਲਏ ਸਨ, ਅਤੇ ਇਸ ਪਿੱਛੋਂ ਉਸਨੂੰ ਹਾਲੇ ਦੇ ਇੱਕ ਗਰਾਮਰ ਸਕੂਲ ਅਤੇ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਗਿਆ ਸੀ। ਯੂਨੀਵਰਿਸਿਟੀ ਵਿੱਚ ਦਾਖ਼ਲਾ ਲੈਣ ਪਿੱਛੋਂ ਉਸਨੇ ਕੁਦਰਤੀ ਫ਼ਲਸਫ਼ੇ ਬਾਰੇ ਬਹੁਤ ਪੜਿਆ। ਕੰਮਗੌਸ ਅਤੇ ਮਿਲ ਕੇ 1833 ਵਿੱਚ ਪਹਿਲੇ ਇਲੈਕਟ੍ਰੋਮੈਗਨੈਟ ਟੈਲੀਗਰਾਫ਼ ਦੀ ਖੋਜ ਕੀਤੀ ਸੀ ਜਿਸਨੇ ਨਿਰੀਖਣ-ਸ਼ਾਲਾ ਅਤੇ ਗੌਟਿੰਗਨ ਵਿੱਚ ਸਥਿਤ ਭੌਤਿਕ ਵਿਗਿਆਨ ਦੇ ਅਦਾਰੇ ਨੂੰ ਜੋੜਿਆ ਸੀ।[1][2] ਹਵਾਲੇ
|
Portal di Ensiklopedia Dunia