ਕਾਰਲ ਫ਼ਰੀਡਰਿਸ਼ ਗੌਸ
ਜੋਹਾਨ ਕਾਰਲ ਫ਼ਰੀਡਰਿਚ ਗੌਸ (/ɡaʊs/; German: Gauß, ਉਚਾਰਨ [ɡaʊs] ( ਜ਼ਿੰਦਗੀ![]() ਕਾਰਲ ਫ਼ਰੀਡਰਿਚ ਗੌਸ ਦਾ ਜਨਮ 30 ਅਪਰੈਲ 1777 ਨੂੰ ਅੱਜ ਦੇ ਜਰਮਨ ਵਿੱਚ ਵਿੱਚ ਇੱਕ ਮਜ਼ਦੂਰ ਜਮਾਤ ਪਰਿਵਾਰ ਵਿੱਚ ਹੋਇਆ ਸੀ।[6] ਉਸ ਦੀ ਮਾਤਾ ਅਨਪੜ੍ਹ ਸੀ ਅਤੇ ਉਸ ਨੇ ਉਸ ਦੇ ਜਨਮ ਦੀ ਤਾਰੀਖ ਦਰਜ ਨਹੀਂ ਸੀ ਕੀਤੀ। ਸਿਰਫ ਏਨਾ ਚੇਤਾ ਸੀ ਇੱਕ ਬੁੱਧਵਾਰ ਦੇ ਦਿਹਾੜੇ ਉਹ ਪੈਦਾ ਹੋਇਆ ਸੀ। ਬਚਪਨਉਸਦਾ ਜਨਮ ਬਰੌਨਸ਼ਵੀਗ ਵਿੱਚ ਹੋਇਆ ਸੀ। ਉਸ ਸਮੇਂ ਇਹ ਸ਼ਹਿਰ ਬਰੌਨਸ਼ਵੀਗ-ਲੂਨਬਰਗ ਦੀ ਰਿਆਸਤ ਦਾ ਹਿੱਸਾ ਸੀ। ਅੱਜਕੱਲ੍ਹ ਇਹ ਸ਼ਹਿਰ ਨੀਦਰਸ਼ਾਸੇਨ ਦਾ ਹਿੱਸਾ ਹੈ। ਛੋਟੇ ਹੁੰਦਿਆਂ ਤੋਂ ਉਹ ਬਹੁਤ ਹੁਸ਼ਿਆਰ ਸੀ। ਜਦੋਂ ਉਹ ਤਿੰਨ ਸਾਲਾਂ ਦਾ ਸੀ ਤਾਂ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸਨੇ ਆਪਣੀ ਕਿਸੇ ਲੜੀ ਦਾ ਹਿਸਾਬ ਗਲਤ ਲਾਇਆ ਹੈ। ਗੌਸ ਸਹੀ ਸੀ। ਗੌਸ ਨੇ ਆਪਣੇ ਆਪ ਹੀ ਬਹੁਤ ਕੁਝ ਸਿੱਖਿਆ ਸੀ। ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ ਤਾਂ ਇੱਕ ਵਾਰ ਅਧਿਆਪਕ ਨੇ ਬੱਚਿਆਂ ਨੂੰ ਰੁੱਝੇ ਰੱਖਣ ਲਈ 1 ਤੋਂ ਲੈ ਕੇ 100 ਤੱਕ ਅੰਕਾਂ ਦੀ ਗਿਣਤੀ ਦਾ ਜੋੋੜ ਲਾਉਣ ਲਈ ਕਿਹਾ। ਗੌਸ ਨੇ ਇਹ ਫ਼ੌਰਨ ਹੀ ਹੱਲ ਕਰ ਦਿੱਤਾ, ਇਸ ਤਰ੍ਹਾਂ 1 + 100 = 101, 2 + 99 = 101, 3 + 98 = 101, ਅਤੇ ਅੰਤ ਤੱਕ। ਇਸ ਤਰ੍ਹਾਂ ਕੁੱਲ੍ਹ 50 ਜੋੜੇ ਬਣਦੇ ਸਨ, ਤਾਂ ਉਸਨੇ 50 × 101 = 5,050 ਕਰਕੇ ਹੱਲ ਕਰ ਦਿੱਤਾ। ਇਸ ਤਰ੍ਹਾਂ ਇਹ ਸਮੀਕਰਨ ਇਸ ਤਰ੍ਹਾਂ ਇਸ ਤਰ੍ਹਾਂ ਬਣਦੀ ਹੈ, ਇਸ ਵੈਬਸਾਈਟ this website ਦੇ ਅਨੁਸਾਰ ਗੌਸ ਨੂੰ ਹੱਲ ਕਰਨ ਲਈ ਦਿੱਤਾ ਗਿਆ ਇਸ ਤੋਂ ਔਖਾ ਸੀ। ਕਾਰਲ ਵਿਲਹੈਲਮ ਫ਼ਰਦੀਨਾਂਦ, ਜਿਹੜਾ ਕਿ ਉਸ ਸਮੇਂ ਉੱਥੋਂ ਦਾ ਡਿਊਕ ਸੀ, ਨੇ ਗੌਸ ਨੂੰ ਇੱਕ ਕਾਲਜ ਵਿੱਚ ਦਾਖਲਾ ਦਿੱਤਾ ਜਿੱਥੇ ਉਹ 1792 ਤੋਂ ਲੈ ਕੇ 1795 ਤੱਕ ਗਿਆ। ਇਸਦਾ ਮਤਲਬ ਇਹ ਹੈ ਕਿ ਡਿਊਕ ਨੇ ਉਸਦੀ ਸਿੱਖਿਆ ਦਾ ਖਰਚ ਆਪ ਕੀਤਾ ਸੀ। ਇਸ ਪਿੱਛੋਂ ਗੌਸ 1795 ਤੋਂ 1798 ਤੱਕ ਗੌਟਿੰਗਨ ਦੀ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਗਿਆ। ਜਵਾਨੀ ਵਿੱਚਜਦੋਂ ਗੌਸ 23 ਸਾਲਾਂ ਦਾ ਸੀ ਤਾਂ ਵਿਗਿਆਨਿਕਾਂ ਨੇ ਇੱਕ ਧੂਮਕੇਤੂ ਸੀਰਸ ਵੇਖਿਆ ਪਰ ਉਹ ਇਸਨੂੰ ਇੰਨੀ ਦੇਰ ਨਾ ਵੇਖ ਸਕੇ ਉਹ ਇਸਦੇ ਪਰਿਕਰਮਾ ਦੇ ਪਥ ਬਾਰੇ ਪਤਾ ਲਾ ਸਕਣ। ਗੌਸ ਨੇ ਹਿਸਾਬ ਲਾ ਕੇ ਉਹਨਾਂ ਦਾ ਕੰਮ ਅਸਾਨ ਕੀਤਾ। ਪਿੱਛੋਂ ਗੌਸ ਖ਼ਾਲਸ ਗਣਿਤ ਵਿੱਚ ਕੰਮ ਕਰਨੋਂ ਹਟ ਗਿਆ ਅਤੇ ਉਸਦਾ ਝੁਕਾਅ ਭੌਤਿਕ ਵਿਗਿਆਨ ਵੱਲ ਹੋ ਗਿਆ। ਇਸ ਪਿੱਛੋਂ ਇਲੈਕਟ੍ਰੋਮੈਗਨੇਟਿਜ਼ਮ ਵਿੱਚ ਕੰਮ ਕੀਤਾ। ਕੰਮ
ਗੌਸ ਨੇ ਨੰਬਰ ਥਿਊਰੀ ਉੱਪਰ ਇੱਕ ਕਿਤਾਬ ਲਿਖੀ ਸੀ ਜਿਸਦਾ ਨਾਮ Disquisitiones Arithmeticae ਸੀ। ਇਸ ਕਿਤਾਬ ਵਿੱਚ ਕੁਆਡਰਿਕ ਰੈਸੀਪਰੋਸਿਟੀ ਦੇ ਨਿਯਮ ਨੂੰ ਸਿੱਧ ਕੀਤਾ ਸੀ। ਉਹ ਮੌਡੂਲਰ ਅਰਥਮੈਟਿਕ ਨੂੰ ਬਹੁਤ ਵੇਰਵੇ ਦਰਸਾਉਣ ਵਾਲਾ ਪਹਿਲਾ ਹਿਸਾਬਦਾਨ ਸੀ। ਗੌਸ ਤੋਂ ਪਹਿਲਾਂ ਹਿਸਾਬਦਾਨ ਕੁਝ ਮਾਮਲਿਆਂ ਵਿੱਚ ਮੌਡੂਲਰ ਅਰਥਮੈਟਿਕ ਦੀ ਵਰਤੋਂ ਕਰਦੇ ਸਨ ਪਰ ਉਹਨਾਂ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਸੀ। ਨਾਲ ਜੁੜਦੇ ਸਫ਼ੇਹਵਾਲੇ
|
Portal di Ensiklopedia Dunia